ਸੱਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ
ਸਭਿਆਚਾਰ ਅਤੇ ਲੋਕਧਾਰਾ :ਵਿਸ਼ਵ ਚਿੰਤਨ
ਭੂਮਿਕਾ
[ਸੋਧੋ]ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਐੱਮ ਏ ਪੰਜਾਬੀ ਕੋਰਸ ਵਿੱਚ ਸੱਭਿਆਚਾਰ ਅਤੇ ਲੋਕਧਾਰਾ ਦੇ ਵਿਸ਼ੇ ਦੇ ਅਧਿਆਪਨ ਨੂੰ ਲਗਪਗ ਪੈਂਤੀ ਸਾਲ ਹੋ ਗਏ ਹਨ ।ਇਨ੍ਹਾਂ ਵਿਸ਼ਿਆਂ ਵਿੱਚ ਸੱਭਿਆਚਾਰ ਅਤੇ ਲੋਕਧਾਰਾ ਦੀ ਸਿਧਾਂਤਕਾਰੀ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਦੇ ਸਰੂਪ ਪਸਾਰਾਂ ਅਤੇ ਵਿਲੱਖਣਤਾ ਦੇ ਵਿਸ਼ਾ ਵਿਸ਼ੇ ਹਮੇਸ਼ਾਂ ਦੀ ਪਾਠ ਕ੍ਰਮ ਦਾ ਹਿੱਸਾ ਰਹੇ ਹਨ। ਸੱਭਿਆਚਾਰ ਅਤੇ ਲੋਕਧਾਰਾ ਦੀ ਸਿਧਾਂਤਕਾਰੀ ਵਿਚ ਇਨ੍ਹਾਂ ਦੀ ਪਰਿਭਾਸ਼ਾ ਸਰੂਪ ਤੱਤਾਂ ਅੰਗਾਂ ਅਤੇ ਲੱਛਣਾਂ ਦੀ ਚਰਚਾ ਕੀਤੀ ਜਾਂਦੀ ਹੈ।
ਇਸ ਕਿਤਾਬ ਵਿੱਚ ਅਸੀਂ ਸੱਭਿਆਚਾਰ ਦੇ ਵਿਸ਼ਵ ਚਿੰਤਕਾਂ ਵਿਚੋਂ ਅੰਤੋਨੀਓ , ਗਰਾਮਸ਼ੀ , ਰੇਮੰਡ ਵਿਲੀਅਮਜ਼ , ਟੈਰੀ ਈਗਲਟਨ, ਸਟੂਅਰਟ ਹਾਲ , ਫਰੈਡਰਿਕ ਜੈਮਸਨ , ਬੋੌਦਰੀ ਲਾਦਰ ਅਤੇ ਲੋਕਧਾਰਾ ਦੇ ਵਿਸ਼ਵ ਚਿੰਤਕਾਂ ਵਿਚੋਂ ਰਿਚਰਡ ਟੈਂਪਲ ਇੱਕ ਵਲਾਦੀਮੀਰ ਪਰੋੌਪ ਡੋੋੌਰਸਨ ਐਲਨ ਡੰਡੀਜ, ਸਾਈਮਨ ਜੇ ਬ੍ਰੋਨਰ ਅਤੇ ਲੈਵੀ ਸਤਰਾਸ ਨੂੰ ਹੀ ਸ਼ਾਮਿਲ ਕਰ ਸਕੇ ਹਾਂ।
ਇਹ ਸੂਚੀ ਲੰਮੀ ਹੋ ਸਕਦੀ ਸੀ ਅਤੇ ਸੰਭਵ ਹੈ ਕਿ ਸ਼ਾਮਲ ਚਿੰਤਕਾਂ ਦੀ ਤੁਲਨਾ ਵਿਚ ਕੋਈ ਹੋਰ ਮਹੱਤਵਪੂਰਨ ਚਿੰਤਕ ਰਹਿ ਗਿਆ ਹੋਵੇ। ਪਰ ਇਸ ਪੁਸਤਕ ਵਿੱਚ ਜੋ ਵੀ ਵਿਸ਼ਵ ਚਿੰਤਕ ਸ਼ਾਮਿਲ ਕੀਤੇ ਗਏ ਹਨ ਉਨ੍ਹਾਂ ਦਾ ਸੱਭਿਆਚਾਰ ਜਾਂ ਲੋਕਧਾਰਾ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਹੈ ਅਤੇ ਇਹ ਸਾਨੂੰ ਆਪਣੇ ਅਧਿਐਨਾਂ ਅਤੇ ਖੋਜ ਲਈ ਦਿਸ਼ਾ ਦੇ ਸਕਦੇ ਹਨ।
ਅੰਤੋਨੀਓ ਗ੍ਰਾਮਸ਼ੀ ਦਾ ਸੱਭਿਆਚਾਰ ਚਿੰਤਨ
[ਸੋਧੋ]ਅਮਰਜੀਤ ਗਰੇਵਾਲ
ਅੰਤੋਨੀਓ ਗ੍ਰਾਮਸ਼ੀ ਮਾਰਕਸਵਾਦੀ ਚਿੰਤਕ ਹਨ । ਜਿਸ ਦੇ ਅਧਿਐਨ ਦਾ ਦਾਇਰਾ ਸਿਰਫ਼ ਮਾਰਕਸਵਾਦੀ ਹਲਕੇ ਤਕ ਹੀ ਸੀਮਿਤ ਨਹੀਂ ਸਗੋਂ ਉਨ੍ਹਾਂ ਨੇ ਮੁੱਖ ਧਾਰਾ ਦੇ ਅਰਥ ਸ਼ਾਸਤਰ ਅਤੇ ਰਾਜਨੀਤੀ ਵਿੱਚ ਵੀ ਆਪਣੀ ਕਲਮ ਅਜ਼ਮਾਈ ਕੀਤੀ ਹੈ।
ਅੰਤੋਨੀਓ ਗ੍ਰਾਮਸੀ ਦਾ ਜਨਮ ਬਾਈ ਫਰਵਰੀ ਅਠਾਰਾਂ ਸੌ ਇਕੱਨਵੇ ਨੂੰ ਇਟਲੀ ਵਿੱਚ ਹੋਇਆ ਉਸ ਦੀ ਸੱਭਿਆਚਾਰਕ ਚਿੰਤਨ ਦੇ ਖੇਤਰ ਵਿੱਚ ਮੁੱਖ ਭੂਮਿਕਾ ਰਹੀ ਹੈ।
ਗ੍ਰਾਮਸ਼ੀ ਨੇ ਸੱਭਿਆਚਾਰ ਦੀ ਸੂਖ਼ਮ ਧਾਰਨਾਂ ਨੂੰ ਸਮਾਜਿਕ ਤਬਦੀਲੀ ਦੀ ਏਜੰਸੀ ਦੇ ਰੂਪ ਵਿਚ ਸਮਝਣ ਸਮਝਣ ਵਿਚ ਕੋਸ਼ਿਸ਼ ਕੀਤੀ ਹੈ ਜਿਸ ਨੂੰ ਮਾਰਕਸਵਾਦੀ ਚਿੰਤਕਾਂ ਦੇ ਦੁਆਰਾ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ। ਲੇਖਕ ਹੈਜਮਨੀ ਦੇ ਸਿਧਾਂਤ ਨੂੰ ਪਰਭਾਸ਼ਿਤ ਕਰਦਾ ਹੋਇਆ ਕਹਿੰਦਾ ਹੈ ਕਿ ਹੈਜਮਨੀ
ਉਹ ਹੈ ਜਿਹੜੀ ਸਿਰਫ਼ ਰਾਜਨੀਤਕ ਤੌਰ ਤੇ ਹੀ ਨਿਯੰਤਰਿਤ ਨਹੀਂ , ਸਗੋਂ ਇਸ ਦੇ ਨਾਲ ਹੀ ਉਹ ਲੋਕਾਂ ਦੇ ਮਨਾਂ ਉੱਤੇ ਰਾਜ ਕਰਨ ਵਾਲੀ ਸ਼ਕਤੀ ਹੁੰਦੀ ਹੈ ਲੇਖਕ ਕਾਰਲ ਮਾਰਕਸ ਬਾਰੇ ਵਿਚਾਰ ਪੇਸ਼ ਕਰਦਾ ਹੋਇਆ ਦੱਸਦਾ ਹੈ ਕਿ ਕਾਰਲ ਮਾਰਕਸ ਨੇ ਆਪਣੀਆਂ ਰਚਨਾਵਾਂ ਵਿੱਚ ਬਾਕੀ ਵਿਸ਼ਿਆਂ ਨੂੰ ਤਾਂ ਮਹੱਤਤਾ ਦਿੱਤੀ ਪਰ ਉਹ ਸੱਭਿਆਚਾਰ ਨੂੰ ਸੱਭਿਆਚਾਰ ਨੂੰ ਦੁਜੈਲਾ ਵਾਧੂ ਪਸਾਰ (ਐਪੀਫੀਨਾਮਨਾ)ਬਣਾ ਕੇ ਪੇਸ਼ ਕਰਦਾ ਹੈ।ਐਪੀਫੀਨਾਮਨਾ ਕਿਸੇ ਵਡੇਰੇ ਵਰਤਾਰੇ ਦਾ ਛੋਟਾ ਹਿੱਸਾ ਹੁੰਦਾ ਹੈ ਜਦ ਕਿ ਸੱਭਿਆਚਾਰ ਅਜਿਹਾ ਨਹੀਂ। ਗਰਾਮਸ਼ੀ ਕਹਿੰਦਾ ਹੈ ਕਿ ਜਮਾਤੀ ਟਕਰਾਅ ਹੀ ਬੁਨਿਆਦੀ ਤੌਰ ਤੇ ਇਤਿਹਾਸ ਨੂੰ ਗਤੀ ਦੇਣ ਵਾਲਾ ਹੀ ਵਾਲਾ ਨਹੀਂ ਹੁੰਦਾ।ਗਰਾਮਸ਼ੀ ਮਾਰਕਸਵਾਦੀ ਤਿੱਨ ਮਾਰਕਸਵਾਦੀ ਧਾਰਨਾਵਾਂ ਤੇ ਵਿਚਾਰਾਂ ਵਿੱਚ ਅੰਤਰ ਨੂੰ ਸਪਸ਼ਟ ਕਰਦਾ ਹੈ ਉਹ ਕਹਿੰਦਾ ਹੈ ਕਿ ਮਾਰਕਸਵਾਦੀ ਆਰਥਿਕਤਾ ਨੂੰ ਕੇਂਦਰੀ ਚੀਜ਼ ਮੰਨਦੇ ਹਨ ਜਦ ਕੇਸ ਤੇ ਉਲਟ ਨਵ ਮਾਰਕਸਵਾਦੀ ਸੱਭਿਆਚਾਰ ਨੂੰ ਖੁਦਮੁਖਤਿਆਰ ਮੰਨਦੇ ਹਨ। ਸੂਬੇ ਚ ਸਿਧਾਂਤ ਨ੍ਹੇਰੇ ਮਾਰ ਮੀਚ ਗਰਾਮਸ਼ੀ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਗ੍ਰਾਮਸੀ ਤੋਂ ਪਹਿਲੇ ਮਾਰਕਸਵਾਦੀ ਚਿੰਤਕਾਂ ਦੇ ਕੰਮਾਂ ਨੂੰ ਨਜ਼ਰਅੰਦਾਜ਼ ਕਰਕੇ ਗਰਾਮਸ਼ੀ ਨੂੰ ਸਮਝਣਾ ਮੁਸ਼ਕਿਲ ਹੈ।
ਹੰਗੇਰੀਅਨ ਚਿੰਤਨ ਜੌਰਜ ਲੁੁੂਕਾਚ ( 1885-1971 )
ਜੋ ਰਾਜ ਲੋਕਾਂ ਚ ਜ਼ਿਆਦਾਤਰ ਚੇਤਨਾ ਦੇ ਦੋ ਜ਼ੋਰ ਦਿੰਦਾ ਹੈ ਉਹ ਮਾਰਕਸ ਦੇ ਹਵਾਲੇ ਨਾਲ ਗੱਲ ਕਰਦਾ ਕਹਿੰਦਾ ਹੈ ਕਿ ਮਾਰਕਸ ਕਹਿੰਦਾ ਹੈ ਕਿ ਚੇਤਨਾ ਆਪਣੇ ਆਪ ਹੀ ਉਤਪੰਨ ਹੁੰਦੀ ਜਾਵੇਗੀ। ਇਸ ਦੇ ਉਲਟ ਆਪਣੀ ਧਾਰਨਾ ਦਿੰਦਾ ਹੈ ਕਿ ਚੇਤਨਾ ਆਪਣੇ ਆਪ ਨਹੀਂ ਆਉਂਦੀ ਸਗੋਂ ਮਿਹਨਤ ਨਾਲ ਲਿਆਉਣੀ ਪੈਂਦੀ ਹੈ। ਇਸ ਲਈ ਉਹ ਚੇਤਨਾ ਨੂੰ ਕੋਸ਼ਿਸ਼ ਤੋਂ ਪੈਦਾ ਕੀਤੀ ਜਾਣ ਵਾਲੀ ਚੀਜ਼ ਮੰਨਦਾ ਹੈ।
ਲੁੂਕਾਚ ਮਾਰਕਸ ਦੀ ਲਿਖਤ' 'ਆਰਥਿਕ ਤੇ ਦਰਸ਼ਨਿਕ ਹੱਥ ਲਿਖਤਾਂ ਦੇ ਮਹੱਤਵ ਨੂੰ ਲੋਕਾਂ ਸਾਹਮਣੇ ਰੱਖ ਦਾ ਹੋਇਆ ਲੋਕਾਂ ਵਿਚ ਲਿਖਤ ਨੂੰ ਯਾਦ ਕਰਵਾਉਂਦਾ ਹੈ ਇਸ 'ਹਿਸਟਰੀ ਐਂਡ ਕਲਾਸ ਕਾਸ਼ਸਨੈਸ ' ਲੁਕਾਚ ਦੀ ਮਹੱਤਵਪੂਰਨ ਪੁਸਤਕ ਹੈ।ਫਰੈਂਕਫਰਟ ਸਕੂਲ
ਜੋੌਰਜ ਲੁਕਾਚ ਤੋਂ ਬਾਅਦ ਫਰੈਂਕਫਰਟ ਸਕੂਲ ਬਾਰੇ ਲੇਖਕ ਗੱਲ ਕਰਦਾ ਹੈ ।ਫਰੈਂਕਫਰਟ ਸਕੋਰ ਸਾਹਿਤ ਦੇ ਨਾਂ ਤੇ ਬਣਿਆ ਹੈ ਇਸ ਦਾ ਪ੍ਰਸਾਰ ਸਾਰੀ ਦੁਨੀਆਂ ਵਿੱਚ ਫੈਲਿਆ ਹੈ ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿਚ ' ਇੰਸਟੀਚਿਊਟ ਆਫ ਸ਼ੋਸ਼ਲ ਰਿਸਰਚ ' ਫਰੈਂਕਫਰਟ ਨਾਲ ਜੁੜੇ ਨਵ ਮਾਰਕਸਵਾਦੀ ਚਿੰਤਕਾਂ ਦੇ ਇਕ ਗਰੁੱਪ ਨੂੰ ਇਸ ਨਾਮ ਨਾਲ ਜਾਣਿਆ ਜਾਂਦਾ ਹੈ।ਇਨ੍ਹਾਂ ਵਿਦਵਾਨਾਂ ਨੇ ਕਦਰ ਮੁਕਤ ਸਮਾਜ ਅਧਿਐਨ ਦੇ ਵਿਚਾਰ ਨੂੰ ਰੱਦ ਕਰਕੇ ਅਤੇ ਮਨੁੱਖੀ ਆਜ਼ਾਦੀ ਦੇ ਸਮਾਜ ਨੇ ਵਰਗੀਆਂ ਕਦਰਾਂ ਕੀਮਤਾਂ ਨੂੰ ਆਧਾਰ ਬਣਾ ਕੇ ਕੀਤੀ ਜਾਣ ਵਾਲੀ ਖੋਜ ਦੀ ਵਕਾਲਤ ਕੀਤੀ।
ਵਾਲਟਰ ਬੈਜ਼ਾਮਿਨ (1892-1940)
ਵਾਲਟਰ ਬੈਜ਼ਾਮਿਨ ਦੀ ਪ੍ਰਸਿੱਧ ਰਚਨਾ ' ਵਰਕ ਆਫ਼ ਆਰਟ ਇਨ ਦ ਏਜ ਅਾਫ ਮਕੈਨਿਕਲ ਰੀਪ੍ਰੋਡਕਸ਼ਨ ' ਹੈ । ਜਿਸ ਵਿੱਚ ਉਸ ਨੇ ਇਹ ਦੱਸਣਾ ਚਾਹਿਆ ਕਿ ਪੂੰਜੀਵਾਦ ਤੋਂ ਪਹਿਲਾਂ ਦੇ ਸਮੇਂ ਦੀਆਂ ਕਲਾ ਕਿਰਤ ਪੂੰਜੀਵਾਦ ਦੇ ਆਉਣ ਨਾਲ ਖ਼ਤਮ ਹੋਇਆ ਹੈ। ਇਸ ਤੋਂ ਇਲਾਵਾ ਬੈਂਸਾਂ ਮਿਨ ਦੇ ਸਿਧਾਂਤ ਦਾ ਇੱਕ ਪ੍ਰਮੁੱਖ ਨਿਯੁਕਤਾ ਝਟਕਾ ਹੈ ਵਾਲਟਰ ਬੈਜ਼ਾਮਿਨ ਦਾ ਮੰਨਣਾ ਹੈ ਕਿ ਤੁਸੀਂ ਭਾਵੇਂ ਕੋਈ ਫ਼ਿਲਮ ਦੇਖ ਰਿਹਾ ਹੋਵੇ, ਭਾਵੇਂ ਕਿਸੇ ਭੀੜ ਭੜੱਕੇ ਵਾਲੇ ਬਾਜ਼ਾਰ ਵਿੱਚੋਂ ਦੀ ਲੰਘ ਰਹੇ ਹੋਵੇ , ਤੇ ਭਾਵੇਂ ਕਿਸੇ ਮਸ਼ੀਨੀ ਕਾਰਜ ਵਿੱਚ ਉਲਝੇ ਹੋਏ ਹੋਵੋ , ਇਹ ਸਾਰੇ ਕਾਰਜ ਤੁਹਾਨੂੰ ਝਟਕਾ ਦਿੰਦੇ ਹਨ।
ਵਾਲਟਰ ਬੈਜ਼ਾਮਿਨ ਲੇ ਪੂੰਜੀਵਾਦੀ ਪੈਦਾਵਾਰ ਦੇ ਤਕਨੀਕੀ ਯੁੱਗ ਵਿਚ ਸੱਭਿਆਚਾਰਕ ਉਤਪਾਦਨ ਦਾ ਪ੍ਰਮੁੱਖ ਸਾਧਨ ਹੈ।
ਥੀਓਡੋਰ ਅਡੋਰਨੇ (1903 -1969 ) ਅਤੇ ਮੈਕਸ ਹੋੌਰਖੇੈਮਰ (1895 -1975)
ਥੀਓਡੋਰ ਅਡੋਰਨੇ ਤੇ ਮੈਕਸ ਹੋੌਰਖੇੈਮਰ ਪ੍ਰੋਲੇਤਾਰੀ ਜਮਾਤ ਦੇ ਕ੍ਰਾਂਤੀਕਾਰੀ ਸਮਰੱਥਾ ਵਿੱਚ ਕੋਈ ਯਕੀਨ ਨਹੀਂ ਪ੍ਰੰਪਰਾਗਤ ਜਮਾਤੀ ਨਿਖੇੜ ਵੀ ਇਨ੍ਹਾਂ ਲਈ ਕੋਈ ਮਹੱਤਵਪੂਰਨ ਨਹੀਂ ਹੈ ਇਹ ਸਮਝਦੇ ਹਨ ਕਿ ਪੂੰਜੀਵਾਦੀ ਸਮਾਜ ਦੀ ਸਮੁੱਚੀ ਵਿਵਸਥਾ ਵਿੱਚ ਸਾਰੇ ਲੋਕ ਉਪਭੋਗੀ ਲੇਣ ਦੇਣ ਅਤੇ ਸੱਭਿਆਚਾਰਕ ਉਦਯੋਗ ਰਾਹੀਂ ਇਕੋ ਤਰ੍ਹਾਂ ਨਾਲ ਫਿਟ ਹੋਏ ਹੁੰਦੇ ਹਨ।
ਉਨੀਵੀਂ ਸਦੀ ਵਿੱਚ ਵਸਤੂਆਂ ਦੀ ਖਰੀਦ ਉਨ੍ਹਾਂ ਦੀ ਉਪਭੋਗਤਾ ਉੱਪਰ ਨਿਰਭਰ ਕਰਦੀ ਸੀ ਪਰ ਅੱਜ ਵਸਤੂਆਂ ਤੇ ਲੋਕ ਸੇਵਾਵਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਨਹੀਂ ਸਗੋਂ ਤਬਦੀਲੀਆਂ ਤੇ ਮੁਨਾਫੇ ਪੈਦਾ ਕੀਤੀਆਂ ਜਾਂਦੀਆਂ ਹਨ ਤਾਂ ਚ ਪੂੰਜੀਵਾਦੀ ਢਾਂਚਾ ਪ੍ਰਫੁੱਲਤ ਹੁੰਦਾ ਰਹੇ ਇਸ ਚਰਚ ਰਹੇ ਡਰੋਨ ਰਹਾਨੇ ਅਤੇ ਹੋਰ ਖੇਮ ਇਹ ਦਲੀਲ ਪੇਸ਼ ਕਰਨਾ ਚਾਹੁੰਦੇ ਹਨ ਕਿ ਕੋਈ ਵੀ ਚਿੰਤਕ ਤੇ ਅਧਿਐਨ ਕਰਤਾ ਉਸ ਯਥਾਰਥਕ ਨਾਲੋਂ ਜ਼ਿਆਦਾ ਆਜ਼ਾਦ ਨਹੀਂ ਹੁੰਦਾ , ਜਿਸ ਯਥਾਰਥ ਦਾ ਉਹ ਅਧਿਐਨ ਕਰਨਾ ਕਰ ਰਿਹਾ ਹੁੰਦਾ ਹੈ।
2. ਹੈਨਰੀ ਰੈਮੰਡ ਵਿਲੀਅਮਜ਼
[ਸੋਧੋ]ਜੀਵਨ ਅਤੇ ਰਚਨਾ:
ਰੈਮੰਡ ਹੇਨਰੀ ਵਿਲੀਅਮਜ਼ ਦਾ ਜਨਮ ਬ੍ਰਿਟੇਨ ਦੇ ਇਲਾਕੇ ਵੇਲਜ਼ ਅੰਦਰ ਇਕ ਪਿੰਡ ਲੇਨਫ਼ੀਹਨਹੈਲ ਕਰੀਕੋਨੋ ਵਿੱਚ 31 ਅਗਸਤ 1921 ਨੂੰ ਹੋਇਆ । ਰੇਮੰਡ ਵਿਲੀਅਮਜ਼ ਦੇ ਪਿਤਾ ਹੈਨਰੀ ਜੋਸਫ਼ ਵਿਲੀਅਮਜ਼ ਵੇਲਜ਼ ਦੇ ਰੇਲਵੇ ਵਿਭਾਗ ਵਿੱਚ ਕੰਮ ਕਰਦੇ ਸਨ। ਇਨਾ ਹੀ ਨਹੀ ਉਸਦੇ ਪਿਤਾ ਰੇਲਵੇ ਵਿੱਚ ਮੁਲਾਜਮ /ਮਜ਼ਦੂਰ ਯੂਨੀਅਨ ਦੇ ਸਰਗਰਮ ਮੈਬਰ ਅਤੇ ਉਸ ਵੇਲੇ ਗਰੇਟ ਬ੍ਰਿਟੇਨ ਵਿੱਚ ਨਵੀ ਬਣੀ ਖੱਬੇ ਪੱਖੀ ਸਮਝੀ ਜਾਂਦੀ ਰਾਜਨੀਤਿਕ ਪਾਰਟੀਲੇਬਰ ਪਾਰਟੀ ਦੇ ਵਿਚਾਰਾਂ ਤੋ ਮੁਤਾਸਿਰ ਸਨ
ਜੀਵਨ:
ਰੈਮੰਡ ਹੈਨਰੀ ਵਿਲੀਅਮਜ਼ ਦੇ ਘਰ ਅੰਦਰ ਸਮਾਜਵਾਦੀ ਵਿਚਾਰਾਂ ਅਤੇ ਵਿਚਾਰਧਾਰਾ ਪੱਖੀ ਮਹੌਲ ਦਾ ਸਿੱਟਾ ਇਹ ਨਿਕਲਿਆ ਕਿ ਉਹ ਆਪਣੇ ਕਾਲਜ਼ ਦੇ ਸ਼ੁਰੂਆਤੀ ਸਮਿਆਂ ਵਿੱਚ ਹੀ ਉਹ ਖੱਬੇ ਪੱਖੀ ਵਿਚਾਰਾਂ ਪ੍ਰਤੀ ਵੱਧ ਰੈਡੀਕਲ ਸਮਝੀ ਜਾਂਦੀ ਕਮਿਊਨਿਸਟ ਪਾਰਟੀ ਆਫ ਗਰੇਟ ਬ੍ਰਿਟੇਨ ਦਾ ਮੈਬਰ ਬਣ ਗਿਆ।
ਰੈਮੰਡ ਵਿਲੀਅਮਜ਼ ਇੱਕ ਵੈਲਸ਼ ਮਾਰਕਸਵਾਦੀ ਸਿਧਾਂਤਕ , ਵਿੱਦਿਅਕ , ਨਾਵਲਕਾਰ ਅਤੇ ਆਲੋਚਕ ਦੇ ਤੌਰ ਤੇ ਖੱਬੇ ਪੱਖ ਦੇ ਅੰਦਰ ਅਤੇ ਵਿਸ਼ਾਲ ਸੱਭਿਆਚਾਰ ਵਿੱਚ ਪ੍ਰਭਾਵਸ਼ਾਲੀ ਸੀ।ਰਾਜਨੀਤੀ , ਸੱਭਿਆਚਾਰ ,ਮੀਡੀਆ ਅਤੇ ਸਾਹਿਤ ਬਾਰੇ ਉਹਨਾਂ ਦੀਆਂ ਲਿਖਤਾਂ ਨੇ ਸਭਿਆਚਾਰ ਅਤੇ ਕਲਾਵਾਂ ਦੀ ਮਾਰਕਸਵਾਦੀ ਆਲੋਚਨਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਸਦੀਆਂ ਕਿਤਾਬਾਂ ਦੀ ਤਕਰੀਬਨ 750,000 ਕਾਪੀਆਂ ਇੱਕਲੇ ਯੂਕੇ ਐਡੀਸ਼ਨਾਂ ਵਿੱਚ ਵੇਚੀਆ ਗਈਆਂ ਅਤੇ ਬਹੁਤ ਸਾਰੇ ਅਨੁਵਾਦ ਉਪਲਬਧ ਹਨ। ਉਸਦੇ ਕੰਮ ਨੇ ਸਭਿਆਚਾਰ ਅਧਿਐਨ ਅਤੇ ਸਭਿਆਚਾਰਕ ਪਦਾਰਥਵਾਦ ਦੀ ਨੀਂਹ ਰੱਖੀ। ਉਹ 14 ਸਾਲਾਂ ਦਾ ਸੀ। ਜਦੋਂ ਸਪੇਨ ਦਾ ਸਿਵਲ ਯੁੱਧ ਸ਼ੁਰੂ ਹੋ ਗਿਆ, ਰੈਮੰਡ ਇਸ ਗੱਲ ਪ੍ਰਤੀ ਸੁਚੇਤ ਸੀ ਕਿ ਸਥਾਨਕ ਖੱਬੇਪੱਖੀ ਕਲੱਬ ਦੀ ਮੈਂਬਰਸ਼ਿਪ ਦੁਆਰਾ ਕੀ ਹੋ ਰਿਹਾ ਹੈਂ ।
ਪੜਾਈ ਤੇ ਨੋਕਰੀ:
ਰੈਮੰਡ ਵਿਲੀਅਮਜ਼ ਨੇ ਸਕੂਲ ਪੱਧਰ ਦੀ ਆਪਣੀ ਮੁਢਲੀ ਪੜ੍ਹਾਈ ਐਬਰਗੈਵਿਨੀ ਕਸਬੇ ਤੋਂ ਪ੍ਰਾਪਤ ਕੀਤੀ। ਇਸਤੋਂ ਬਾਅਦ ਦੀ ਪੜਾਈ ਲਈ ਉਸਨੇ ਕੈਬਰਿਜ ਯੂਨੀਵਰਸਿਟੀ ਦੇ ਟ੍ਰਿਨਿਟੀ ਕਾਲਜ਼ ਵਿੱਚ ਦਾਖਲਾ ਲਿਆ। ਉਸ ਸਮੇ ਦੇ ਪ੍ਰਸ਼ਾਸ਼ਕੀ ਪ੍ਰਬੰਧ ਵਿੱਚ ਗ੍ਰੇਟ ਬ੍ਰਿਟੇਨ ਦੇ ਹਰ ਨਾਗਰਿਕ ਦਾ ਦੇਸ਼ ਦੀ ਫ਼ੌਜ ਵਿੱਚ ਭਰਤੀ ਹੋਣਾ ਲਾਜਮੀ ਸੀ। ਰੈਮੰਡ ਹੈਨਰੀ ਵਿਲੀਅਮਜ਼ ਨੂੰ ਦੇਸ਼ ਦੇ ਪ੍ਰਚਲਿਤ ਦਸਤੂਰ ਦੀ ਪਾਲਣਾ ਕਰਦਿਆਂ ਮਜਬੂਰੀ ਵਸ ਲੋੜੀਂਦੀ ਜਰੂਰੀ ਫੋਜੀ ਸਿਖਲਾਈ ਲੈਣ ਪਿਛੋਂ ਜੂਨ 1941 ਵਿੱਚ , ਇੱਕ ਫੋਜੀ ਅਫ਼ਸਰ ਦੇ ਰੂਪ ਵਿਚ ਇਸ ਜੰਗ ਦਾ ਸਕਰਮਕ ਹਿਸਾ ਬਣਨਾ ਪਿਆ।
2 ਸਤੰਬਰ 1945 ਈਸਵੀ ਨੂੰ ਸੰਸਾਰ ਜੰਗ ਦੇ ਖਾਤਮੇ ਪਿੱਛੋਂ ਵਿਲੀਅਮਜ਼ ਆਪਣੀ ਪੋਸਟ ਗਰੈਜੂਏਸ਼ਨ ਦੀ ਰਹਿੰਦੀ ਪੜਾਈ ਪੂਰੀ ਕਰਨ ਲਈ ਮੁੜ ਤੋਂ ਕੈਂਬਰਿਜ ਯੂਨੀਵਰਸਿਟੀ ਆ ਗਿਆ। ਅਤੇ ਉਸਨੇ 1946 ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ। ਰੈਮੰਡ ਵਿਲੀਅਮਜ਼ ਆਪਣੀਆਂ ਕਿਤਾਬਾਂ ਦੇ ਜ਼ੋਰ ਤੇ 1961 ਵਿੱਚ ਕੈਬਰਿਜ਼ ਵਾਪਸ ਆਉਣ ਲਈ ਬੁਲਾਇਆ ਗਿਆ ।
ਆਖਰਕਾਰ ਜਿਥੇ ਉਹ ਜੀਸਸ ਕਾਲਜ ਦਾ ਇਕ ਸਾਥੀ ਚੁਣਿਆ ਗਿਆ, ਉਹ ਪਹਿਲੇ ਰੀਡਰ (1967-1974) ਫਿਰ ਡਰਾਮੇ ਦਾ ਪ੍ਰੋਫੈਸਰ (1974-1983) ਬਣਿਆ । ਸਟੈਨਫੋਰਡ ਯੂਨੀਵਰਸਿਟੀ ਵਿੱਚ ਰਾਜਨਿਤੀ ਸ਼ਾਸਤਰ ਦੇ ਪ੍ਰੋਫੈਸਰ ਦੀ ਨੋਕਰੀ ਕਰੀ। ਉਹ ਭਾਸ਼ਾ , ਸਾਹਿਤ ਅਤੇ ਸਮਾਜ ਵਿੱਚਲੇ ਸਬੰਧਾਂ ਵਿੱਚ ਦਿਲਚਸਪੀ ਰੱਖਦਾ ਸੀ।ਇਹਨਾਂ ਤੇ ਹੋਰ ਬਹੁਤ ਸਾਰੇ ਮੁੱਦਿਆਂ ਤੇ ਬਹੁਤ ਸਾਰੀਆਂ ਕਿਤਾਬਾਂ, ਲੇਖ ਅਤੇ ਲੇਖ ਪ੍ਰਕਾਸ਼ਿਤ ਕਰਦਾ ਸੀ ਮੁਖ ਲੋਕ ਵਿੱਚੋ ਇੱਕ ਸੀ।
ਸਾਹਿਤ ਅਧਿਐਨ ਅਤੇ ਵਿਲੀਅਮਜ਼ ਉਤੇ ਦਬਾਅ ਕੇ ਆਪਣੀ ਸਥਿਤੀ ਬਾਰੇ ਵਧੇਰੇ ਸਿਧਾਂਤਕ ਬਿਆਨ ਦੇਣ ਲਈ , ਅਲੋਚਨਾਵਾ ਤੋਂ ਵਿਰੁੱਧ ਕਿ ਇਹ ਇਕ ਮਨਵਾਦੀ ਮਾਰਕਸਵਾਦ ਸੀ। ਜੀਵੰਤ ਤਜਰਬੇ ਬਾਰੇ ਬੀ ਮਿਸਾਲ ਧਾਰਨਾਵਾਂ ਦੇ ਅਧਾਰ ਤੇ ਸੀ
ਯੂਨੀਵਰਸਿਟੀ ਪੜਾਈ ਤੇ ਹੋਰ ਮਹੱਤਵਪੂਰਨ ਕੰਮ:
ਰੈਮੰਡ ਹੈਨਰੀ ਨੇ ਯੂਨੀਵਰਸਿਟੀ ਸਿੱਖਿਆ ਟਰੀਨਟੀ ਕਾਲਜ ਕੈਬਰਿਜ ਤੋਂ ਲਈ ਜਿਥੇ ਉਹ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਇਆ । ਬ੍ਰਿਟੇਨ ਹੋਬਸਬੌਮ ਦੇ ਨਾਲ ਉਸਨੂੰ ਰੂਸੋ ਫਿਨਿਸ਼ ਯੁੱਧ ਬਾਰੇ ਕਮਿਊਨਿਸਟ ਪਾਰਟੀ ਦਾ ਪਰਚਾ ਲਿਖਣ ਦਾ ਕੰਮ ਵੀ ਸੌਪਿਆ ਗਿਆ ਸੀ ਜਦੋ ਵਿਲੀਅਮਜ਼ ਫੌਜ਼ ਵਿੱਚ ਭਰਤੀ ਹੋਇਆ ਤਾਂ ਉਸ ਨੂੰ ਰਾਇਲ ਕੋਰ ਆਫ ਸਿਗਨਲਾਂ ਲਈ ਨਿਯੁਕਤ ਕੀਤਾ ਗਿਆ ਜੋ ਯੂਨੀਵਰਸਿਟੀ ਦੇ ਅੰਡਰ ਗ੍ਰੈਜੂਏਟਾਂ ਲਈ ਖਾਸ ਜਿੰਮੇਵਾਰੀ ਸੀ। ਉਸ ਨੇ ਫੌਜੀ ਸੰਚਾਰਾਂ ਲਈ ਕੁਝ ਮੁੱਢਲੀ ਸਿੱਖਿਆ ਲਈ ਫਿਰ ਉਸ ਨੂੰ ਤੋਪਖਾਨੇ ਤੇ ਐਂਟੀ ਟੈਕਾਂ ਤੇ ਨਿਯੁਕਤ ਕੀਤਾ ਗਿਆ । ਐਟੀਂ ਟੈਂਕ ਵਿੱਚ ਇੱਕ ਅਧਿਕਾਰੀ ਵੱਜੋ ਸੇਵਾ ਕੀਤੀ।
ਸੱਭਿਆਚਾਰਕ ਚਿੰਤਕ:
ਜਦੋ ਵਿਲੀਅਮਜ਼ ਨੂੰ ਇਹ ਅਹਿਸਾਸ ਹੋਇਆ ਕਿ ਅੰਗਰੇਜ਼ ਅਤੇ ਅੰਗਰੇਜ਼ੀਅਤ ਦੇ ਦਬਦਬੇ ਕਾਰਣ ਉਸਦੀ ਆਪਣੀ ਵਿੱਲਖਣ ਸਥਾਨਕ ਸੱਭਿਆਚਾਰਕ ਪਹਿਚਾਣ ਤੇ ਵੈਲਸ਼ ਭਾਸ਼ਾ ਨੂੰ ਅੱਖੋ ਪ੍ਰੋਖੇ ਕੀਤਾ ਜਾ ਰਿਹਾ ਹੈ ਉਹਨੂੰ ਇਹ ਵੀ ਸਮਝ ਆਈ ਕਿ ਅਜਿਹਾ ਸੱਤਾ ਤੇ ਸਥਾਪਿਤ ਇੰਗਲੈਡ ਦੇ ਹੁਕਮਰਾਨਾਂ ਵੱਲੋ ਗਿਣ ਮਿੱਥ ਕੇ ਕੀਤਾ ਜਾਂਦਾ ਹੈ ਘੱਟ ਗਿਣਤੀ ਕੌਮਾ ਨੂੰ ਜਾਮ ਬੁਝ ਕੇ ਹਾਸ਼ਿਏ ਤੇ ਧੱਕਿਆ ਜਾਂਦਾ ਹੈ ਇਹ ਅਹਿਸਾਸ ਉਸ ਦੇ ਮਨ ਵਿੱਚ ਬੈਠ ਗਿਆ ਤੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਜਿਸ ਦੇ ਸਿੱਟੇ ਵੱਜੋ ਰੈਮੰਡ ਵਿਲੀਅਮਜ਼ ਚਿੰਤਕ ਬਣ ਗਿਆ ਅਤੇ ਬ੍ਰਿਟੇਨ ਅੰਦਰ ਵੈਲਸ਼ ਭਾਸ਼ਾ , ਕੌਮੀਅਤ ਅਤੇ ਸੱਭਿਆਚਾਰ ਨੂੰ ਬਣਦਾ ਹੱਕ ਤੇ ਮਾਣ ਤਾਣ ਦਵਾਉਣ ਲਈ ਇੱਕ ਬੇਹੱਦ ਸੁਹਿਰਦ , ਸਮਰਪਿਤ ਤੇ ਜੁਝਾਰੂ ਸੱਭਿਆਚਾਰਕ ਚਿੰਤਕ ਵੱਜੋ ਭੂਮਿਕਾ ਨਿਭਾਈ।
ਨਾਵਲ ਰਚਨਾਵਾ:
1.ਬਾਰਡਰ ਕੰਟਰੀ (ਰਿਪਰਿੰਟਡ ਐਡ.) ਲੰਡਨ ਹੋਗਾਰਥ (ਪਹਿਲੀ ਵਾਰ 1960 ਵਿੱਚ ਪ੍ਰਕਾਸ਼ਿਤ ਹੋਇਆ।
2.ਵਲੰਟੀਅਰ (ਦੁਬਾਰਾ ਛੱਪਿਆ ਹੋਇਆ ਐਂਡੀ ) ਲੰਡਨ ਹੋਗਾਰਥ 1985(ਪਹਿਲਾ ਪ੍ਰਕਾਸ਼ਤ1978)
3.ਕਾਲੇ ਪਹਾੜ ਦੇ ਲੋਕ 1
4.ਕਾਲੇ ਪਹਾੜ 2 ਦੇ ਲੋਕ
ਸਾਹਿਤ ਅਤੇ ਸੱਭਿਆਚਾਰ ਅਧਿਐਨ ਰਚਨਾਵਾਂ
1.ਪੜ੍ਹਨਾ ਤੇ ਆਲੋਚਨਾ ਕਰਨਾ . ਆਦਮੀ ਤੇ ਸੁਸਾਇਟੀ ਸੀਰੀਜ਼ ਲੰਡਨ :ਫਰੈਡਰਿਕ ਮੁਲਾਰ 1950
2.ਲੰਡਨ :ਚੱਟੋ ਅਤੇ ਵਿੰਡਸ 1968(ਪਹਿਲੀ ਵਾਰ ਪ੍ਰਕਾਸ਼ਿਤ 1952
3. ਸੱਭਿਆਚਾਰ ਤੇ ਸੁਸਾਇਟੀ (ਨਵਾ ਸੰਪਾਦਨ) ਨਯੂ ਯੋਕ : ਕੋਲੰਬੀਆ ਯੂਨੀਵਰਸਿਟੀ ਪ੍ਰੈਸ 1963(ਪਹਿਲੀ ਵਾਰ 1958)
4. ਲੰਬੀ ਕ੍ਰਾਂਤੀ .ਪੈਗੁਇਨ: ਹਾਰਮੰਡਸਵਰਥ 1965(ਪਹਿਲਾਂ ਪ੍ਰਕਾਸ਼ਤ 1961
3. ਸਟੂਅਰਟ ਹਾਲ ਜੀਵਨ ਰਚਨਾ ਤੇ ਪ੍ਰਮੁੱਖ ਵਿਚਾਰ
[ਸੋਧੋ]ਜੀਵਨ
ਜੀਵਨ ਤੇ ਜਨਮ :-ਸਟੂਅਰਟ ਹਾਲ 3 ਫਰਵਰੀ, 1932 ਨੂੰ ਜ਼ਾਮੋੲਕਾ ਕਿੰਗਸਟੋਨ(kington jamaican) ਵਿੱਚ ਪੈਦਾ ਹੋਇਆ। ੳੁਸ ਦੇ ਜੀਵਨ ਬਾਰੇ ਕੁਝ ਫ਼ਿਲਮਾਂ ਵੀ ਬਣੀਆਂ ਹਨ। ਜਿਨਾਂ ਦੇ ਨਾਂ ਹਨ- Looking for Langston, The Attendent It Ain'T Half Racist Mum. ੳੁਸ ਦਾ ਪਿਤਾ ਪਹਿਲਾ ਗ਼ੈਰ ਗੋਰਾ ਵਿਅਕਤੀ ਸੀ। 1979 ਵਿਚ ਹਾਲ ਨੇ ਸਭਿਆਚਾਰਕ ਅਧਿਐਨ ਨਾਲ ਜੁੜੇ ਕੇਂਦਰ ਨੂੰ ਛੱਡ ਦਿੱਤਾ।
ਸੋਧੋ
[ਸੋਧੋ]ਸਟੂਅਰਟ ਮੈੱਕ ਫਿਲ ਹਾਲ ਦਾ ਜਨਮ 3 ਫਰਵਰੀ 1932 ਨੂੰ
[ਸੋਧੋ]ਕੈਰੀਬੀਅਨ ਸਮੁੰਦਰ ਵਿੱਚ ਸਥਿਤ ਟਾਪੂ ਜਮਾਈਕਾ ਦੇਸ਼ ਦੀ ਰਾਜਧਾਨੀ ਕਿੰਗਸਟਨ ਵਿੱਚ ਅਫਰੀਕੀ ਮੂਲ ਦੇ ਬ੍ਰਿਟਿਸ਼ ਯਹੂਦੀ ਪੁਰਤਗੇਜ਼ੀ ਪਰਿਵਾਰ ਵਿੱਚ ਹੋਇਆ।
[ਸੋਧੋ]ਸਟੂਅਰਟ ਬਰਤਾਨੀਆ ਦਾ ਮਾਰਕਸਵਾਦੀ ਸੋਚ ਵਾਲਾ ਅੰਗਰੇਜ਼ੀ ਸਾਹਿਤ ਵਿੱਚ ਪ੍ਰਵੀਨ ਸਮਾਜ-ਵਿਗਿਆਨੀ ਸੀ। ਇਸਨੇ ਸਭਿਆਚਾਰ ਦੇ ਖੇਤਰ ਵਿੱਚ ਮਹੱਤਵਪੂਰਨ ਕੰਮ ਕੀਤਾ।ਸਟੂਅਰਟ ਨੇ ਰਿਚਰਡ ਹੌਗਰਟ ਅਤੇ ਰੇਮੰਡ ਵਿਲੀਅਮਜ਼ ਨਾਲ ਮਿਲ ਕੇ ਸਭਿਆਚਾਰ ਅਧਿਐਨ ਦੇ ਖੇਤਰ ਵਿੱਚ ਸਭਿਆਚਾਰਕ ਅਧਿਐਨ ਵਿਧੀ ਸਿਰਜੀ,ਜਿਸ ਨੂੰ ਅਕਾਦਮਿਕ ਖੇਤਰ ਵਿੱਚ "ਬਰਮਿੰਘਮ ਸਕੂਲ ਆਫ ਕਲਚਰ ਸਟੱਡੀ" ਦੀ ਵਿਧੀ ਵੀ ਆਖਿਆ ਜਾਂਦਾ ਹੈ।
[ਸੋਧੋ]ਵਿੱਦਿਆ
[ਸੋਧੋ]ਸਟੂਅਰਟ ਮੈੱਕ ਨੇ ਮੁੱਢਲੀ ਸਕੂਲੀ ਅਤੇ ਕਾਲਜ ਸਿੱਖਿਆ ਜਮਾਈਕਾ ਵਿੱਚ ਹੀ ਪ੍ਰਾਪਤ ਕੀਤੀ। ਬਾਅਦ ਵਿੱਚ 1951 ਵਿੱਚ ਉਸਨੇ ਰੋਡਜ਼ ਸਕਾਲਰਸ਼ਿੱਪ ਲੈ ਕੇ ਪਹਿਲਾ ਮੈਰਟਨ ਕਾਲਜ,ਆਕਸਫੋਰਡ ਯੂਨੀਵਰਸਿਟੀ ਤੋਂ ਐਮ.ਏ.ਇੰਗਲਿਸ਼ ਕੀਤੀ ਫਿਰ ਹੈਨਰੀ ਜੇਮਸ ਤੇ ਡਾਕਟਰੇਟ ਵੀ ਸ਼ੁਰੂ ਕੀਤੀ ਸੀ। ਉਹ ਆਪਣੀ ਅਕਾਦਮਿਕ ਪੜ੍ਹਾਈ ਅਤੇ ਪੇਸ਼ਾਵਰ ਜ਼ਿੰਦਗੀ ਦੇ ਮੁੱਢਲੇ ਸਮੇਂ ਵਿੱਚ ਸਿਆਸੀ ਸਮਾਜਿਕ ਕਾਰਕੁਨ ਵਜੋਂ ਨਿਸ਼ਸ਼ਤਰੀਕਰਨ ਦੀ ਲਹਿਰ ਨਾਲ ਵੀ ਜੁੜਿਆ ਰਿਹਾ।1979 ਵਿੱਚ ਉਪਨ ਯੂਨੀਵਰਸਿਟੀ ਵਿਚ ਸਮਾਜ ਵਿਗਿਆਨ ਦਾ ਪ੍ਰੋਫ਼ੈਸਰ ਬਣ ਗਿਆ,ਉਥੋਂ ਹੀ ਉਹ 1997 ਵਿੱਚ ਸੇਵਾ ਮੁਕਤ ਹੋਇਆ ਅਤੇ ਬਾਅਦ ਵਿੱਚ ਪ੍ਰੋਫੈਸਰ ਅਮੈਰੀਟਸ ਵੀ ਬਣਿਆ। ਵਿਆਹ: ਸਟੂਅਰਟ ਦੀ ਸ਼ਾਦੀ ਯੂਨੀਵਰਸਿਟੀ ਕਾਲਜ ਲੰਦਨ ਦੀ ਨਾਰੀਵਾਦੀ ਪ੍ਰੋਫ਼ੈਸਰ ਕੈਥਰੀਨ ਨਾਲ ਹੋਈ।
ਪੁਸਤਕਾਂ ਅਤੇ ਰਸਾਲੇ:
[ਸੋਧੋ]ਸਟੂਅਰਟ ਹਾਲ ਨੇ ਬਹੁਤ ਸਾਰੇ ਲੇਖ,ਆਰਟੀਕਲ,ਰਿਸਰਚ ਪੇਪਰ ਅਤੇ ਕਿਤਾਬਾਂ ਲਿਖੀਆਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਸੰਪਾਦਨਾ ਦਾ ਕੰਮ ਵੀ ਕੀਤਾ ਹੈ । ਉਹ ਸਾਥੀਆਂ ਨਾਲ ਟੀਮ ਬਣਾ ਕੇ ਕੰਮ ਕਰਦੇ ਸਨ। ਉਸਨੇ 1960 ਵਿੱਚ "ਨਿਊ ਲੈਫਟ ਰੀਵਿਊ" ਨਾਮ ਦਾ ਰਸਾਲਾ ਸ਼ੁਰੂ ਕੀਤਾ ਜੋ ਦੁਨੀਆਂ ਭਰ ਦੀ ਆਰਥਿਕਤਾ, ਸਿਆਸਤ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਅਕਾਦਮਿਕ ਪੱਖੋਂ ਮਾਰਕਸਵਾਦੀ ਨਜ਼ਰੀਏ ਤੋਂ ਪੇਸ਼ ਕੀਤਾ ਸੀ।
ਸਟੂਅਰਟ ਦੀਆਂ ਕੁਝ ਚੋਣਵੀਆਂ ਪੁਸਤਕਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ: 1)Hall, Stuart;The Popular Arts (1964)
2)The Hippies:an American "moment"(1968) 3)Deviancy,Politics and the Media(1971)
4)Encoding and Decoding in the Television Discourse (1973)
5)A Reading of Marx's (1857)
6)Introduction to the Grundrisse (1973)
7)Policing the Crisis (1979)
8)The Hard Road to Renewal:Thatcherism and the Crisis of the Left (1988)
9)Resistance Through Rituals (1989)
10)Questions of Cultural Identity (1996)
11)Cultural Studies(1983) A Theoretical History 12)Selected Political Writings:The Great Moving Right Show and other Essays (2017)
13)Familliar Stranger:A Life Between Two Islands (2017)
- ↑ ਡਾ ਗੁਰਮੀਤ ਸਿੰਘ, ਡਾ ਸੁਰਜੀਤ ਸਿੰਘ (2020). ਸੱਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ , ਲੁਧਿਆਣਾ.