ਸਵਿਤਰੀਬਾਈ ਫੂਲੇ
ਸਵਿਤਰੀਬਾਈ ਫੂਲੇ | |
---|---|
![]() ਭਾਰਤ ਦੀ 1998 ਦੀ ਮੋਹਰ 'ਤੇ ਫੂਲੇ | |
ਜਨਮ | ਨਾਯਗਾਂਓ, ਬਰਤਾਨਵੀ ਭਾਰਤ (ਹੁਣ ਸਤਾਰਾ ਜ਼ਿਲ੍ਹਾ, ਮਹਾਰਾਸ਼ਟਰ) | 3 ਜਨਵਰੀ 1831
ਮੌਤ | 10 ਮਾਰਚ 1897 ਪੁਣੇ, ਮਹਾਰਾਸ਼ਟਰ, ਬਰਤਾਨਵੀ ਭਾਰਤ | (ਉਮਰ 66)
ਮੌਤ ਦਾ ਕਾਰਨ | ਬਊਬੋਨੀਕ ਪਲੇਗ |
ਰਾਸ਼ਟਰੀਅਤਾ | ਭਾਰਤੀ |
ਸਾਥੀ | ਮਹਾਤਮਾ ਜੋਤੀਬਾ ਫੂਲੇ |
ਸਾਵਿਤਰੀਬਾਈ ਫੂਲੇ (3 ਜਨਵਰੀ 1831 – 10 ਮਾਰਚ 1897 )[1] (ਸਾਵਿੱਤਰੀ ਬਾਈ ਫੂਲੇ[2]) ਭਾਰਤ ਦੀ ਇੱਕ ਅਧਿਆਪਕਾ, ਸਮਾਜ ਸੁਧਾਰਿਕਾ ਅਤੇ ਮਰਾਠੀ ਕਵਿਤਰੀ ਸੀ। ਉਸ ਨੇ ਆਪਣੇ ਪਤੀ ਮਹਾਤਮਾ ਜੋਤੀਬਾ ਫੂਲੇ ਦੇ ਨਾਲ ਮਿਲ ਕੇ ਇਸਤਰੀਆਂ ਦੇ ਅਧਿਕਾਰਾਂ ਅਤੇ ਸਿੱਖਿਆ ਲਈ ਬਹੁਤ ਸਾਰੇ ਕਾਰਜ ਕੀਤੇ। ਸਾਵਿਤਰੀਬਾਈ ਭਾਰਤ ਦੇ ਪਹਿਲੀ ਕੰਨਿਆ ਪਾਠਸ਼ਾਲਾ ਵਿੱਚ ਪਹਿਲੀ ਇਸਤਰੀ ਅਧਿਆਪਕ ਸੀ। ਉਸ ਨੂੰ ਆਧੁਨਿਕ ਮਰਾਠੀ ਕਵਿਤਾ ਅਗਰਦੂਤ ਮੰਨਿਆ ਜਾਂਦਾ ਹੈ।[3] 1852 ਵਿੱਚ ਉਸ ਨੇ ਅਛੂਤ ਬਾਲਿਕਾਵਾਂ ਲਈ ਇੱਕ ਪਾਠਸ਼ਾਲਾ ਦੀ ਸਥਾਪਨਾ ਕੀਤੀ।[4]
ਜੀਵਨੀ[ਸੋਧੋ]
ਮੁੱਢਲਾ ਜੀਵਨ[ਸੋਧੋ]
ਸਾਵਿਤਰੀਬਾਈ ਫੁਲੇ ਦਾ ਜਨਮ 3 ਜਨਵਰੀ 1831 ਨੂੰ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਖੰਦੋਜੀ ਨੇਵਸੇ ਅਤੇ ਮਾਤਾ ਦਾ ਨਾਮ ਲਕਸ਼ਮੀ ਸੀ। ਸਿਰਫ ਨੌ ਸਾਲ ਦੀ ਉਮਰ ਵਿੱਚ ਸਾਵਿਤਰੀਬਾਈ ਫੂਲੇ ਦਾ ਵਿਆਹ 1840 ਵਿੱਚ ਤੇਰਾਂ ਸਾਲਾ ਜੋਤੀਬਾ ਫੂਲੇ ਨਾਲ ਹੋਇਆ ਸੀ।
ਸਾਵਿਤਰੀਬਾਈ ਫੂਲੇ ਭਾਰਤ ਦੇ ਪਹਿਲੀ ਕੁੜੀਆਂ ਦੀ ਪਾਠਸ਼ਾਲਾ ਦੀ ਪਹਿਲੀ ਪ੍ਰਿੰਸੀਪਲ ਅਤੇ ਪਹਿਲੇ ਕਿਸਾਨ ਸਕੂਲ ਦੇ ਸੰਸਥਾਪਕ ਸੀ। ਮਹਾਤਮਾ ਜੋਤੀਬਾ ਨੂੰ ਮਹਾਰਾਸ਼ਟਰ ਅਤੇ ਭਾਰਤ ਵਿੱਚ ਸਮਾਜਕ ਸੁਧਾਰ ਅੰਦੋਲਨ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਵਿਅਕਤੀ ਮੰਨਿਆ ਜਾਂਦਾ ਹੈ। ਉਸ ਨੂੰ ਔਰਤਾਂ ਅਤੇ ਦਲਿਤ ਜਾਤੀਆਂ ਨੂੰ ਸਿੱਖਿਅਤ ਕਰਨ ਦੀਆਂ ਕੋਸ਼ਿਸ਼ਾਂ ਲਈ ਜਾਣਿਆ ਜਾਂਦਾ ਹੈ। ਜੋਤੀਰਾਵ, ਜੋ ਬਾਅਦ ਵਿੱਚ ਵਿੱਚ ਜੋਤੀਬਾ ਦੇ ਨਾਮ ਨਾਲ ਪ੍ਰਸਿੱਧ ਹੋਏ ਸਾਵਿਤਰੀਬਾਈ ਦੇ ਸਰਪ੍ਰਸਤ, ਗੁਰੂ ਅਤੇ ਸਮਰਥਕ ਸਨ। ਸਾਵਿਤਰੀਬਾਈ ਨੇ ਆਪਣੇ ਜੀਵਨ ਦਾ ਉਦੇਸ਼ ਸੀ ਵਿਧਵਾ ਵਿਆਹ ਕਰਵਾਉਣਾ, ਛੁਆਛਾਤ ਮਿਟਾਉਣਾ, ਔਰਤਾਂ ਦੀ ਮੁਕਤੀ ਅਤੇ ਦਲਿਤ ਔਰਤਾਂ ਨੂੰ ਸਿੱਖਿਅਤ ਬਣਾਉਣਾ ਬਣਾਇਆ। ਉਹ ਇੱਕ ਕਵਿਤਰੀ ਵੀ ਸੀ ਉਸ ਨੂੰ ਮਰਾਠੀ ਦੀ ਆਦਿ ਕਵਿਤਰੀ ਵਜੋਂ ਵੀ ਜਾਣਿਆ ਜਾਂਦਾ ਸੀ।
ਸਮਾਜਕ ਮੁਸ਼ਕਲਾਂ[ਸੋਧੋ]
ਸਾਵਿਤਰੀਬਾਈ ਨੇ ਉਸ ਦੌਰ ਵਿੱਚ ਕੰਮ ਸ਼ੁਰੂ ਕੀਤਾ ਜਦੋਂ ਧਾਰਮਿਕ ਅੰਧਵਿਸ਼ਵਾਸ, ਰੂੜੀਵਾਦ, ਛੂਆਛਾਤ, ਦਲਿਤਾਂ ਅਤੇ ਇਸਤਰੀਆਂ ਉੱਤੇ ਮਾਨਸਿਕ ਅਤੇ ਸਰੀਰਕ ਜ਼ੁਲਮ ਆਪਣੀ ਸਿਖਰ ਤੇ ਸੀ। ਬਾਲ-ਵਿਆਹ, ਸਤੀ ਪ੍ਰਥਾ, ਲੜਕੀਆਂ ਨੂੰ ਜੰਮਦੇ ਹੀ ਮਾਰ ਦੇਣਾ, ਵਿਧਵਾ ਇਸਤਰੀ ਦੇ ਨਾਲ ਗੈਰ ਮਨੁੱਖੀ ਸਲੂਕ, ਬੇਮੇਲ ਵਿਆਹ, ਬਹੁਪਤਨੀ ਵਿਆਹ ਆਦਿ ਪ੍ਰਥਾਵਾਂ ਜੋਰਾਂ ਤੇ ਸਨ। ਸਮਾਜ ਵਿੱਚ ਬਰਾਹਮਣਵਾਦ ਅਤੇ ਜਾਤੀਵਾਦ ਦਾ ਬੋਲਬਾਲਾ ਸੀ। ਅਜਿਹੇ ਸਮੇਂ ਸਾਵਿਤਰੀਬਾਈ ਫੁਲੇ ਅਤੇ ਜੋਤੀਬਾਫੁਲੇ ਦਾ ਇਸ ਦੁਰਾਚਾਰੀ ਸਮਾਜ ਅਤੇ ਉਸਦੇ ਅਤਿਆਚਾਰਾਂ ਦੇ ਖਿਲਾਫ ਖੜੇ ਹੋ ਜਾਣਾ ਵੱਡੀ ਕ੍ਰਾਂਤੀ ਦੇ ਸਮਾਨ ਸੀ। ਉਹ ਸਕੂਲ ਜਾਂਦੀ ਸੀ, ਤਾਂ ਲੋਕ ਪੱਥਰ ਮਾਰਦੇ ਸਨ। ਉਸ ਉੱਤੇ ਗੰਦਗੀ ਸੁੱਟ ਦਿੰਦੇ ਸਨ। ਅੱਜ ਤੋਂ ਲਗਪਗ 160 ਸਾਲ ਪਹਿਲਾਂ ਜਦੋਂ ਕੁੜੀਆਂ ਲਈ ਸਕੂਲ ਖੋਲ੍ਹਣਾ ਪਾਪ ਦਾ ਕੰਮ ਮੰਨਿਆ ਜਾਂਦਾ ਸੀ ਦੇਸ਼ ਵਿੱਚ ਇੱਕ ਇਕੱਲਾ ਕੁੜੀਆਂ ਦਾ ਸਕੂਲ ਕਿੰਨੀਆਂ ਸਮਾਜਕ ਮੁਸ਼ਕਲਾਂ ਨਾਲ ਖੋਲਿਆ ਗਿਆ ਹੋਵੇਗਾ।
1 ਜਨਵਰੀ 1848 ਤੋਂ ਲੈ ਕੇ 15 ਮਾਰਚ 1852 ਦੇ ਦੌਰਾਨ ਸਾਵਿਤਰੀਬਾਈ ਫੁਲੇ ਨੇ ਆਪਣੇ ਪਤੀ ਨਾਲ ਮਿਲ ਕੇ ਲਗਾਤਾਰ ਇੱਕ ਦੇ ਬਾਅਦ ਇੱਕ ਬਿਨਾਂ ਕਿਸੇ ਆਰਥਕ ਮਦਦ ਅਤੇ ਸਹਾਰੇ ਦੇ ਕੁੜੀਆਂ ਲਈ 18 ਸਕੂਲ ਖੋਲੇ।
ਸਾਹਿਤ ਰਚਨਾ[ਸੋਧੋ]
ਸਾਵਿੱਤਰੀ ਬਾਈ ਫੂਲੇ ਦੇ ਦੋ ਕਾਵਿ-ਸੰਗ੍ਰਹਿ ਛਪੇ ਪਹਿਲਾ ‘ਕਾਵਯਾ ਫੂਲੇ’ (1854 ਈ.) ਅਤੇ ਦੂਸਰਾ “ਬਾਵਨ ਕਾਸ਼ੀ ਸੁਬੋਧ ਰਤਨਾਕਰ’ (1892 ਈ.)। ਪਹਿਲਾ ਕਾਵਿ-ਸੰਗ੍ਰਹਿ ਛਪਣ ਸਮੇਂ ਸਾਵਿੱਤਰੀ ਬਾਈ ਫੂਲੇ ਦੀ ਉਮਰ 23 ਸਾਲ ਸੀ। ਇਸ ਸੰਗ੍ਰਹਿ ਵਿੱਚ ਧਰਮ, ਧਰਮ ਸ਼ਾਸਤਰ, ਧਾਰਮਿਕ ਪਾਖੰਡਾਂ ਤੇ ਕੁਰੀਤੀਆਂ ਖ਼ਿਲਾਫ਼ ਲਿਖਿਆ ਗਿਆ ਹੈ। ਸਾਵਿੱਤਰੀ ਬਾਈ ਫੂਲੇ ਦਾ ਦੂਜਾ ਕਾਵਿ ਸੰਗ੍ਰਹਿ ਬਾਵਨਕਸ਼ੀ ਸੁਬੋਧ ਰਤਨਾਕਰ ਸਮੁੱਚੇ ਤੌਰ ’ਤੇ ਜਯੋਤੀ ਰਾਉ ਫੂਲੇ ਨੂੰ ਸਮਰਪਿਤ ਹੈ, ਜਿਸ ਵਿੱਚ ਫੂਲੇ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਤੇ ਵਿਚਾਰਾਂ ਨੂੰ 52 ਛੰਦਾਂ ਵਿੱਚ ਕਾਵਿ ਦਾ ਰੂਪ ਦਿੱਤਾ ਗਿਆ ਹੈ।[2]
ਸਾਵਿਤਰੀਬਾਈ ਦੀ ਇੱਕ ਮਸ਼ਹੂਰ ਕਵਿਤਾ[ਸੋਧੋ]
ਜਾਓ ਜਾਕਰ ਪੜ੍ਹੋ-ਲਿਖੋ
ਬਨੋ ਆਤਮਨਿਰਭਰ, ਬਨੋ ਮੇਹਨਤੀ
ਕਾਮ ਕਰੋ-ਗਿਆਨ ਔਰ ਧਨ ਇਕਠਾ ਕਰੋ
ਗਿਆਨ ਕੇ ਬਿਨਾ ਸਬ ਖੋ ਜਾਤਾ ਹੈ
ਗਿਆਨ ਕੇ ਬਿਨਾ ਹਮ ਜਾਨਵਰ ਬਨ ਜਾਤੇ ਹੈਂ
ਇਸ ਲਿਏ ਖਾਲੀ ਨਾ ਬੈਠੋ, ਜਾਓ, ਜਾਕਰ ਸ਼ਿਕਸ਼ਾ ਲੋ
ਦਮਿਤੋਂ ਔਰ ਤਿਆਗ ਦਿਏ ਗਯੋਂ ਕੇ ਦੁਖੋਂ ਕਾ ਅੰਤ ਕਰੋ
ਤੁਮ੍ਹਾਰੇ ਪਾਸ ਸੀਖਨੇ ਕਾ ਸੁਨਹਰਾ ਮੌਕਾ ਹੈ
ਇਸ ਲਿਏ ਸੀਖੋ ਔਰ ਜਾਤਿ ਕੇ ਬੰਧਨ ਤੋੜ ਦੋ
ਬ੍ਰਾਹਮਣੋਂ ਕੇ ਗ੍ਰੰਥ ਜਲਦੀ ਸੇ ਜਲਦੀ ਫੇਂਕ ਦੋ
ਹਵਾਲੇ[ਸੋਧੋ]
- ↑ Mahatmaphule
- ↑ 2.0 2.1 ਡਾ. ਕਰਮਜੀਤ ਸਿੰਘ. "ਸਾਵਿੱਤਰੀ ਬਾਈ ਫੂਲੇ ਨੂੰ ਯਾਦ ਕਰਦਿਆਂ". Tribuneindia News Service. Retrieved 2021-03-10.
- ↑ Savitribai Phule: Kal Ani Kartrutva. Savitribai was a published poet of two poetry collections-Kavyafule and Bawannakashi.
- ↑ http://www.bamcef.org/index.php?option=com_content&view=article&id=41:salute-to-women-liberator-savitribai-phule&catid=32:articles