ਸਮੱਗਰੀ 'ਤੇ ਜਾਓ

ਸਵਿੰਦਰ ਸਿੰਘ ਉੱਪਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਵਿੰਦਰ ਸਿੰਘ ਉੱਪਲ ਪੰਜਾਬੀ ਸਾਹਿਤਕਾਰ ਹੈ। ਉਸਨੇ ਨਾਵਲ, ਕਹਾਣੀ ਅਤੇ ਆਲੋਚਨਾ ਖੇਤਰਾਂ ਵਿੱਚ ਰਚਨਾ ਕੀਤੀ ਹੈ। ਪੋਠੋਹਾਰੀ ਆਂਚਲਿਕਤਾ ਉਹਦੇ ਨਾਵਲਾਂ ਦਾ ਵਿਸ਼ੇਸ਼ ਅੰਦਾਜ਼ ਹੈ।[1]

ਜੀਵਨ

[ਸੋਧੋ]

ਸਵਿੰਦਰ ਸਿੰਘ ਉੱਪਲ ਦਾ ਜਨਮ ਬਰਤਾਨਵੀ ਪੰਜਾਬ ਦੇ ਧਮਾਲ ਪਿੰਡ (ਹੁਣ ਪਾਕਿਸਤਾਨ) ਵਿੱਚ 8 ਅਪ੍ਰੈਲ 1924 ਨੂੰ ਸ: ਫਕੀਰ ਸਿੰਘ ਦੇ ਘਰ ਹੋਇਆ। ਉਸਨੇ ਆਨਰਜ਼ ਪੰਜਾਬੀ, ਐਮਏ ਅੰਗਰੇਜ਼ੀ/ਪੰਜਾਬੀ, ਤੇ ਪੀਐਚਡੀ ਤੱਕ ਉਚੇਰੀ ਪੜ੍ਹਾਈ ਕੀਤੀ। ਉਹ ਸ੍ਰੀ ਵਲਭ ਭਾਈ ਪਟੇਲ ਲਾਇਬਰੇਰੀ ਨਰੇਲਾ 'ਚ 1947 ਤੋਂ 50 ਤੱਕ ਸਕੱਤਰ ਰਿਹਾ। ਫਿਰ ਬੀ.ਐਮ. ਕਾਲਜ ਸ਼ਿਮਲਾ 'ਚ 1950 ਤੋਂ 55 ਤੱਕ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਕੈਂਪ, ਨਵੀਂ ਦਿੱਲੀ 1955 ਵਿੱਚ ਪੰਜਾਬੀ ਵਿਭਾਗ ਦੇ ਮੁਖੀ ਵੱਜੋਂ ਕੰਮ ਕੀਤਾ ਅਤੇ ਸੀਨੀਅਰ ਰਿਸਰਚ ਅਧਿਕਾਰੀ ਕਲਾਸ ਇਕ, ਯੂਪੀਐਸਸੀ, ਨਵੀਂ ਦਿੱਲੀ ਵਿਖੇ ਵੀ ਕੰਮ ਕੀਤਾ।

ਰਚਨਾਵਾਂ

[ਸੋਧੋ]

ਨਾਵਲ

[ਸੋਧੋ]
  • ਘਾਲਿ ਖਾਇ' (2011)
  • ਕਿਛੁ ਹਥਹੁ ਦੇਇ
  • ਲਛਮਣ ਰੇਖਾ

ਕਹਾਣੀ ਸੰਗ੍ਰਹਿ

[ਸੋਧੋ]
  • ਕੁੜੀ ਪੋਠੋਹਾਰ ਦੀ
  • ਢਹਿੰਦੇ ਮੁਨਾਰੇ
  • ਭਰਾ ਭਰਾਵਾਂ ਦੇ
  • ਦੁੱਧ ਤੇ ਬੁੱਧ,
  • ਮਹਿਕਾਂ
  • ਆਪਣਾ ਦੇਸ ਪਰਾਇਆ ਦੇ
  • ਹਾਲਾਂ ਬੀ ਨਾਸ਼ ਨਹੀਂ ਹੋਇਆ
  • ਕੱਚਾ ਰੰਗ ਕਸੁੰਭ ਦਾ,
  • ਮੇਰੀ ਪ੍ਰਤੀਨਿਧ ਰਚਨਾ
  • ਚੋਣਵੀਆਂ ਕਹਾਣੀਆਂ
  • ਕਹਾਣੀ ਪੰਜਾਬ (ਸੰਪਾਦਿਤ)
  • ਵਾਸਾ ਸਵਰਗਾਂ ਦਾ
  • ਤੀਨ ਦਿਨ ਕਾ ਬੇਈਮਾਨ (ਹਿੰਦੀ)
  • ਜਨਮ ਦਿਨ
  • ਪੰਜਾਬੀ ਕੀ ਸ਼੍ਰੇਸ਼ਟ ਬਾਲ ਕਹਾਨੀਆਂ (ਹਿੰਦੀ)
  • ਊਂਚੇ ਲੋਗ (ਹਿੰਦੀ)

ਆਲੋਚਨਾ

[ਸੋਧੋ]
  • ਪ੍ਰਸਿੱਧ ਪੰਜਾਬੀ ਨਿਬੰਧਕਾਰ
  • ਪੰਜਾਬੀ ਸਾਹਿਤ ਬਾਰੇ
  • ਨਾਨਕ ਸਿੰਘ ਤੇ ਉਸ ਦੀ ਕਲਾ (ਸੰਪਾਦਤ)
  • ਪੰਜਾਬੀ ਨਾਵਲ ਵਿਧੀ ਤੇ ਵਿਚਾਰਾਂ
  • ਪੰਜਾਬੀ ਕਹਾਣੀ-ਸਰੂਪ ਤੇ ਵਿਕਾਸ
  • ਨੌਰੰਗ ਸਿੰਘ-ਜੀਵਨ ਤੇ ਰਚਨਾ
  • ਕਰਤਾਰ ਸਿੰਘ ਦੁੱਗਲ-ਜੀਵਨ ਤੇ ਰਚਨਾ
  • ਪੰਜਾਬੀ ਕਹਾਣੀ ਪੁਨਰ-ਮੁਲੰਕਣ,
  • ਪ੍ਰਸਿੱਧ ਪੰਜਾਬੀ ਨਿਬੰਧਕਾਰ

ਹਵਾਲੇ

[ਸੋਧੋ]

'