ਸਭਿਆਚਾਰਕ ਆਰਥਿਕਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤ ਇੱਕ ਪੂਜੀਵਾਦੀ ਦੇਸ਼ ਹੈ ਜਿਸ ਵਿੱਚ ਸਰਕਾਰੀ ਅਦਾਰਿਆਂ ਦੀ ਜ਼ਿਕਰਯੋਗ ਥਾਂ ਹੈ ਪਰ ਭਾਰਤ ਦਿਨੋ-ਦਿਨ ਨਿੱਜੀ ਸਰਮਾਏਦਾਰੀ ਵਾਲੇ ਵਿਕਾਸ ਮਾਡਲ ਨੂੰ ਆਪਣਾ ਰਿਹਾ ਹੈ। ਭਾਰਤ ਆਰਥਿਕ ਵਿਕਾਸ ਦੇ ਮਾਡਲ ਨੂੰ ਆਪਣਾ ਰਿਹਾ ਹੈ। ਭਾਰਤ ਵਿੱਚ ਆਰਥਿਕ ਵਿਕਾਸ ਦੇ ਮਾਡਲ ਵਿੱਚੋਂ ਅਨੇਕਾਂ ਸਮੱਸਿਆਂਵਾਂ ਉਪਜੀਆਂ ਹਨ। ਇਹਨਾਂ ਵਿੱਚ ਅਹਿਮ ਸਮੱਸਿਆ ਗਰੀਬੀ ਦੀ ਹੈ।ਆਰਥਿਕਤਾ ਕਿਸੇ ਸਮਾਜਿਕ ਢਾਂਚੇ ਦੀ ਬੁਨਿਆਦੀ ਇਕਾਈ ਹੁੰਦੀ ਹੈ ਅਤੇ ਮਨੁੱਖੀ ਇਤਿਹਾਸ ਵਿੱਚ ਜੇਕਰ ਕੋਈ ਸਮਾਜ ਆਰਥਿਕ ਪੱਖ ਤੋਂ ਪੱਛੜਿਆ ਹੈ ਤਾਂ ਉਸ ਦੀਆਂ ਸਮੱਸਿਆਵਾਂ ਦੀ ਰੂਪ ਵਧੇਰੇ ਜਟਿਲ ਹੋਵੇਗਾ। ਮਨੁੱਖੀ ਸਮਾਜ ਦੇ ਸਮੁੱਚੇ ਇਤਿਹਾਸਕ-ਸਮਾਜਕ ਵੇਗ ਦੀ ਦਸ਼ਾ ਅਤੇ ਦਿਸ਼ਾ ਨੂੰ ਸਮਝਣ ਲਈ ਉਸ ਦੇ ਸਭਿਆਚਾਰਕ ਪਾਸਾਰ ਦੇ ਸੁਭਾ ਨੂੰ ਗ੍ਰਹਿਣ ਕਰਨਾ ਇੱਕ ਮੁੱਢਲਾ ਅਤੇ ਫ਼ੈਸਲਾਕੁਨ ਸੁਆਲ ਹੁੰਦਾ ਹੈ। ਸੱਭਿਆਚਾਰ ਦੀ ਸਹੀ ਸਮਝ ਲਈ ਇਸ ਦੀਆਂ ਅਨੇਕਾਂ ਦਿਸ਼ਾਵਾਂ ਅਤੇ ਪਰਤਾਂ ਨੂੰ ਇੱਕੋ ਵੇਲੇ ਦਿ੍ਸ਼ਟੀਗੋਚਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਸਭਿਆਚਾਰ ਦਾ ਅਧਿਐਨ ਆਪਣੇ ਆਪ ਵਿੱਚ ਇੱਕ ਵਿਸ਼ਾਲ ਅਤੇ ਗੁੰਝਲਦਾਰ ਸਮੱਸਿਆ ਹੁੰਦੀ ਹੈ। ਜਿਸ ਕਰਕੇ ਕਿਸੇ ਇੱਕ ਸਭਿਆਚਾਰ ਵਿਚਲੀ ਤਬਦੀਲੀ ਦੇ ਅਮਲ ਦੀ ਸਹੀ ਅਤੇ ਸੰਪੂਰਨ ਸਮਝ ਲਈ, ਪਹਿਲਾਂ ਤਿੰਨ ਪ੍ਰਮੁੱਖ ਸੁਆਲਾਂ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ। ਪਹਿਲਾਂ, ਸਭਿਆਚਾਰ ਦੀ ਹੋਂਦ-ਵਿਧੀ‌ ਕੀ ਹੈ। ਦੂਸਰਾ, ਸਭਿਆਚਾਰ ਦੀ ਕਾਰਜ-ਵਿਧੀ ਕੀ ਹੈ। ਅਰਥਾਤ ਇਹ ਸਮਾਜ ਵਿੱਚ ਮਨੁੱਖ ਉੱਤੇ ਕਿਵੇਂ ਅਸਰ ਕਰਦਾ ਹੈ ਅਤੇ ਉਸ ਨੂੰ ਕਿਵੇਂ ਕਾਰਜਸ਼ੀਲ ਕਰਦਾ ਜਾਂ ਤੋਰਦਾ ਹੈ। ਤੀਸਰੇ, ਸਭਿਆਚਾਰਕ ਤਬਦੀਲੀ ਦੇ ਮੂਲ ਆਧਾਰ ਅਤੇ ਸਹੀ ਅਰਥ ਕੀ ਹਨ।

ਆਰਥਿਕਤਾ‌[ਸੋਧੋ]

ਆਰਥਿਕਤਾ ਕਿਸੇ ਭੂਗੋਲਿਕ ਖੇਤਰ ਵਿੱਚ ਅਲੱਗ-ਅਲੱਗ ਘਟਕਾਂ ਵੱਲੋਂ ਸੀਮਿਤ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ‌‌‌,ਵਿਤਰਣ ਜਾਂ ਵਪਾਰ ਅਤੇ ਖਪਤ ਨੂੰ ਕਹਿੰਦੇ ਹਨ।ਇਹ ਆਰਥਿਕ ਘਟਕ ਵਿਅਕਤੀ, ਕਾਰੋਬਾਰ,ਸੰਸਥਾਵਾਂ ਜਾਂ ਸਰਕਾਰਾਂ ਹੋ ਸਕਦੇ ਹਨ। ਜਦ ਦੋ ਪੱਖ ਕਿਸੇ ਵਸਤੂ ਜਾਂ ਸੇਵਾ ਦੀ ਇੱਕ ਕੀਮਤ,ਜੋ ਕਿ ਆਮ ਤੌਰ ਤੇ ਕਿਸੇ ਵਿਸ਼ੇਸ਼ ਮੁਦਰਾ ਵਿੱਚ ਪ੍ਰਗਟ ਕੀਤੀ ਜਾਂਦੀ ਹੈ, ਨਿਰਧਾਰਿਤ ਕਰਨ ਲੈਣ, ਤਾਂ ਉਹ ਇਸਦਾ ਲੈਣ ਦੇਣ ਕਰਦੇ ਹਨ।[1]

ਸੱਭਿਆਚਾਰ[ਸੋਧੋ]

ਕੋਈ ਵੀ ਕੌਮ ਜਾਂ ਕੋਈ ਵੀ ਜਨ-ਸਮੂਹ,ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਹ ਸੱਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ, ਭਾਵੇਂ ਉਹ ਵਿਕਾਸ ਦੇ ਕਿਸੇ ਪੜਾਅ ਉੱਤੇ ਵੀ ਕਿਉਂ ਨਾ ਹੋਵੇ। ਸੱਭਿਆਚਾਰ ਦੇ ਕਲਾਵੇ ਵਿੱਚ ਜੀਵਨ ਦੇ ਸਾਰੇ ਖੇਤਰ ਹੀ ਆ ਜਾਂਦੇ ਹਨ।

ਪਰਿਭਾਸ਼ਾ- "ਸੱਭਿਆਚਾਰ ਵਾਤਾਵਰਣ ਦਾ ਮਨੁੱਖ-ਸਿਰਜਿਆ ਭਾਗ ਹੈ।"[2]

"ਸੱਭਿਆਚਾਰ ਮਨੁੱਖੀ ਵਿਹਾਰ ਦੇ ਸਿੱਕੇ ਹੋਏ ਭਾਗ ਨੂੰ ਕਹਿੰਦੇ ਹਨ।"[2]

ਪਹਿਲੀ ਪਰਿਭਾਸ਼ਾ ਪ੍ਰਕਿਰਤੀ ਅਤੇ ਮਨੁੱਖ ਦੇ ਵਿਰੋਧ ਨੂੰ ਪੇਸ਼ ਕਰਦੀ ਹੈ। ਦੂਸਰੀ ਪਰਿਭਾਸ਼ਾ ਵਿਰਸੇ ਵਿੱਚ ਮਿਲੇ ਅਤੇ ਗ੍ਰਹਿਣ ਕੀਤੇ ਦੇ ਵਿਰੋਧ ਨੂੰ ਪਿਛੋਕੜ ਵਿੱਚ ਰੱਖਿਆ ਗਿਆ ਹੈ।

ਸੱਭਿਆਚਾਰ ਅਤੇ ਆਰਥਿਕਤਾ ਵਿੱਚ ਸੰਬੰਧ[ਸੋਧੋ]

ਇਤਿਹਾਸਕ ਅਤੇ ਸਭਿਆਚਾਰ ਨਿਰੰਤਰਤਾ ਨੂੰ ਨਿਰੰਤਰਤਾ ਭੰਗ ਹੋਣ ਦੇ ਪੜਾਵਾਂ ਵਿੱਚ ਵੰਡਣ ਦਾ ਸਪਸ਼ਟ ਯਤਨ ਆਰਥਿਕ ਪੱਖੋਂ ਹੀ ਕੀਤਾ ਜਾ ਸਕਦਾ ਹੈ। ਕਿਉਂਕਿ ਆਰਥਿਕਤਾ ਕਿਸੇ ਸਮਾਜਕ ਢਾਂਚੇ ਦੀ ਬੁਨਿਆਦੀ ਇਕਾਈ ਹੁੰਦੀ ਹੈ ਅਤੇ ਮਨੁੱਖੀ ਇਤਿਹਾਸ ਵਿੱਚ ਜੇਕਰ ਕੋਈ ਸਮਾਜ ਆਰਥਿਕ ਪੱਖ ਤੋਂ ਪੱਛੜਿਆ ਹੈ ਤਾਂ ਉਸ ਦੀਆਂ ਸਮੱਸਿਆਵਾਂ ਦਾ ਰੂਪ ਵਧੇਰੇ ਜਟਿਲ ਹੋਵੇਗਾ। ਇਸ ਆਰਥਿਕ ਪੱਖ ਨੂੰ ਧਿਆਨ ਵਿੱਚ ਰੱਖਕੇ ਕੀਤੀ ਇਸ ਵੰਡ ਅਨੁਸਾਰ ਹੁਣ ਤੱਕ ਦੇ ਮਨੁੱਖੀ ਇਤਿਹਾਸ ਵਿੱਚ ਪੰਜ ਮੁੱਖ ਆਰਥਕ ਬਣਤਰਾਂ ਨੂੰ ਨਿਖੇੜਿਆ ਗਿਆ ਹੈ: ਮੁੱਢਲਾ ਸਾਂਝਾ ਸਮਾਜ, ਗੁਲਾਮ-ਮਾਲਕੀ, ਸਾਮੰਤਵਾਦ, ਸਰਮਾਇਦਾਰੀ ਅਤੇ ਸਮਾਜਵਾਦ। ਹਰ ਆਰਥਕ ਬਣਤਰ ਵਿੱਚ ਵੱਖ-ਵੱਖ ਆਰਥਿਕ ਅੰਸ਼ਾਂ ਦੀ ਪ੍ਰਧਾਨਤਾ ਹੁੰਦੀ ਹੈ। ਆਰਥਿਕ ਰਿਸ਼ਤੇ ਅਤੇ ਕਦਰਾਂ ਕੀਮਤਾਂ ਆਰਥਿਕਤਾ ਵਿੱਚ ਵੱਖ-ਵੱਖ ਆਰਥਿਕ ਅੰਸ਼ਾਂ ਦੀ ਪ੍ਰਧਾਨਤਾ ਕਰਕੇ ਜਨਮ ਲੈਂਦੀਆਂ ਹਨ। ਜਿਵੇਂ: ਕਿ ਸਮਾਂਤਵਾਦ ਵਿੱਚ ਪ੍ਰਧਾਨ ਆਰਥਕ ਅੰਸ਼ ਭੂਮੀ ਮਾਲਕੀ ਦਾ ਹੈ। ਅਤੇ ਸਮਾਜਵਾਦ ਵਿੱਚ ਪ੍ਰਧਾਨ ਤੱਥ ਉਤਪਾਦਨ ਦੇ ਸਾਧਨਾਂ ਦੀ ਸਮਾਜਕ ਮਾਲਕੀ ਹੁੰਦਾ ਹੈ। ਇਸ ਤਰ੍ਹਾਂ ਹੀ ਦੂਜੀਆਂ ਆਰਥਕ ਬਣਤਰਾਂ ਵਿੱਚ ਵੀ ਪ੍ਰਧਾਨ ਆਰਥਕ ਅੰਸ਼ ਵੇਖੇ ਜਾ ਸਕਦੇ ਹਨ।[3]

ਇਹ ਪ੍ਰਧਾਨ ਆਰਥਿਕ ਸੰਬੰਧ ਆਪਣੇ ਅਨੁਕੂਲ ਕਦਰਾਂ ਕੀਮਤਾਂ ਸਿਰਜਦੇ ਹਨ। ਇਹਨਾਂ ਆਰਥਿਕ ਬਣਤਰਾਂ ਦੁਆਰਾ ਸਿਰਜੀਆਂ ਕਦਰਾਂ-ਕੀਮਤਾਂ ਦਾ ਆਪਸ ਵਿੱਚ ਟਕਰਾਅ ਵੀ ਵੇਖਣ ਨੂੰ ਮਿਲਦਾ ਹੈ। ਜਿਵੇਂ ਕਿ ਸਰਮਾਇਦਾਰੀ ਵਿੱਚ ਵੱਧ ਤੋਂ ਵੱਧ ਧਨ ਇਕੱਠਾ ਕਰਨ ਅਤੇ ਉਤਪਾਦਨੀ ਸਾਧਨਾਂ ਨੂੰ ਵਿਅਕਤੀਗਤ ਮਾਲਕੀ ਹੇਠ ਲਿਆਉਣ ਦਾ ਸਮਾਜਵਾਦ ਦੁਆਰਾ ਵਿਰੋਧ ਵੀ ਕੀਤਾ ਜਾਂਦਾ ਹੈ। ਇਹਨਾਂ ਆਰਥਿਕ ਬਣਤਰਾਂ ਵਿੱਚ ਬਦਲਾਵ ਵੀ ਆਉਂਦਾ ਰਹਿੰਦਾ ਹੈ। ਇਹ ਆਰਥਿਕ ਬਣਤਰਾਂ ਕਿਸੇ ਨਿਸ਼ਚਿਤ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਵਿੱਚ ਆਪਣੇ ਅਰਥ ਗ੍ਰਹਿਣ ਕਰਦੀਆਂ ਹਨ। ਇੱਕ ਦੇਸ਼ ਦੀ ਆਰਥਿਕ ਬਣਤਰ ਦੂਜੇ ਦੇਸ਼ ਦੀ ਆਰਥਿਕ ਬਣਤਰ ਨਾਲੋਂ ਭਿੰਨ ਹੋ ਸਕਦੀ ਹੈ। ਇਸ ਤਰ੍ਹਾਂ ਆਰਥਕ ਕਾਰਨ ਸਭਿਆਚਾਰ ਦੀ ਰੂਪ-ਰੇਖਾ ਉਲੀਕਦੇ ਹਨ ਪਰ ਇਹ ਸਭਿਆਚਾਰ ਨੂੰ ਨਿਰਧਾਰਨ ਕਰਨ ਵਾਲਾ ਇਕੋ ਇੱਕ ਕਾਰਨ ਨਹੀਂ ਹੁੰਦਾ।

ਸਭਿਆਚਾਰ ਦੇ ਕੁਝ ਪੱਖ ਆਰਥਿਕਤਾ ਨਾਲ ਸਿੱਧੇ ਤੌਰ ਤੇ ਜੁੜੇ ਹੁੰਦੇ ਹਨ। ਪਰ ਕੁਝ ਆਪਣੇ-ਆਪ ਵਿੱਚ ਸਵੈ-ਅਧੀਨ ਹੋਣ ਦਾ ਝੌਲਾ ਵੀ ਦਿੰਦੇ ਹਨ। ਭਾਵੇਂ ਕਿ ਸਮੇਂ ਦੀ ਘੱਟ ਜਾਂ ਵੱਧ ਮਾਤਰਾ ਵਿੱਚ ਆਰਥਿਕਤਾ ਨਾਲ ਹੀ ਜੁੜੇ ਹੋਏ ਹਨ। ਪਰ ਕੁਝ ਪੱਖ ਵਿੱਚ ਆਰਥਕਤਾ ਨਾਲ ਸੰਬੰਧ ਸਤਹੀ ਅਤੇ ਨਾਮ-ਮਾਤਰ ਹੁੰਦੇ ਹਨ, ਜਿਸ ਤਰ੍ਹਾਂ ਕਿ ਭਾਸ਼ਾ। ਕੁਝ ਪੱਖ ਸਦਾ ਸਦੀਵੀ ਨਿੰਰਤਰਤਾ ਵਿੱਚ ਹੁੰਦੇ ਹਨ ਕੁਝ ਪੱਖ ਇੱਕੋ ਰੂਪ ਵਿੱਚ ਜਾਰੀ ਰਹਿਣ ਦਾ ਪ੍ਰਭਾਵ ਪਾਉਂਦੇ ਹਨ, ਪਰ ਇਤਿਹਾਸਕ ਤੌਰ ਤੇ ਦੇਖਿਆ ਜਾਏ ਤਾਂ ਆਰਥਕ ਬਣਤਰਾਂ ਦੀ ਤਬਦੀਲੀ ਦਾ ਅਸਰ ਉਹਨਾਂ ਉੱਪਰ ਵੀ ਹੁੰਦਾ ਹੈ। ਅਸੀਂ ਧਰਮ ਅਤੇ ਪ੍ਰਵਾਰ ਦੀ ਉਦਾਹਰਣ ਲੈਣ ਸਕਦੇ ਹਾਂ।

ਸੱਭਿਆਚਾਰ ਦੀ ਹੋਂਦ ਵਿਧੀ-[ਸੋਧੋ]

ਕੁਦਰਤ ਨਾਲ ਸਮਾਜਿਕ -ਮੁੱਨਖੀ ਚੇਤਨਾ ਦਾ ਦੁਅੰਦਾਤਮਕ ਰਿਸ਼ਤਾ ਹੈ। ਇਹ ਸੱਭਿਆਚਾਰ ਦੀ ਸਿਰਜਣਾ ਦਾ ਮੂਲ ਆਧਾਰ ਹੁੰਦਾ ਹੈ। ਹੋਲੀ-ਹੋਲੀ ਮਨੁੱਖ ਆਪਣੇ ਸਰੀਰਕ ਅਤੇ ਚੇਤਨਾਗਤ ਵਿਕਾਸ ਦੇ ਇੱਕ ਖ਼ਾਸ ਪੜਾ ਉੱਤੇ ਅਪੜਦਾ ਹੈ। ਜਿੱਥੋ ਅੱਗੇ ਮਨੁੱਖੀ ਚੇਤਨਾ ਅਤੇ ਕੁਦਰਤ ਦਾ ਸੰਬੰਧ ਸਾਧਾਰਣ ਵਾਲਾ ਨਾ ਰਹਿ ਕੇ ਗੁੰਝਲਦਾਰ ਦੁਅੰਦਾਤਮਕ ਰਿਸ਼ਤੇ ਦਾ ਰੂਪ ਧਾਰਨ ਕਰ ਲੈਂਦਾ ਹੈ। ਜਿਵੇਂ ਕਿ ਗੋਭੀ ਦਾ ਫੁੱਲ ਕੁਦਰਤੀ ਸੰਸਾਰ ਦਾ ਹਿੱਸਾ ਹੈ। ਪਰੰਤੂ ਪਹਿਲਾਂ ਉਸਨੂੰ ਬੀਜਿਆ ਗਿਆ ਫਿਰ ਉਹ ਤਿਆਰ ਹੋਇਆ, ਫਿਰ ਉਸਨੂੰ ਕੱਟਿਆ ਗਿਆ, ਫਿਰ ਸੰਵਾਰ ਕੇ ਮਸਾਲੇ ਪਾ ਕੇ ਉਸ ਨੂੰ ਬਣਾਇਆ ਗਿਆ ਅਤੇ ਖਾਣੇ ਦੇ ਮੇਜ਼ ਤੇ ਉਸ ਨੂੰ ਖ਼ਾਸ ਭਾਂਡੇ ਵਿੱਚ ਸਜਾਇਆ ਉਹ ਫੁੱਲ ਸੱਭਿਆਚਾਰਕ ਸੰਸਾਰ ਦੀ ਸਿਰਜਣਾ ਦਾ ਰੂਪ ਧਾਰਣ ਕਰ ਲੈਂਦਾ ਹੈ। ਕੁਦਰਤੀ ਤੌਰਤੇ ਉਸ ਗੋਭੀ ਦੇ ਫੁੱਲ ਨੂੰ ਜੇ ਕੋਈ ਵੀ ਮਨੁੱਖ ਪਸ਼ੂ ਤਰ੍ਹਾਂ ਸਿੱਧਾ ਖਾਂ ਲਵੇ ਤਾਂ ਅਜਿਹੇ ਰੂਪ ਵਿੱਚ ਮਨੁੱਖੀ ਚੇਤਨਾ ਦਾ ਕੁਦਰਤ ਨਾਲ ਸੰਬੰਧ ਆਮ ਪਸ਼ੂਆਂ ਵਾਂਗ ਸਾਧਾਰਣ ਵਿਰੋਧ ਵਾਲਾ ਹੀ ਹੋਵੇਗਾ,ਦੁਅੰਦਾਤਮਕ ਵਿਰੋਧ ਵਾਲਾ ਨਹੀਂ ਹੋਵੇਗਾ ਹਰ ਸੱਭਿਆਚਾਰਕ ਸਿਰਜਣਾ ਆਪਣੇ ਆਪ ਦੇ ਰੂਪ ਵਿੱਚ ਸੱਭਿਆਚਾਰ ਨਹੀਂ ਹੁੰਦੀ। ਸਗੋਂ ਉਹ ਸਿਰਜਣਾ ਤਾਂ ਆਪਣੀਆਂ ਵਿਸ਼ੇਸ਼ ਪਰਿਸਥਿਤੀਆਂ ਵਿੱਚ ਕੁਦਰਤ ਪ੍ਰਤੀ ਜਾਂ ਆਪਣੀਆਂ ਲੋੜਾਂ, ਇੱਛਾਵਾਂ, ਆਸਾਂ ਅਤੇ ਔਕੜਾਂ ਪ੍ਰਤੀ ਮਨੁੱਖ ਦੇ ਸਾਂਝੇ ਹੁੰਗਾਰੇ ਦੀ ਸੰਵਾਰਕ ਹੁੰਦੀ ਹੈ।

ਸੱਭਿਆਚਾਰ ਦੀ ਕਾਰਜ ਵਿਧੀ-[ਸੋਧੋ]

ਇੱਕ ਸੱਭਿਆਚਾਰ ਆਪਣੇ ਆਪ ਨੂੰ ਮਨੁੱਖ ਦੇ ਕਿਸੇ ਦਲੀਲ ਤਕ ਨਹੀਂ ਪਹੁੰਚਦਾ। ਸੱਭਿਆਚਾਰ ਸਿਰਜਿਆ ਸੀ ਉਸ ਸਮੇਂ ਜਾਂਦਾ ਹੈ, ਜਦੋਂ ਉਹ ਹੁੰਗਾਰਾ ਇੱਕ ਮਨੁੱਖੀ ਸਮੂਹ ਦੀ ਸਮੂਹਿਕ ਚੇਤਨਾ ਅਤੇ ਸ਼ਖ਼ਸੀਅਤ ਦਾ ਇੱਕ ਅਨਿੱਖੜ ਅੰਗ ਬਣ ਚੁੱਕਿਆ ਹੋਵੇ। ਸਮਾਜ ਵਿੱਚ ਉਹ ਧੜਕਦੀ ਜ਼ਿੰਦਗੀ ਦੇ ਖੂਨ ਦੇ ਦੋਰੇ ਵਿੱਚ ਰਚ-ਮਿਚ ਗਿਆ ਹੋਵੇ। ਇਸ ਕਰਕੇ ਹੀ ਸੱਭਿਆਚਾਰ ਦੀ ਪਹੁੰਚ ਦਿਮਾਗ਼ ਦੀ ਥਾਂ ਸਿੱਧੀ‌ ਦਿਲ ਤੱਕ ਹੁੰਦੀ ਹੈ। ਸੱਭਿਆਚਾਰ ਦਿਮਾਗ਼ ਤੱਕ ਵੀ ਦਿਲ ਦੇ ਜਜ਼ਬੇ ਦੇ ਮਾਧਿਅਮ ਰਾਹੀਂ ਹੀ ਪਹੁੰਚਦਾ ਹੈ। ਇਸ ਤਰ੍ਹਾਂ ਸੱਭਿਆਚਾਰ ਸਮੂਹਿਕ ਹੁੰਗਾਰੇ ਨੂੰ ਜ਼ਜਬੇ ਦੇ ਰੂਪ ਵਿੱਚ ਚੇਤਨਾ ਦੇ ਨੂੰ ਸਾਡੇ ਸਮੁੱਚੇ ਵਿਵਹਾਰ ਦੇ ਅਚੇਤ ਦੀ ਇੱਕ ਵਿਸ਼ੇਸ਼ ਦਿਸ਼ਾ ਵੱਲ ਨੂੰ ਲੈ ਤੁਰਦਾ ਹੈ।

ਸੱਭਿਆਚਾਰ ਤਬਦੀਲੀ ਦਾ ਆਧਾਰ -[ਸੋਧੋ]

ਕੁਦਰਤ ਦੇ ਨਾਲ ਆਪਣੇ ਸਮੂਹਿਕ ਸੰਘਰਸ਼ ਵਿੱਚ ਰੁੱਝਿਆ ਜਨ-ਸਮੂਹ ਪੈਦਾਵਾਰੀ ਦੇ ਸਾਧਨਾਂ ਸੰਦਾਂ ਦੀ ਅਸਾਵੀਂ ਵੰਡ ਅਤੇ ਉਹਨਾਂ ਦੇ ਸਮਾਨਾਂਤਰ ਲੁੱਟ-ਚੋਂਘ ਦੇ ਸਮਾਜਕ ਰਿਸ਼ਤੇ, ਜਮਾਤੀ ਸਮਾਜ ਵਿੱਚ ਆਰਥਿਕ ਪੱਖੋਂ ਭਾਰੂ ਜਮਾਤ ਦੇ ਸੱਭਿਆਚਾਰ ਦੀ ਪ੍ਰਭੁਤਾ ਜਾਂ ਸਰਦਾਰੀ ਸਥਾਪਤ ਢੰਗ ਨਾਲ ਪ੍ਰਗਟ ਕਰਦਿਆਂ ਕਿਹਾ ਹੈ ਕਿ ਜਮਾਤੀ ਆਧਾਰਾਂ ਵਾਲੀ ਹਰ ਕੌਮ ਬੁਰਜੂਆਂ ਜਮਾਤ ਦੇ ਕੁਝ ਤੱਤਾਂ ਦੀ ਹੀ ਨਹੀਂ ਸਗੋਂ ਭਾਰੂ ਸੱਭਿਆਚਾਰ ਦੇ ਰੂਪ ਵਿੱਚ ਬੁਰਜੂਆਂ ਸੱਭਿਆਚਾਰ ਦੀ ਹੀ ਧਾਰਨੀ ਹੁੰਦੀ ਹੈ। ਇਸ ਪ੍ਰਸੰਗ ਵਿੱਚ ਇਹ ਸੰਕੇਤ ਕਰਨਾ ਵੀ ਜ਼ਰੂਰੀ ਹੈ ਕਿ ਸਮਾਜ ਦਾ ਆਰਥਿਕ ਨੀਂਹ ਅਤੇ ਸੱਭਿਆਚਾਰ ਦਾ ਸਿੱਧਾ ਇਕਹਿਰਾ ਸੰਬੰਧ ਨਹੀਂ ਹੁੰਦਾ ਸਗੋਂ ਇਹ ਦੋਵੇਂ ਦੁਅੰਦਾਤਮਕ ਰਿਸ਼ਤੇ ਵਿੱਚ ਬੱਝੇ ਹੁੰਦੇ ਹਨ।

ਮੱਧਕਾਲੀਨ ਪੰਜਾਬੀ ਸੱਭਿਆਚਾਰ ਦਾ ਮੂਲ ਸੁਭਾ-[ਸੋਧੋ]

ਲਗਾਤਾਰ ਪੰਜਾਬ ਉੱਤੇ ਬਾਹਰਲੇ ਹਮਲਿਆਂ ਅਧੀਨ ਜੋ ਇੱਥੇ ਸਿਰਜਿਆ ਜਾਂਦਾ ਰਿਹਾ ਉਹ ਤਹਿਸ-ਨਹਿਸ ਹੁੰਦਾ ਰਿਹਾ।[4] ਨਿੰਰਤਰ ਦਬਾਓ ਥੱਲੇ ਪਲਣ ਵਾਲੀ ਮਾਨਸਿਕਤਾ ਜਾਂ ਤਾਂ ਬੀਮਾਰ,ਬੌਣੀ ਅਤੇ ਅਵਿਕਸਿਤ ਸ਼ਖ਼ਸੀਅਤ ਦੀ ਸਿਰਜਣਾ ਕਰਦੀ ਹੈ ਜਾਂ ਇਸ ਦਬਾਓ ਦੇ ਵਿਰੁੱਧ ਉਸਦਾ ਹੁੰਗਾਰਾ ਟਾਬਰੀ ਵਾਲਾ ਹੋਵੇ ਤਾਂ ਉਹ ਇੱਕ ਤੁੰਦਰਸਤ, ਸਿਰਜਨਾਤਮਕ, ਸ਼ਕਤੀਸ਼ਾਲੀ ਅਤੇ ਇਨਕਲਾਬੀ ਸੁਭਾ ਦੀ ਸ਼ਖ਼ਸੀਅਤ ਦੀ ਉਸਾਰੀ ਦਾ ਆਧਾਰ ਬਣਦੀ ਹੈ। ਪੰਜਾਬੀ ਮਾਨਸਿਕਤਾ ਨੂੰ ਨਿੰਰਤਰ ਇਤਿਹਾਸਕ ਦਬਾਓ ਪ੍ਰਤੀ ਮੁੱਖ ਤੌਰ ਤੇ ਦੂਸਰੀ ਕਿਸਮ ਦਾ ਹੁੰਗਾਰਾ ਹੀ ਭਰਿਆ ਹੈ। ਪੰਜਾਬ ਦੇ ਇਤਿਹਾਸ ਦੇ ਇਸ ਦੌਰ ਦਾ ਸਭ ਤੋਂ ਵਿਲੱਖਣ ਪੱਖ ਇਹ ਹੈ ਕਿ ਦੋ ਸਦੀਆਂ ਤੋਂ ਵੱਧ ਹਾਕਮ ਜਮਾਤਾਂ ਦੇ ਧਰਮ,ਸਾਹਿਤ, ਰਾਜਨੀਤੀ ਦੀ ਥਾਂ ਲੋਕ-ਹਿੱਤ ਦੇ ਪੈਂਤੜੇ ਵਾਲਾ ਧਰਮ, ਸਾਹਿਤ ਅਤੇ ਰਾਜਨੀਤੀ ਹੀ ਭਾਰੂ ਰਹੀ। ਪੰਜਾਬ ਵਿੱਚ ਸਾਮੰਤਵਾਦੀ ਆਰਥਿਕ-ਸਮਾਜਿਕ ਵਿਵਸਥਾ ਤੋਂ ਪੂੰਜੀਵਾਦੀ ਆਰਥਿਕ-ਸਮਾਜਿਕ ਬਣਤਰ ਵਲ ਦੇ ਵਿਕਾਸ ਦਾ ਅਮਲ ਅਤੇ ਇਸ ਅਮਲ ਉੱਤੇ ਸਾਡੇ ਚਲੇ ਆ ਰਹੇ ਭਾਰਤੀ-ਬ੍ਰਹਮਣਕ ਸੱਭਿਆਚਾਰ ਦੇ ਡੂੰਘੇ ਪ੍ਰਭਾਵ, ਉਸ ਦੇ ਦਖ਼ਲ ਜਾਂ ਉਸ ਰਾਹੀਂ ਅਦਾ ਕੀਤੇ ਗਏ ਰੋਲ ਦੀ ਡਾਇਲੈਕਟਿਕਸ ਨੂੰ ਵਿਸਥਾਰ ਨਾਲ ਜਾਣਨਾ ਜ਼ਰੂਰੀ ਹੋ ਜਾਂਦਾ ਹੈ।

ਆਰਥਕਤਾ ਅਤੇ ਇਸ ਪ੍ਰਤੀ ਹੁੰਗਾਰੇ ਦਾ ਸੁਭਾ-[ਸੋਧੋ]

ਆਰਥਕ ਬਣਤਰ ਸੱਭਿਆਚਾਰ ਤਬਦੀਲੀ ਅਤੇ ਵਿਕਾਸ ਦਾ ਆਧਾਰ ਹੁੰਦੀ ਹੈ। ਆਜ਼ਾਦੀ ਤੋਂ ਬਾਅਦ ਪੰਜਾਬ ਦੀ ਖੇਤੀ ਆਰਥਿਕਤਾ ਵਿੱਚ ਬਹੁਤ ਥੋੜੇ ਸਮੇਂ ਵਿੱਚ ਤੇਜ਼ੀ ਨਾਲ ਤਬਦੀਲੀ ਵਾਪਰੀ ਵਿੱਚ ਆਰਥਕ ਸਮਾਜਕ ਜੁਗਾੜ ਜਾਂ ਸੰਸਥਾਈ ਸਹੂਲਤਾਂ, ਜਿਨ੍ਹਾਂ ਵਿੱਚ ਬਿਜਲੀ, ਸਿੰਚਾਈ ਦੇ ਸਾਧਨ, ਵਧੀਆ ਬੀਜਾਂ ਅਤੇ ਖਾਦਾਂ ਆਦਿ ਮੁਹੱਈਆ ਕਰਨ ਦੀ ਵਿਵਸਥਾ, ਪੰਜਾਬ ਵਿੱਚ ਪਹਿਲਾਂ ਬਸਤੀਵਾਦੀ ਲਾਗਤ ਕਾਰਣ ਅਤੇ ਬਾਅਦ ਵਿੱਚ ਲਗਭਗ ਹਰ ਸਰਕਾਰ ਨੇ ਇਸ ਪਾਸੇ ਧਿਆਨ ਦਿੱਤਾ ਤੇ ਇਹ ਪਹਿਲਾਂ ਨਾਲੋਂ ਵਧੀਆ ਅਤੇ ਵਿਕਸਤ ਰਹੀ। ਪੰਜਾਬ ਵਿੱਚ ਹੋਏ ਆਰਥਕ ਵਿਕਾਸ ਦੀ ਬਸਤੀਵਾਦੀ ਲੁੱਟ ਦਾ ਜਿੱਥੇ ਇਹ ਇੱਕ ਪਾਸੇ ਇਹ ਅਸਿੱਧਾ ਢੰਗ ਹੈ ਉੱਥੇ ਸਮੁੱਚੇ ਤੌਰ ਤੇ ਪੰਜਾਬ ਵਿੱਚ ਸਰਮਾਏਦਾਰੀ ਆਰਥਕ ਵਿਵਸਥਾ ਦੇ ਵਿਰੋਧਾਂ ਅਤੇ ਹੋ ਰਹੀ ਲੁੱਟ-ਖਸੁੱਟ ਪ੍ਰਤੀ ਲੋਕਾਂ ਨੂੰ ਚੇਤਨ ਨਾ ਹੋਣ ਦੇਣ ਦਾ ਇੱਕ ਸਫ਼ਲ ਹਥਿਆਰ ਹੈ। ਮਨੁੱਖ ਨੂੰ ਆਪਣੀ ਹੋਂਦ, ਆਪਣੀ ਲੁੱਟ-ਖਸੁੱਟ ਸਿਰਜਨਾਤਮਕ ਸਮਰਥਾ ਤੋਂ ਊਣਾਂ ਕਰ ਦੇਣ ਲਈ ਖਪਤ-ਰੁਚੀ ਤੋਂ ਵਧੀਆ ਹੋਰ ਸਾਧਨ ਨਹੀਂ ਅਤੇ ਜੇ ਅਜਿਹੀ ਸੋਚ ਹੀ ਸਮਾਜਕ-ਸਭਿਆਚਾਰ ਖੇਤਰ ਦੀ ਭਾਰੀ ਸੋਚ ਹੋ ਤਾਂ ਜਮਾਤੀ ਸਮਾਜ ਵਿੱਚ ਸਰਮਾਏਦਾਰੀ ਦੀਆਂ ਜੜ੍ਹਾਂ ਦਾ ਸਦਾ ਲਈ ਕੁਦਰਤੀ ਹੈ।

ਰਾਜਸੀ ਖੇਤਰ ਵਿੱਚ ਆਰਥਕ ਦਾ ਸੁਭਾ-[ਸੋਧੋ]

ਰਾਜਨੀਤੀ ਸਮਾਜ ਦੀ ਆਰਥਕ ਨੀਂਹ ਦੇ ਮੂਲ ਵਿਰੋਧਾਂ ਅਤੇ ਉਹਨਾਂ ਨਾਲ ਸਬੰਧਤ ਸੰਘਰਸ਼ ਦਾ ਹੀ ਸਮਾਜਕ ਪ੍ਰਗਟਾਵਾ ਹੁੰਦੀ ਹੈ। ਲੋਕਾਂ ਵਿੱਚ ਇਸਦੇ ਅਰਥ ਕੁਰਸੀ-ਯੁੱਧਾਂ ਤੱਕ ਹੀ ਸੀਮਤ ਹਨ। ਜਿਵੇਂ ਕਿ ਖੇਤੀ ਵਿੱਚ ਸਰਮਾਏਦਾਰੀ ਉਤਪਾਦਨ ਪ੍ਰਣਾਲੀ ਅਤੇ ਇਸਦੇ ਪੈਦਾਵਾਰੀ ਰਿਸ਼ਤਿਆਂ ਦੀ ਪ੍ਰਮੁੱਖਤਾ ਸਥਾਪਤ ਹੋ ਚੁੱਕੀ ਹੈ। ਪਿਛਲੇ ਇੱਕ ਦਹਾਕੇ ਵਿੱਚ ਰਾਜਸੀ ਸਭਿਆਚਾਰ ਆਪਣੇ ਮੁੱਢਲੇ ਅਤੇ ਅਵਿਕਸਤ ਰੂਪ ਵਿੱਚ ਸਥੂਲ ਰੂਪ ਗ੍ਰਹਿਣ ਕਰਨ ਵਲ ਤੁਰੀ ਹੈ। ਪਰ ਸਾਧਾਰਣ ਰੂਪ ਵਿੱਚ ਇਹ ਜਨਤਾ ਦਾ ਰਾਜਸੀ ਵਿਵਹਾਰ ਕਿਸੇ ਇੱਕ ਸਿਧਾਂਤਕ ਜਮਾਤੀ ਪੈਂਤੜੇ ਅਤੇ ਇਸ ਦਿ੍ਸ਼ਟੀ ਤੋਂ ਰਾਜਨੀਤੀ ਚੇਤਨਤਾ ਤੋਂ ਲਗਭਗ ਕੋਰਾ ਹੈ। ਹਰ ਦਿਨ ਪ੍ਰਤੀ ਜੀਵਨ ਦੀਆਂ ਔਕੜਾਂ, ਪ੍ਰਬੰਧਕੀ ਵਧੀਕੀਆਂ, ਆਰਥਕ ਸਹੂਲਤਾਂ ਅਤੇ ਪਾਰਲੀਮਾਨੀ ਰਾਜਨੀਤੀ ਆਦਿ ਇਸ ਦੌਰ ਦੇ ਰਾਜਸੀ ਹੁੰਗਾਰੇ ਦਾ ਪ੍ਰਮੁੱਖ ਆਧਾਰ ਹੈ।

ਮਨੁੱਖ ਦੀਆਂ ਬੁਨਿਆਦੀ ਲੋੜਾਂ ਤੋਂ ਲੈਕੇ ਵਿਲਾਸਤਾ ਵਾਲੀਆਂ ਵਸਤਾਂ ਤੱਕ ਸਭ ਕੁਝ ਸਿੱਧੇ ਜਾਂ ਅਸਿੱਧੇ ਤੌਰ ਤੇ ਪ੍ਰਕਿਰਤੀ ਨਾਲ ਸੰਬੰਧ ਰੱਖਦੇ ਹਨ। ਮਨੁੱਖ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਪ੍ਰਕਿਰਤੀ ਵਿਰੁੱਧ ਘੋਲ਼ ਕਰਦਾ ਹੈ। ਜੀਵਨ ਦੀਆਂ ਇਸ ਲੋੜਾਂ ਨੇ ਹੀ ਮਨੁੱਖ ਨੂੰ ਇਕ-ਦੂਜੇ ਦਾ ਸਹਿਯੋਗ ਪ੍ਰਾਪਤ ਕਰਨ ਅਤੇ ਸੰਦਾਂ ਦਾ ਨਿਰਮਾਣ ਕਰਨ ਲਈ ਉਕਸਾਇਆ ਹੈ। ਆਧੁਨਿਕ ਸਮਾਜ ਵਿੱਚ ਉੱਚ ਸ਼੍ਰੇਣੀ,ਮੱਧ ਸ਼੍ਰੇਣੀ ਤੇ ਨਿਮਨ ਸ਼੍ਰੇਣੀ ਦਾ ਬੁਨਿਆਦੀ ਆਧਾਰ ਉਹਨਾਂ ਦਾ ਆਰਥਿਕ ਪੱਧਰ ਹੁੰਦਾ ਹੈ। ਸਮਾਜ ਦੀ ਹਰ ਸ਼੍ਰੇਣੀ ਵਿੱਚ ਆਰਥਿਕ ਪੱਧਰ ਦੇਖਿਆ ਜਾ ਸਕਦਾ ਹੈ ‌। ਕਿਸੇ ਸਮੇਂ ਵਿੱਚ ਇਹ ਸ਼੍ਰੇਣੀ ਰੂਪ ਗ਼ੁਲਾਮ ਅਤੇ ਗ਼ੁਲਾਮ ਮਲਾਇਕਾਂ ਦੇ ਰੂਪ ਵਿੱਚ ਹੁੰਦੀ ਸੀ ਤੇ ਫਿਰ ਦੂਸਰੇ ਸਮੇਂ ਇਹ ਮਜਾ਼ਰੇ ਅਤੇ ਭੂਮੀਪਤੀਆਂ ਦੇ ਰੂਪ ਵਿੱਚ ਬਦਲ ਜਾਂਦਾ ਹੈ ਜਦੋਂ ਕਿ ਪੂੰਜੀਵਾਦੀ ਦੌਰ ਵਿੱਚ ਇਹ ਰੂਪ ਮਜੂਦਰ ਅਤੇ ਪੂੰਜੀਪਤੀ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹਨਾਂ ਸਭ ਸ਼੍ਰੇਣੀ ਦੀ ਹੋਂਦ ਭਾਵੇਂ ਇਕ-ਦੂਜੇ ਦੇ ਕਾਰਨ ਹੀ ਹੁੰਦੀ ਹੈ ਪਰ ਇਹਨਾਂ ਦੇ ਹਿੱਤਾਂ ਇਕ-ਦੂਜੇ ਦੇ ਉਲਟ ਹੁੰਦੇ ਹਨ।[5]

ਮਾਰਕਸਵਾਦੀ ਵਿਧੀ ਵਿੱਚ ਸਮਾਜਕ ਸੰਰਚਨਾ ਨੂੰ ਆਧਾਰ ਅਤੇ ਉਸਾਰੂ ਦੇ ਦੋ ਪ੍ਰਮੁੱਖ ਪ੍ਰਵਰਗਾਂ ਵਿੱਚ ਪੇਸ਼ ਕੀਤਾ ਜਾਂਦਾ ਹੈ। ਉਤਪਾਦਨ ਦੇ ਸੰਬੰਧਾਂ ਦਾ ਸਰੂਪ, ਸਮਾਜ ਦੇ ਆਰਥਿਕ ਢਾਂਚਾ ਸਮਾਜਕ ਸੰਰਚਨਾ ਦਾ ਆਧਾਰ ਹੈ ਤੇ ਇਸ ਦੀਆਂ ਕਦਰਾਂ ਕੀਮਤਾਂ ਦੇ ਵਿਭਿੰਨ ਰੂਪ ਜਿਵੇਂ ਕਿ ਕਾਨੂੰਨ, ਧਰਮ, ਸਾਹਿਤ ਕਲਾ ਅਤੇ ਤਿੰਨ ਦੇ ਪ੍ਰਗਟਾਅ ਆਦਿ ਇਸ ਉਸਾਰ ਦਾ ਰੂਪ ਬਣਦੇ ਹਨ। ਆਧਾਰ ਦੇ ਬਦਲਣ ਨਾਲ ਉਸਾਰ ਵੀ ਘੱਟ ਜਾਂ ਵੱਧ ਗਤੀ ਵਿੱਚ ਤਬਦੀਲ ਹੋ ਜਾਂਦਾ ਹੈ। ਸੱਭਿਆਚਾਰ ਸਮਾਜਕ ਉਪਜ ਹੈ ਤਾਂ ਆਰਥਕਤਾ ਸਮਾਜਕ ਰਿਸ਼ਤਿਆਂ ਨੂੰ ਪੈਦਾ ਕਰਨ ਵਾਲਾ ਮਹੱਤਵਪੂਰਨ ਤੱਤ ਹੈ।

ਆਰਥਕਤਾ ਸੱਭਿਆਚਾਰ ਲਈ ਇੱਕ ਮਹਤੱਵਪੂਰਨ ਅੰਸ਼ ਹੈ। ਸੱਭਿਆਚਾਰ ਦੇ ਮਹਤੱਵਪੂਰਨ ਪੜਾਵਾਂ ਦੀ ਵੰਡ ਹੁਣ ਤੱਕ ਸਭ ਤੋਂ ਵੱਧ ਸਾਰਥਕ ਅਤੇ ਤਰਕਸ਼ੀਲ ਢੰਗ ਨਾਲ ਆਰਥਕ ਆਧਾਰ ਉੱਤੇ ਹੀ ਕੀਤੀ ਮਿਲਦੀ ਹੈ। ਸੱਭਿਆਚਾਰ ਦੇ ਬਹੁਤ ਸਾਰੇ ਤੱਥਾਂ ਲਈ ਆਰਥਿਕਤਾ ਕਾਫ਼ੀ ਹੱਦ ਤਕ ਪ੍ਰਤੱਖ ਅਤੇ ਨਿਰਣਾਇਕ ਰੋਲ ਅਦਾ ਕਰਦੀ ਹੈ। ਪਰ ਉਹਨਾਂ ਪੱਖਾਂ ਦਾ ਅਧਿਐਨ ਕਰਨ ਉੱਤੇ ਵੀ ਜਿਹੜੀ ਸਿੱਧੀ ਤਰ੍ਹਾਂ ਤੇ ਆਰਥਕਤਾ ਨਾਲ ਸਬੰਧਤ ਨਹੀਂ, ਆਰਥਕ ਵਰਤਾਰਿਆਂ ਨਾਲ ਉਹਨਾਂ ਦਾ ਪ੍ਰਤੱਖ ਸੰਬੰਧ ਜ਼ਰੂਰ ਹੈ।

ਹਵਾਲੇ[ਸੋਧੋ]

  1. "ਅਰਥਚਾਰਾ".
  2. 2.0 2.1 ਫ਼ਰੈਂਕ, ਗੁਰਬਖ਼ਸ਼ ਸਿੰਘ (2017). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਅੰਮ੍ਰਿਤਸਰ: ਵਾਰਿਸ਼ ਸ਼ਾਹ ਫ਼ਾਉਂਡੇਸ਼ਨ. p. 18.
  3. ਫ਼ਰੈਂਕ, ਗੁਰਬਖ਼ਸ਼ ਸਿੰਘ (2017). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਵਾਰਿਸ਼ ਸ਼ਾਹ ਫ਼ਾਉਂਡੇਸ਼ਨ. p. 76.
  4. ਰਵੀ, ਰਵਿੰਦਰ. ਆਰਥਿਕ ਵਿਕਾਸ ਅਤੇ ਸਭਿਆਚਾਰ ਤਬਦੀਲੀ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ. p. 243.
  5. ਪੂਨੀ, ਬਲਬੀਰ ਸਿੰਘ (1991). ਸਭਿਆਚਾਰ. ਅੰਮ੍ਰਿਤਸਰ: ਜਸਜੀਤ ਸਾਹਿਤ ਪ੍ਰਕਾਸ਼ਨ. p. 117.