ਸ਼ਈਓ ਦੀ ਪਾਗਲ ਔਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਡ ਵਿਮੈਨ ਆਫ਼ ਸ਼ਈਓ
ਸ਼ਈਓ ਦੀ ਪਾਗਲ ਔਰਤ ਵਿੱਚ ਲੂਸੀਆ ਸਤੁਰਪਾ ਬੀਔਂਦਰਾ
ਕਿਰਤ - ਜਾਰਜ ਸਤੇਫਾਨੇਸਕੂ (1967)
ਲੇਖਕਯਾਂ ਜਿਰਾਦੂ
ਪਾਤਰਵੇਟਰ, ਬੇਰਨ, ਪੇਅਰ,
ਪ੍ਰਧਾਨ, The Prospector,
ਘੁਮੱਕੜ ਗਾਇਕ, ਕਚਰਾ ਚੁਗਣਵਾਲਾ,
ਦਲਾਲ, ਇਰਮਾ, ਨਵਾਬਜਾਦੀ ਔਰੇਲੀਆ,
ਸਾਰਜੈਂਟ, The Sewer Man,
Mme. Constance, Mme. Gabrielle,
Mme. Josophine, ਪ੍ਰਧਾਨ,
The Prospectors, ਪ੍ਰੈੱਸ ਏਜੰਟ
ਪਹਿਲੇ ਪਰਦਰਸ਼ਨ ਦੀ ਤਰੀਕ19 ਦਸੰਬਰ 1945
ਪਹਿਲੇ ਪਰਦਰਸ਼ਨ ਦੀ ਜਗ੍ਹਾThéâtre de l'Athénée
ਪੈਰਿਸ
ਮੂਲ ਭਾਸ਼ਾਫ਼ਰੈਂਚ
ਵਿਸ਼ਾਗਰੀਬਾਂ ਦੇ ਹੱਕ
ਰੂਪਾਕਾਰਕਮੇਡੀ
Settingਪੈਰਿਸ ਦੇ ਸ਼ਈਓ ਖੇਤਰ ਦਾ ਇੱਕ ਕੈਫ਼ੇ

ਸ਼ਈਓ ਦੀ ਪਾਗਲ ਔਰਤ (ਮੂਲ ਫ਼ਰਾਂਸੀਸੀ: La Folle de Chaillot, ਲਾ ਫ਼ੋਲੇ ਡੇ ਸਈਓ) ਫ਼ਰੈਂਚ ਨਾਟਕਕਾਰ ਯਾਂ ਜਿਰਾਦੂ ਲਿਖਿਤ ਇੱਕ ਕਾਵਿਕ ਵਿਅੰਗ, ਨਾਟਕ ਹੈ। ਇਸ 1943 ਵਿੱਚ ਲਿਖਿਆ ਗਿਆ ਸੀ ਅਤੇ ਲੇਖਕ ਦੀ ਮੌਤ ਦੇ ਬਾਅਦ, 1945 ਵਿੱਚ ਇਹ ਪਹਿਲੀ ਵਾਰ ਖੇਡਿਆ ਗਿਆ ਸੀ। ਇਸ ਦੇ ਦੋ ਐਕਟ ਹਨ ਅਤੇ ਇਸ ਵਿੱਚ ਕਲਾਸੀਕਲ ਏਕਤਾਵਾਂ ਦੀ ਪਾਲਣਾ ਕੀਤੀ ਗਈ ਹੈ। ਕਹਾਣੀ ਇੱਕ ਪਾਗਲ ਔਰਤ ਨਾਲ ਸਬੰਧਤ ਹੈ, ਜੋ ਪੈਰਿਸ ਵਿੱਚ ਰਹਿ ਰਹੀ ਹੈ ਅਤੇ ਬੇਰਹਿਮ ਅਧਿਕਾਰੀਆਂ ਦੇ ਖਿਲਾਫ ਸੰਘਰਸ਼ ਕਰਦੀ ਹੈ।

ਪਲਾਟ[ਸੋਧੋ]

ਨਾਟਕ ਦਾ ਦੇਸ਼ਕਾਲ ਪੈਰਿਸ ਦੇ ਸ਼ਈਓ ਕੁਆਟਰ ਦੇ ਇੱਕ ਕੈਫ਼ੇ ਵਿੱਚ ਸੈੱਟ ਕੀਤਾ ਗਿਆ ਹੈ। ਭ੍ਰਿਸ਼ਟ ਕਾਰਪੋਰੇਟ ਨੁਮਾਇੰਦਿਆ ਦਾ ਇੱਕ ਸਮੂਹ ਮੀਟਿੰਗ ਕਰ ਰਿਹਾ ਹੈ। ਉਸ ਵਿੱਚ ਪਰੌਸਪੈਕਟਰ, ਪ੍ਰਧਾਨ, ਅਤੇ ਬੈਰਨ ਸ਼ਾਮਲ ਹਨ, ਅਤੇ ਉਹ ਉਸ ਤੇਲ ਨੂੰ ਪ੍ਰਾਪਤ ਕਰਨ ਲਈ ਪੈਰਿਸ ਨੂੰ ਖੋਦਣ ਦੀ ਯੋਜਨਾ ਬਣਾ ਰਹੇ ਹਨ, ਜਿਸ ਬਾਰੇ ਉਨ੍ਹਾਂ ਦਾ ਖਿਆਲ ਹੈ ਇਸ ਦੀਆਂ ਸੜਕਾਂ ਹੇਠ ਪਿਆ ਹੈ।

ਪੰਜਾਬੀ ਰੂਪ[ਸੋਧੋ]

ਯਾਂ ਜਿਰਾਦੂ ਦੇ ਇਸ ਨਾਟਕ ਦਾ ਸ਼ਹਿਰ ਮੇਰੇ ਦੀ ਪਾਗਲ ਔਰਤ ਸਿਰਲੇਖ ਹੇਠ ਸੁਰਜੀਤ ਪਾਤਰ ਨੇ ਪੰਜਾਬੀ ਰੂਪ ਤਿਆਰ ਕੀਤਾ ਹੈ।

ਪੰਜਾਬੀ ਰੂਪ ਵਿੱਚੋਂ ਨਮੂਨੇ ਵਜੋਂ ਕੁਝ ਸਤਰਾਂ[ਸੋਧੋ]

<poem> ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ ਕਿੰਨੇ ਹਸੀਨ ਚਿਹਰੇ, ਨੈਣਾਂ ਦੇ ਗੋਲ ਘੇਰੇ ਸ਼ਾਮਾਂ ਅਤੇ ਸਵੇਰੇ ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ ਮੇਰਾ ਰਾਜ਼ਦਾਨ ਸ਼ੀਸ਼ਾ, ਮੇਰਾ ਕਦਰਦਾਨ ਸ਼ੀਸ਼ਾ ਮੈੰਨੂ ਆਖਦਾ ਏ ਸੋਹਣੀ, ਇੱਕ ਨੌਜਵਾਨ ਸ਼ੀਸ਼ਾ ਏਹੋ ਤਾਂ ਮੁਸ਼ਿਕਲਾਂ ਨੇ ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ ਇੱਕ ਆਸ ਏ ਮਿਲਣ ਦੀ, ਮੇਰੇ ਸਾਂਵਰੇ ਸੱਜਣ ਦੀ ਕੁਝ ਕਹਿਣ ਦੀ ਸੁਣਨ ਦੀ ਇਹ ਕਹਿਕੇ ਉਸਨੇ ਸੀਨੇ, ਲੱਗਣਾ ਤੇ ਸਿਸਕਣਾ ਏ ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ ਇੱਕ ਰਾਤ ਹੋਈ ਮੇਰੀ ਜੀਵਨ ਦੇ ਨਾਲ ਅਣਬਣ ਮੈ ਮਰਨ ਤੁਰੀ ਤਾਂ ਲੱਗ ਪਈ,ਪਾਜੇਬ ਮੇਰੀ ਛਣਕਣ ਬਾਹੋਂ ਪਕੜ ਬਿਠਾਇਆ, ਟੁੱਟ ਪੈਣੈ ਕੰਗਣਾ ਨੇ ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ ਸੂਰਜ ਅਤੇ ਸਿਤਾਰੇ, ਮੇਰੇ ਰਾਹ ‘ਚ ਚੰਨ ਤਾਰੇ ਮੈਨੂੰ ਘੇਰਦੇ ਨੇ ਸਾਰੇ, ਆ ਜਾ ਕੇ ਖੇਡਣਾ ਏ ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ