ਸਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਧੁਨੀ ਵਿਗਿਆਨ ਵਿੱਚ ਸਵਰ ਉਨ੍ਹਾਂ ਧੁਨੀਆਂ ਨੂੰ ਕਹਿੰਦੇ ਹਨ ਜੋ ਬਿਨਾਂ ਕਿਸੇ ਹੋਰ ਧੁਨੀਆਂ ਦੀ ਸਹਾਇਤਾ ਦੇ ਉਚਾਰੀਆਂ ਜਾ ਸਕਦੀਆਂ ਹਨ। ਇਨ੍ਹਾਂ ਦੇ ਉਚਾਰਨ ਵਿੱਚ ਸਾਹ ਛੱਡਦੇ ਸਮੇਂ ਕੋਈ ਰੋਕ ਨਹੀਂ ਪੈਂਦੀ। ਇਨ੍ਹਾਂ ਦੇ ਉਲਟ ਵਿਅੰਜਨ ਧੁਨੀਆਂ ਇਵੇਂ ਨਹੀਂ ਉਚਾਰੀਆਂ ਜਾ ਸਕਦੀਆਂ।

ਸਵਰ ਧੁਨੀਆਂ ਦੀ ਗਿਣਤੀ[ਸੋਧੋ]

ਪੰਜਾਬੀ ਭਾਸ਼ਾ ਵਿੱਚ ਦਸ ਸਵਰ ਧੁਨੀਆਂ ਹਨ। ਇਹ ਧੁਨੀਆਂ ਹਨ:↵

ੳ - ਉ, ਊ, ਓ ↵

ਅ - ਅ, ਆ, ਐ, ਔ

ੲ - ਇ, ਈ, ਏ

ਸਵਰ-ਵਾਹਕ ਚਿਨ੍ਹ[ਸੋਧੋ]

ਗੁਰਮੁਖੀ ਲਿਪੀ ਵਿੱਚ ਤਿੰਨ ਸਵਰ-ਵਾਹਕ ਚਿੰਨ੍ਹ ਹਨ। ਸਵਰ ਧੁਨੀਆਂ ਅਤੇ ਸਵਰ-ਵਾਹਕ ਚਿਨ੍ਹਾਂ ਵਿੱਚ ਅੰਤਰ ਕਰਨਾ ਜ਼ਰੂਰੀ ਹੈ। ਸਵਰ-ਵਾਹਕ ਚਿਨ੍ਹਾਂ ਅਤੇ ਸਵਰਾਂ ਨੂੰ ਆਮ ਤੌਰ ’ ਤੇ ਰਲਗੱਡ ਕਰ ਲਿਆ ਜਾਂਦਾ ਹੈ ਜਦੋਂ ਕਿ ਪੰਜਾਬੀ ਵਿੱਚ ਸਵਰ ਧੁਨੀਆਂ ਦੀ ਗਿਣਤੀ ਦਸ ਹੈ ਅਤੇ ਸਵਰ-ਵਾਹਕ (ੳ, ਅ, ੲ) ਤਿੰਨ ਹਨ। ਗੁਰਮੁਖੀ ਲਿਪੀ ਵਿੱਚ ਸਵਰਾਂ ਨੂੰ ਅੰਕਤ ਕਰਨ ਲਈ ਇਨ੍ਹਾਂ ਸਵਰ-ਵਾਹਕਾਂ ਨਾਲ ਲਗਾਂ ਮਾਤਰਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਰੋਮਨ ਲਿਪੀ ਵਿੱਚ ਇਸ ਪਰਕਾਰ ਦੀ ਕੋਈ ਵਿਵਸਥਾ ਨਹੀਂ ਹੈ। (ੳ, ਅ ਤੇ ੲ) ਗੁਰਮੁਖੀ ਲਿਪੀ ਵਿੱਚ ਤਿੰਨ ਲਿਪੀ ਚਿੰਨ੍ਹ ਹਨ ਜਿਨ੍ਹਾਂ ਦੀ ਤਰਤੀਬ ਬਾਕੀ ਲਿਪੀ ਚਿੰਨ੍ਹਾਂ ਦੀ ਤਰਤੀਬ ਨਾਲ ਮੇਲ ਖਾਂਦੀ ਹੈ। ਗੁਰਮੁਖੀ ਲਿਪੀ ਉਚਾਰਨ ਦੇ ਬਿਲਕੁਲ ਨੇੜੇ ਹੈ। ਮੂੰਹ ’ ਚੋਂ ਪਿਛਲੇ ਸਥਾਨ ਤੋਂ ਉਚਾਰੀਆਂ ਗਈਆਂ ਧੁਨੀਆਂ ਨੂੰ ਲਿਪੀ ਭਾਵ ਵਰਨਮਾਲਾ ਵਿੱਚ ਪਹਿਲੇ ਸਥਾਨ ’ ਤੇ ਰੱਖਿਆ ਗਿਆ ਹੈ। (ੳ) ਨਾਲ ਸਬੰਧਤ ਸਵਰ ਧੁਨੀਆਂ ਭਾਵ (ਉ, ਊ, ਓ) ਮੂੰਹ ਦੇ ਪਿਛਲੇ ਹਿੱਸੇ ਵਿਚੋਂ ਉਚਾਰੀਆਂ ਜਾਂਦੀਆਂ ਹਨ, (ਅ) ਨਾਲ ਸਬੰਧਤ ਸਵਰ ਧੁਨੀਆਂ ਭਾਵ (ਅ, ਆ, ਐ, ਤੇ ਔ) ਮੂੰਹ ਦੇ ਵਿਚਕਾਰਲੇ ਹਿੱਸੇ ਵਿਚੋਂ ਉਚਾਰੀਆਂ ਜਾਂਦੀਆਂ ਹਨ ਅਤੇ (ੲ) ਨਾਲ ਸਬੰਧਤ ਸਵਰ ਧੁਨੀਆਂ (ਇ, ਏ, ਈ) ਮੂੰਹ ਦੇ ਅਗਲੇ ਹਿੱਸੇ ਵਿਚੋਂ ਉਚਾਰੀਆਂ ਜਾਂਦੀਆਂ ਹਨ। ਇਸੇ ਪਰਕਾਰ ਬਾਕੀ ਦੀ ਵਰਨਮਾਲਾ ਵਿੱਚ ਪਹਿਲੀ ਪੰਗਤੀ ਵਿੱਚ (ਕ, ਖ, ਗ, ਘ, ਙ) ਨੂੰ ਰੱਖਿਆ ਗਿਆ ਹੈ ਪਰ ਇਹ ਧੁਨੀਆਂ ਕੋਮਲ ਤਾਲੂ ਤੋਂ ਉਚਾਰੀਆਂ ਜਾਂਦੀਆਂ ਹਨ ਅਤੇ (ਪ, ਫ, ਬ, ਭ, ਮ) ਨੂੰ ਅੰਤਲੀ ਸ਼ਰੇਣੀ ਵਿੱਚ ਰੱਖਿਆ ਗਿਆ ਹੈ ਅਤੇ ਇਨ੍ਹਾਂ ਦਾ ਉਚਾਰਨ ਮੂੰਹ ਦੇ ਬਿਲਕੁਲ ਮੁੱਢਲੇ ਹਿੱਸੇ ਰਾਹੀਂ ਕੀਤਾ ਜਾਂਦਾ ਹੈ।