ਸਹੀ ਅਲ ਬੁਖ਼ਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਹੀ ਅਲ ਬੁਖ਼ਾਰੀ (Arabic: صحيح البخاري) ਜਾਂ ਆਮ ਤੌਰ ਤੇ ਅਲਬੁਖ਼ਾਰੀ ਜਾਂ ਸਹੀ ਬੁਖ਼ਾਰੀ ਸ਼ਰੀਫ਼ ਵੀ ਕਿਹਾ ਜਾਂਦਾ ਹੈ। ਫ਼ਾਰਸੀ ਦੇ ਵਿਦਵਾਨ ਅਬੂ ਅਬਦੁੱਲਾਹ ਮੁਹੰਮਦ- ਬਿਨ-ਇਸਮਾਈਲ ਬੁਖ਼ਾਰੀ ਦਾ ਇਕੱਤਰ ਕੀਤਾ ਇਹ ਸੰਗ੍ਰਹਿ, ਹਦੀਸ-ਸੰਗ੍ਰਹਿ ਦੀਆਂ ਛੇ ਮਸ਼ਹੂਰ ਕਿਤਾਬਾਂ ਵਿੱਚੋਂ ਇੱਕ ਹੈ। ਉਸਨੇ ਸਦੀਆਂ ਤੋਂ ਮੂੰਹੋਂ-ਮੂੰਹੀਂ ਚਲੀਆਂ ਆਉਂਦੀਆਂ ਇਨ੍ਹਾਂ ਰਵਾਇਤਾਂ ਨੂੰ ਕਲਮਬੱਧ ਕੀਤਾ। 'ਸੁੰਨੀ ਮੁਸਲਮਾਨ ਇਸਨੂੰ ਸਹੀ ਮੁਸਲਿਮ ਅਤੇ ਮੁਵਾਤਾ ਇਮਾਮ ਮਲਿਕ ਸਹਿਤ ਤਿੰਨ ਸਭ ਤੋਂ ਭਰੋਸੇਯੋਗ ਹਦੀਸ-ਸੰਗ੍ਰਹਿਆਂ ਵਿੱਚੋਂ ਇੱਕ ਮੰਨਦੇ ਹਨ।[1]

ਕੁਝ ਮੁਸਲਮਾਨ ਇਸ ਸੰਗ੍ਰਹਿ ਨੂੰ ਕੁਰਆਨ ਦੇ ਬਾਦ ਸਭ ਤੋਂ ਅਹਿਮ ਕਿਤਾਬ ਮੰਨਦੇ ਹਨ।[2][3] ਇਸ ਹਦੀਸ ਵਿੱਚ ਫ਼ਜ਼ਰ ਦੀ ਨਮਾਜ਼ ਨਾਲ ਜੁੜਿਆ ਇੱਕ ਅਫ਼ਸਾਨਾ ਹੈ ਜੋ ਫ਼ਜ਼ਰ ਦੀਆਂ ਗੰਢਾਂ ਦੇ ਨਾਮ ਨਾਲ ਹੈ। ਇਹ ਵਿਸ਼ਵਾਸ ਹੈ ਕਿ ਸਵੇਰੇ ਫ਼ਜ਼ਰ ਦੀ ਨਮਾਜ਼ ਦੇ ਵਕਤ ਸ਼ੈਤਾਨ ਸਾਡੇ ਗਲ ਵਿੱਚ ਰੱਸੀ ਪਾ ਤਿੰਨ ਗੰਢਾਂ ਮਾਰ ਦਿੰਦਾ ਹੈ ਅਤੇ ਹਰ ਗੰਢ ਬੰਨਣ ਦੇ ਨਾਲ ਉਹ ਕਹਿੰਦਾ ਹੈ, "ਸੌਂ ਜਾ, ਹਾਲੇ ਬਹੁਤ ਰਾਤ ਪਈ ਹੈ।" ਜੋ ਮੁਸਲਮਾਨ ਸ਼ੈਤਾਨ ਦੀ ਇਸ ਕੁਰਾਫ਼ਾਤ ਵਿੱਚ ਆ ਜਾਂਦਾ ਹੈ, ਉਹ ਸੁੱਤਾ ਹੀ ਰਹਿ ਜਾਂਦਾ ਹੈ ਜਦਕਿ ਇੱਕ ਪੱਕਾ ਮੁਸਲਮਾਨ ਫ਼ਜ਼ਰ ਦੀ ਨਮਾਜ਼ ਲਈ ਉੱਠ ਜਾਂਦਾ ਹੈ। ਉਸਦੇ ਉੱਠਦੇ ਸਾਰ ਈ ਅੱਲਾਹ ਸ਼ਬਦ ਉਚਾਰਦਿਆਂ ਉਸਦੀ ਪਹਿਲੀ ਗੰਢ ਖੁੱਲ ਜਾਂਦੀ ਹੈ। ਧਰਤੀ ਜਾਂ ਪਾਣੀ ਦੇ ਸਪਰਸ਼ ਨਾਲ ਦੂਜੀ ਗੰਢ ਅਤੇ ਕਾਬੇ ਵੱਲ ਮੂੰਹ ਕਰ ਫ਼ਜ਼ਰ ਕਰਨ ਨਾਲ ਉਸਦੀ ਤੀਜੀ ਗੰਢ ਵੀ ਖੁੱਲ ਜਾਂਦੀ ਹੈ।

ਹਵਾਲੇ[ਸੋਧੋ]

  1. Mabadi Tadabbur-i-Hadith, Amin Ahsan Islahi
  2. The Canonization of Al-Bukhari and Muslim: The Formation and Function of the Sunni Hadith Canon by Jonathan Brown, BRILL, 2007
  3. Muqaddimah Ibn al-Salah, pg. 160-9 Dar al-Ma’aarif edition