ਸਲੀਮ ਕਾਸ਼ਰ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਸਲੀਮ ਕਾਸ਼ਰ ਪੰਜਾਬ, ਪਾਕਿਸਤਾਨ ਤੋਂ ਇੱਕ ਕਵੀ ਹੈ।
ਸਲੀਮ ਕਾਸ਼ਰ ਦਾ ਜਨਮ 1934 ਈਸਵੀ ਕਸ਼ਮੀਰ (ਇਲਾਹਾਬਾਦ) ਵਿੱਚ ਹੋਇਆ। ਉਸਦਾ ਪਹਿਲਾ ਕਾਵਿ-ਸੰਗ੍ਰਹਿ 'ਤੱਤੀਆਂ ਛਾਵਾਂ'1963 ਵਿੱਚ ਛੱਪਿਆ। ਉਹ ਬੀ. ਏ, ਮਨਸ਼ੀ ਫ਼ਜ਼ਿਲ ਪਾਸ ਹੈ। ਅੱਜ ਕੱਲ ਉਹ ਆਪਣੇ ਵੱਤਨੀ ਸ਼ਹਿਰ ਵਿੱਚ ਨੈਸ਼ਨਲ ਬੈਂਕ ਔਫ ਪਾਕਸਿਤਾਨ ਦਾ ਮਨੈਜ਼ਰ ਹੈ। ਸਲੀਮ ਕਾਸ਼ਰ ਪਾਕਿਸਤਾਨ ਦਾ ਉਹ ਸ਼ਾਇਰ ਹੈ ਜਿਸ ਨੇ ਪਾਕਿਸਤਾਨੀ ਗਜ਼ਲ ਨੂੰ ਬਹੁ-ਪਖੀ,ਬਹੁਰੰਗੀ,ਪਰਿਪੇਖ ਅਤੇ ਸਵਛ ਬਣਾਉਣ ਵਿੱਚ ਭਰਪੂਰ ਹਿਸਾ ਪਾਇਆ ਹੈ। ਉਹ ਉਮਰ ਦੇ ਲਿਹਾਜ ਨਾਲ 50 ਦੇ ਏੜ ਗੇੜ ਵਿੱਚ ਹੈ। ਇਸ ਲਈ ਉਸਦਾ ਅਭਿਆਸ ਚਿਰਕੋਣਾ ਜਾਪਦਾ ਹੈ। ਸੱਚ ਤਾਂ ਇਹ ਹੈ ਕਿ ਅਭਿਆਸ ਨਾਲ ਹੀ ਤਕਨੀਕ ਪਖੋਂ,ਵਿਸ਼ੇ ਪਖੋਂ ਵਿਸ਼ਾਲਤਾ ਆਉਦੀ ਹੈ। ਪਾਕਸਿਤਾਨ ਦੇ ਬਹੁਤੇ ਸ਼ਾਇਰ ਜੋ ਉਰਦੂ ਵਿਚੋਂ ਆਏ ਹਨ, ਉਹ ਗਜ਼ਲ ਵਿੱਚ ਰਵਾਨੀ ਪੈਦਾ ਨਹੀਂ ਕਰ ਸਕਦੇ ਕਿੳਕਿ ਉਹਨਾਂ ਨੂੰ ਭਰਮ ਹੁੰਦਾ ਹੈ ਕਿ ਪੰਜਾਬੀ ਵਿੱਚ ਸਭ ਕੁਝ ਚਲਦਾ ਹੈ ਅਤੇ ਪਾਬੰਦੀਆਂ ਕੇਵਲ ਉਰਦੂ ਗਜ਼ਲ ਵਿੱਚ ਹੀ ਜ਼ਰੂਰੀ ਹਨ। ਪਹਿਲੀਆ ਗਜ਼ਲਾਂ ਵਿੱਚ ਉਸਦਾ ਰੰਗ ਨਹੀਂ ਉਘੜਿਆ, ਪਰ 1978 ਵਿੱਚ ਛਪੀ ਪੁਸਤਕ 'ਸਰਘੀ ਦਾ ਤਾਰਾ' 'ਦਰਦਾਂ ਦਾ ਖਿੜਿਆ ਮੋਤੀਆ 'ਵਿੱਚ ਬਹੁਤ ਨਿਖਰ ਆਇਆ ਹੈ,ਅਤੇ ਪੰਜਾਬੀ ਗਜ਼ਲ ਵਿੱਚ ਇੱਕ ਮੀਲ ਪੱਥਰ ਹੋ ਜਾਣ ਦੀ ਸਮਰਥਾ ਰੱਖਦਾ ਹੈ। ਗਜ਼ਲ ਕਾਵਿ ਦੀ ਵਿਰਾਟਤਾ ਦਾ ਉਸਨੂੰ ਬੋਧ ਹੈ:
ਉਮਰਾਂ ਲਈ ਹੁਣ ਬੈਠ ਕੇ ਭਾਵੇਂ ਗਜ਼ਲਾਂ ਜਾ ਨਿੱਤ-ਨਿੱਤ ਸਜਰੇ ਖਿਆਲ ਦੂਜਾ ਗਏ ਕੰਬਦੇ ਬੁੱਲ੍ਹ
ਮੇਰੀਆਂ ਗਜ਼ਲਾਂ ਇੱਕ ਸ਼ੀਸ਼ਾ ਨੇ,ਜਿਹਨਾਂ ਰਾਹੀਂ ਰਾਤ ਦਿਨੇ ਇਸ ਦੁਨੀਆ ਨੂੰ ਖੁੱਲ੍ਹ ਕੇ ਇੱਦਾਂ, ਅਸਲੀ ਰੂਪ ਦਿਖਾਇਆ ਮੈਂ
ਉਸਨੇ ਗਜ਼ਲ ਦੇ ਮਿਜ਼ਾਜ ਨੂੰ ਖ਼ੂਬ ਸਮਝਿਆ ਹੈ ਤੇ ਉਹ ਆਪਣੇ ਨਵੇਕਲੇ ਅੰਦਾਜ ਵਿੱਚ,ਨਵੇਕਲੀ ਸੁਰ ਦੀ ਗੱਲ ਕਰਦਾ ਹੈ। ਉਸਦੀਆਂ ਗਜ਼ਲਾਂ ਪੂਰੇ ਪੰਜਾਬੀ ਰੰਗ ਦੀ ਹੈ। ਨੁਕਤਾ-ਸੰਜੀ ਉਸਦਾ ਗੁਣ ਵਿਸ਼ੇਸ਼ ਹੈ ਤੇ ਪ੍ਰਤੀਕ ਉਸਦੇ ਕਲਾਮ ਵਿੱਚ ਆਮ ਹੈ। ਤਸ਼ਬੀਬ ਤੇ ਇਸਤਿਆਰੇ ਤੋਂ ਵੀ ਕੰਮ ਲੈਂਦਾ ਹੈ। ਇਸ ਤਰ੍ਹਾ ਦੇ ਕੁੱਝ ਨਮੂਨੇ ਦਰਜ ਕਰਦਾ ਹਾਂ:
ਰਾਤ ਸਾਰੀ ਤਾਰਿਆਂ ਦੇ ਜ਼ਖਮ ਲੋ ਦੇਂਦੇ ਰਹੇ ਆਪਣੀ ਕਮ-ਜੁਰਫ਼ੀ ਤੇ ਮੂੰਹ ਸੂਰਜ ਦਾ ਕਾਲਾ ਹੋ ਗਿਆ ਸੱਜਣਾਂ ਵੱਲੋਂ ਆਉਂਦੇ ਪੱਥਰ, ਕਾਸ਼ਰ ਫੁੱਲ ਹੀ ਲੱਗਦੇ ਮੈਨੂੰ ਮੈਂ ਕੋਈ ਮਨਸੂਰ ਨਹੀਂ ਜੋ,ਫੁੱਲਾਂ ਦੀ ਸੱਟ ਸਹਿ ਨ ਸਕਿਆ
ਦੁੱਖਾਂ ਨੂੰ ਇਹ ਦੁੱਖ ਵਧੇਰਾ, ਜਦ ਮੇਰੇ ਘਰ ਆਵਣ ਮੱਥੇ ਵਟ ਕਦੇ ਨਾ ਪਾਵਾਂ, ਹਸ ਹਸ ਸੀਨੇ ਲਾਵਾਂ
ਇਕਨਾਂ ਵੀਰ ਨੂੰ ਖੂਹ ਵਿੱਚ ਸੁਟਿਆ ਇਕਨਾਂ ਰੱਖੀਆਂ ਤਖ਼ਤ ਖੜਾਵਾਂ
ਸਲੀਮ ਕਾਸ਼ਰ ਪਿਆਰ ਦੇ ਨਗਮੇ ਘਾਉਣ ਵਿੱਚ ਪਿੱਛੇ ਨਹੀਂ। ਉਹ ਮਾਸ਼ੂਕ ਦੇ ਹੁਸਨ ਦੇ ਗੀਤ ਗਾਉਂਦਾ ਹੈ, ਉਸਦੇ ਦਰਦ ਵਿਛੋੜੇ ਦੀਆਂ ਗੱਲਾਂ ਕਰਦਾ ਹੈ। ਤਗੱਜ਼ਲ ਦੇ ਵਧੀਆ ਸ਼ਿਅਰ ਪੇਸ਼ ਕਰਦਾ ਹੈ ਜਿਵੇਂ:
ਮਿਠੜੇ ਬੋਲ ਤੇ ਕਾਸ਼ਰ, ਸਾਰੀ ਉਮਰਾਂ ਵਿੱਕਿਆ ਏ ਕਿਸਮਤ ਸਾਥ ਜੇ ਦੇਵੇ ਤੇਰਾ,ਨਵਾਂ ਭੁਲੇਖਾ ਪਾ ਕੇ ਵੇਖ
ਮੇਰੇ ਲੂੰ-ਲੂੰ ਵਿੱਚ ਉਸਦੀ, ਵਸਦੀ ਏ ਖੁਸ਼ਬੂ ਭਾਵੇਂ ਹੋਰ ਕਿਸੇ ਦੇ ਕਾਲਰ ਤੇ,ਸਜਿਆ ਏ ਫੁੱਲ
ਉਸਦੀ ਸਮਾਜਿਕ ਚੇਤਨਾ ਵੀ ਪ੍ਰਬਲ ਹੈ!ਮਜ਼ਦੂਰ ਦੀ ਹਾਲਤ ਤੇ ਨਾ-ਬਰਾਬਰੀ ਉਸ ਨੂੰ ਝੂਣਦੀ ਹੈ,ਤੇ ਵਤਨ ਪ੍ਰਸਤੀ ਦਾ ਜਜ਼ਬਾ ਉਸ ਨੂੰ ਟੁੰਬਦਾ ਹੈ!ਉਸਦੇ ਅਜਿਹੇ ਸ਼ੇਅਰ ਦਰਜ ਹਨ:
ਖਾ ਗਈਆਂ ਨੇ ਕੋਕੋਠੀਆਂ ਕੱਚਿਆਂ ਘਰਾਂ ਦੀ ਸਾਂਝ ਨੂੰ ਦਿਲ ਨਹੀਂ ਸੀਨੇ ਦੇ ਵਿੱਚ ਲੋਹੇ ਦਾ ਪੁਰਸ਼ ਹੋ ਗਿਆ
ਦੇਖੀਏ ਕਦ ਕਾਲੇ ਬਜ਼ਾਰਾਂ ਨੂੰ ਕੋਈ ਜੰਦਰੇ ਲਾਉਂਦਾ ਏ ਸਾਚੀ ਝੋਲੀ ਕਦ ਪੈਂਦਾ ਏ,ਪੂਰਾ ਫ਼ਲ ਮਜ਼ਦੂਰੀ ਦਾ
ਉਸਦਾ ਵਿਅੰਗ ਭਾਵੇਂ ਤਿੱਖੇ ਨਿਸ਼ਰਤ ਵਾਂਗ ਨਹੀ, ਪਰ ਕਾਟ ਉਹ ਪੂਰੀ ਕਰਦਾ ਹੈ!ਇਹ ਤਨਜ਼ ਦਾਨਿਸ਼ਮੰਦਾਨਾ ਹੈ,ਜਿਵੇਂ -
ਸ਼ਿਅਰਗੋ ਕਹਿੰਦਾ ਤੇ ਭਾਵੇਂ,ਕੋਈ ਵੀ ਨ ਜਾਣਦਾ ਝੂਠੀ ਸ਼ੁਹਰਤ ਵਾਸਤੇ ਮੈਂ,ਇਨਕਲਾਬੀ ਹੋ ਗਿਆ
ਸਲੀਮ ਕਾਸ਼ਰ ਦੀ ਬੰਦਿਸ਼ ਹੈ ਤੇ ਕਈ ਸ਼ਿਅਰ ਅਖਾਣ ਬਣ ਕੇ ਰਹਿ ਜਾਣ ਦੀ ਯੋਗਤਾ ਰੱਖਦੇ ਹਨ। ਜਿਵੇਂ-
ਜੋ ਬੋਲ ਜ਼ਬਾਨੋਂ ਨਿਕਲ ਗਿਆ ਉਹ ਤੀਰ ਕਮਾਨੋ ਨਿਕਲ ਗਿਆ
ਖੀਰੇ ਵਾਂਗ ਸਿਰ ਕਟਵਾ ਕੇ ਤਨ ਦੀ ਜ਼ਹਿਰ ਕਢਾਵਾਂ ਕਿਉਂ
ਇਸ ਨੇ ਪਾਕਿਸਤਾਨੀ ਗਜ਼ਲ ਨੂੰ ਰੂੜੀਵਾਦ ਪਰੰਪਰਾ ਦੀ ਦਲਦਲ ਵਿੱਚੋਂ ਕੱਢਿਆ ਹੈ। " ਇਹ ਸ਼ਾਇਰ ਏਨੀ ਡੂੰਘੀ,ਨਿੱਘੀ ਤੇ ਨਾਲੇ ਸੋਹਣੀ ਗਜ਼ਲ ਕਹਿੰਦਾ ਏ ਕਿ ਮੈਂ ਤਾਂ ਇਹਨਾਂ ਗਜ਼ਲਾਂ ਦੇ ਦੇ ਪਹਿਲੇ ਵਾਲੇ ਦੋ ਮਿਸਰੇ (ਮਛਲੇ)ਪੜ੍ਹਨ ਪਿੱਛੋਂ ਵੀ ਇਸ ਸੋਚ ਵਿੱਚ ਪੈ ਗਿਆ ਸਾਂ ਕਿ ਜਿਹੜਾ ਸ਼ਾਇਰ ਗਜ਼ਲ ਦੀ ਸਭ ਤੋਂ ਔਖੀ ਮੰਜ਼ਿਲ ਸ਼ੁਰੂ ਵਿੱਚ ਹੀ ਸਲੀਕੇ ਨਾਲ ਪਾਰ ਕਰ ਲੈਂਦਾ ਹੈ ੳਹ ਪੂਰੀ ਗਜ਼ਲ ਵਿੱਚ ਤਾਂ ਜਜ਼ਬਿਆਂ ਦੀਆਂ ਸੱਚਾਈਆਂ ਦੇ ਗੁਲਜ਼ਾਰ ਸਜਾ ਦਿੰਦਾ ਹੋਵੇਗਾ!" ਸਲੀਮ ਕਾਸ਼ਰ ਦਾ ਗ਼ਜ਼ਲ ਸੰਗ੍ਰਹਿ ਪੜ੍ਹ ਕੇ ਕਾਸਮੀ ਸਾਹਿਬ ਦਾ ਕਥਨ ਦਰੁਸਤ ਪ੍ਰਤੀਤ ਹੋ ਰਿਹਾ ਹੈ। ਉਸ ਦੇ ਕੁੱਝ ਸ਼ੇਅਰ ਵੇਖੋ:
ਸਹਿਮੇ ਹੋਏ ਪਰਿੰਦੇ ਘਰ ਜਾਣ ਕਿਸ ਤਰ੍ਹਾ ਬਾਰਸ਼ ਰੁਕੀ ਤਾਂ ਜ਼ੋਰ ਦੀ ਤੂਫ਼ਾਨ ਆ ਗਿਆ
ਰਾਤ ਸੁਰਤ ਸਲੀਬ ਤੇ ਮੈਂ ਕੱਟੀ ਤੂੰ ਬੇਸੁਰਤਿਆ ਖ਼ੂਬ ਆਰਾਮ ਕੀਤਾ
ਰੁੱਤ ਬਦਲੇਗੀ ਸ਼ੋਰ ਜਿਹਾ ਏ ਦਿਲ ਚੰਦਰਾ ਕਮਜ਼ੋਰ ਜਿਹਾ ਏ
ਥੋੜਾ ਚਿਰ ਲਈ ਰੋਕ ਲੈ ਹੰਝੂ ਹਾਲੇ ਦੁੱਖੜਾ ਹੋਰ ਜਿਹਾ ਏ
ਜਵਾਨੀ ਹਾਰ ਕੇ ਆਪਣੀ, ਮੈਂ ਜਿੱਤਿਆ ਏ ਮਨ ਸਮੋਸ਼ੀ ਨੂੰ ਜਰਾ ਪੂੰਜੀ ਨਹੀਂ ਏ ਹੁਣ ਕੋਈ ਇਸ ਦੇ ਸਿਵਾ ਮੇਰੀ
ਕਿਸੇ ਸਫ਼ੇ ਤੇ ਵੀ ਆਪਣਾ ਨਾਂ 'ਸਲੀਮ' ਲਿਖਿਆ ਦੇ ਕਿਤੇ ਨਾ ਪਿਆਰਾਂ ਦੀ ਬੰਦ ਕਰ ਦਵੇ ਕਿਤਾਬ ਮੇਰੀ