ਸ੍ਰੀਲਾਲ ਸ਼ੁਕਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸ਼ਰੀਲਾਲ ਸ਼ੁਕਲ ਤੋਂ ਰੀਡਿਰੈਕਟ)
Jump to navigation Jump to search
ਸ਼੍ਰੀਲਾਲ ਸ਼ੁਕਲ
Shrilal Shukla 2017 stamp of India.jpg
ਸ਼੍ਰੀਲਾਲ ਸ਼ੁਕਲ
ਜਨਮ: 31 ਦਸੰਬਰ, 1925
ਅਤਰੌਲੀ ਪਿੰਡ, ਲਖਨਊ ਉਤਰ-ਪ੍ਰਦੇਸ਼, ਭਾਰਤ
ਮੌਤ:28 ਅਕਤੂਬਰ, 2011
ਲਖਨਊ,ਉਤਰ ਪ੍ਰਦੇਸ਼, ਭਾਰਤ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਅਵਧੀ, ਅੰਗਰੇਜ਼ੀ, ਉਰਦੂ, ਸੰਸਕ੍ਰਿਤ ਅਤੇ ਹਿੰਦੀ
ਕਾਲ:ਆਧੁਨਿਕ ਕਾਲ
ਵਿਧਾ:ਵਿਅੰਗ, ਨਾਵਲ, ਨਿਬੰਧ, ਆਲੋਚਨਾ


ਸ਼੍ਰੀਲਾਲ ਸ਼ੁਕਲ (31 ਦਸੰਬਰ,1925-28 ਅਕਤੂਬਰ,2011) ਹਿੰਦੀ ਦੇ ਪ੍ਰਮੁੱਖ ਸਾਹਿਤਕਾਰ ਸਨ। ਉਹ ਸਮਕਾਲੀ ਕਥਾ-ਸਾਹਿਤ ਵਿੱਚ ਉਦੇਸ਼ਪੂਰਣ ਵਿਅੰਗਕਾਰੀ ਲਈ ਪ੍ਰਸਿੱਧ ਸਨ। ਸ਼੍ਰੀਲਾਲ ਸ਼ੁਕਲ ਨੇ 25 ਦੇ ਕਰੀਬ ਕਿਤਾਬਾਂ ਦੀ ਰਚਨਾ ਕੀਤੀ। ਸ਼ੁਕਲ ਨੇ ਆਜ਼ਾਦੀ ਤੋਂ ਬਾਅਦ ਭਾਰਤੀ ਸਮਾਜ ਦੇ ਵਿੱਚ ਗਿਰਦੇ ਨੈਤਿਕ ਕਦਰਾਂ-ਕੀਮਤਾਂ ਨੂੰ ਆਪਣੇ ਨਾਵਲਾਂ ਵਿੱਚ ਉਜਾਗਰ ਕੀਤਾ ਹੈ। ਸ਼ੁਕਲ ਦੀਆਂ ਲਿਖਤਾਂ ਵਿੱਚ ਪੇਂਡੂ ਜੀਵਨ ਦੇ ਨਕਾਰਾਤਮਕ ਪਹਿਲੂ ਅਤੇ ਭਾਰਤੀ ਸ਼ਹਿਰੀ ਜੀਵਨ ਦੇ ਵਿਅੰਗਮਈ ਰੂਪ ਨੂੰ ਪ੍ਰਸਤੁਤ ਕਰਦਿਆਂ ਹਨ।

ਜੀਵਨ[ਸੋਧੋ]

ਸ਼੍ਰੀਲਾਲ ਸ਼ੁਕਲ ਦਾ ਜਨਮ 31 ਦਸੰਬਰ 1925 ਵਿੱਚ ਉੱਤਰ-ਪ੍ਰਦੇਸ਼ ਦੇ ਲਖਨਊ ਜਿਲ੍ਹੇ ਵਿੱਚ ਅਟਰੌਲੀ ਨਾਂ ਦੀ ਜਗ੍ਹਾਂ ਹੋਇਆ। ਸ਼ੁਕਲ ਨੇ ਆਪਣੀ ਗਰੈਜੂਏਸ਼ਨ 1947 ਵਿੱਚ ਅਲਹਾਬਾਦ ਯੂਨੀਵਰਸਿਟੀ ਤੋਂ ਕੀਤੀ। ਸ਼ੁਕਲ ਨੇ ਉੱਤਰ-ਪ੍ਰਦੇਸ਼ ਵਿੱਚ ਪ੍ਰਾਂਤਕ ਸਿਵਿਲ ਸਰਵਿਸਿਜ਼ (ਪੀ.ਸੀ.ਐਸ.) ਦੀ ਨੌਕਰੀ 1949 ਵਿੱਚ ਸ਼ੁਰੂ ਕੀਤੀ ਜਿਸਨੂੰ ਬਾਅਦ ਵਿੱਚ ਆਈ.ਏ.ਐਸ ਲਈ ਨਿਯੁਕਤ ਕੀਤਾ ਗਿਆ। ਦੀਰ 1979-1980 ਵਿੱਚ ਭਾਰਤੇਂਦੁ ਨਾਟ੍ਯ ਅਕੈਡਮੀ ਦੀ ਸੇਵਾ ਬਤੌਰ ਡਾਇਰੈਕਟਰ ਕੀਤੀ। 1983 ਵਿੱਚ ਸ਼ੁਕਲ ਨੂੰ ਆਈ.ਏ.ਐਸ ਦੀ ਪਦਵੀ ਤੋਂ ਰੀਟਾਅਰਮੈਂਟ ਮਿਲੀ। ਆਪਣੇ ਜੀਵਨ ਕਾਲ ਵਿੱਚ ਸ਼ੁਕਲ ਨੇ ਕੁਲ 25 ਕਿਤਾਬਾਂ ਦੇ ਕਰੀਬ ਰਚਨਾ ਕੀਤੀ ਜਿਨ੍ਹਾਂ ਵਿੱਚ ਮਕਾਨ,ਸੂਨੀ ਘਾਟੀ ਕਾ ਸੂਰਜ,ਬਿਸਰਾਮਪੁਰ ਕਾ ਸੰਤ ਮੁੱਖ ਰਚਨਾਵਾਂ ਹਨ। ਸ਼੍ਰੀਲਾਲ ਨੇ ਰਾਗ ਦਰਬਾਰੀ ਵਰਗੇ ਸ੍ਰੇਸ਼ਟ ਨਾਵਲ ਦੀ ਰਚਨਾ ਕੀਤੀ ਜਿਸ ਵਿੱਚ ਉਸਨੇ ਪੇਂਡੂ ਜੀਵਨ ਦੀ ਨਕਾਰਾਤਮਕਤਾ ਅਤੇ ਸ਼ਹਿਰੀ ਜੀਵਨ ਦੇ ਵਿਅੰਗਮਈ ਰੂਪ ਨੂੰ ਪੇਸ਼ ਕੀਤਾ ਹੈ। ਸ਼੍ਰੀਲਾਲ ਦੇ ਨਾਵਲ ਰਾਗ ਦਰਬਾਰੀ ਦਾ ਅਨੁਵਾਦ ਅੰਗਰੇਜ਼ੀ ਅਤੇ 15 ਭਾਰਤੀ ਭਾਸ਼ਾਵਾਂ ਵਿੱਚ ਹੋ ਚੁੱਕਿਆ ਹੈ। 1980 ਵਿੱਚ ਇਸ ਨਾਵਲ ਉੱਤੇ ਅਧਾਰਿਤ ਇੱਕ ਟੀ.ਵੀ ਸੀਰਿਅਲ ਨੈਸ਼ਨਲ ਨੈਟਵਰਕ ਤੇ ਕਈ ਮਹੀਨੇ ਚਲਦਾ ਰਿਹਾ। ਸ਼ੁਕਲ ਦੀ ਮੌਤ 28 ਅਕਤੂਬਰ 2011 ਵਿੱਚ ਹੋਈ।

ਰਚਨਾਵਾਂ[ਸੋਧੋ]

ਨਾਵਲ[ਸੋਧੋ]

 • ਸੂਨੀ ਘਾਟੀ ਕਾ ਸੂਰਜ 1957
 • ਅਗਿਆਤਵਾਸ 1962
 • ਰਾਗ ਦਰਬਾਰੀ 1968
 • ਆਦਮੀ ਕਾ ਜ਼ਹਿਰ 1972
 • ਸੀਮਾਏਂ ਟੁੱਟਤੀ ਹੈਂ 1973
 • ਮਕਾਨ 1976
 • ਪਹਿਲਾ ਪੜਾਵ 1987
 • ਬਿਸਰਾਮਪੁਰ ਕਾ ਸੰਤ 1998
 • ਬੱਬਰ ਸਿੰਘ ਔਰ ਉਸਕੇ ਸਾਥੀ 1999
 • ਰਾਗ ਵਿਰਾਗ 2001

ਵਿਅੰਗ[ਸੋਧੋ]

 • ਅੰਗਦ ਕਾ ਪਾਂਵ 1958
 • ਯਹਾਂ ਸੇ ਵਹਾਂ 1970
 • ਮੇਰੀ ਸ੍ਰੇਸ਼ਟ ਵਿਅੰਗ ਰਚਨਾਏਂ 1979
 • ਉਮਰਾਓਨਗਰ ਮੇਂ ਕੁੱਛ ਦਿਨ 1986
 • ਕੁੱਛ ਜ਼ਮੀਨ ਮੇਂ ਕੁੱਛ ਹਵਾ ਮੇਂ 1990
 • ਆਓ ਬੈਠ ਲੇਂ ਕੁੱਛ ਦੇਰ 1995
 • ਅਗਲੀ ਸ਼ਤਾਬਦੀ ਕਾ ਸ਼ਹਿਰ 1996
 • ਜਹਾਲਤ ਕੇ ਪਚਾਸ ਸਾਲ 2003
 • ਖਬਰੋਂ ਕਿ ਜੁਗਾਲੀ 2005

ਕਹਾਣੀ-ਸੰਗ੍ਰਹਿ[ਸੋਧੋ]

 • ਏ ਘਰ ਮੇਰਾ ਨਹੀ 1979
 • ਸੁਰਕਸ਼ਾ ਤਥਾ ਅਨਿਆ ਕਹਾਣੀਆਂ 1991
 • ਇਸ ਉਮਰ ਮੇਂ 2003
 • ਦਸ ਪ੍ਰਾਤੀਂਧੀ ਕਹਾਣੀਆ 2003

ਸੰਸਮਰਣ[ਸੋਧੋ]

 • ਮੇਰਾ ਸਾਕਸ਼ਾਤਕਾਰ 2002
 • ਕੁੱਛ ਸਾਹਿਤਿਆ ਚਰਚਾ ਭੀ 2008

ਸਾਹਿਤਿਕ ਸਮੀਖਿਆ[ਸੋਧੋ]

 • ਭਗਵਤੀ ਚਰਨ ਵਰਮਾ 1989
 • ਅਮ੍ਰਿਤਲਾਲ ਨਾਗਰ 1994
 • ਅਗਏਯਾ:ਕੁੱਛ ਰੰਗ ਕੁੱਛ ਰਾਗ 1999

ਸੰਪਾਦਨ[ਸੋਧੋ]

 • ਹਿੰਦੀ ਹਾਸਿਆ ਵਿਅੰਗਆ ਸੰਕਲਨ 2002

ਸਨਮਾਨ[ਸੋਧੋ]