ਸਰਕਾਰੀ ਡਿਊਟੀ 'ਤੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

"ਆਫੀਸ਼ੀਅਲ ਡਿਊਟੀ " ( ਰੂਸੀ: По делам службы, romanized: Po delam sluzhby ) ਐਂਟਨ ਚੇਖੋਵ ਦੀ 1899 ਦੀ ਨਿੱਕੀ ਕਹਾਣੀ ਹੈ।

ਪ੍ਰਕਾਸ਼ਨ[ਸੋਧੋ]

ਕਹਾਣੀ, 26 ਨਵੰਬਰ ਨੂੰ ਸੰਪਾਦਕ ਨੂੰ ਭੇਜੀ ਗਈ ਸੀ, ਪਹਿਲੀ ਵਾਰ ਜਨਵਰੀ 1899 ਦੇ ਨੇਦੇਲੀਆ ਦੇ ਸਾਹਿਤਕ ਸਪਲੀਮੈਂਟ ਹਫਤੇ ਦੀਆਂ ਕਿਤਾਬਾਂ ਦੇ ਅੰਕ ਵਿੱਚ ਪ੍ਰਕਾਸ਼ਿਤ ਹੋਈ ਸੀ। ਕੁਝ ਮਾਮੂਲੀ ਤਬਦੀਲੀਆਂ ਦੇ ਨਾਲ ਚੈਖ਼ਵ ਨੇ 1899 - 1901 ਵਿੱਚ ਐਡੋਲਫ ਮਾਰਕਸ ਦੁਆਰਾ ਪ੍ਰਕਾਸ਼ਿਤ ਆਪਣੀਆਂ ਸਮੁਚੀਆਂ ਰਚਨਾਵਾਂ ਦੀ ਨੌਵੀਂ ਜਿਲਦ ਵਿੱਚ ਇਸ ਨੂੰ ਸ਼ਾਮਲ ਕੀਤਾ ਸੀ। [1]

ਪਲਾਟ[ਸੋਧੋ]

ਡਾਕਟਰ ਸਤਾਰਚੇਂਕੋ ਅਤੇ ਇੱਕ ਨੌਜਵਾਨ ਡਿਪਟੀ ਇਮਤਿਹਾਨ ਮੈਜਿਸਟ੍ਰੇਟ, ਲਿਜ਼ਿਨ ਇੱਕ ਬੀਮਾ ਏਜੰਟ, ਲੈਸਨਿਤਸਕੀ ਦੇ ਕੇਸ ਦੇ ਸੰਬੰਧ ਵਿੱਚ ਸੀਰਨਿਆ ਪਹੁੰਚਦੇ ਹਨ। ਲੈਸਨਿਤਸਕੀ ਤਿੰਨ ਦਿਨ ਪਹਿਲਾਂ ਪਿੰਡ ਪਹੁੰਚਣ 'ਤੇ, ਸਥਾਨਕ ਜ਼ੈਮਸਤਵੋ-ਘਰ ਵਿੱਚ ਦਾਖਲ ਹੋਇਆ, ਇੱਕ ਸਮੋਵਰ ਦਾ ਆਦੇਸ਼ ਦਿੱਤਾ, ਆਪਣਾ ਪੈਕ ਭੋਜਨ ਖੋਲ੍ਹਿਆ ਅਤੇ ਫਿਰ ਅਚਾਨਕ ਖ਼ੁਦ ਨੂੰ ਗੋਲੀ ਮਾਰ ਲਈ। ਖ਼ੁਦਕੁਸ਼ੀ ਇੰਨੀ ਅਜੀਬ ਸੀ ਕਿ ਪੜਤਾਲ ਜ਼ਰੂਰੀ ਸਮਝੀ ਗਈ।

ਸਤਾਰਚੇਂਕੋ ਅਤੇ ਲਿਜ਼ਿਨ ਘਰ ਵਿਚ ਕੁਝ ਸਮਾਂ ਬਿਤਾਉਂਦੇ ਹਨ, ਇਸ ਦੁਖਾਂਤ ਦੇ ਸੰਭਾਵਿਤ ਕਾਰਨਾਂ ਅਤੇ ਪਿਛਲੇ ਦਹਾਕਿਆਂ ਦੌਰਾਨ ਖੁਦਕੁਸ਼ੀ ਦੀ ਪੂਰੀ ਘਟਨਾ ਜਿਸ ਤਰ੍ਹਾਂ ਹਾਸੋਹੀਣੇ ਤੌਰ 'ਤੇ ਬੇਤੁਕੀ ਚੀਜ਼ ਵਿਚ ਬਦਲ ਗਈ ਹੈ, ਇਨ੍ਹਾਂ ਪੱਖਾਂ ਬਾਰੇ ਚਰਚਾ ਕਰਦੇ ਹਨ ਜਦ ਕਿ ਲਾਸ਼ ਅਗਲੇ ਕਮਰੇ ਵਿਚ ਪਈ ਹੈ। ਡਾਕਟਰ ਫਿਰ ਇੱਕ ਸਥਾਨਕ ਨਾਬਾਲਗ ਮਕਾਨ ਮਾਲਕ ਵੌਨ ਤੌਨਿਤਸ ਦੇ ਘਰ ਰਾਤ ਕੱਟਣ ਲਈ ਰਵਾਨਾ ਹੋ ਜਾਂਦਾ ਹੈ। ਮੈਜਿਸਟ੍ਰੇਟ, ਸਮਾਂ ਬਿਤਾਉਣ ਲਈ, ਇੱਕ ਤਰਸਯੋਗ, ਗੁਆਚੀ ਜਿਹੀ ਰੂਹ, ਸਥਾਨਕ ਕਾਂਸਟੇਬਲ ਲੋਸ਼ਾਦੀਨ ਨਾਲ ਗੱਲ ਕਰਦਾ ਹੈ। ਉਹ ਰੂਸੀ ਸੂਬੇ ਦੇ ਉਜਾੜ ਦੀ ਸਾਰੀ ਤਸਵੀਰ ਨਾਲ ਹੋਰ ਵੀ ਉਦਾਸ ਹੋ ਰਿਹਾ ਹੈ, ਜਿਸ ਦੇ ਟਾਕਰੇ ਦੋ ਵੱਡੇ ਸ਼ਹਿਰ ਮਾਸਕੋ ਅਤੇ ਸੇਂਟ ਪੀਟਰਸਬਰਗ, ਕਿਸੇ ਹੋਰ ਗ੍ਰਹਿ ਵਾਂਗ ਲੱਗਦੇ ਹਨ। ਅਚਾਨਕ ਉਸਨੂੰ ਯਾਦ ਆਉਂਦਾ ਹੈ ਕਿ ਉਹ ਇੱਕ ਵਾਰ ਜ਼ੇਮਸਤਵੋ ਮੀਟਿੰਗ ਵਿੱਚ ਲੈਸਨਿਤਸਕੀ ਨੂੰ ਮਿਲਿਆ ਸੀ, ਅਤੇ ਇਸ ਚੰਗੇ-ਦਿੱਖ ਵਾਲੇ, ਭਾਵਨਾਤਮਕ ਤੌਰ 'ਤੇ ਬੁਰੀ ਤਰ੍ਹਾਂ ਪਰੇਸ਼ਾਨ ਆਦਮੀ ਦੀ ਤਸਵੀਰ, ਲੰਬਾ ਸਮਾਂ ਉਸਦਾ ਖਹਿੜਾ ਨਹੀਂ ਛੱਡਦੀ।

ਬਾਅਦ ਵਿੱਚ ਸ਼ਾਮ ਨੂੰ ਸਤਾਰਚੇਂਕੋ ਲੀਜ਼ਿਨ ਨੂੰ ਵੌਨ ਤੌਨਿਤਸ ਲੈ ਜਾਣ ਲਈ ਵਾਪਸ ਪਰਤਿਆ। ਇਕ ਵਾਰ ਫਿਰ ਨੌਜਵਾਨ ਹੈਰਾਨ ਹੈ। ਹੁਣ ਇਸ ਚਮਕੀਲੇ, ਖੁਸ਼ਹਾਲ ਸਥਾਨ ਤੇ, ਜਿੱਥੇ ਆਧੁਨਿਕ ਲੋਕ ਨੱਚਦੇ ਹਨ, ਗੱਲਬਾਤ ਕਰਦੇ ਹਨ, ਪਿਆਨੋ ਵਜਾਉਂਦੇ ਹਨ ਅਤੇ ਵਧੀਆ ਭੋਜਨ ਦਾ ਆਨੰਦ ਲੈਂਦੇ ਹਨ, ਜੋ ਜ਼ਾਹਰ ਤੌਰ 'ਤੇ ਡਰਾਉਣੀ ਬਾਹਰੀ ਦੁਨੀਆ ਦੇ ਅਥਾਹ ਭੇਦਾਂ ਤੋਂ, ਜਿਥੇ ਬਰਫੀਲੇ ਤੂਫਾਨਾਂ ਦਾ ਕਹਿਰ ਹੁੰਦਾ ਹੈ, ਪੂਰੀ ਤਰ੍ਹਾਂ ਨਿਰਲੇਪ ਹੈ। . . . ਬਿਸਤਰੇ ਵਿੱਚ ਉਹ ਜਾਗਦਾ ਪਿਆ ਸੋਚਣ ਲੱਗਦਾ ਹੈ। ਉਸ ਦੇ ਬਣੇ ਵਿਚਾਰ ਅਨੁਸਾਰ, ਆਮ ਤੌਰ 'ਤੇ ਜੀਵਨ ਦੀ ਤਸਵੀਰ ਭਾਵੇਂ ਕਿੰਨੀ ਵੀ ਅਸੰਤੁਸ਼ਟ ਅਤੇ ਬੇਤੁਕੀ ਜਾਪਦੀ ਹੋਵੇ, ਇਸ ਦੇ ਅੰਦਰ ਕਿਤੇ ਨਾ ਕਿਤੇ ਸਮੁੱਚੇ ਦੀ ਗਿਰੀ ਪਈ ਹੁੰਦੀ ਹੈ, ਜਿੱਥੇ ਵੇਰਵੇ, ਨੇੜਿਓਂ ਇਕਮਿੱਕ ਹੁੰਦੇ ਹਨ, ਇੱਕ ਇਕਹਿਰੀ ਬੁਝਾਰਤ ਬਣਾਉਂਦੇ ਹਨ, ਜਿਸ ਵਿੱਚ ਕੋਈ ਵੀ ਘਟਨਾ, ਭਾਵੇਂ ਦੂਜਿਆਂ ਨਾਲ਼ੋਂ ਕਿੰਨੀ ਵੀ ਅੱਡਰੀ ਜਾਪਦੀ ਹੋਵੇ, ਆਮ ਸਮਝ ਨੂੰ ਕਿੰਨੀ ਵੀ ਓਪਰੀ ਜਾਪਦੀ ਹੋਵੇ, ਸਮੁੱਚੇ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

  1. Rodionova, V.M. Commentaries to По делам службы. The Works by A.P. Chekhov in 12 volumes. Khudozhestvennaya Literatura. Moscow, 1960. Vol. 8, pp. 548-549