ਸਮੁੰਦਰੀ ਰੌਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਮੁੰਦਰੀ ਰੌਆਂ

ਸਮੁੰਦਰੀ ਰੌਆਂ ਸਮੁੰਦਰੀ ਪਾਣੀ ਵਿੱਚ ਤਿੰਨ ਤਰ੍ਹਾਂ ਦੀਆਂ ਗਤੀਆਂ ਵਾਪਰਦੀਆਂ ਰਹਿੰਦੀਆਂ ਹਨ।

  • ਪਾਣੀ ਦੇ ਘਣਤਵ ਵਿੱਚ ਫਰਕ ਕਰਕੇ ਸਥਾਨਕ ਤੌਰ ਤੇ ਪੈਦਾ ਹੋਈਆਂ ਤਰੰਗਾਂ
  • ਜੁਆਰਭਾਟਾ ਦੇ ਕਰਨ ਕਰਕੇ ਹੋਂਦ ਵਿੱਚ ਆਈਆਂ ਲਹਿਰਾਂ।
  • ਪੌਣਾਂ ਦੇ ਵੇਗ ਕਰਕੇ ਉਹਨਾਂ ਦੀ ਦਿਸ਼ਾ ਵਿੱਚ ਚੱਲਣ ਵਾਲੀਆਂ ਰੌਆਂ।

ਪਹਿਲੀਆਂ ਦੋ ਤਰੰਗਾਂ ਜਾਂ ਲਹਿਰਾਂ ਸਮੁੰਦਰੀ ਪਾਣੀ ਵਿੱਚ ਉਥਲ ਪੁਥਲ ਤਾਂ ਕਰ ਸਕਦੀਆਂ ਹਨ ਪਰ ਇਹਨਾਂ ਦੀ ਮਾਰ ਸਥਾਨਿਕ ਹੁੰਦੀ ਹੈ ਜਿਸ ਕਰਕੇ ਇਹਨਾਂ ਦਾ ਅਸਰ ਦੂਰ ਤੱਕ ਨਹੀਂ ਹੁੰਦਾ।[1]

ਸਮੁੰਦਰੀ ਰੌਆਂ ਸੈਂਕੜੇ ਮੀਲ ਦਾ ਸ਼ਫਰ ਕਰਦੀਆਂ ਹਨ ਅਤੇ ਇੱਕ ਤਾਪਮਾਨ ਦੇ ਪਾਣੀ ਨੂੰ ਉਸ ਨਾਲੋਂ ਵੱਖਰੇ ਤਾਪਮਾਨ ਦੇ ਇਲਾਕੇ ਵਿੱਚ ਲੈ ਜਾਂਦੀਆਂ ਹਨ। ਪਰ ਰੌਆਂ ਪੈਦਾ ਹੋਣ ਤੋਂ ਪਹਿਲਾ ਕੁਝ ਇੱਕ ਕਾਰਨਾਂ ਕਰਕੇ ਸਮੁੰਦਰੀ ਪਾਣੀ ਵਿੱਚ ਅਸਥਿਰਤਾ ਆ ਜਾਂਦੀ ਹੈ। ਸਮੁੰਦਰੀ ਪਾਣੀ ਵਿੱਚ ਅਸਥਿਰਤਾ ਪੈਦਾ ਕਰਨ ਵਾਲੇ ਗਤੀ-ਚਾਲਕ ਹੇਠ ਲਿਖੇ ਹਨ:
  • ਸੰਵਾਹਵ ਧਾਰਾਵਾਂ
  • ਤਾਪ ਅੰਤਰ
  • ਸਮੁੰਦਰੀ ਪਾਣੀ ਵਿੱਚ ਖਾਰੇਪਨ ਦਾ ਅੰਤਰ
  • ਪ੍ਰਿਥਵੀ ਦੀ ਦੈਨਿਕ ਗਤੀ
  • ਵਿਆਪਕ ਪੌਣਾ

ਇਹਨਾਂ ਸਾਰੇ ਕਾਰਣਾਂ ਨੂੰ ਇੱਕ ਦੂਜੇ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ। ਰੌਆਂ ਇਹਨਾਂ ਦੇ ਸਮੁਚੇ ਕਾਰਜ ਤੋਂ ਜਨਮ ਲੈਦੀਆਂ ਹਨ।

ਹਵਾਲੇ[ਸੋਧੋ]