ਸਮੁੰਦਰੀ ਘੋੜਾ
ਸਮੁੰਦਰੀ ਘੋੜਾ | |
---|---|
ਹੋਪੋੋਕੈਂਪਸ | |
Scientific classification | |
Kingdom: | ਐਨੀਮਲੀਆ
|
Phylum: | ਕੋਰਡਾਟਾ
|
Class: | ਅਕਟੀਨੋਪਤੇਰੀਗੀ
|
Order: | ਸਿਗਨੇਥੀਫੋਰਮਜ਼
|
Family: | ਸਿੰਗਨੇਥੀਦੀਆ
|
Subfamily: | ਹੋਪੋਕੈਪੀਨੇ
|
Genus: | ਹਿਪੋਕੈਪਸ |
ਸਮੁੰਦਰੀ ਘੋੜਾ (ਸੀ ਹਾਰਸ) ਅਸਲ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਮੱਛੀ ਹੈ।ਇਸਦਾ ਸਿਰ ਘੋੜੇ ਦੇ ਸਿਰ ਨਾਲ ਮਿਲਦਾ ਹੋਣ ਕਾਰਨ ਇਸ ਨੂੰ ਸਮੁੰਦਰੀ ਘੋੜਾ ਕਹਿਹਾ ਜਾਂਦਾ ਹੈ। ਇਸ ਦੀ ਪੂਛ ਬਾਂਦਰ ਦੀ ਪੂਛ ਵਰਗੀ, ਅੱਖਾਂ ਗਿਰਗਿਟ ਦੀਆਂ ਅੱਖਾਂ ਵਾਂਗ ਬਾਹਰ ਨੂੰ ਨਿਕਲੀਆਂ ਹੁੰਦੀਆਂ ਹਨ ਜਿਸ ਨਾਲ ਇਹ ਆਪਣੇ ਅੱਗੇ, ਪਿੱਛੇ ਤੇ ਆਲੇ ਦੁਆਲੇ ਦੇਖ ਸਕਦਾ ਹੈ। ਇਹ ਆਮ ਤੌਰ ’ਤੇ ਗਰਮ ਸਮੁੰਦਰੀ ਪਾਣੀ ਵਿੱਚ ਹੁੰਦਾ ਹੈ ਤੇ ਸਮੁੰਦਰੀ ਘਾਹ ਤੇ ਪੌਦਿਆਂ ਨਾਲ ਕੁੰਡਲੀ ਮਾਰ ਕੇ ਚਿਪਕਿਆ ਰਹਿੰਦਾ ਹੈ। ਇਨ੍ਹਾਂ ਦੀ ਲੰਬਾਈ 25 ਸੈਂਟੀਮੀਟਰ ਤੋਂ ਲੈ ਕੇ 30 ਸੈਂਟੀਮੀਟਰ ਤਕ ਹੁੰਦੀ ਹੈ।ਸਮੁੰਦਰੀ ਘੋੜਾ ਆਪਣੇ ਆਪ ਨੂੰ ਲੁਕਾਉਣ ਲਈ ਜ਼ਰੂਰਤ ਪੈਣ ’ਤੇ ਆਪਣਾ ਰੰਗ ਬਦਲ ਲੈਂਦਾ ਹੈ। ਇਹ ਸਮੁੰਦਰੀ ਤੱਟ, ਸਮੁੰਦਰੀ ਬੰਦਰਗਾਹਾਂ, ਖਾੜੀ, ਝੀਲਾਂ ਵਿੱਚ ਪੈਦਾ ਹੋਣ ਵਾਲੇ ਘਾਹ ਬੂੁਟੇ, ਮੂੰਗੇ ਤੇ ਸਮੁੰਦਰੀ ਚਟਾਨਾਂ ਵਿੱਚ ਮਿਲਦੇ ਹਨ। ਇਹਨਾਂ ਦਾ ਰੰਗ ਆਮ ਤੌਰ ਤੇ ਚਿੱਟੇ, ਪੀਲੇ ਤੇ ਲਾਲ ਹੁੰਦਾ ਹੈ। ਸਮੁੰਦਰੀ ਘੋੜਾ 50 ਤੋਂ ਵੱਧ ਕਿਸਮਾਂ ਵਿੱਚ ਮਿਲਦਾ ਹੈ। ਸਮੁੰਦਰੀ ਘੋੜੇ ਦੇ ਦੰਦ ਨਹੀਂ ਹੁੰਦੇ। ਸਮੁੰਦਰੀ ਘੋੜੇ ਦੀਆਂ ਜ਼ਿਆਦਾ ਕਿਸਮਾਂ ਆਪਣਾ ਜੋੜਾ ਗਰਭ ਧਾਰਨ ਤੇ ਬੱਚੇ ਪੈਦਾ ਕਰਨ ਲਈ ਇੱਕ ਵਾਰ ਹੀ ਬਣਾਉਂਦੀਆਂ ਹਨ।[3]
ਮਾਦਾ ਅਤੇ ਨਰ ਜੋੜਾ
[ਸੋਧੋ]ਗਰਭ ਠਹਿਰਾਉਣ ਵੇਲੇ ਨਰ ਸਮੁੰਦਰੀ ਘੋੜਾ ਆਪਣੇ ਸ਼ੁਕਰਾਣੂ ਮਾਦਾ ਦੇ ਸਾਹਮਣੇ ਪਾਣੀ ਵਿੱਚ ਛੱਡਦਾ ਹੈ। ਮਾਦਾ 100 ਤੋਂ 1500 ਤਕ ਅੰਡੇ ਦਿਦੀ ਹੈ। ਨਰ ਸਮੁੰਦਰੀ ਘੋੜਾ ਆਂਡਿਆਂ ਨੂੰ ਅਮਾਨਤ ਵਜੋਂ 25 ਤੋਂ 30 ਦਿਨ ਤਕ ਆਪਣੇ ਢਿੱਡ ’ਤੇ ਲੱਗੀ ਥੈਲੀ ਵਿੱਚ ਗਰਭ ਧਾਰਨ ਲਈ ਰੱਖਦਾ ਹੈ। ਨਰ ਗਰਭ ਅਵਸਥਾ ਵਿੱਚ ਆਪਣੇ ਪੇਟ ਅੰਦਰ ਬੱਚਿਆਂ ਨੂੰ ਆਕਸੀਜਨ ਤੇ ਖਾਣਾ ਦਿੰਦਾ ਹੈ। 30 ਦਿਨ ਤੋਂ ਬਾਅਦ ਨਰ ਸਮੁੰਦਰੀ ਘੋੜਾ ਬੱਚਿਆਂ ਨੂੰ ਬਾਹਰ ਕੱਢਣ ਲਈ ਸਮੁੰਦਰ ਦੇ ਘੱਟ ਡੂੰਘੇ ਪਾਣੀ ਵਿੱਚ ਜਾਂਦਾ ਹੈ ਤੇ ਆਪਣੀ ਥੈਲੀ ਦੀਆਂ ਮਾਸਪੇਸ਼ੀਆਂ ਨੂੰ ਘੁੱਟਦਾ ਹੈ ਤੇ ਛੋਟੇ ਛੋਟੇ ਬੱਚੇ ਸਮੁੰਦਰੀ ਕੰਢਿਆਂ ’ਤੇ ਬਾਹਰ ਆ ਜਾਂਦੇ ਹਨ।
ਹਵਾਲੇ
[ਸੋਧੋ]- ↑ Rafinesque Schmaltz, C. S. (1810). "G. Hippocampus". Caratteri di alcuni nuovi generi e nuove specie di animali e piante della Sicilia: con varie osservazioni sopra i medesimi. Palermo: Sanfilippo. p. 18.
- ↑ Hippocampus Rafinesque, 1810, WoRMS
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).