ਸਲਾਮ ਆਦਿਲ
Husain al-Radi | |
---|---|
ਤਸਵੀਰ:Photo of Husain al-Radi, august 2014.jpg | |
ਨਿੱਜੀ ਜਾਣਕਾਰੀ | |
ਜਨਮ | 1924 Kingdom of Iraq |
ਮੌਤ | 24 February 1963 (aged 39) Iraq |
ਸਿਆਸੀ ਪਾਰਟੀ | Iraqi Communist Party |
ਜੀਵਨ ਸਾਥੀ | Thamina Naji Youssef |
ਬੱਚੇ | Iman Al-Musawi, Shatha Al-Musawi, Ali Al-Moussaoui |
ਪੇਸ਼ਾ | Politician Teacher |
ਸਲਾਮ ਆਦਿਲ (1924, ਨਜਫ਼ – 24 ਫਰਵਰੀ 1963, ਬਗਦਾਦ), ਜਿਸ ਨੂੰ ਹੁਸੈਨ ਅਲ ਰਾਦੀ, ਹਾਸ਼ਿਮ,ਅਤੇ 'ਅਮਰ, ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀ, ਇੱਕ ਇਰਾਕੀ ਕਮਿਊਨਿਸਟ ਸਿਆਸਤਦਾਨ ਦੇ ਨਾਲ ਨਾਲ ਇੱਕ ਕਵੀ ਅਤੇ ਚਿੱਤਰਕਾਰ ਸੀ। ਉਹ ਇਰਾਕੀ ਕਮਿਊਨਿਸਟ ਪਾਰਟੀ ਦਾ 1955 ਤੋਂ ਆਗੂ ਬਣ ਗਿਆ ਸੀ। 1963 ਵਿੱਚ ਬਾਥ ਪਾਰਟੀ ਦੇ ਕੀਤੇ ਰਾਜ ਪਲਟੇ ਦੇ ਬਾਅਦ ਉਸਨੂੰ ਤਸੀਹੇ ਦੇ ਕੇ ਜਾਂ ਫਾਹਾ ਲਾ ਕੇ ਮੌਤ ਦੇ ਘਟ ਉਤਾਰ ਦਿੱਤਾ ਗਿਆ ਸੀ।
ਸ਼ੁਰੂ ਦਾ ਜੀਵਨ
[ਸੋਧੋ]ਹੁਸੈਨ ਅਲ-ਰਾਦੀ ਦਾ ਜਨਮ 1924 ਵਿੱਚ ਦੱਖਣੀ ਇਰਾਕ ਵਿੱਚ ਸ਼ੀਆ ਮੁਸਲਿਮ ਪਰਵਾਰ ਵਿੱਚ ਹੋਇਆ ਸੀ। ਉਸ ਦਾ ਪਿਤਾ ਆਟਾ ਮਿੱਲ ਵਿੱਚ ਇੱਕ ਜੂਨੀਅਰ ਕਲਰਕ ਸੀ। ਅਲ-ਰਾਦੀ ਨੇ ਬਗਦਾਦ ਦੇ ਐਲੀਮੈਂਟਰੀ ਟੀਚਰਜ਼ ਕਾਲਜ ਵਿੱਚ ਇੱਕ ਅਧਿਆਪਕ ਵਜੋਂ ਸਿਖਲਾਈ ਹਾਸਲ ਕੀਤੀ ਸੀ। ਉਥੇ ਉਹ ਪਹਿਲੀ ਵਾਰ ਕਮਿਊਨਿਸਟ ਪਾਰਟੀ ਦੇ ਸੰਪਰਕ ਵਿੱਚ ਆਇਆ। 1936 ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਸ ਨੂੰ ਦੀਵਾਨੀਆ ਵਿੱਚ ਇੱਕ ਸਕੂਲ ਵਿੱਚ ਨਿਯੁਕਤ ਕੀਤਾ ਗਿਆ ਪਰੰਤੂ 1946 ਵਿੱਚ ਉਹ ਆਪਣੀਆਂ ਰਾਜਨੀਤਕ ਗਤੀਵਿਧੀਆਂ ਕਰ ਕੇ ਉਹ ਮੁੜ ਬਗਦਾਦ ਚਲਿਆ ਗਿਆ, ਜਿਥੇ ਉਸਨੇ ਸੜਕਾਂ ਤੇ ਕਬਾਬ ਵੇਚ ਕੇ ਆਪਣੀ ਰੋਟੀ ਚਲਾਈ।
ਪਾਰਟੀ ਸਰਗਰਮੀ, 1949-1955
[ਸੋਧੋ]ਜਨਵਰੀ 1949 ਵਿੱਚ ਅਲ-ਰਾਦੀ ਨੂੰ ਇੱਕ ਪ੍ਰਦਰਸ਼ਨ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੈਦ ਕੀਤਾ ਗਿਆ। 1951 ਵਿੱਚ ਆਪਣੀ ਰਿਹਾਈ ਤੇ, ਇਰਾਕੀ ਕਮਿਊਨਿਸਟ ਪਾਰਟੀ ਦੀ ਦੱਖਣੀ ਡਵੀਜ਼ਨ ਦਾ ਕਾਮਰੇਡ ਇੰਚਾਰਜ ਨਿਯੁਕਤ ਕੀਤਾ ਗਿਆ ਅਤੇ 1953 ਵਿੱਚ ਉਹ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ ਬਣ ਗਿਆ। ਉਸ ਸਾਲ ਉਸ ਨੇ ਬ੍ਰਿਟਿਸ਼ ਸਾਮਰਾਜ ਦੇ ਖੇਤਰ ਵਿੱਚ ਕਮਿਊਨਿਸਟ ਪਾਰਟੀਆਂ ਦੀ ਦੂਜੀ ਲੰਡਨ ਕਾਨਫਰੰਸ ਵਿੱਚ ਇਰਾਕ ਦੀ ਪ੍ਰਤੀਨਿਧਤਾ ਕੀਤੀ ਸੀ।
ਉਸੇ ਸਾਲ, ਪਾਰਟੀ ਦੇ ਸਕੱਤਰ ਬਹਾ ਅਲ-ਦੀਨ ਨੂਰੀ ਦੀ ਗ੍ਰਿਫਤਾਰੀ ਤੋਂ ਬਾਅਦ, ਅਬਦ ਅਲ-ਕਰੀਮ ਅਹਮਦ ਅਲ-ਦੌਦ ਪਾਰਟੀ ਦਾ ਸਕੱਤਰ ਬਣ ਗਿਆ ਅਤੇ ਉਸ ਨੇ ਅਤਿ-ਖੱਬੀ ਲਾਈਨ ਦੇ ਨਾਲ ਨਾਲ ਵੱਡੇ ਪੱਧਰ ਤੇ ਟਕਰਾਉ ਵਾਲੀਆਂ ਗਤੀਵਿਧੀਆਂ ਨੂੰ ਉਤਸਾਹਿਤ ਕਰਨਾ ਸ਼ੁਰੂ ਕਰ ਦਿੱਤਾ। ਅਲ-ਰਾਦੀ ਨੇ ਇਸ ਲਾਈਨ ਦਾ ਵਿਰੋਧ ਕੀਤਾ ਅਤੇ ਸਤੰਬਰ ਵਿੱਚ ਪਾਰਟੀ ਨੇ ਕੁਝ ਮਾਡਰੇਟ ਨੀਤੀ ਅਪਣਾਈ, ਪਰ 16 ਜੂਨ 1954 ਨੂੰ ਅੱਤਵਾਦੀ ਵਿਚਾਰਾਂ ਦਾ ਹਾਮਿਦ ਊਤਮਾਨ, ਕੂਤ ਜੇਲ ਤੋਂ ਬਚ ਨਿਕਲਿਆ ਅਤੇ ਅਤਿ-ਖੱਬੀ ਲਾਈਨ ਮੁੜ ਲਾਗੂ ਕਰਨ ਵਿੱਚ ਸਫਲ ਹੋ ਗਿਆ। ਉਹ ਅਲ-ਦੌਦ ਦੇ ਸਥਾਨ ਤੇ ਪਾਰਟੀ ਦਾ ਸਕੱਤਰ ਚੁਣ ਲਿਆ ਗਿਆ ਸੀ। ਊਤਮਾਨ ਨੇ ਅਲ-ਰਾਦੀ ਤੇ ਸੱਜੇ-ਪੱਖੀ ਕੁਰਾਹੇ ਦਾ ਦੋਸ਼ ਲਾਇਆ ਅਤੇ ਉਸਨੂੰ ਕੇਂਦਰੀ ਕਮੇਟੀ ਵਿੱਚੋਂ ਕੱਢ ਦਿੱਤਾ। ਫਿਰ ਅਲ-ਰਾਦੀ ਫਰਾਤ ਦੇ ਮੱਧ ਵਾਲੇ ਖੇਤਰ ਵਿੱਚ ਚਲੇ ਗਿਆ।
ਇਰਾਕੀ ਕਮਿਊਨਿਸਟ ਪਾਰਟੀ ਦਾ ਸਕੱਤਰ
[ਸੋਧੋ]ਜੂਨ 1955 ਵਿੱਚ ਸੈਂਟਰਲ ਕਮੇਟੀ ਨੇ ਸਕੱਤਰੇਤ ਤੋਂ ਉਤਮਾਨ ਨੂੰ ਹਟਾ ਦਿੱਤਾ ਅਤੇ ਅਲ-ਰਾਦੀ ਨੂੰ ਵਾਪਸ ਬੁਲਾ ਲਿਆ। ਉਸ ਦੀ ਵਧੇਰੇ ਮਾਡਰੇਟ ਲਾਈਨ ਦਾ ਫ਼ੋਕਸ ਸਾਰੀਆਂ ਸੰਭਾਵੀ ਪ੍ਰਗਤੀਸ਼ੀਲ ਅਤੇ ਕੌਮੀ ਤਾਕਤਾਂ ਨਾਲ ਗੱਠਜੋੜ ਸੀ, ਅਤੇ ਇਸ ਰਾਹੀਂ ਨਤੀਜੇ ਪ੍ਰਾਪਤ ਕਰਨ ਦੀ ਜ਼ਿਆਦਾ ਸੰਭਾਵਨਾ ਸੀ; ਪਰ, ਉਤਮਾਨ ਨੇ ਪੁਲਿਸ ਨਾਲ ਜਿਨ੍ਹਾਂ ਝੜਪਾਂ ਨੂੰ ਉਕਸਾਇਆ ਸੀ ਉਸ ਨੇ ਸੰਗਠਨ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ ਅਤੇ ਸਪਸ਼ਟ ਤੌਰ ਤੇ ਉਹ ਚਲਦੀਆਂ ਨਹੀਂ ਸੀ ਰੱਖੀਆਂ ਜਾ ਸਕਦੀਆਂ। ਅਲ-ਰਾਦੀ ਨੇ ਸੈਂਟਰਲ ਕਮੇਟੀ ਦਾ ਪੁਨਰਗਠਨ ਕੀਤਾ ਅਤੇ ਅਗਲੇ ਸਾਲ ਪਾਰਟੀ ਨੂੰ ਦੁਬਾਰਾ ਏਕਤਾਬਧ ਕਰਨ ਵਿੱਚ ਸਫ਼ਲਤਾ ਮਿਲੀ, ਜਿਸ ਵਿੱਚ ਦੋ ਅਸੰਤੁਸ਼ਟ ਸਮੂਹਾਂ ਨੂੰ ਵਾਪਸ ਔਨ ਲਈ ਮਨਾ ਲਿਆ ਗਿਆ।
ਅਲ-ਰਾਦੀ ਦਾ ਮਾਡਰੇਟ ਤਰੀਕਾ ਸੀਰੀਆਈ ਕਮਿਊਨਿਸਟ ਪਾਰਟੀ ਦੇ ਸਕੱਤਰ ਅਤੇ ਅਰਬ ਕਮਿਊਨਿਜ਼ਮ ਦੇ ਵੱਡੇ ਸਿਆਸਤਦਾਨ ਖਾਲਿਦ ਬਕਦਸ਼ ਵਰਗਾ ਸੀ। 1955-1959 ਦੀ ਅਵਧੀ ਦੇ ਦੌਰਾਨ, ਇਰਾਕੀ ਪਾਰਟੀ ਕਿਸੇ ਵੀ ਹੋਰ ਬਿੰਦੂ ਨਾਲੋਂ ਬਕਸ਼ਾਸ਼ ਦੇ ਵੱਧ ਨੇੜੇ ਸੀ। ਅਲ-ਰਾਦੀ ਖ਼ੁਦ ਆਪ ਸਿਧਾਂਤਕਾਰ ਨਹੀਂ ਸੀ, ਅਤੇ ਉਹ ਪਾਰਟੀ ਦੇ ਸੰਗਠਨ ਅਤੇ ਕਾਰਵਾਈ ਤੇ ਧਿਆਨ ਕੇਂਦਰਿਤ ਕਰਨ ਨੂੰ ਤਰਜੀਹ ਦਿੰਦਾ ਸੀ; 1961 ਤੱਕ, ਉਹ ਵਿਚਾਰਧਾਰਾ ਦੇ ਸਵਾਲ ਮੁੱਖ ਤੌਰ ਤੇ ਅਮੀਰ ਅਬਦੁਲਾਹ ਤੇ ਛੱਡਣ ਤੇ ਸੰਤੁਸ਼ਟ ਸੀ, ਜੋ ਉਸ ਸਮੇਂ ਦੌਰਾਨ ਪਾਰਟੀ ਦੀ ਪ੍ਰਮੁੱਖ ਬੌਧਿਕ ਹਸਤੀ ਸੀ ਅਤੇ ਸਿਆਸੀ ਨਜ਼ਰੀਏ ਤੋਂ ਅਲ-ਰਾਦੀ ਤੋਂ ਵੀ ਵੱਧ ਸਾਵਧਾਨੀ ਨਾਲ ਚੱਲਣ ਵਾਲਾ ਸੀ।
ਕਾਸਿਮ ਸਰਕਾਰ
[ਸੋਧੋ]ਅਲ-ਰਾਦੀ ਅਤੇ ਅਬਦੱਲਾ ਵਿਚਾਲੇ ਇਹ ਮੱਤਭੇਦ ਪਹਿਲੀ ਵਾਰ 1958 ਦੇ ਪਲਟੇ, ਜਿਸ ਨੇ ਅਬਦ ਅਲ-ਕਰੀਮ ਕਾਸਿਮ ਨੂੰ ਸੱਤਾ ਵਿੱਚ ਲਿਆਂਦਾ ਸੀ, ਦੇ ਬਾਅਦ ਇੱਕ ਗੰਭੀਰ ਮੁੱਦਾ ਬਣ ਗਏ ਸੀ। ਦੋਵਾਂ ਨੇ ਨਵੀਂ ਸਰਕਾਰ ਲਈ ਪਾਰਟੀ ਦੇ ਸਮਰਥਨ ਦੀ ਪੁਜੀਸ਼ਨ ਲਈ ਸਹਿਮਤੀ ਪ੍ਰਗਟਾਈ, ਜਿਸ ਨੂੰ ਉਹ ਇਰਾਕੀ ਸਮਾਜ ਵਿੱਚ ਪ੍ਰਗਤੀਸ਼ੀਲ ਕੌਮੀ ਬੁਰਜੂਆ ਤੱਤਾਂ ਦੇ ਸੰਭਾਵੀ ਪ੍ਰਗਤੀਸ਼ੀਲ ਪ੍ਰਤੀਨਿਧੀ ਮੰਨਦੇ ਸਨ। ਹਾਲਾਂਕਿ, ਮਈ 1959 ਵਿੱਚ ਸਰਕਾਰ ਵਿੱਚ ਪਾਰਟੀ ਦੀ ਹਿੱਸੇਦਾਰੀ ਦੀ ਮੰਗ ਨੂੰ ਲੈ ਕੇ ਕਾਸਿਮ ਦੀ ਕਠੋਰ ਪ੍ਰਤਿਕ੍ਰਿਆ ਨੇ ਅਬਦੁਲਾਹ ਨੇ ਸਮਝੌਤਾ ਕਰਨ ਦਾ ਪੱਖ ਲਿਆ ਅਤੇ ਅਲ-ਰਾਦੀ ਵਧੇਰੇ ਰੈਡੀਕਲ ਪਹੁੰਚ ਲਈ ਦਬਾਅ ਪਾ ਰਿਹਾ ਸੀ।
ਪਾਰਟੀ ਨੂੰ 1959 ਦੀਆਂ ਗਰਮੀਆਂ ਵਿੱਚ ਇੱਕ ਤਰ੍ਹਾਂ ਦਾ ਸੰਕਟ ਪੇਸ਼ ਆ ਗਿਆ, ਜਿਸ ਵਿੱਚ ਕਾਸਿਮ ਦੁਆਰਾ ਪਾਰਟੀ ਦੇ ਖਿਲਾਫ਼ ਕੁਝ ਕਦਮ ਉਠਾਏ ਗਏ ਅਤੇ ਕਿਰਕੁਕ ਵਿੱਚ ਜੁਲਾਈ 1959 ਦੀਆਂ ਗੜਬੜੀਆਂ ਹੋਈਆਂ ਜਿਸ ਲਈ ਕਮਿਊਨਿਸਟਾਂ ਤੇ ਵਿਆਪਕ ਦੋਸ਼ ਲਗਾਏ ਗਏ ਸਨ। ਇਸ ਦੇ ਨਤੀਜੇ ਵਜੋਂ ਪਾਰਟੀ ਦੇ ਪਲੇਨਮ ਵਿੱਚ ਸੱਜੇ ਪੱਖ ਦੀ ਜਿੱਤ ਹੋਈ ਸੀ: ਇਸ ਨੇ ਇੱਕ ਬਹੁਤ ਹੀ ਆਤਮ-ਆਲੋਚਨਾਤਮਿਕ ਰਿਪੋਰਟ ਨੂੰ ਪ੍ਰਵਾਨਗੀ ਦਿੱਤੀ, ਜਿਸ ਨੂੰ ਪਾਰਟੀ ਅਖ਼ਬਾਰ ਇਤਿਹਾਦ ਅਸ਼-ਸ਼ਾਬ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਅਲ-ਰਾਦੀ ਨਾਮ ਵਜੋਂ ਪਾਰਟੀ ਦਾ ਨੇਤਾ ਬਣਿਆ ਰਿਹਾ ਪਰ ਉਸਦੀ ਸਕੱਤਰ ਵਜੋਂ ਪੁਜੀਸ਼ਨ ਬਦਲ ਕੇ ਪਹਿਲੇ ਸਕੱਤਰ ਦੀ ਕਰ ਦਿੱਤੀ ਗਈ ਅਤੇ ਤਿੰਨ ਸਹਾਇਕ ਸਕੱਤਰ ਨਿਯੁਕਤ ਕਰ ਦਿੱਤੇ ਗਏ ਜੋ ਸਾਰੇ ਅਬਦੱਲਾ ਦੇ ਨਜ਼ਦੀਕੀ ਸਨ।
1960 ਦੀ ਬਸੰਤ ਵਿੱਚ ਪਾਰਟੀ ਨੂੰ ਕਾਸਿਮ ਦੇ ਨਵੇਂ ਹਮਲੇ ਦਾ ਸਾਹਮਣਾ ਕਰਨਾ ਪਿਆ। ਇਸ ਵਿੱਚ ਇਤਿਹਾਦ ਆਸ਼-ਸ਼ਾਬ ਤੇ ਪਹਿਲਾਂ ਰੁਕ-ਰੁਕ ਕੇ ਅਤੇ ਅੰਤ ਵਿੱਚ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ। ਕਮਿਊਨਿਸਟ ਸਮਰਥਕਾਂ ਨੂੰ ਸਰਕਾਰ, ਵਿਚਲੇ ਪ੍ਰਭਾਵ ਦੇ ਅਹੁਦਿਆਂ ਤੋਂ, ਹਟਾ ਦਿੱਤਾ ਗਿਆ। ਪਾਰਟੀ ਦੇ ਸਮਰਥਨ ਵਾਲੇ ਸੰਗਠਨਾਂ, ਜੋ ਲੋਕਾਂ ਨੂੰ ਲਾਮਬੰਦ ਕਰਨ ਲਈ ਪਾਰਟੀ ਦੀਆਂ ਯੋਗਤਾਵਾਂ/ਸਮਰਥਾਵਾਂ ਵਿੱਚ ਮਹੱਤਵਪੂਰਣ ਤੱਤ ਪ੍ਰਦਾਨ ਕਰਦੇ ਸਨ, ਨੂੰ ਵੱਧ ਜਾਂ ਘੱਟ ਹੱਦ ਤੱਕ ਦਬਾਇਆ ਗਿਆ ਅਤੇ ਹਜ਼ਾਰਾਂ ਕਮਿਊਨਿਸਟ ਕਾਮਿਆਂ ਨੂੰ ਨੌਕਰੀਆਂ ਤੋਂ ਖਾਰਜ ਕਰ ਦਿੱਤਾ। ਨਵੰਬਰ 1961 ਵਿੱਚ ਅਲ-ਰਾਦੀ ਨੇ ਪਾਰਟੀ ਵਿੱਚ ਆਪਣੇ ਵਿਰੋਧੀਆਂ ਦੇ ਵਿਰੁੱਧ ਜਿੱਤ ਹਾਸਲ ਕੀਤੀ ਅਤੇ ਪਾਰਟੀ ਤੇ ਪੂਰੀ ਤਰ੍ਹਾਂ ਨਾਲ ਕੰਟਰੋਲ ਕਰ ਲਿਆ। "ਸੱਜੇ ਪੱਖੀ" ਲਾਈਨ ਦੀ ਨਿੰਦਾ ਕੀਤੀ ਗਈ, ਅਬਦੁੱਲਾ ਪੂਰਬੀ ਯੂਰਪ ਲਈ ਰਵਾਨਾ ਹੋ ਗਿਆ ਅਤੇ ਤਿੰਨ ਸਹਾਇਕ ਸਕੱਤਰਾਂ ਨੂੰ ਸੈਂਟਰਲ ਕਮੇਟੀ ਤੋਂ ਹਟਾ ਦਿੱਤਾ ਗਿਆ ਸੀ।
ਹਾਲਾਂਕਿ, ਪਾਰਟੀ ਨੂੰ ਵਧ ਰਹੀ ਕਮਜ਼ੋਰੀ ਕਰ ਕੇ, ਅਲ-ਰਾਦੀ ਨੂੰ, ਮਈ 1962 ਵਿੱਚ ਕੁਰਦੀ ਯੁੱਧ ਦੇ ਖਿਲਾਫ ਕਮਿਊਨਿਸਟ-ਲੀਡਰਸ਼ਿਪ ਦੇ ਪ੍ਰਦਰਸ਼ਨਾਂ ਦੇ ਬਾਅਦ ਵਿੱਚ ਦਮਨ ਦੀ ਇੱਕ ਨਵੀਂ ਲਹਿਰ ਦੇ ਬਾਵਜੂਦ ਆਪਣੇ ਆਪ ਨੂੰ ਕਾਸਿਮ ਲਈ ਆਲੋਚਨਾਤਮਿਕ ਸਮਰਥਨ ਦੀ ਨਿਰੰਤਰ ਨੀਤੀ ਦਾ ਕੋਈ ਬਦਲ ਨਹੀਂ ਨਜ਼ਰ ਨਹੀਂ ਆਇਆ। 1962 ਦੇ ਅਖੀਰ ਵਿੱਚ, ਕੁਰਦ ਡੈਮੋਕਰੇਟਿਕ ਪਾਰਟੀ ਨੇ ਸੁਝਾਅ ਦਿੱਤਾ ਕਿ ਕਮਿਊਨਿਸਟ ਰਾਜਪਲਟੇ ਦੀ ਇੱਕ ਕੋਸ਼ਿਸ਼ ਵਿੱਚ ਉਨ੍ਹਾਂ ਨਾਲ ਸਹਿਯੋਗ ਕਰਨ, ਲੇਕਿਨ ਰਾਦੀ ਨੇ ਇਹ ਵਿਚਾਰ ਰੱਦ ਕਰ ਦਿੱਤਾ। ਜਨਵਰੀ 1963 ਵਿਚ, ਉਹਨਾਂ ਨੇ ਕਾਸਿਮ ਨੂੰ ਚੇਤਾਵਨੀ ਦਿੱਤੀ ਕਿ ਇੱਕ ਰਾਸ਼ਟਰਵਾਦੀ ਪਲਟੇ ਲਈ ਯੋਜਨਾਵਾਂ ਬਣ ਰਹੀਆਂ ਸਨ।
8 ਫ਼ਰਵਰੀ 1963 ਨੂੰ ਬਾਥਿਸਟ ਰਾਜ ਪਲਟਾ ਕਮਿਊਨਿਸਟਾਂ ਲਈ ਕੋਈ ਹੈਰਾਨੀ ਨਹੀਂ ਹੋਈ, ਪਰ ਉਹ ਇਸਦਾ ਪ੍ਰਭਾਵਸ਼ਾਲੀ ਢੰਗ ਨਾਲ ਵਿਰੋਧ ਕਰਨ ਲਈ ਹਥਿਆਰਬੰਦ ਫੌਜਾਂ ਵਿੱਚ ਆਪਣੇ ਸਮਰਥਕਾਂ ਨੂੰ ਜੁਟਾਉਣ ਵਿੱਚ ਅਸਮਰਥ ਸਨ। ਅਲ-ਰਾਦੀ ਨੇ ਪਲਟੇ ਦੇ ਜਨਤਕ ਵਿਰੋਧ ਦੇ ਲਈ ਅਪੀਲ ਤਿਆਰ ਕਰਕੇ ਤੁਰੰਤ ਪ੍ਰਤੀਕਿਰਿਆ ਕੀਤੀ ਅਤੇ ਕਮਿਊਨਿਸਟ ਸਮਰਥਕਾਂ ਨੂੰ ਬਗਦਾਦ ਦੇ ਵਧੇਰੇ ਗਰੀਬ ਜ਼ਿਲਿਆਂ ਵਿੱਚ 10 ਫਰਵਰੀ ਤਕ ਨਵੀਂ ਸਰਕਾਰ ਦੇ ਵਿਰੁੱਧ ਬਚਾਉ ਕਰਦੇ ਰਹੇ ਅਤੇ ਭਾਰੀ ਨੁਕਸਾਨ ਝੱਲਿਆ।
ਫੜੇ ਜਾਣਾ ਅਤੇ ਮੌਤ
[ਸੋਧੋ]ਨਵੇਂ ਸ਼ਾਸਨ ਨੇ ਕਮਿਊਨਿਸਟਾਂ ਦੇ ਵਿਰੁੱਧ ਤੇਜ਼ੀ ਨਾਲ ਕਾਰਵਾਈ ਕੀਤੀ, ਇਹਨਾਂ ਵਿਚੋਂ ਬਹੁਤਿਆਂ ਨੂੰ ਫੜ ਲਿਆ ਅਤੇ ਲੜਾਈ ਵਿੱਚ ਜਾਂ ਇਸ ਦੀਆਂ ਜੇਲ੍ਹਾਂ ਅਤੇ ਤਸੀਹਿਆਂ ਦੇ ਚੈਂਬਰਾਂ ਵਿੱਚ ਸੈਂਕੜੇ ਮਾਰੇ ਗਏ। 20 ਫਰਵਰੀ ਨੂੰ ਅਲ-ਰਾਦੀ ਨੂੰ ਫੜ ਲਿਆ ਗਿਆ ਅਤੇ ਛੇਤੀ ਹੀ ਫਾਂਸੀ ਦੇ ਦਿੱਤੀ ਗਈ, ਜਿਸ ਦਾ ਸਰਕਾਰ ਨੇ ਸਰਕਾਰੀ ਤੌਰ ਤੇ ਐਲਾਨ ਕੀਤਾ। ਇੱਕ ਹੋਰ ਰਾਇ ਹੈ ਕਿ ਉਸ ਨੇ ਤਸੀਹਿਆਂ ਦੇ ਬਾਵਜੂਦ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਅਤੇ ਉਸ ਦੀ ਗ੍ਰਿਫ਼ਤਾਰੀ ਤੋਂ ਚਾਰ ਦਿਨ ਬਾਅਦ ਤਸੀਹਿਆਂ ਦੇ ਦੌਰਾਨ ਉਸਦੀ ਮੌਤ ਹੋ ਗਈ।
ਨਿੱਜੀ ਜ਼ਿੰਦਗੀ
[ਸੋਧੋ]1953 ਵਿਚ, ਹੁਸੈਨ ਨੇ ਕਮਿਊਨਿਸਟ ਅਤੇ ਨਾਰੀਵਾਦੀ ਕਾਰਕੁੰਨ ਥਾਮਨਾ ਨਾਜੀ ਯੋਸੇਫ ਨਾਲ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦੇ ਤਿੰਨ ਬੱਚੇ ਹੋਏ: ਇਮਾਨ ਹੁਸੈਨ ਅਹਿਮਦ ਅਲ-ਮਸ਼ਾਵੀ, ਸ਼ਤਾ ਹੁਸੈਨ ਅਬਦੁੱਲ ਅਲ-ਮੁਸ਼ਾਵੀ ਅਤੇ ਅਲੀ ਹੁਸੈਨ ਅਹਿਮਦ ਅਲ-ਮੁਸਾਵਾਇ।
ਸਰੋਤ
[ਸੋਧੋ]- The Old Social Classes and New Revolutionary Movements of Iraq, Hanna Batatu, London, al-Saqi Books, 2000. ISBN 0-86356-520-40-86356-520-4