ਸਰਮਾਇਆ
![]() | ਇਸ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਸਰਮਾਇਆ ਜਾਂ ਪੂੰਜੀ (ਅੰਗਰੇਜ਼ੀ: Capital) ਅਰਥ ਸ਼ਾਸਤਰ ਦੀ ਸ਼ਬਦਾਵਲੀ ਦੇ ਅਨੁਸਾਰ ਵਸਤਾਂ ਅਤੇ ਸੇਵਾਵਾਂ ਦਾ ਉਹ ਹਿੱਸਾ ਹੈ ਜੋ ਨਵੀਆਂ ਵਸਤਾਂ ਅਤੇ ਸੇਵਾਵਾਂ ਦਾ ਉਤਪਾਦਨ ਕਰਨ ਲਈ ਇਸਤੇਮਾਲ ਹੁੰਦਾ ਅਤੇ ਆਪ ਖਪਤ ਵਿੱਚ ਸ਼ਾਮਿਲ ਨਹੀਂ ਹੁੰਦਾ ਇਲਾਵਾ ਇਸ ਦੇ ਕਿ ਇਹਦੀ ਘਸਾਈ ਹੁੰਦੀ ਹੈ। ਇਹ ਪਰਿਭਾਸ਼ਾ ਅਕਾਊਂਟਿੰਗ ਨਾਲੋਂ ਵੱਖ ਹੈ ਜਿਸ ਵਿੱਚ ਆਮ ਤੌਰ ਤੇ ਸਰਮਾਇਆ ਕੋਈ ਵਪਾਰ ਜਾਂ ਪੇਸ਼ਾ ਸ਼ੁਰੂ ਕਰਨ ਲਈ ਅਰੰਭਕ ਰੁਪਿਆ ਜਾਂ ਖਰੀਦੀਆਂ ਜਾਣ ਵਾਲੀਆਂ ਵਸਤਾਂ ਨੂੰ ਮੰਨਿਆ ਜਾਂਦਾ ਹੈ। ਅਰਥ ਸ਼ਾਸਤਰ ਵਿੱਚ ਸਰਮਾਇਆ ਨੂੰ ਕਿਰਤ, ਸੰਗਠਨ ਅਤੇ ਕਿਰਾਏ ਸਹਿਤ ਉਤਪਾਦਨ ਦੇ ਕਾਰਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਯਾਨੀ ਸਰਮਾਇਆ ਉਤਪਾਦਨ ਵਿੱਚ ਇੱਕ ਕਾਰਕ ਵਜੋਂ ਕਾਰਜ ਕਰਦਾ ਹੈ ਅਤੇ ਜਿਆਦਾ ਸਰਮਾਇਆ ਦਾ ਮਤਲਬ ਆਮ ਤੌਰ ਤੇ ਜਿਆਦਾ ਉਤਪਾਦਨ ਹੁੰਦਾ ਹੈ।