ਸਮਕਾਲੀਨ ਸਭਿਆਚਾਰਕ ਸੰਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੂਮਿਕਾ[ਸੋਧੋ]

ਸਭਿਆਚਾਰ ਜੀਵਨ ਦੀ ਗਤੀਸ਼ੀਲਤਾ ਅਤੇ ਪ੍ਰਕ੍ਰਿਤਕ ਰੁਚੀਆਂ ਅਤੇ ਇੱਛਾਵਾਂ ਨੂੰ ਸਮਾਜਿਕ ਲੋੜਾਂ ਅਨੁਸਾਰ ਅਨੁਕੂਲਣ ਦਾ ਵਰਤਾਰਾ ਹੈ। ਇਸ ਕਾਰਨ ਕੋਈ ਵੀ ਸਭਿਆਚਾਰ ਸਥਿਰ ਅਤੇ ਜੜ ਰੂਪ ਵਿੱਚ ਨਹੀਂ ਰਹਿ ਸਕਦਾ ਪਰਿਵਰਤਨਸ਼ੀਲਤਾ ਕਾਰਨ ਪੁਰਾਣੇ ਦਾ ਟੁੱਟਣਾ ਅਤੇ ਨਵੇਂ ਦਾ ਜਨਮ ਲੈਣ ਇਕ ਸਰਬ ਵਿਆਪਕ ਸਚਾਈ ਹੈੈ। ਇਸ ਕਾਰਨ ਹੀ ਸਭਿਆਚਾਰਕ ਮੁੱਲ ਟੁਟੁਦੇ, ਸੰਕਟ ਦਾ ਸ਼ਿਕਾਰ ਹੁੰਦੇ ਅਤੇ ਨਵੇਂ ਮੁੱਲਾਂ ਦੇ ਜਨਮ ਦਾ ਕਾਰਨ ਅਤੇ ਅਧਾਰ ਬਣਦੇ ਹਨ।

[1]

ਪੰਜਾਬੀ ਸਭਿਆਚਾਰ ਦੇ ਸੰਕਟ[ਸੋਧੋ]

ਅਜੌਕੇ ਦੌਰ ਅੰਦਰ ਪੂੰਜੀਵਾਦੀ ਕਦਰਾਂ- ਕੀਮਤਾਂ ਅਤੇ ਵਿਸ਼ਵੀਕਰਨ ਦੀ ਮਾਰ ਹੇਠ ਪੰਜਾਬੀ ਸਭਿਆਚਾਰ ਨੂੰ ਬਹੁਤ ਸਾਰੇ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ:-

1. ਕਦਰਾਂ - ਕੀਮਤਾਂ ਅਤੇ ਮੁੱਲਾਂ - ਪ੍ਰਤਿਮਾਨਾਂ ਦੀ ਟੁੱਟ - ਭੱਜ:-[ਸੋਧੋ]

ਪੰਜਾਬ ਵਿੱਚ ਸਭਿਆਚਾਰ ਦੇ ਵਿਭਿੰਨ ਖੇਤਰੀ ਤੱਤਾਂ ਵਿੱਚ ਤੇਜ਼ੀ ਨਾਲ ਸਭਿਆਚਾਰਕ ਰੂਪਾਂਤਰਣ ਵਾਪਰ ਰਹੇ ਹਨ। ਇੰਨ੍ਹਾਂ ਰੂਪਾਂਤਰਣਾਂ ਕਾਰਨ ਨਵੀਆਂ ਸ਼ੈਲੀਆਂ ਉਤਪੰਨ ਹੋ ਰਹੀਆਂ ਹਨ। ਜਿਥੇ ਸਾਡਾ ਖਾਣ-ਪੀਣ, ਰਹਿਣ-ਸਹਿਣ, ਉਠਣ-ਬੈਠਣ, ਸੋਚਣ ਦਾ ਤਰੀਕਾ ਬਦਲ ਰਿਹਾ ਹੈ, ਉਥੇ ਸਾਡਾ ਪਹਿਰਾਵਾ, ਸਾਹਿਤ, ਧਰਮ, ਰਾਜਨੀਤੀ, ਧੰਦੇ ਆਦਿ ਸਭ ਕੁਝ ਬਦਲਣਾ ਪ੍ਰਾਰੰਭ ਹੋ ਚੁੱਕਾ ਹੈ।ਉਸਾਰੂ ਅਤੇ ਹਾਂਦਰੂ ਸਮਾਜਵਾਦੀ ਸਾਮਵਾਦੀ, ਸਭਿਆਚਾਰ ਵਿਕਸਤ ਹੋਣ ਦੀ ਥਾਂ ਵਲਗਰ, ਨਾਦਰੂ ਮੁੱਲ ਪ੍ਰਤਿਮਾਨ, ਲੱਚਰਵਾਦੀ, ਨੰਗੇਜ਼ਵਾਦੀ ਅਤੇ ਪੌਪਵਾਦੀ ਸਭਿਆਚਾਰ ਉਭਰ ਅਤੇ ਸਥਾਪਿਤ ਹੋ ਰਿਹਾ ਹੈ। ਸੋ ਉਸਾਰੂ ਪੰਜਾਬੀ ਕਦਰਾਂ-ਕਿਮਤਾਂ, ਮੁੱਲ-ਪ੍ਰਤਿਮਾਨਾਂ ਦੀ ਵਿਆਪਕ ਟੁੱਟ-ਭੱਜ ਹੋ ਰਹੀ ਹੈ।[2]

2. ਸਮੂਹਿਕ ਪਰਿਵਾਰਕ ਇਕਾਈਆਂ ਦਾ ਟੁੱਟਣਾ:-[ਸੋਧੋ]

ਪੰਜਾਬੀ ਮਾਨਸਿਕਤਾ ' ਕੱਲੀ ਹੋਵੇ ਨਾ ਵਣਾਂ ਵਿੱਚ ਲੱਕੜੀ ਕੱਲਾ ਨਾ ਹੋਵੇ ਪੁੱਤ ਜੱਟ ਦਾ' ਦੀ ਧਾਰਨੀ ਰਹੀ ਹੈ। ਜਿਸ ਵਿੱਚ ਆਪਸੀ ਸਾਂਝ ਤੇ ਭਾਈਚਾਰੇ ' ਤੇ ਅਧਾਰਿਤ ਰਿਸ਼ਤਿਆਂ ਦੀ ਵਿਆਕਰਨ ਸਿਰਜੀ ਜਾਂਦੀ ਰਹੀ ਹੈ।ਰਿਸ਼ਤਿਆਂ ਤੇ ਪਰਿਵਾਰਕ ਸਾਂਝ ਦੀ ਇਹ ਵਿਆਕਰਨ ਹਰ ਸੁੱਖ ਦੁੱਖ ਤੇ ਮੁਸਕਿਲ ਸਮੇਂ 'ਚ ਇਕ ਦੂਜੇ ਲਈ ਆਪਾ ਕੁਰਬਾਨ ਕਰਨ ਦੀ ਮਾਦਾ ਰੱਖਦੀ ਰਹੀ ਹੈ। ਅਜੋਕਾ ਪੰਜਾਬੀ ਸਮਾਜ ਸਭਿਆਚਾਰ ਆਪਣੇ ਇਸ ਸਮੂਹ ਅਧਾਰਿਤ ਅਤੀਤ ਤੋਂ ਟੁੱਟ ਕੇ ਪਿੰਡਾਂ ਤੋਂ ਸ਼ਹਿਰਾਂ ਵੱਲ, ਸ਼ਹਿਰਾਂ ਤੋਂ ਮਹਾਨਗਰਾਂ ਵੱਲ ਅਤੇ ਮਹਾਨਗਰਾਂ ਤੋਂ ਮੂਲਕਾਂ ਵੱਲ ਰੁਖਸਤ ਹੋ ਰਿਹਾ ਹੈ। ਅਜੋਕਾ ਪੰਜਾਬੀ ਮਨੁੱਖ ਨਿਊਕਲੀਅਰ ਪਰਿਵਾਰਾਂ 'ਚ ਪਲਦਾ ਹੋਇਆ ਜਿਥੇ ਆਪਣੇ ਰਿਸ਼ਤਿਆਂ ਦੇ ਨਿੱਘ ਤੋਂ ਦੂਰ ਹੋ ਰਿਹਾ ਉਥੇ ਇਸ ਖੰਡਿਤ ਤੇ ਇਕਹਿਰੇ ਜੀਵਨ 'ਚ ਇੱਕਲ ਤੇ ਬੇਗਾਨਗੀ ਦਾ ਵੀ ਸ਼ਿਕਾਰ ਹੋ ਰਿਹਾ ਹੈ।[3]

3. ਮਨੁੱਖੀ ਵਿਸ਼ਵਾਸ ਦਾ ਖੰਡਿਤ ਹੋਣਾ:-[ਸੋਧੋ]

ਵਿਸ਼ਵੀਕਰਨ ਦੇ ਗਿਆਨ ਯੁੱਗ 'ਚ ਪਲ ਪਲ ਬਦਲਦੀ ਦੁਨੀਆਂ ਨੇ ਮਨੁੱਖੀ ਸਮਾਜ ਨੂੰ ਖੰਡਿਤ ਕੀਤਾ ਹੈ। ਕੰਪਿਊਟਰ ਤੇ ਸੰਚਾਰ ਤਕਨਾਲੋਜੀ ਨੇ ਗਿਆਨ ਦੀਆਂ ਹੱਦਾਂ ਨੂੰ ਮੋਕਲਾ ਕਰਕੇ ਅੱਗੇ ਵੱਧਣ ਦੀ ਲਾਲਸਾ ਨੂੰ ਪੈਦਾ ਕੀਤਾ ਹੈ। ਛੇਤੀ ਹੀ ਪੀੜ੍ਹੀਆਂ ਤੱਕ ਕਮਾ ਲੈਣ ਦੀ ਲਾਲਸਾ ਨੇ ਪੰਜਾਬੀਆਂ ਨੂੰ ਸਿੱਧੇ ਅਸਿੱਧੇ ਢੰਗ ਨਾਲ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਕਾਹਲ ਵਿੱਚ ਪਾ ਦਿੱਤਾ ਹੈ। ਸਭਿਆਚਾਰਕ ਰਿਸ਼ਤੇ ਨਾਤੇ ਇੰਨੇ ਹੇਠਾਂ ਡਿੱਗ ਗੲੇ, ਇਥੋਂ ਤੱਕ ਕੇ ਭੈਣ ਭਰਾਵਾਂ ਦੇ ਫ਼ਰਜੀ ਵਿਆਹ ਕਰਵਾ ਕੇ ਬਾਹਰ ਜਾਣ, ਲਿਜਾਣ ਲਈ ਤਿਆਰ ਪੰਜਾਬੀ 'ਮਾਲਟਾ ਕਾਂਢ' ਵਰਗੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।[4]

4. ਅਲੋਪ ਹੋ ਰਹੇ ਸਭਿਆਚਾਰ ਪ੍ਰਤੀਕ:-[ਸੋਧੋ]

ਅਜੋਕੇ ਸਮੇਂ ਵਿੱਚ ਪੁਰਾਣੇ ਸਭਿਆਚਾਰ ਦੇ ਬਹੁਤ ਸਾਰੇ ਪ੍ਰਤੀਕ ਅਲੋਪ ਹੋ ਰਹੇ ਹਨ। ਇਨ੍ਹਾਂ ਭੁੱਲੀਆਂ ਵਿਸਰੀਆਂ ਚੀਜ਼ਾਂ 'ਚ ਕੁੱਝ ਚੀਜ਼ਾਂ ਇਹੋ ਜਿਹੀਆਂ ਵੀ ਹਨ ਜੋ ਸਿਰਫ਼ ਅਜਾਇਬ ਘਰ ਦੇ ਸ਼ੋਅਪੀਸ ਬਣ ਕੇ ਆਪਣੀ ਪਹਿਚਾਣ ਲਈ ਸਹਿਕ ਰਹੀਆਂ ਹਨ। ਗਹਿਣੀਆਂ ਵਿੱਚ ਕਾਂਠੇ, ਝਾਂਜਰਾਂ ਤੇ ਤਵੀਤਿਆਂ, ਸੱਗੀ ਫੁੱਲ, ਸਰੀਰਕ ਸਜਾਵਟ ਤੇ ਪਹਿਰਾਵੇ ਵਿੱਚ ਪਰਾਂਦੇ ਅਤੇ ਫੁਲਕਾਰੀਆਂ, ਘਰੇਲੂ ਵਸਤਾਂ ਵਿੱਚ ਹਾਰੇ, ਦੰਦੋੜੀ ਅਤੇ ਝਿਲਿਆਨੀ, ਉਖ਼ਲੀ ਸੋਟ, ਭੜੋਲੇ ਅਤੇ ਮਿੱਟੀ ਦੇ ਪੀਹੜੇ, ਖੇਸ, ਦੋਲੇ ਅਤੇ ਗਲੀਚੇ, ਪੰਜਾ-ਹੱਥੀਆਂ, ਦਰੀਆਂ, ਰੱਥ ਗੱਡੇ, ਹਲਟ ਟਿੰਡਾਂ ਅਤੇ ਬਲਦਾਂ ਦੀਆਂ ਜੋੜੀਆਂ ਆਦਿ। ਰੱਜੇ ਪੁੱਜੇ ਪੰਜਾਬਨਦ ਸਭਿਆਚਾਰ ਵਿੱਚ ਅੱਜ ਇਹੋ ਜਿਹੇ ਪਰਿਵਰਤਨ ਆ ਚੁੱਕੇ ਹਨ ਕਿ ਸ਼ਾਇਦ ਅੱਜ ਦੀ ਦੇ ਦਿਮਾਗ ਵਿੱਚ ਉਨ੍ਹਾਂ ਦੇ ਅਸਤਿਤਵ ਦਾ ਝਾਉਲਾ ਵੀ ਨਾ ਹੋਵੇ।[5]

5. ਸਭਿਆਚਾਰ ਸਮਾਜਿਕ ਸਹਿਹੋਂਦ ਦੀ ਸਵੱਛ ਸਾਧਨਾ ਹੀ ਨਹੀਂ ਹੁੰਦਾ ਸਗੋਂ ਸਮੂਹ ਦੁਆਰਾ ਸਵੀਕਿ੍ਰਤ ਸੁਭਾਵਿਕ ਦੀ ਸਵੱਛ ਸਹਿਮਤੀ ਵੀ ਹੁੰਦਾ ਹੈ। ਜੇਕਰ ਸਭਿਆਚਾਰ ਦੀ ਕਲਾਤਮਿਕ ਅਭਿਵਿਅਕਤੀ ਅਤੇ ਕਲਾ ਦੀ ਸਭਿਆਚਾਰਕ ਪ੍ਰਦਰਸ਼ਣੀ ਲੋਕ ਭਾਵਨਾ ਵਿਚੋਂ ੳਤਪੰਨ ਹੋਈ ਜਗਿਆਸਾ ਨੂੰ ਛਲੀਆ ਰੂਪ ਦਾ ਲਿਸ਼ਕਾਰਾ ਜਿਹਾ ਵਿਖਾ ਕੇ ਲੋਕ ਚਿੱਤ ਅੰਦਰ ਸਵਾਰਥ ਸਨੇਹ ਨੂੰ ਉਤਪੰਨ ਕਰਨ ਤੋਂ ਅਸਮਰਥ ਰਹਿੰਦਾ ਹੈ, ਤਦ ਸਮਝੋ ਉਸ ਵਿੱਚ ਖੋਟ ਹੈ।[6]

6.ਪੱਛਮੀਕਰਨ, ਮੰਡੀਕਰਨ ਤੇ ਉਪਭੋਗੀਕਰਨ ਦਾ ਪ੍ਰਭਾਵ:-[ਸੋਧੋ]

ਪੱਛਮੀਕਰਨ, ਮੰਡੀਕਰਨ ਤੇ ਉਪਭੋਗੀਕਰਨ ਨੇ ਪੰਜਾਬੀ ਸਭਿਆਚਾਰ ਨੂੰ ਅਸਲੋਂ ਹੀ ਤਬਦੀਲ ਕਰ ਦਿੱਤਾ ਹੈ। ਪਿੰਡਾਂ ਵਿੱਚ ਸ਼ਹਿਰੀਕਰਨ ਦੀ ਤਰਜ-ਏ-ਜ਼ਿੰਦਗੀ ਦਾ ਪ੍ਰਤੱਖ ਪ੍ਰਭਾਵ ਦੇਖਿਆ ਜਾ ਸਕਦਾ ਹੈ। ਖਪਤ ਸਭਿਆਚਾਰ ਨੇ ਪਿੰਡ ਦੇ ਹਰ ਪ੍ਰੰਪਰਿਕ ਕੰਮ ਨੂੰ ਬਦਲ ਦਿੱਤਾ ਹੈ। ਅੱਜ ਦੇ ਸਮੇਂ ਪਿੰਡ ਬਣਨ ਵਾਲਾ ਘਰ ਪਰੰਪਰਿਕ ਘਰ ਦੀ ਥਾਵੇਂ ਸ਼ਹਿਰੀ ਵਿਧੀ ਵਿਧਾਨ ਵਾਲਾ ਘਰ ਹੋਂਦ ਵਿੱਚ ਆ ਗਿਆ ਹੈ। ਮੰਜੇ ਅਤੇ ਕੁਰਸੀ ਦੀ ਥਾਂ ਤੇ ਸੋਫਾ, ਟੈਲੀਵਿਜ਼ਨ, ਵਾਸ਼ਿੰਗ ਮਸ਼ੀਨ, ਗੈਸ ਵਾਲਾ ਚੁੱਲਾ ਆਦਿਕ ਉਪਕਰਨਾਂ ਨੇ ਪੰਜਾਬ ਦੀ ਪਰੰਪਰਿਕ ਰਹਿਤਲ ਨੂੰ ਬਦਲ ਦਿੰਤਾ ਹੈ। ਪਿੰਡਾਂ ਦੀ ਇਸ ਤਬਦੀਲੀ ਨੇ ਪਰੰਪਰਿਕ ਪੰਜਾਬੀ ਸਭਿਆਚਾਰ ਦੇ ਨੈਣ-ਨਕਸ਼ ਨੂੰ ਹੀ ਤਬਦੀਲ ਕਰ ਦਿੱਤਾ ਹੈ।[7]

7.ਪੰਜਾਬੀ ਸਭਿਆਚਾਰਕ ਪਛਾਣ ਦਾ ਮਸਲਾ:-[ਸੋਧੋ]

ਕਿਸੇ ਵੀ ਸਭਿਆਚਾਰ ਦੀਆਂ ਭੂਗੋਲਿਕ ਹੱਦਬੰਦੀਆਂ ਕਿਸੇ ਜਾਤ ਦੇ ਪਸਾਰ ਤੋਂ ਮੁੱਕਕਰ ਹੁੰਦੀਆਂ ਹਨ। ਪੰਜਾਬ ਵਿੱਚ ਵਸਦੇ ਹਿੰਦੂ ਆਪਣੀ ਮਾਂ ਬੋਲੀ ਪੰਜਾਬੀ ਹੋਣ ਦੇ ਬਾਵਜੂਦ ਪੰਜਾਬੀ ਨੂੰ ਆਪਣੇ ਸਭਿਆਚਾਰ ਦੀ ਬੋਲੀ ਮਨਣੋਂ ਇਨਕਾਰੀ ਹਨ। ਪੰਜਾਬੀ ਸਭਿਆਚਾਰਕ ਪਛਾਣ ਦੇ ਇਸ ਸੰਕਟ ਦਾ ਸਿੱਟਾ ਇਹ ਨਿਕਲਦਾ ਹੈ ਅਜੋਕੇ ਪੰਜਾਬੀ ਭਾਵੇਂ ਹਿੰਦੂ ਹਨ ਭਾਵੇਂ ਸਿੱਖ ਹਨ, ਆਪਣੇ ਸਭਿਆਚਾਰ ਨਾਲੋਂ ਦਿਨ-ਬ-ਦਿਨ ਟੁੱਟਦੇ ਹੀ ਜਾ ਰਹੇ ਹਨ। ਖ਼ਾਦੇ ਪੀਂਦੇ ਪੰਜਾਬੀਆਂ ਦੇ ਬੱਚਿਆਂ ਦੇ ਰੂਪ ਵਿੱਚ ਅਗਲੀ ਪੀੜ੍ਹੀ ਅੰਗ਼੍ਰੇਜ਼ੀ ਪਬਲਿਕ ਸਕੂਲ ਤੇ ਕਾਨਵੈਂਟਾਂ ਵਿੱਚ ਪੜ੍ਹ ਕੇ ਨਾ ਕੇਵਲ ਪੰਜਾਬੀ ਭਾਸ਼ਾ ਤੋਂ ਦੂਰ ਹੁੰਦੀ ਜਾ ਰਹੀ ਹੈ, ਸਗੋਂ ਪੰਜਾਬੀ ਸਭਿਆਚਾਰ ਨਾਲੋਂ ਵੀ ਬੁਰੀ ਤਰ੍ਹਾਂ ਟੁੱਟਦੀ ਜਾ ਰਹੀ ਹੈ। ਧਾਰਮਿਕ ਵੈਰ-ਵਿਰੋਧ ਤੇ ਵਿਤਕਰੇ ਨੇ ਪੰਜਾਬੀਆਂ ਦੀ ਮਾਨਸਿਕਤਾ ਉੱਤੇ ਅਜਿਹਾ ਗਲਬਾ ਪਾ ਲਿਆ ਹੈ ਕਿ ਪੰਜਾਬੀ ਸਭਿਆਚਾਰਕ ਪਛਾਣ ਮਿਟਣ ਦੇ ਆਸਾਰ ਦਿਖਾਈ ਦੇਣ ਲੱਗ ਪੲੇ ਹਨ। ਇਸ ਸਭਿਆਚਾਰਕ ਪਛਾਣ ਨੂੰ ਮੁੜ ਸੁਰਜੀਤ ਕਰਨਾ ਅਤੇ ਪੰਜਾਬੀਆਂ ਵਿੱਚ ਸਹਿਹੋਂਦ ਤੇ ਪਰਸਪਰ ਪ੍ਰੇਮ-ਭਾਵਨਾ ਨੂੰ ਜਗਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਅਹਿਮ ਜ਼ਰੂਰਤ ਹੈ।[8]

ਪੰਜਾਬੀ ਸਭਿਆਚਾਰ ਦੀ ਸੁਰੱਖਿਆ ਦੀ ਲੋੜ[ਸੋਧੋ]

ਪੰਜਾਬੀ ਸਭਿਆਚਾਰ ਵਿੱਚ ਅਨੋਖੀ ਪੰਜਾਬੀਅਤ ਹੈ। ਰੰਗੀਨ ਰੁੱਤਾਂ ਦਾ ਰੰਗ ਹੈ। ਵਗਦੀਆਂ ਨਦੀਆਂ ਵਰਗਾ ਸੰਗੀਤ ਹੈ। ਪੰਜਾਬੀ ਵਾਲੀ ਦ੍ਰਿੜਤਾ ਹੈ। ਪੰਜਬ ਦੇ ਰਿਸ਼ੀਆਂ ਵਰਗੀ ਸਵੱਛਤਾ ਹੈ। ਲਹਿਰਾਦੀਆਂ ਫਸਲਾਂ ਵਰਗੀ ਹੁਸੀਨ ਚਾਲ ਹੈ। ਹਰ ਭਾਂਤ ਦੇ ਸਮੇਂ ਦੀਆਂ ਅੰਨ੍ਹੇਰੀਆਂ ਤੇ ਝੱਖੜਾਂ ਵਿੱਚ ਇਕਸਾਰ ਰਹਿਣ ਦੀ ਸਮੱਰਥਾ ਹੈ। ਇਨ੍ਹਾਂ ਖ਼ਾਸ ਖ਼ਾਸੀਅਤਾਂ ਕਰਕੇ ਪੰਜਾਬੀ ਸਭਿਆਚਾਰ ਦੁਨੀਆਂ ਦੇ ਬਾਕੀ ਸਾਰੇ ਸਭਿਆਚਾਰਾਂ ਨਾਲੋਂ ਬਹੁਤ ਹੁਸੀਨ ਤੇ ਬਲਵਾਨ ਹੈ ਕਿਊਂਕਿ ਕਿਸੇ ਦੇਸ਼ ਦੇ ਵਾਸੀਆਂ ਨੂੰ ਆਪਣੇ ਡੋਲਿਆਂ ਤੇ ਮਾਣ ਨਹੀਂ। ਹਰ ਕੋੲ ਦਗ, ਤੇਗ ਤੇ ਹਲ ਦਾ ਧਨੀ ਨਹੀਂ ਕਿਸੇ ਕੋਲ ਸਰਬਤ ਦਾ ਭਲਾ ਮੰਗਤ ਵਾਲਾ ਵਿਸਾਲ ਦਿਲ ਨਹੀਂ। ਕਿਸੇ ਵਿੱਚ ਪੰਜਾਬੀਆਂ ਜਿੰਨੀ ਨਿਸ਼ਕਾਮ ਸੇਵਾ ਕਰਨ ਦੀ ਭਾਵਨਾ ਨਹੀਂ। ਕੋਈ ਸੰਗਤ ਤੇ ਪੰਗਤ ਦੀ ਭਾਵਨਾ ਨਹੀਂ ਸਮਝਦਾ। ਇਨਾਂ ਅਮੀਰ ਵਿਰਸਾ ਹੋਣ ਕਰਕੇ ਇਸ ਸਭਿਆਚਾਰ ਨੂੰ ਬਚਾਉਣ ਦੀ ਲੋੜ ਹੈ। ਪੰਜਾਬੀ ਸਭਿਆਚਾਰ ਦੀ ਸੁਰੱਖਿਆ ਦੀ ਲੋੜ ਇਸ ਕਰਕੇ ਵੀ ਵਧੇਰੇ ਵੱਧ ਜਾਂਦੀ ਹੈ ਕਿ ਇਸ ਵਿੱਚ ਪੰਜਾਬੀ ਬੋਲੀ ਵਾਂਗ ਬਹੁਤ ਕੁੱਝ ਪਚਾਉਣ ਦੀ ਸਮੱਰਥਾ ਹੈ। ਬਹੁਤ ਕੁਝ ਨਵਾਂ ਪਚਾ ਕੇ ਵਿਕਾਸ ਕਰਨ ਦੀ ਸ਼ਕਤੀ ਹੈ।[9]

  1. ਗੋਸਲ, ਬਹਾਦਰ ਸਿੰਘ (2016). ਝਲਕ ਪੰਜਾਬੀ ਵਿਰਸੇ ਦੀ: ਸਭਿਆਚਰਕ ਪਰਿਪੇਖ. ਚੰਡੀਗੜ੍ਹ: ਤਰਲੋਚਨ ਪਬਲਿਸਰ. p. 44. ISBN 978-81-7914-848-8.
  2. ਗੋਸਲ, ਬਹਾਦਰ ਸਿੰਘ (2016). ਝਲਕ ਪੰਜਾਬੀ ਵਿਰਸੇ ਦੀ: ਸਭਿਆਚਾਰਕ ਪਰਿਪੇਖ. ਚੰਡੀਗੜ੍ਹ: ਤਰਲੋਚਨ ਪਬਲਿਸਰ. pp. 44, 45. ISBN 978-81-7914-848-8.
  3. ਗੁਪਤਾ, ਵਰੇਸ਼, ਰਵਿੰਦਰ ਸਿੰਘ (2018). ਪੰਜਾਬੀ ਸਭਿਆਚਾਰ 'ਤੇ ਵਿਸ਼ਵੀਕਰਨ ਦਾ ਪ੍ਰਭਾਵ. ਪਟਿਆਲਾ: ਗ੍ਰੇਸਿਆਸ ਬੁੱਕਸ. pp. 235, 236. ISBN 978-93-87276-91-8.{{cite book}}: CS1 maint: multiple names: authors list (link)
  4. ਗੁਪਤਾ, ਵਰੇਸ਼, ਰਵਿੰਦਰ ਸਿੰਘ (2018). ਪੰਜਾਬੀ ਸਭਿਆਚਾਰ ਤੇ ਵਿਸ਼ਵਿਕਰਨ ਦਾ ਪ੍ਰਭਾਵ. ਪਟਿਆਲਾ: ਗ੍ਰੇਸਿਅਸ ਬੁੱਕਸ. p. 237. ISBN 978-93-87276-91-8.{{cite book}}: CS1 maint: multiple names: authors list (link)
  5. ਗੋਸਲ, ਬਹਾਦਰ ਸਿੰਘ (2016). ਝਲਕ ਪੰਜਾਬੀ ਵਿਰਸੇ ਦੀ: ਸਭਿਆਚਾਰਕ ਪਰਿਪੇਖ. ਚੰਡੀਗੜ੍ਹ ਵਿਖੇ: ਤਰਲੋਚਨ ਪੁਬਲਿਸ਼ਰ. p. 50. ISBN 978-81-7914-848-8.
  6. ਗਾਸੋ, ਓਮ ਪ੍ਰਕਾਸ (2005). ਪੰਜਾਬੀ ਸਭਿਆਚਾਰਃ ਸੌਂਦਰਯ ਸ਼ਾਸਤਰ. ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 149. ISBN 81-7883-219-4.
  7. ਪੰਜਾਬੀ ਸਭਿਆਚਾਰ ਦੇ ਪ੍ਰਸੰਗ ਵਿੱਚ ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ ਬਦਲਦੇ ਸਰੋਕਾਰ, ਜਸਪਾਲ ਕੌਰ, 2015, O153,1;g(Y:351)P
  8. ਅਰਸੀ, ਗੁਰਚਰਨ ਸਿੰਘ (1987). ਪੰਜਾਬੀ ਸਭਿਆਚਾਰ ਅਤੇ ਰੰਗਮੰਚ. ਦਿੱਲੀ: ਪੰਜਾਬੀ ਅਕਾਦਮੀ. p. 63.
  9. ਫੁੱਲ, ਗੁਰਦਿਆਲ ਸਿੰਘ (1987). ਪੰਜਾਬੀ ਸਭਿਆਚਾਰ ਇਕ ਦ੍ਰਿਸ਼ਟੀਕੋਣ. ਪੰਜਾਬੀ ਯੂਨਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. 98, 99.