ਸਰੋਵਰ ਹੋਟਲ ਅਤੇ ਰਿਜ਼ੋਰਟਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਰੋਵਰ ਹੋਟਲ ਅਤੇ ਰਿਜ਼ੋਰਟਜ਼, ਭਾਰਤ ਵਿੱਚ ਇੱਕ ਨਿੱਜੀ ਮਲਕੀਅਤ ਵਾਲੀ ਹੋਟਲ ਚੇਨ ਹੈ. ਇਹ ਭਾਰਤ ਵਿੱਚ ਤੀਸਰੀ ਸਭ ਤੋ ਵੱਡੀ ਚੇਨ ਹੈ, ਇਸ ਦੇ ਦੇਸ਼ ਅਤੇ ਵਿਦੇਸ਼ ਵਿੱਚ ਕੁੱਲ ਮਿਲਾ ਕੇ 70 ਹੋਟਲ ਹਨ. ਇਹ ਕੰਪਨੀ ਕਾਰਲਸਨ ਹੋਸਪਿਟੈਲਿਟੀ ਵਲ੍ਡ ਵਾਇਡ ਨਾਲ ਸੰਬੰਧਿਤ ਹੈ. ਕਾਰਲਸਨ ਕੰਪਨੀਆ 1570 ਤੋ ਵੀ ਵੱਧ ਹੋਟਲ ਦੀ ਮਲਕੀਅਤ ਨਾਲ ਰੈਸਟੋਰਟ, ਰਿਜ਼ੋਰਟਜ਼ ਅਤੇ ਕਰੂਜ਼ ਜਹਾਜ਼ ਦੇ ਕਾਰੋਬਾਰ ਨਾਲ 81 ਦੇਸ਼ਾ ਵਿੱਚ ਮੋਜੂਦ ਹਨ. ਕਾਰਲਸਨ ਹੋਸਪਿਟੈਲਿਟੀ ਨਾਲ ਏਫਿਲੇਸ਼ਨ ਸਰੋਵਰ ਹੋਟਲ ਅਤੇ ਰਿਜ਼ੋਰਟਜ਼ ਨੂੰ ਪਾਰਕ ਪਲਾਜ਼ਾ, ਹੋਟਲ ਪਾਰਕਇਨ ਅਤੇ ਰੇਡੀਸਨ ਵਾਸਤੇ ਪ੍ਮੁੱਖ ਫ੍ਰੇਨ੍ਚਾਇਜਰ ਬਣਾਉਦਾ ਹੈ. ਕਾਰਲਸਨ ਹੋਸਪਿਟੈਲਿਟੀ ਨਾਲ ਫ੍ਰੇਨਚਾਇਜੀ ਸਮਜੋਤਾ ਨਾਲ ਇਹ 8 ਪਾਰਕ ਪਲਾਜ਼ਾ, ਤਿੰਨ ਹੋਟਲ ਇਨ ਅਤੇ ਇੱਕ ਰੇਡੀਸਨ ਦਾ ਭਾਰਤ ਵਿੱਚ ਕਾਰੋਬਾਰ ਕਰਦੇ ਹਨ.

ਕੰਪਨੀ ਨੇ ਸਰੋਵਰ ਪ੍ਰਾਇਮਰ , ਸਰੋਵਰ ਪ੍ਰੋਟਿਕੋ ਅਤੇ ਹੋਮਟੇਲ ਨਾਮ ਨਾਮ ਘਰੇਲੂ ਹੋਟਲ ਚੇਨ ਵੀ ਸ਼ੁਰੂ ਕੀਤੀ ਹੈ.[1] ਸਰੋਵਰ ਹੋਟਲ ਅਤੇ ਰਿਜ਼ੋਰਟਜ਼ ਘਰੇਲੂ ਸਾਰੇ ਹੋਟਲਾਂ ਵਿੱਚ ਕੁਲ ਮਿਲਾ ਕੇ 5600 ਕਮਰੇ ਹਨ. ਇਸ ਤੋ ਇਲਾਵਾ ਸਰੋਵਰ ਹੋਟਲ ਅਤੇ ਰਿਜ਼ੋਰਟਜ਼ ਦੇ ਕੁਲ 19 ਨਵੇ ਹੋਟਲ ਨਿਰਮਾਣ ਦੇ ਅਲਗ ਅਲਗ ਸਟੇਜਾ ਵਿੱਚ ਹਨ. ਅੰਤਰ ਰਾਸ਼ਟਰੀ ਪੱਧਰ ਤੇ ਸਰੋਵਰ ਹੋਟਲ ਤੇ ਰਿਜ਼ੋਰਟਜ਼ ਦਾ ਇੱਕ ਸਰੋਵਰ ਪ੍ਰੋਟਿਕੋ, ਦੋ ਸਰੋਵਰ ਪ੍ਰਾਇਮਰ ਹੋਟਲ ਨੈਰੋਬੀ ਵਿੱਚ ਅਤੇ ਇੱਕ ਸਰੋਵਰ ਪ੍ਰਾਇਮਰ ਹੋਟਲ ਤਨਜਾਣੀਆ ਵਿੱਚ ਹਨ.[2]

ਬ੍ਰਾਂਡ[ਸੋਧੋ]

ਕੁੱਲ ਮਿਲਾ ਕੇ ਸਰੋਵਰ ਹੋਟਲ ਅਤੇ ਰਿਜ਼ੋਰਟਜ਼ ਦੇ 10 ਹੋਟਲ ਪ੍ਰੀਮਿਅਮ ਸੇਗਮੇਂਟ (ਸਰੋਵਰ ਪ੍ਰਾਇਮਰ ) ਵਿੱਚ, 37 ਹੋਟਲ ਮਿਡ ਮਾਰਕਿਟ ਸੇਗਮੇਂਟ (ਸਰੋਵਰ ਪ੍ਰੋਟਿਕੋ) ਅਤੇ 8 ਬਜਟ ਸੇਗਮੇਂਟ ਵਿੱਚ ਹਨ.

ਸਰੋਵਰ ਪ੍ਰਾਇਮਰ ਅਤੇ ਪਾਰਕ ਪਲਾਜ਼ਾ ਹੋਟਲ ਤੇ ਰਿਜ਼ੋਰਟਜ਼ – 5 ਸਟਾਰ ਸੇਗਮੇਂਟ

ਸਰੋਵਰ ਪ੍ਰੋਟਿਕੋ ਅਤੇ ਪਾਰਕ ਇਨ - 3 – 4 ਸਟਾਰ ਸੇਗਮੇਂਟ

ਹੋਮਟੇਲ – 3 ਸਟਾਰ ਜਾ ਸਸਤੇ ਹੋਟਲ ਕਮਰੇ

ਵੇਨਧਾਮ ਹੋਟਲ ਗ੍ਰੋਉਪ ਨੇ 2015 ਸਰੋਵਰ ਹੋਟਲ ਅਤੇ ਰਿਜ਼ੋਰਟਜ਼ ਨੂੰ ਟੇਕ ਓਵਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰ ਇਹ ਸਿਰੇ ਨਹੀ ਚੜ ਸਕੀ. ਵੇਨਧਾਮ ਹੋਟਲ ਗ੍ਰੋਉਪ, ਦੁਨਿਆ ਦੀ ਸਭ ਤੋ ਵਡੀ ਹੋਸਪਿਟੈਲਿਟੀ ਗ੍ਰੋਉਪ ਵਿਚੋ ਇੱਕ ਹੈ .[2] ਪਰ ਸਰੋਵਰ ਹੋਟਲ ਅਤੇ ਰਿਜ਼ੋਰਟਜ਼ ਗ੍ਰੋਉਪ ਨੇ ਆਪਣਾ ਵਪਾਰ ਬੇਚਣ ਤੋ ਮਨਾ ਕਰ ਦਿਤਾ ਸੀ.

ਭਵਿਖ[ਸੋਧੋ]

ਸਰੋਵਰ ਹੋਟ[ਸੋਧੋ]

ਲ ਅਤੇ ਰਿਜ਼ੋਰਟਜ਼ ਭਾਰਤ ਵਿੱਚ ਬਹੁਤ ਹੀ ਰਚਨਾਤਮਕ ਤਰੀਕੇ ਨਾਲ ਵਿਸਤਾਰ ਕਰ ਰਿਹਾ ਹੈ, ਜੂਨ 2016 ਵਿੱਚ ਇਸ ਦਾ 81 ਕਮਰੇ ਦਾ ਹੋਟਲ ਪ੍ਰੋਟਿਕੋ ਦਿਲੀ ਵਿੱਚ ਅਤੇ 43 ਕਮਰੇ ਦਾ ਪ੍ਰੋਟਿਕੋ ਕਾਂਗੜਾ ਵੇਲੀ, ਹਿਮਾਚਲ ਪ੍ਰਦੇਸ਼ ਵਿੱਚ ਸ਼ੁਰੂ ਹੋਇਆ. ਸਰੋਵਰ ਹੋਟਲ ਅਤੇ ਰਿਜ਼ੋਰਟਜ਼ ਦਾ ਵਿਸਤਾਰ ਟੀਚਾ ਵਪਾਰਿਕ ਅਤੇ ਮੋਜ ਮਸਤੀ (leisure) ਸੇਗਮੇਂਟ ਵਿੱਚ ਹੈ. ਭਵਿਖ ਵਿੱਚ ਸਰੋਵਰ ਹੋਟਲ ਅਤੇ ਰਿਜ਼ੋਰਟਜ਼ ਉਤਰੀ ਭਾਰਤ ਵਿੱਚ ਦੇਹਰਾਦੂਨ, ਅਮ੍ਰਿਤਸਰ, ਰਾਏਪੁਰ, ਜੇਸਲਮੇਰ, ਭਾਵਨਗਰ, ਗ੍ਰੇਟਰ ਨੋਇਡਾ ਅਤੇ ਬੇਕਲ ਵਿੱਚ ਹੋਟਲ ਖੋਲਣ ਦੀ ਯੋਜਨਾ ਬਣਾ ਰਹੀ ਹੈ.[3][4]

ਹਵਾਲੇ[ਸੋਧੋ]

  1. "Sarovar Hotels & Resorts opens its first midscale property, Hometel, in Chennai". Economictimes. 1 March 2016. Retrieved 7 July 2016. 
  2. 2.0 2.1 "Is NYSE-listed Wyndham in talks to buy Sarovar Hotels?". DNA India. 23 November 2015. Retrieved 7 July 2016. 
  3. "Sarovar Portico Jaipur". cleartrip.com. Retrieved 7 July 2016. 
  4. "Sarovar Hotels & Resorts signs new hotels in Kapashera, Delhi & Palampur, HP". travelbizmonitor.com. 30 April 2016. Retrieved 7 July 2016.