ਸ਼ਮਸ਼ੇਰ ਬਹਾਦੁਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਮਸ਼ੇਰ ਬਹਾਦੁਰ ਸਿੰਘ

ਸ਼ਮਸ਼ੇਰ ਬਹਾਦੁਰ ਸਿੰਘ ਆਧੁਨਿਕ ਹਿੰਦੀ ਕਵਿਤਾ ਦੀ ਪ੍ਰਗਤੀਸ਼ੀਲ ਤਿੱਕੜੀ ਦੇ ਇੱਕ ਥੰਮ ਹਨ। ਹਿੰਦੀ ਕਵਿਤਾ ਵਿੱਚ ਅਨੂਠੇ ਮੋਟੇ-ਤਾਜ਼ਾ ਐਂਦਰੀ ਬਿੰਬਾਂ ਦੇ ਰਚਣਹਾਰ ਸ਼ਮਸ਼ੇਰ ਆਜੀਵਨ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਜੁੜੇ ਰਹੇ। ਤਾਰ ਸਪਤਕ ਤੋਂ ਸ਼ੁਰੂਆਤ ਕਰਕੇ ਚੁੱਕਾ ਵੀ ਨਹੀਂ ਹੂੰ ਮੈਂ ਲਈ ਸਾਹਿਤ ਅਕਾਦਮੀ ਸਨਮਾਨ ਪਾਉਣ ਵਾਲੇ ਸ਼ਮਸ਼ੇਰ ਨੇ ਕਵਿਤਾ ਦੇ ਇਲਾਵਾ ਡਾਇਰੀ ਲਿਖੀ ਅਤੇ ਹਿੰਦੀ ਉਰਦੂ ਸ਼ਬਦਕੋਸ਼ ਦਾ ਸੰਪਾਦਨ ਵੀ ਕੀਤਾ।

ਜ਼ਿੰਦਗੀ[ਸੋਧੋ]

ਸ਼ਮਸ਼ੇਰ ਦਾ ਜਨਮ 13 ਜਨਵਰੀ 1911 ਨੂੰ ਦੇਹਰਾਦੂਨ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਤਾਰੀਫ ਸਿੰਘ ਅਤੇ ਮਾਂ ਦਾ ਪਰਮ ਦੇਵੀ ਸੀ। ਉਸ ਦਾ ਭਰਾ ਤੇਜ ਬਹਾਦੁਰ ਉਸ ਤੋਂ ਦੋ ਸਾਲ ਛੋਟਾ ਸੀ। ਉਸ ਦੀ ਮਾਂ ਦੋਨਾਂ ਭਰਾਵਾਂ ਨੂੰ ਰਾਮ-ਲਛਮਣ ਦੀ ਜੋੜੀ ਕਹਿੰਦੀ ਹੁੰਦੀ ਸੀ। ਸ਼ਮਸ਼ੇਰ 8-9 ਸਾਲ ਦਾ ਸਨ ਜਦੋਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ। ਲੇਕਿਨ ਦੋਨਾਂ ਭਰਾਵਾਂ ਦੀ ਇਹ ਜੋੜੀ ਸ਼ਮਸ਼ੇਰ ਦੀ ਮੌਤ ਤੱਕ ਬਣੀ ਰਹੀ। ਸ਼ਮਸ਼ੇਰ ਦੀ ਅਰੰਭਕ ਸਿੱਖਿਆ ਉਸ ਦੇ ਨਾਨਕਿਆਂ, ਦੇਹਰਾਦੂਨ ਵਿੱਚ ਹੋਈ। ਬਾਅਦ ਦੀ ਸਿੱਖਿਆ ਗੋਂਡਾ ਅਤੇ ਇਲਾਹਾਬਾਦ ਯੂਨੀਵਰਸਿਟੀ ਵਿੱਚ ਹੋਈ। 1935-36 ਵਿੱਚ ਉਸ ਨੇ ਉਕੀਲ ਭਰਾਵਾਂ ਤੋਂ ਕਲਾ ਦੀ ਸਿਖਲਾਈ ਲਈ।

ਸੰਨ 1929 ਵਿੱਚ 18 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਧਰਮਵਤੀ ਦੇ ਨਾਲ ਹੋਇਆ। ਛੇ ਸਾਲ ਦੇ ਸਾਥ ਦੇ ਬਾਅਦ 1935 ਵਿੱਚ ਟੀਬੀ ਨਾਲ ਧਰਮਵਤੀ ਦੀ ਮੌਤ ਹੋ ਗਈ। ਚੌਵ੍ਹੀ ਸਾਲ ਦੇ ਸ਼ਮਸ਼ੇਰ ਨੂੰ ਮਿਲੀ ਜੀਵਨ ਦੀ ਇਹ ਅਣਹੋਂਦ ਉਸਦੀ ਕਵਿਤਾ ਵਿੱਚ ਵਿਭਾਵ ਬਣਕੇ ਹਮੇਸ਼ਾ ਮੌਜੂਦ ਰਹੀ।

ਯੁਵਾਕਾਲ ਵਿੱਚ ਸ਼ਮਸ਼ੇਰ ਖੱਬੇਪੱਖੀ ਵਿਚਾਰਧਾਰਾ ਅਤੇ ਪ੍ਰਗਤੀਸ਼ੀਲ ਸਾਹਿਤ ਤੋਂ ਪ੍ਰਭਾਵਿਤ ਹੋਇਆ।

ਉਨ੍ਹਾਂ ਦੀ ਮੌਤ 12 ਮਈ 1993 ਨੂੰ ਅਹਿਮਦਾਬਾਦ ਵਿੱਚ ਹੋਈ।

ਹਵਾਲੇ[ਸੋਧੋ]