ਸੱਭਿਆਚਾਰ ਲੈਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਭਿਆਚਾਰ ਲੈਂਗ ਤੋਂ ਰੀਡਿਰੈਕਟ)

'ਲੈਂਗ:-'

     ਲੈਂਗ ਦਾ ਅਰਥ ਭਾਸ਼ਾ ਹੈ। ਲੈਂਗ ਕਿਸੇ ਭਾਸ਼ਾ ਅਤੇ ਭਾਸ਼ਾ ਰੂਪਾਂ ਦਾ ਸਿਸਟਮ ਹੈ। ਲੈਂਗ ਕਿਸੇ ਵਿਆਕਤੀ ਦੁਆਰਾ ਸੰਗਿ੍ਹ ਕੀਤੇ ਭਾਸ਼ਿਕ ਰੂਪਾਂ ਦੀ ਸਮੂਹ ਸਮੱਗਰੀ ਹੈ ਜੋ ਉਹ ਭਾਸ਼ਾ ਦੀ ਸਿਖਲਾਈ ਸਮੇਂ ਗਹਿਣ ਕਰਦਾ ਹੈ ਅਤੇ ਇਹ (ਲੈਂਗ) ਇੱਕ ਵਿਆਕਰਨਕ ਪ੍ਣਾਲੀ ਹੈ ਜੋ ਵਕਤਾ ਦੇ ਦਿਮਾਗ ਵਿੱਚ ਮੌਜੂਦ ਰਹਿੰਦੀ ਹੈ।[1]

ਸਭਿਆਚਾਰ ਲੈਂਗ:-

ਸਭਿਆਚਾਰ ਦਾ ਇੱਕ ਅੰਗ ਦੂਜੇ ਅੰਗ ਨਾਲ ਵਿਕਸਿਤ ਹੋ ਜਾਵੇ ਅਤੇ ਬੌਧਿਕ ਤੌਰ ਤੇ ਪੱਛੜ ਜਾਵੇ ਉਸ ਨੂੰ ਸਭਿਆਚਾਰ ਲੈਂਗ ਕਹਿੰਦੇ ਹਨ।

[2]

ਭਾਸ਼ਾ ਤੇ ਸਭਿਆਚਾਰ:- ਭਾਸ਼ਾ ਤੇ ਸਭਿਆਚਾਰ ਮਨੁੱਖ ਦੀਆਂ ਖੂਬਸੂਰਤ,ਸਰਬੋਤਮ, ਪ੍ਤੱਖ ਪ੍ਰਾਪਤੀਆਂ ਹਨ ਜਿਹਨਾਂ ਨੇ ਮਾਨਵੀ ਜਗਤ ਨੂੰ ਪਸ਼ੂ ਜਗਤ ਨਾਲੋਂ ਵੱਖਰਾ ਕੀਤਾ ਹੈ। ਦੋਹਾਂ ਦੀ ਉਤਪੱਤੀ ਤੇ ਵਿਕਾਸ ਇੱਕ ਲੰਮੀ ਇਤਿਹਾਸਕ ਪ੍ਕਿਰਿਆ ਹੈ। ਸੈਨਤਾਂ ਤੇ ਇਲਾਕਿਆਂ ਨਾਲ ਇੱਕ ਦੂਜੇ ਨੂੰ ਸਮਝਦਾ ਤੇ ਸਮਝਾਉਂਦਾ ਮੁਢਲਾ ਮਨੁੱਖ ਜੀਵਨ ਸੰਘਰਸ਼ ਦੇ ਰਾਹ ਪਿਆ, ਹੌਲੀ-ਹੌਲੀ ਸਰੀਰਕ, ਬੌੌਧਿਕ ਤੇ ਮਾਨਸਿਕ ਤੌਰ ਤੇ ਵਿਕਾਸ ਕਰਦਾ ਗਿਆ। ਇੱਕ ਵਿਸ਼ੇਸ਼ ਪੜਾਅ ਉੱਤੇ ਉਸਦੇ ਮੂੰਹ ਵਿਚਲੇ ਉਚਾਰਨ ਅੰਗ ਤੇ ਕੰਨਾਂ ਵਿਚਲੇ ਸਵਣ ਅੰਗ ਵਿਕਸਿਤ ਹੋਣ ਨਾਲ ਮਨੁੱਖ ਜਿਥੇ ਧੁਨੀਆਂ ਉਚਾਰਨ ਦੇ ਯੋਗ ਹੋਇਆ ਉਥੇ ਉਹ ਇਹਨਾਂ ਧੁਨੀਆਂ ਉਚਾਰਨ ਦੇ ਯੋਗ ਹੋਇਆ ਉਥੇ ਉਹ ਇਹਨਾਂ ਧੁਨੀਆਂ ਅਤੇ ਆਪਣੇ ਆਲੇ-ਦੁਆਲੇ ਦੀਆਂ ਆਵਾਜ਼ਾਂ ਨੂੰ ਸੁਣਨ ਤੇ ਸਮਝਣ ਦੇ ਸਮਰੱਥ ਵੀ ਹੋਇਆ। ਸੁਣਨ, ਬੋਲਣ ਤੇ ਸਮਝਣ ਦੀ ਬੌੌਧਿਕ ਸ਼ਕਤੀ ਨੇ ਮਨੁੱਖ ਨੂੰ ਸਮੂਹ ਵਿੱਚ ਵਿਚਰਨ ਦੀ ਜਾਂਚ ਸਿਖਾਈ। ਬੱਸ, ਇਹੀ ਜਾਂਚ ਭਾਸ਼ਾ ਤੇ ਸਭਿਆਚਾਰ ਦੀ ਉਤਪੱਤੀ ਤੇ ਵਿਕਾਸ ਦਾ ਆਧਾਰ ਬਣੀ। ਫਲਸਰੂਪ ਭਾਸ਼ਾ ਮਨੁੱਖੀ ਹਾਵਾਂ- ਭਾਵਾਂ ਦੇ ਆਪਸੀ ਸੰਚਾਰ ਵੱਜੋਂ ਅਤੇ ਸਭਿਆਚਾਰ ਮਨੁੱਖੀ ਵਿਹਾਰ ਵੱਜੋਂ ਸਾਕਾਰ ਹੋਇਆ।

ਉਤਪੱਤੀ:-' ਕੁਝ ਵਿਦਵਾਨ ਤੇ ਚਿਤਕ ਭਾਸ਼ਾ ਨੂੰ ਸਭਿਆਚਾਰ ਦਾ ਇੱਕ ਅੰੰਗ ਮਨਦੇ ਹਨ  ਤਾਂ ਉਹ ਸੁਭਾਵਿਕ ਹੀ ਭਾਸਾ ਦੇ ਮੁੁੁਕਾਬਲੇੇ ਸਭਿਆਚਾਰ ਨੂੰ ਪਰਥਮ ਹੋਦ ਸਵੀਕਾਰ ਕਰ ਲੈੈਂਦੇ ਹਨ ਪਰ ਮਾਨਵ ਵਿਗਿਆਨ ਤੇ ਮਨੋੋੋਵਿਗਿਆਨ ਦੀ ਦਿ੍ਸ਼ਟੀ  ਤੋਂ ਇਹ ਤੱਥ ਸਹੀ ਨਹੀਂ ਹੈ। ਮਿਸਾਲ ਵਜੋਂ ਬੱਚਾ ਜਨਮ ਲੈਣ ਸਮੇਂ ਸਭ ਤੋਂ ਪਹਿਲਾਂ ਚੀਕ ਜਾਂ ਕਿਲਕਾਰੀ ਮਾਰਦਾ ਹੈ ਜੋ ਧੁਨੀਆਤਮਕ ਪੱਧਰ ਤੇ ਭਾਸ਼ਾ ਦਾ ਮੁੱਢਲਾ ਰੂਪ ਹੈ। ਜੇ ਅਸੀਂ ਭਾਸ਼ਾ ਜਾਂ ਭਾਸ਼ਾਈ ਧੁਨੀਆਂ ਨੂੰ ਮਨੁੱਖੀ ਹਾਵਾਂ- ਭਾਵਾਂ ਦਾ ਪ੍ਗਟਾ ਮੰਨਦੇ ਹਾਂ ਤਾਂ ਨਿਸਚੇ ਹੀ ਬੱਚੇ ਦੇ ਜਨਮ ਸਮੇਂ ਉਸ ਵੱਲੋਂ ਮਾਰੀ ਗਈ ਚੀਕ ਉਸ ਦੇ ਭਾਵਾਂ ਦਾ ਹੀ ਪ੍ਗਟਾ ਹੁੰਦੀ ਹੈ। ਸਮਝਣਯੋਗ ਹੈ ਕਿ ਇਹ ਚੀਕ ਨਿਰੀ ਸਰੀਰਕ ਪੀੜ ਦੀ ਉਪਜ  ਨਹੀਂ ਹੁੰਦੀ ਸਗੋਂ ਬੱਚੇ ਦਾ ਨਾੜੂਆਂ ਕੱਟਣ ਸਮੇਂ ਬੱਚੇ ਦੇ ਅੰਦਰੂਨੀ ਭਾਵ-ਜਗਤ ਵਿੱਚੋਂ ਫੁੱਟਦੀ ਹੈ। ਸਭਿਆਚਾਰਕ ਜੀਵਨ ਜਾਂਚ  ਨੂੰ ਤਾਂ ਬੱਚਾ ਆਪਣੀ ਹੋਸ਼ ਸੰਭਾਲਣ ਤੋਂ ਬਾਅਦ ਆਪਣੇ ਵਿਰਸੇ ਤੇ ਚੁਗਿਰਦੇ ਵਿੱਚੋਂ ਹੌਲੀ-ਹੌਲੀ ਗ੍ਹਹਿਣ ਕਰਦਾ ਹੈ। ਭਾਸ਼ਾ ਤੇ ਸਭਿਆਚਾਰ ਦੀ ਪਛਾਣ ਤੇ ਸਾਰਥਕਤਾ ਦੋਹਾਂ ਦੀਆਂ ਆਪਸੀ ਸਾਝਾਂ ਤੇ ਹੀ ਆਧਾਰਤ ਹਨ। ਇਹਨਾਂ ਸਾਝਾਂ ਦਾ ਸੰਖੇਪ ਵੇਰਵਾ ਨਿਮਨ- ਅਨੁਸਾਰ ਹੈ:-

(ੳ) ਦੋਵੇਂ ਮਾਨਵੀ ਤੇ ਮਾਨਵਵਾਦੀ ਸਿਰਜਨਾਵਾਂ ਹਨ:-

        ਭਾਸ਼ਾ  ਤੇ ਸਭਿਆਚਾਰ ਮਨੁੱਖ ਸਿਰਜਤ ਮਾਨਵਵਾਦੀ ਸਿਰਜਨਾਵਾਂ ਹਨ। ਜਿਹੜੀਆਂ ਆਪਣੇ ਜਨਸਮੂਹ ਨੂੰ ਸਹੀ ਸੇਧ ਤੇ ਸਮਝ ਪ੍ਦਾਨ ਕਰ ਕੇ ਉਹਨਾਂ ਦੇ ਆਪਸੀ ਸੰਚਾਰ ਤੇ ਜੀਵਨ ਜਾਾਂਚ ਨੂੰ ਸੁੁਚੱੱਜਾ, ਸੁੁਹੇੇਲਾ ਤੇੇੇੇ ਸੋੋਹਣਾ ਬਣਾਉਣ ਵਿਿੱਚ ਪਰੇੇਰਣਾ ਮਈ ਭੂੂਮਿਕਾ ਨਿਭਾਉਦੀਆਂ ਹਨ।

(ਅ) ਯਥਾਰਥਕ ਤੇ ਸਾਰਥਕ ਹੋਂਦ:-

      ਭਾਸ਼ਾ ਤੇ ਸਭਿਆਚਾਰ ਨਿਰੋੋਲ ਕਲਪਤ ਪੱਧਰ ਤੇ ਕਿਸੇ ਖਲਾਅ ਵਿਚੋਂ ਕਿਸੇ ਦੈੈਵੀ ਵਰਦਾਨ ਵੱੱਜੋੋਂ ਹੋਂਦ ਵਿੱਚ ਆਏ ਹਨ ਸਗੋਂ ਇਹਨਾਂ ਦੀ ਸਿਰਜਣਾ ਯਥਾਾਰਥ ਪੱੱਧਰ ਤੇ ਸਾਰਥਕ ਰੂੂਪ ਵਿੱਚ ਹੋਈ ਹੈ। ਦੋਵੇਂ ਜਨਸਮੂਹ ਦੇ ਸਾਝੇਂ ਅਨੁਭਵ ਤੇ ਚੇਤਨਾ ਦੀ ਉਪਜ ਹਨ। 

(ੲ) ਦੋਵੇਂ ਸੰਚਾਰ ਮੁਖੀ ਹਨ:-

     ਜਨਸਮੂਹ ਸਿਰਫ਼ ਭਾਸ਼ਾ ਰਾਹੀਂ ਹੀ ਆਪਣੇ ਹਾਵਾਂ-ਭਾਵਾਂ ਦਾ ਆਦਾਨ-ਪ੍ਦਾਨ ਨਹੀਂ ਕਰਦਾ ਸਗੋਂ ਉਹ ਸਮੁੱਚ ਸਭਿਆਚਾਰਕ ਵਰਤਾਰਿਆਂ ਰੀਤਾਂ,ਰਸਮਾਂ,ਰਿਵਾਜਾਂ ਦਾ ਵੀ ਆਪਸ ਵਿੱਚ ਆਦਾਨ-ਪ੍ਦਾਨ ਕਰਦਾ ਹੈ। ਇਹ ਆਦਾਨ-ਪ੍ਦਾਨ ਹੀ ਸੰਚਾਰ ਮੁਖਤਾ ਦਾ ਆਧਾਰ ਹੈ। ਦੂਸਰੀ ਗੱਲ,ਮਨੁੱਖੀ ਮਨ ਵਿੱਚ ਮੌਜੂਦ ਸੋਚਾਂ,ਭਾਵਨਾਵਾਂ,ਕਲਪਨਾਵਾਂ,ਸੰਸਕਾਰ ਆਦਿ ਅਮੂਰਤ ਪੱਧਰ ਤੇ ਯਥਾਰਥਕ ਤਾਂ ਹੁੰਦੇ ਹਨ ਪਰ ਸਾਰਥਕ ਨਹੀਂ ਹੁੰਦੇ।

(ਸ)ਦੋਵੇਂ ਚਿੰਨ੍ਮਈ ਪ੍ਣਾਲੀਆਂ ਹਨ:-

     ਭਾਸ਼ਾ ਤੇ ਸਭਿਆਚਾਰ ਦਾ ਇਹ ਸਾਝਾ ਲੱਛਣ ਉਹਨਾਂ ਦੀ ਸੰਚਾਰ ਮੁਖਤਾ ਤੇ ਸੰਚਾਰ-ਯੋਗਤਾ ਨਾਲ ਸਿੱਧਾ ਜੁੜਿਆ ਹੋਇਆ ਹੈ। ਚਿਹਨ-ਵਿਗਿਆਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਭਾਸ਼ਾ ਤੇ ਸਭਿਆਚਾਰ ਦੀ ਹਰ ਵਸਤੂ ਤੇ ਵਰਤਾਰਾ ਕਿਸੇ ਨਾ ਕਿਸੇ ਚਿਹਨ ਦਾ ਲਖਾਇਕ ਹੁੰਦਾ ਹੈ।ਚਿਹਨ ਕਿਸੇ ਵਸਤੂ ਜਾਂ ਵਰਤਾਰੇ ਦਾ ਨਾਮ ਹੀ ਨਹੀਂ ਉਸਦਾ ਸੰਕਲਪ ਵੀ ਹੁੰਦਾ ਹੈ ਜਿਹੜਾ ਉਸਨੂੰ ਵਿਸ਼ੇਸ਼ ਅਰਥ ਤੇ ਪਛਾਣ ਪ੍ਦਾਨ ਕਰਦਾ ਹੈ।

(ਹ) ਦੋਵੇਂ ਵਿਉਤਬੱਧ ਤੇ ਸੰਗਠਤ ਸਿਸਟਮ ਹਨ:-

      ਭਾਸ਼ਾ ਦੀ ਸਿਰਜਨਾ ਤੇ ਸੰਚਾਰ ਸਮੇਂ ਭਾਸ਼ਾ ਇਕਾਈਆਂ ਇੱਕ ਵਿਉਂਤਬੱਧ ਵਿਧੀ ਨਾਲ ਸੰਗਠਤ ਹੋ ਕੇ ਹੀ ਕਿਰਿਆਸ਼ੀਲ ਹੁੰਦੀਆਂ ਹਨ।ਕਹਿਣ ਦਾ ਭਾਵਅੰਸ਼,ਭਾਵਅੰਸ਼ਾਂ ਤੋਂ ਸ਼ਬਦ ਤੇ ਸ਼ਬਦਾਂ ਤੋਂ ਵਾਕ ਬਣਾਉਣ ਸਮੇਂ ਇੱਕ ਵਿਉਂਤਬੱਧ ਜੁਗਤ ਨੂੰ ਵਰਤ ਕੇ ਇੱਕ ਸੰਗਠਨ ਰੂਪ ਦਿੱਤਾ ਜਾਂਦਾ ਹੈ।ਇਸੇ ਤਰਾ੍ ਸਭਿਆਚਾਰ ਦੀ ਸਮੁੱਚੀ ਸਿਰਜਨਾ ਵਿੱਚ ਰਿਸਤਾ-ਨਾਤਾ ਸਿਸਟਮ ਤੋਂ ਲੈ ਕੇ ਮਨੁੱਖੀ ਵਿਹਾਰ ਨਾਲ ਸਬੰਧਤ ਸਿਸਟਮ ਜਿਵੇਂ ਕਾਰ-ਵਿਹਾਰ, ਖਾਣ-ਪੀਣ,ਪਹਿਰਾਵਾ-ਸ਼ਿਗਾਰ,ਰੀਤਾਂ-ਰਸਮਾਂ ਆਦਿ ਇੱਕ ਵਿਉਤਬੱਧ ਤੇ ਸੰਗਠਨ ਰੂਪ ਵਿੱਚ ਹੀ ਕਾਰਜਸ਼ੀਲ ਹੁੰਦੇ ਹਨ।

(ਕ)ਦੋਵੇ ਪਰਿਵਰਤਨਸ਼ੀਲ ਹੋਦਾਂ ਹਨ:-

      ਭਾਸ਼ਾ ਤੇ ਸਭਿਆਚਾਰ ਦੋਵੇਂ ਮਾਨਵੀ ਸਿਰਜਨਾਵਾ ਹੀ ਨਹੀਂ ਵਰਤਾਰੇ ਵੀ ਹਨ। ਇਹ ਵਰਤਾਰੇ ਕਦੇ ਵੀ ਇੱਕ ਸਾਰ ਜਾਂ ਸਥਿਰ ਨਹੀਂ ਰਹਿੰਦੇ।  ਇਤਿਹਾਸਕ ਵੇਗ ਇਹੱਨਾਂ ਵਰਤਾਰਿਆਂ ਨੂੰ ਪ੍ਭਾਵਤ ਕਰਦਾ ਹੈ ਜਿਸ ਅਨੁਸਾਰ ਇਹਨਾਂ ਵਿੱਚ ਰੂਪਾਂਤਰਨ ਤੇ ਪਰਿਵਰਤਨ ਹੋਣਾ ਲਾਜ਼ਮੀ ਹੈ। ਰੂਪਾਂਤਰਨ ਤੇ ਪਰਿਵਰਤਨ ਦੀ ਇਹ ਕਿਰਿਆ ਹੀ ਭਾਸ਼ਾ ਤੇ ਸਭਿਆਚਾਰ ਨੂੰ ਜੀਵਤ ਰੱਖਦੀ ਹੈ ਤੇ ਇਹਨਾਂ ਨੂੰ ਵਿਕਸਿਤ ਕਰਦੀ ਰਹਿੰਦੀ ਹੈ।

(ਖ) ਭਾਸ਼ਾ ਤੇ ਸਭਿਆਚਾਰ ਇੱਕ ਦੂਜੇ ਦੇ ਪੂਰਕ ਹਨ:-

      ਇਹ ਸਪਸ਼ਟ ਹੈ ਕਿ ਭਾਸ਼ਾ ਤੇ ਸਭਿਆਚਾਰ ਇੱਕ ਦੂਜੇ ਦੇ  ਸੰਘੀ-ਸਾਥੀ ਬਣ ਕੇ ਹੀ ਪਰਵਾਨ ਚੜੇ੍ ਹਨ ਸਭਿਆਚਾਰ ਭਾਸ਼ਾ ਸਿਰਜਨ ਦਾ ਆਧਾਰ ਬਣਿਆ ਅਤੇ ਭਾਸ਼ਾ ਸਭਿਆਚਾਰ ਨੂੰ ਸਮਝਣ,ਮਾਣਨ ਅਤੇ ਸੰਚਾਰਨ ਦਾ ਵਸੀਲਾ ਬਣੀ। ਜਦੋਂ ਵੀ ਕੋਈ ਨਵਾਂ ਸਭਿਆਚਾਰਕ ਵਰਤਾਰਾ ਹੋਂਦ ਵਿੱਚ ਆਉਦਾ ਹੈ ਤਾਂ ਸਬੰਧਤ ਜਨਸਮੂਹ ਉਸ ਸਬੰਧੀ ਵਿਚਾਰ-ਵਟਾਂਦਰੇ ਲਈ ਭਾਸ਼ਾ ਹੀ ਵਰਤਦਾ ਹੈ,ਉਸ ਦਾ ਨਿਰਣਾ ਵੀ ਭਾਸ਼ਾ ਰਾਹੀਂ ਹੀ ਕਰਦਾ ਹੈ। ਇਉਂ ਭਾਸ਼ਾ ਸਭਿਆਚਾਰ ਦੇ ਇੱਕ ਅੰਗ ਵਜੋਂ ਭੂਮਿਕਾ ਨਿਭਉਂਦੀ ਹੈ।

[3]

  1. ਸਿੰਘ, ਡਾਂ ਪੇ੍ਮ ਪ੍ਕਾਸ਼ (ਪਟਿਆਲਾ). ਸਿਧਾਂਤਕ ਭਾਸ਼ਾ ਵਿਗਿਆਨ. ਮਦਾਨ ਪਬਲੀਕੇਸ਼ਨਜ ਪਟਿਆਲਾ. p. 158. ISBN 2010. 1 {{cite book}}: Check |isbn= value: length (help); Check date values in: |year= (help)
  2. ਫ਼ਰੈਂਕ, ਪੋ੍ ਗੁਰਬਖ਼ਸ਼ ਸਿੰਘ (2017). ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਅਮਿ੍ਤਸਰ: ਵਾਰਿਸ ਸ਼ਾਹ ਫ਼ਾਉਂਡੇਸ਼ਨ. p. 81. ISBN 978-81-7856-365-7. 1
  3. ਖੀਵਾ, ਡਾਂ ਜਲੌਰ ਸਿੰਘ (2018). ਸਭਿਆਚਾਰਕ ਪੰਜਾਬੀ ਵਿਆਕਰਨ. ਸਪਤਰਿਸ਼ੀ ਪਬਲੀਕੇਸ਼ਨਜ ਚੰਡੀਗੜ੍. pp. 1 to 6. ISBN PR77930. 6 {{cite book}}: Check |isbn= value: invalid character (help)