ਸਫੋਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਸਫੋਟ (स्फोट ਅਰਥਾਤ: ਖੁੱਲ੍ਹਣਾ, ਖਿੜਨਾ, ਫੁੱਟਣਾ) ਭਾਰਤੀ ਵਿਆਕਰਨ ਦੀ ਪਰੰਪਰਾ ਅਤੇ ਪਾਣਿਨੀ ਦਰਸ਼ਨ ਦਾ ਮਹੱਤਵਪੂਰਨ ਵਿਸ਼ਾ ਹੈ। ਕੁੱਝ ਲੋਕ ਇਸ ਸਫੋਟ (ਨਿੱਤ ਸ਼ਬਦ) ਨੂੰ ਸੰਸਾਰ ਦਾ ਕਾਰਨ ਮੰਨਦੇ ਹਨ। ਇਹ ਮੰਨਣ ਵਾਲਿਆਂ ਨੂੰ ਸਫੋਟਵਾਦੀ ਕਿਹਾ ਜਾਂਦਾ ਹੈ।

ਪਾਣਿਨੀ ਦਰਸ਼ਨ ਵਿੱਚ ਅੱਖਰਾਂ ਦਾ ਵਾਚਕਤਵ ਨਾ ਮੰਨ ਕੇ ਸਫੋਟ ਹੀ ਦੇ ਬਲ ਨਾਲ ਅਰਥ ਦੀ ਪ੍ਰਤੀਤੀ ਮੰਨੀ ਗਈ ਹੈ। ਅੱਖਰਾਂ ਦੇ ਮਿਲਣ ਨਾਲ ਜੋ ਜ਼ਾਹਰ ਹੋਵੇ ਉਹਨੂੰ ਸਫੋਟ ਕਹਿੰਦੇ ਹਨ, ਉਹ ਅੱਡ ਅੱਡ ਅੱਖਰਾਂ ਤੋਂ ਪਾਰ ਹੁੰਦਾ ਹੈ। ਜਿਵੇਂ ਕਮਲ ਕਹਿਣ ਨਾਲ ਅਰਥ ਦੀ ਜੋ ਪ੍ਰਤੀਤੀ ਹੁੰਦੀ ਹੈ ਉਹ ਕ, ਮ ਅਤੇ ਲ ਅੱਡ ਅੱਡ ਅੱਖਰਾਂ ਨਹੀਂ ਹੁੰਦੀ, ਇਨ੍ਹਾਂ ਨੂੰ ਮਿਲਾ ਕੇ ਉਚਾਰਣ ਨਾਲ ਉਪਤੰਨ ਸਫੋਟ ਵਿੱਚੋਂ ਹੁੰਦੀ ਹੈ। ਉਹ ਸਫੋਟ ਨਿੱਤ ਹੈ।

ਸਫੋਟ ਸਿਧਾਂਤ ਨੂੰ ਭਰਥਰੀਹਰੀ ਨਾਲ ਵੀ ਜੋੜਿਆ ਜਾਂਦਾ ਹੈ ਜਿਸਨੇ ਵਾਕਿਆਪਦਿਆ ਨਾਂ ਦੀ ਪੁਸਤਕ ਦੀ ਰਚਨਾ ਕੀਤੀ।