ਸਮੱਗਰੀ 'ਤੇ ਜਾਓ

ਸ਼ਰਦ ਜੋਸ਼ੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਰਦ ਅਨੰਤਰਾਓ ਜੋਸ਼ੀ (3 ਸਤੰਬਰ 1935 - 12 ਦਸੰਬਰ 2015) ਇੱਕ ਭਾਰਤੀ ਸਿਆਸਤਦਾਨ ਸੀ ਜਿਸਨੇ ਸਵਤੰਤਰ ਭਾਰਤ ਪਕਸ਼ ਪਾਰਟੀ ਅਤੇ ਸ਼ੇਤਕਾਰੀ ਸੰਗਠਨ (ਕਿਸਾਨ 'ਸੰਗਠਨ') ਦੀ ਸਥਾਪਨਾ ਕੀਤੀ।  ਉਹ ਰਾਜ ਸਭਾ ਵਿੱਚ ਮਹਾਰਾਸ਼ਟਰ ਦੀ ਨੁਮਾਇੰਦਗੀ ਕਰਦਾ 5 ਜੁਲਾਈ 2004 ਤੋਂ 4 ਜੁਲਾਈ 2010 ਤਕ 5 ਸਾਲ ਲਈ ਭਾਰਤ ਦੀ ਸੰਸਦ ਦਾ ਮੈਂਬਰ ਵੀ ਰਿਹਾ। 9 ਜਨਵਰੀ  2010 ਨੂੰ ਉਹ ਭਾਰਤੀ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਦੇ ਲਈ 33% ਰਿਜ਼ਰਵੇਸ਼ਨ ਦੇਣ ਦੇ ਬਿੱਲ ਦੇ ਵਿਰੁੱਧ ਵੋਟ ਪਾਉਣ ਵਾਲਾ ਰਾਜ ਸਭਾ ਵਿੱਚ ਇਕੋ ਸੰਸਦ ਸੀ।[1][2][3]

ਸ਼ਰਦ ਜੋਸ਼ੀ ਮੋਹਰੀ ਗਲੋਬਲ ਖੇਤੀਬਾੜੀ ਪਲੇਟਫਾਰਮ, ਵਿਸ਼ਵ ਖੇਤੀਬਾੜੀ ਫੋਰਮ (WAF), ਜੋ ਖੇਤੀਬਾੜੀ ਤੇ ਅਸਰ ਕਰਨ ਵਾਲਿਆਂ ਵਿਚਕਾਰ ਗੱਲਬਾਤ ਚਲਾਉਂਦਾ ਹੈ, ਦੇ ਸਲਾਹਕਾਰ ਬੋਰਡ ਦਾ ਮੈਂਬਰ ਸੀ।[4]  ਉਹ  ਕਿਸਾਨ ਦੀ ਇੱਕ ਜਥੇਬੰਦੀ ਸ਼ੇਤਕਾਰੀ ਸੰਗਠਨ ਦਾ ਬਾਨੀ ਹੈ। ਸ਼ੇਤਕਾਰੀ ਸੰਗਠਨ ਬਾਜ਼ਾਰ ਅਤੇ ਤਕਨਾਲੋਜੀ ਤੱਕ ਪਹੁੰਚ ਦੀ ਆਜ਼ਾਦੀ ਦੇ ਉਦੇਸ਼ ਨਾਲ ਬਣਾਈ ਕਿਸਾਨ ਦੀ ਇੱਕ ਗੈਰ-ਸਿਆਸੀ ਯੂਨੀਅਨ ਹੈ।"[5][6]

ਜ਼ਿੰਦਗੀ

[ਸੋਧੋ]

ਸ਼ਰਦ ਜੋਸ਼ੀ ਭਾਰਤ ਦੇ ਮਹਾਰਾਸ਼ਟਰ ਰਾਜ ਵਿਚ, ਸਤਾਰਾ ਵਿਖੇ 3 ਸਤੰਬਰ 1935 ਨੂੰ ਪੈਦਾ ਹੋਇਆ ਸੀ। ਉਹ ਅਨੰਤ ਨਾਰਾਇਣ (1905-70) ਅਤੇ ਇੰਦਰਾ ਬਾਈ ਜੋਸ਼ੀ (1910-92) ਦਾ ਪੁੱਤਰ ਹੈ। ਉਸਨੇ 1957 ਵਿਚ, ਸਾਈਡਨਹਮ ਕਾਲਜ, ਮੁੰਬਈ ਤੋਂ ਕਾਮਰਸ ਵਿੱਚ ਮਾਸਟਰ ਦੀ ਡਿਗਰੀ, ਡਿਪਲੋਮਾ ਇਨਫਰਮੈਟਿਕਸ (ਲੁਸਾਨੇ, 1974); ਅਵਾਰਡ: ਬੈਕਿੰਗ ਲਈ ਸੀ ਈ ਰੰਡਲੇ ਗੋਲਡ ਮੈਡਲ (1955), ਸਿੰਚਾਈ ਦੇ ਫ਼ਾਇਦਿਆਂ ਬਾਰੇ ਹਿਸਾਬ ਲਗਾਉਣ ਤੇ ਕੰਮ ਕਰਨ ਲਈ ਕਰਸੇਤਜੀ ਡਾਡੀ ਪੁਰਸਕਾਰ, ਇਕਨਾਮਿਕਸ ਅਤੇ ਅੰਕੜਾ ਵਿਗਿਆਨ ਵਿੱਚ ਲੈਕਚਰਾਰ, ਪੂਨਾ ਯੂਨੀਵਰਸਿਟੀ, 1957–58; I.P.S ਭਾਰਤੀ ਡਾਕ ਸੇਵਾ (ਕਲਾਸ I) 1958-68; I.P.S ਭਾਰਤੀ ਡਾਕ ਸੇਵਾ (ਕਲਾਸ I) 1958-68; ਚੀਫ਼ ਇਨਫਰਮੈਟਿਕਸ ਸਰਵਿਸ, ਇੰਟਰਨੈਸ਼ਨਲ ਬਿਊਰੋ, UPU, ਬਰਨ, ਸਵਿਟਜਰਲੈਡ, 1968-77।(ਉਸਨੇ ਸ਼ੇਤਕਾਰੀ ਸੰਗਠਨ ਦੀ ਸਥਾਪਨਾ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਅਧਿਕਾਰੀ ਦੇ ਤੌਰ ਤੇ ਵੀ ਸੇਵਾ ਕੀਤੀ)।[7][8]

ਕਿਸਾਨ ਜਥੇਬੰਦੀ

[ਸੋਧੋ]

ਉਹ ਮਹਾਰਾਸ਼ਟਰ ਦੀ ਕਿਸਾਨ ਜਥੇਬੰਦੀ, ਸ਼ੇਤਕਾਰੀ ਸੰਗਠਨ ਦਾ ਬਾਨੀ ਸੀ। ਉਸ ਨੇ ਭਾਰਤ ਵਿੱਚ ਖੇਤੀਬਾੜੀ ਮੁੱਦਿਆਂ ਤੇ ਬਹੁਤ ਸਾਰੇ ਜਨਤਕ ਅੰਦੋਲਨਾਂ ਦੀ ਅਗਵਾਈ ਕੀਤੀ ਹੈ।[9][10] ਜ਼ਿਆਦਾਤਰ ਮਹਾਰਾਸ਼ਟਰ ਵਿੱਚ ਕਿਸਾਨਾਂ ਨੂੰ ਮਿਲਦੇ ਭਾਵਾਂ ਦੇ ਮੁੱਦੇ ਤੇ। ਉਹ '' ਕਿਸਾਨ ਤਾਲਮੇਲ ਕਮੇਟੀ (KCC) ਦਾ ਵੀ ਬਾਨੀ ਆਗੂ ਹੈ ਜਿਸ ਵਿੱਚ 14 ਰਾਜਾਂ  – ਮਹਾਰਾਸ਼ਟਰ, ਕਰਨਾਟਕ, ਗੁਜਰਾਤ, ਰਾਜਸਥਾਨ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼, ਉੜੀਸਾ, ਆਂਧਰ ਪ੍ਰਦੇਸ਼, ਤਾਮਿਲ ਨਾਡੂ, ਕੇਰਲਾ ਦੇ ਕਿਸਾਨ ਸੰਗਠਨ ਸ਼ਾਮਿਲ ਹੋਏ। ਉਸਨੇ ਬਿਜਲੀ ਟੈਰਿਫ ਵਿੱਚ ਵਾਧੇ ਵਿਰੁੱਧ, ਘਰੇਲੂ ਬਾਜ਼ਾਰ ਵਿੱਚ ਸਟੇਟ ਡੰਪਿੰਗ ਵਿਰੁੱਧ, ਦਿਹਾਤੀ ਕਰਜ਼ੇ ਦੇ ਖਾਤਮੇ ਲਈ ਅਤੇ ਪਿਆਜ਼, ਗੰਨਾ, ਤੰਬਾਕੂ, ਦੁੱਧ, ਝੋਨੇ, ਕਪਾਹ ਦੇ ਲਾਹੇਵੰਦ ਭਾਅ ਲਈ ਮਹਾਰਾਸ਼ਟਰ, ਕਰਨਾਟਕ, ਗੁਜਰਾਤ, ਪੰਜਾਬ, ਹਰਿਆਣਾ ਆਦਿ  ਵਿੱਚ ਅਨੇਕ ਕਿਸਾਨ ਅੰਦੋਲਨਾਂ ਦੀ ਅਗਵਾਈ ਕੀਤੀ। 

ਉਹ  ''ਟਾਈਮਜ਼ ਆਫ਼ ਇੰਡੀਆ'',  ''ਬਿਜ਼ਨਸ ਇੰਡੀਆ'', 'ਲੋਕਮੱਤ'  ਆਦਿ ਲਈ ਕਾਲਮਨਵੀਸ ਰਿਹਾ ਹੈ, ਅਤੇ ਖੇਤੀਬਾੜੀ ਮੁੱਦਿਆਂ ਤੇ ਕਿਤਾਬਾਂ ਦਾ ਵੀ ਲੇਖਕ ਹੈ।

ਸ਼ੇਤਕਾਰੀ ਮਹਿਲਾ ਅਘਾਦੀ (SMA)

[ਸੋਧੋ]

ਸ਼ਰਦ ਜੋਸ਼ੀ ਦਿਹਾਤੀ ਮਹਿਲਾਵਾਂ ਦੇ ਸਭ ਤੋਂ ਵੱਡੇ ਸੰਗਠਨ ਸ਼ੇਤਕਾਰੀ ਮਹਿਲਾ ਅਘਾਦੀ ਦਾ ਵੀ ਬਾਨੀ ਸੀ, ਜੋ ਔਰਤਾਂ ਦੇ ਜਾਇਦਾਦ ਦੇ ਹੱਕ ਦੇ ਲਈ ਖ਼ਾਸ ਕਰ ਲਕਸ਼ਮੀ ਮੁਕਤੀ ਪ੍ਰੋਗਰਾਮ ਲਈ ਆਪਣੇ ਕੰਮ ਕਰਨ ਵਾਸਤੇ ਮਸ਼ਹੂਰ ਹੈ। ਇਸ ਤਹਿਤ ਲੱਖਾਂ ਔਰਤਾਂ ਨੂੰ ਜਮੀਨ ਦੇ ਹੱਕ ਮਿਲੇ। [11]

ਪ੍ਰਕਾਸ਼ਿਤ ਰਚਨਾਵਾਂ

[ਸੋਧੋ]
  • Organisation of Peasants: Thought and Practice
  • Bharat Speaks Out (1982)
  • Bharat Eyeview (1986)
  • The Women's Question (1986),
  • Answering Before God (1994)

ਇਹ ਵੀ ਦੇਖੋ 

[ਸੋਧੋ]
  • ਮਹਿੰਦਰ ਸਿੰਘ ਟਿਕੈਤ
  •  ਰਾਜੂ ਸ਼ੇਟੀ

ਹਵਾਲੇ

[ਸੋਧੋ]
  1. "Economist, agriculturist and farmer leader Sharad Joshi, was the lone member of Rajya Sabha who voted against the woman's reservation bill on March 9. He explains his reservations against the bill". New Delhi: Rediff news. 15 March 2010. Retrieved 5 November 2010.
  2. Tewari, Ruhi; Santosh K. Joy (9 March 2010). "Upper House voted for the legislation by 186 votes to a single dissent vote by Sharad Anantrao Joshi, an MP representing the Swatantra Bharat Paksh". New Delhi: livemint.com. Retrieved 5 November 2010.
  3. "Women quota bill will prove fatal to democracy". Daily Times. New Delhi. 11 March 2010. Retrieved 5 November 2010.
  4. "World Agricultural Forum (WAF)". World Agricultural Forum (WAF). Retrieved 10 November 2010.
  5. "Fields to polyhouses: Joshi urges farmers to adopt modern techniques". Pune: Indian Express News Service. 6 December 2009. Retrieved 5 November 2010.
  6. "Farmers' leader Sharad Anantrao Joshi passes away". dna. 12 December 2015.
  7. HAZARIKA, SANJOY (23 August 1989). "Agitation by Farmers Is Challenging Gandhi". The New York Times. AMBETHAN, India. Retrieved 5 November 2010.
  8. "Indian farmers, a peaceful though long-exploited community, are angry". Boston Globe. 15 January 1981. Retrieved 5 November 2010.[permanent dead link]
  9. BHOSALE, JAYASHREE (8 December 2009). "Farmers worried over climate disturbances". The Economic Times. Pune. Retrieved 5 November 2010.
  10. JAGANNATHAN, PRABHA (7 July 2009). "Union Budget 2009–'10: Not enough to propel farm growth to 4%". The Economic Times. Retrieved 5 November 2010.
  11. Kishwar, Madhu (31 May 2000). "Sabotage in the guise of support?". The Hindu. Retrieved 5 November 2010.[permanent dead link]