ਸਮੱਗਰੀ 'ਤੇ ਜਾਓ

ਸਰਬਜੀਤ ਕੌਰ ਜੱਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰਬਜੀਤ ਕੌਰ ਜੱਸ
ਤਸਵੀਰ:Sarbjit Jass at,Punjabi language Poets' Meet on occasion of Republic Day (India) 2020 11.jpg
ਸਰਬਜੀਤ ਕੌਰ ਜੱਸ ਜਨਵਰੀ 2020 ਗਣਤੰਤਰ ਦਿਵਸ ਤੇ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਆਯੋਜਿਤ ਕਵੀ ਦਰਬਾਰ ਮੌਕੇ

ਸਰਬਜੀਤ ਕੌਰ ਜੱਸ ਇੱਕ ਪੰਜਾਬੀ ਕਵੀ ਹੈ। ਇਸਨੇ ਕਵਿਤਾਵਾਂ ਲਿਖਣ ਦੀ ਸ਼ੁਰੂਆਤ 14-15 ਸਾਲ ਦੀ ਉਮਰ ਵਿੱਚ ਕੀਤੀ।

en
English
This user is a translator and proofreader from English to en on Wikipedia:Translate us.

produces:

ਜਨਮ

[ਸੋਧੋ]

ਸਰਬਜੀਤ ਕੋਰ ਜੱਸ ਦਾ ਜਨਮ 20 ਨਵੰਬਰ 1977 ਨੂੰ ਹੋਇਆ। ਉਹਨਾਂ ਦਾ ਜਨਮ ਸਥਾਨ ਪਿੰਡ ਸ਼ਹਿਜ਼ਾਦਾ ਸੰਤ ਸਿੰਘ ਜੀ਼ਰਾ (ਫਿਰੋਜ਼ਪੁਰ) ਹੈ। ਦੇਸ਼ ਵੰਡ ਤੋਂ ਪਹਿਲਾਂ ਇਸਦਾ ਪਰਿਵਾਰ ਲਾਹੌਰ ਦਾ ਵਸਨੀਕ ਸੀ। ਇਸਦੇ ਪਿਤਾ ਦਾ ਨਾਂ ਸ.ਹਰਦਿੱਤ ਸਿੰਘ ਅਤੇ ਮਾਤਾ ਦਾ ਨਾਂ ਕੁਲਵਿੰਦਰ ਕੋਰ ਹੈ। ਇਸਨੇ ਬੀ.ਏ. ਦੀ ਪੜ੍ਹਾਈ ਪ੍ਰਾਈਵੇਟ ਕਾਲਜ ਜ਼ੀਰਾ ਅਤੇ ਅੇੱਮ.ਏ.(ਪੰਜਾਬੀ) ਵੀ ਪ੍ਰਾਈਵੇਟ ਕਾਲਜ ਜੀ਼ਰਾ ਤੋਂ ਕੀਤੀ। ਬੀ.ਐੱਡ. ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਇਹ ਕਿੱਤੇ ਵਜੋਂ ਸਰਕਾਰੀ ਅਧਿਆਪਕ ਹੈ ਅਤੇ ਅੱਜ-ਕੱਲ੍ਹ ਇਹ ਪਟਿਆਲਾ ਵਿਖੇ ਰਹਿ ਰਹੇ ਹਨ।

ਸਾਹਿਤਕ ਕਿਰਤਾਂ

[ਸੋਧੋ]

ਸਰਬਜੀਤ ਕੋਰ ਜੱਸ ਦੇ ਤਿੰਨ ਕਾਵਿ ਸੰਗ੍ਰਹਿ ਹਨ:ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਬਲਦੀਆਂ ਛਾਵਾਂ(2007)ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ!"ਬਲਦੀਆਂ ਛਾਂਵਾਂ ਕਿਤਾਬ ਵਿੱਚ62 ਕਵਿਤਾਵਾਂ ਦਰਜ ਹਨ! ਇਹ ਉਹਨਾ ਦੀ ਪਹਿਲੀ ਪਲੇਠੀ ਕਿਤਾਬ ਹੈ! ਆਪਣੀ ਕਿਤਾਬ "ਬਲਦੀਆਂ ਛਾਂਵਾਂ" ਵਿੱਚ ਜੱਸ ਨੇ ਆਪਣੀਆਂ ਸੱਧਰਾਂ ਨੂੰ ਮਾਰ ਕੇ ਜਿਉਣ ਵਾਲੀ ਮੁਟਿਆਰ ਦੀ ਗੱਲ ਕੀਤੀ ਹੈ! ਇੰਝ ਹੁਣ ਇਹ ਵੀ ਆਖਿਆਂ ਜਾਂ ਸਕਦਾ ਹੈ ਕਿ" ਬਲਦੀਆਂ ਛਾਂਵਾਂ" ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦੀ ਕੋਮਲਤਾ ਤਰਕਸੀ਼ਲ ਚਿੰਤਨ ਨੂੰ ਪ੍ਰਭਾਵਿਤ ਕਰਨ ਵਾਲੇ ਵਹਿਣ ਵਾਂਗ ਹਨ!

2.ਰਾਹਾਂ ਦੀ ਤਪਸ਼ ਇਹ ਉਹਨਾਂ ਦੀ ਕਿਤਾਬ ਹੈ,ਜੋ 2012 ਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ ਪ੍ਰਕਾਸਿਤ ਹੋਈ!ਇਸ ਕਿਤਾਬ ਵਿੱਚ ਕੁੱਲ64 ਕਵਿਤਾਵਾਂ ਦਰਜ ਹਨ!"ਰਾਹਾਂ ਦੀ ਤਪਸ਼" ਇੱਕ ਅਜਿਹੀ ਸੰਵੇਦਨਸੀਲ ਅਤੇ ਵਚਨਬੱਧ ਨਾਰੀ ਦਾ ਡਿਸਕੋਰਸ ਹੈ,ਜਿਸਨੇ ਆਪਣੀਆਂ ਸੀਮਾਵਾਂ ਅਤੇ ਸਮਰੱਥਾਵਾਂ ਨੂੰ ਪੂਰਨ ਭਾਂਤ ਸਮਝ ਲਿਆਂ ਹੈ! ਉਸਦੀ ਪਾ੍ਰਪਤੀ ਇਸ ਗੱਲ ਵਿੱਚ ਵੀ ਹੈ ਕਿ,ਉਸਨੇ ਆਪਣੀ ਸਮਝ ਨੂੰ ਨਿਰਾ-ਪੁਰਾ ਆਪਣੇ-ਆਪ ਤੱਕ ਹੀ ਸੀਮਤ ਨਹੀਂ ਰੱਖਿਆਂ ਬਲਕਿ ਆਪਣੇ ਜਿਹੀ ਹੋਣੀ ਹੋਰ ਵਿਅਕਤੀਆਂ ਨਾਲ ਵੀ ਸਾਂਝਾਂ ਕੀਤਾ ਹੈ![4]

3.ਸ਼ਬਦਾਂ ਦੀ ਨਾਟ ਮੰਡਲੀ ਇਹ ਇਹਨਾਂ ਦੀ ਤੀਸਰੀ ਕਿਤਾਬ ਹੈ,2016 ਨੂੰ ਚੇਤਨਾ ਪ੍ਰਕਿਸ਼ਨ ਲੁਧਿਆਣਾ ਤੋਂ ਪ੍ਰਕਾਸਿਤ ਹੋਈ!"ਸ਼ਬਦਾ ਦੀ ਨਾਟ ਮੰਡਲੀ ਕਿਤਾਬ ਵਿੱਚ ਕੁੱਲ 51ਕਵਿਤਾਵਾਂ ਦਰਜ ਹਨ!"ਸ਼ਬਦਾ ਦੀ ਨਾਟ ਮੰਡਲੀ" ਕਿਤਾਬ ਉਪਰ ਦੋਂ ਆਰਟੀਕਲ ਹਨ!ਇੱਕ ਆਰਟੀਕਲ'ਬਲਵਿੰਦਰ ਸੰਧੂ' ਦਾ ਹੈ! ਇਸ ਆਰਟੀਕਲ ਵਿੱਚ ਬਲਵਿੰਦਰ ਸੰਧੂ ਨੇ ਸ਼ਬਦਾ ਦੀ ਨਾਟ ਮੰਡਲੀ ਕਿਤਾਬ ਵਿੱਚ ਸਾਮਿਲ ਕਵਿਤਾਵਾਂ ਨੂੰ ਸਾਬਤ ਸਬੂਤੀਆਂ ਕਵਿਤਾਵਾਂ ਦਾ ਗੁਲਦਸਤਾ ਕਿਹਾ ਹੈ!ਉਹਨਾ ਅਨੁਸਾਰ ਸਰਬਜੀਤ ਕੋਰ ਜੱਸ ਦੀ ਨਵ ਪ੍ਰਕਾਸਿਤ ਕਾਵਿ-ਪੁਸਤਕ"ਸ਼ਬਦਾ ਦੀ ਨਾਟ ਮੰਡਲੀ" ਵਿਚਲੀਆਂ ਕਾਵਿਤਾਵਾਂ ਦੀ ਸੰਗਤ ਮਾਨ ਕੇ ਹਟਦਾ ਹਾਂ ਤਾਂ ਮੇਰਾ ਕਾਵਿ-ਪਾਠਕ ਜੋ ਪ੍ਰਥਮ ਮਹਿਸੂਸਦਾ ਹੈ,ਕਿਉਕੀ ਇਸ ਪੁਸਤਕ ਵਿੱਚ ਸੰਮਲਿਤ ਸਾਰੀਆਂ ਦੀਆਂ ਸਾਰੀਆਂ ਸਾਬਤ- ਸਬਤੀਆਂ ਤੇ ਭਵਵੇਂ ਵਜੂਦ ਵਾਲੀਆਂ ਹਨ!ਹਰ ਕਵਿਤਾਂ ਦਾ ਆਪਣਾ ਘਰ ਆਪਣੀ ਸਰ ਜ਼ਮੀਨ,ਆਪਣਾ ਸੰਸਾਰ,ਆਪਣਾ ਅਕਾਸ਼ ਤੇ ਆਪਣਾ ਆਭਾ-ਮੰਡਲ ਹੈ!ਹਰ ਕਵਿਤਾ ਆਪਣੀ ਸਮੁੱਚਤਾ ਅਤੇ ਭਰਪੁਰਤਾ'ਚ ਪੇਸ਼ ਹੋਈ!ਜੱਸ ਨੇ ਆਪਣੇ ਕਾਵਿ-ਹਿਰਦੇ ਅੰਦਰ ਪਨਪਦੇ ਜਿਸ ਵੀ ਬਿੰਦੂ ਨੂੰ ਛੂਹਿਆ ਜਾਂ ਜਨਮ ਦਿੱਤਾ ਹੈ ਉਸਨੂੰ ਸੁਘੜ ਮਾਂ ਵਾਂਗ ਰੱਜਵੀਂ ਪਰਵਰਿਸ਼ ਦੇ ਕੇ ਵਿਰਾਸਣ ਦਾ ਮੋਕਾ ਦਿੱਤਾ ਹੈ!ਦੂਸਰਾ ਆਰਟੀਕਲ ਡਾ. ਲਾਭ ਸਿੰਘ ਖੀਵਾ ਦਾ ਹੈ!ਜਿਸ ਵਿੱਚ ਉਹਨਾਂ ਨੇ ਲਿਖਿਆਂ ਹੈ ਕਿ ਇਸ ਸੰਗ੍ਰਹਿ ਰਾਹੀਂ ਜੱਸ ਦੀ ਕਾਵਿ ਸਮੱਰਥਾ,ਸੰਭਾਵਨਾ,ਸੁਹਜ,ਸਮਝ ਤੇ ਸੈ਼ਲੀ ਨੁਮਾਇਆਂ ਰੂਪ ਵਿੱਚ ਸਾਹਮਣੇ ਆਉਂਦੀ ਹੈ!ਉਹ ਕਾਵਿ ਸੁਹਜ ਪੱਖੋ ਸੰਵੇਦਨਸੀਲ ਸਿ਼ਲਪਕਾਰ ਕਾਵਿ ਰੂਪ ਪੱਖੋ ਸੈ਼ਲੀਕਾਰ ਤੇ ਕਾਵਿ-ਦਿ੍ਰਸ਼ਟੀ ਪੱਖੋ ਚਿੰਤਨਸੀ਼ਲ ਕਲਮਕਾਰ ਹੈ! "ਸ਼ਬਦਾ ਦੀ ਨਾਟ ਮੰਡਲੀ " ਪੁਸਤਕ ਵਿੱਚ' ਨਾ ਨੀ ਚਿੜੀਉ ਤੇ'ਕੋਡੀਆਂ'ਚ ਵਿਕਦੀ ਪਹਿਚਾਣ ਵਰਗੀਆਂ ਉੱਚੇ ਸੰਬੋਧਨ ਤੇ ਸੰਬੋਧ ਵਾਲੀਆਂ ਕਵਿਤਾਵਾਂ ਵੀ ਹਨ! ਪਰ'ਧਰਤੀ ਦਾ ਮੋਹ' ਸਿਰਲੇਖ ਦੀ ਨਜ਼ਮ ਵਿੱਚ ਉਹ ਜਮੀਨੀਂ ਹਕੀਕਤਾਂ ਨਾਲ ਜੁੜੀ ਸਾ਼ਇਰਾ ਬਣੇ ਰਹਿਣ ਦਾ ਐਲਾਨ ਕਰਦੀ ਹੈ!

4. ਤਾਮ ਇਹ ਸਰਬਜੀਤ ਕੌਰ ਜੱਸ ਦਾ ਵਿਰਾਸਤੀ ਰੰਗ ਵਾਲਾ ਵਿਲੱਖਣ ਕਾਵਿ-ਸੰਗ੍ਰਹਿ ਹੈ, ਜਿਸ ਰਾਹੀਂ ਉਸ ਨੇ ਚੌਂਕੇ ਵਿਚ ਵਰਤੀਆਂ ਜਾਂਦੀਆਂ ਰਹੀਆਂ ਪੁਰਾਤਨ ਵਸਤਾਂ ਤੇ ਵਰਤਾਰਿਆਂ ਨੂੰ ਅਧਾਰ ਬਣਾ ਕੇ ਕਾਵਿ-ਸਿਰਜਣਾ ਕੀਤੀ ਹੈ। ਉਸ ਨੇ ਇਤਿਹਾਸ, ਮਿਥਿਹਾਸ, ਧਰਮ, ਵਿਗਿਆਨ, ਔਰਤ-ਮਨ ਤੇ ਪੰਜਾਬੀ ਸੁਭਾਅ  ਦੇ ਹਵਾਲਿਆਂ  ਨਾਲ ਕਈ ਨਵੇਂ ਅਰਥਾਂ ਦਾ ਸੰਚਾਰ ਕੀਤਾ ਹੈ। ਇਸ ਪੁਸਤਕ ਵਿਚਲੀਆਂ ਤਵੀ, ਕਾੜ੍ਹਨੀ, ਘੜਾ, ਮਧਾਣੀ, ਅੱਗ ਤੇ ਧੁਆਂਖ ਬਹੁਤ ਹੀ ਬਹੁ-ਪਰਤੀ ਤੇ ਸੂਖਮ ਕਵਿਤਾਵਾਂ ਹਨ। ਇਸ ਪੁਸਤਕ ਰਾਹੀਂ ਸਿਰਫ਼ ਸੱਭਿਆਚਾਰਕ ਚਿੰਨ੍ਹਾਂ ਨੂੰ ਹੀ ਨਹੀਂ ਸਗੋਂ ਅਲੋਪ ਹੋ ਰਹੇ ਪੰਜਾਬੀ ਸ਼ਬਦਾਂ ਨੂੰ ਵੀ ਸਾਂਭਿਆ ਗਿਆ ਹੈ। ਜੱਸ ਅਨੁਸਾਰ ਉਸ ਨੇ ਇਸ ਕਾਵਿ ਰਾਹੀਂ ਗੁਆਚ ਰਹੇ ਮਾਣਕ ਮੋਤੀਆਂ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਾਵਿ-ਸੰਗ੍ਰਹਿ ਵਿਚ ਚੁੱਲ੍ਹੇ ਤੋਂ ਸੁਆਣੀ ਤੱਕ 50 ਕਵਿਤਾਵਾਂ ਦਰਜ ਹਨ ਜਿਹੜੀਆਂ ਤਾਮ (ਅਨਾਜ) ਦੁਆਲੇ ਪਰਿਕਰਮਾ ਕਰਦੀਆਂ ਹਨ। ਵਿਦਵਾਨਾਂ ਨੇ ਇਸ ਪੁਸਤਕ ਨੂੰ ਰਸੋਈ ਦਾ ਕੋਸ਼ ਵੀ ਕਿਹਾ ਹੈ।ਇਹ ਕਾਵਿ ਸੰਗ੍ਰਹਿ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੁਆਰਾ 2021 ਵਿਚ ਛਾਪਿਆ ਗਿਆ ਹੈ ।

ਮਾਨ-ਸਨਮਾਨ

[ਸੋਧੋ]

1.ਭਾਸਾ਼ ਵਿਭਾਗ ਪੰਜਾਬ ਵੱਲੋਂ ਗਿਆਨੀ ਗੁਰਮੱਖ ਸਿੰਘ ਮੁਸਾਫਿ਼ਰ ਪੁਰਸਕਾਰ (ਪੁਸਤਕ'ਰਾਹਾਂ ਦੀ ਤਪਸ਼ ਲਈ-2013)

2.ਸਰਵਸ਼੍ਰੇਸ਼ਠ ਪੰਜਾਬੀ ਕਵਿੱਤਰੀ ਪੁਰਸਕਾਰ-2012(ਮਾਲਵਾ ਰਿਸਰਚ ਸੈਂਟਰ ਵੱਲੋਂ)

3.ਲੋਕ ਮੰਚ ਪੰਜਾਬ ਵੱਲੋਂ ਪੁਸਤਕ ਤਾਮ ਲਈ ਕਾਵਿ ਲੋਕ ਪੁਰਸਕਾਰ-2021

4.ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਜਗਜੀਤ ਸਿੰਘ ਲਾਇਲਪੁਰੀ ਪੁਰਸਕਾਰ-2021

5. ਨਵ-ਪ੍ਰਤਿਭਾ ਪੁਰਸਕਾਰ-2013 (ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ)

ਹਵਾਲੇ

[ਸੋਧੋ]

ਰਾਹਾਂ ਦੀ ਤਪਸ਼. ਚੇਤਨਾ ਪ੍ਰਕਾਸ਼ਨ ਲੁਧਿਆਣਾ. 2007. p. 9. ↑ ਰਾਹਾਂ ਦੀ ਤਪਸ਼. ਚੇਤਨਾ ਪ੍ਰਕਾਸ਼ਨ ਲੁਧਿਆਣਾ. 2012. p. 12. ↑ ਰਾਹਾਂ ਦੀ ਤਪਸ਼. ਚੇਤਨਾ ਪ੍ਰਕਾਸਨ ਲੁਧਿਆਣਾ. 2012. p. 13. ↑ ਰਾਹਾਂ ਦੀ ਤਪਸ਼. ਚੇਤਨਾ ਪ੍ਰਕਾਸ਼ਨ ਲੁਧਿਆਣਾ. 2012. pp. 13–14.