ਸ਼ਹਰ ਖ਼ਾੱਲੀ, ਜਦਾਹ ਖ਼ਾੱਲੀ
ਸ਼ਹਰ ਖ਼ਾੱਲੀ, ਜਦਾਹ ਖ਼ਾੱਲੀ ਅਫ਼ਗਾਨ ਕਵੀ ਅਤੇ ਸੰਗੀਤਕਾਰ ਅਮੀਰ ਜਾਨ ਸਬੁਰੀ ਦਾ ਲਿਖਿਆ ਇੱਕ ਵਿਲੱਖਣ ਫ਼ਾਰਸੀ ਗੀਤ ਹੈ। ਇਹ ਮਸ਼ਹੂਰ ਅਫਕ ਗੀਤ ਤਾਜਿਕ ਗਾਇਕ ਨਿਗਾਰਾ ਖਲਾਵਾ ਨੇ ਗਾਇਆ ਹੈ।
ਗੀਤ
[ਸੋਧੋ]ਸ਼ਹਰ ਖ਼ਾੱਲੀ, ਜਦਾਹ ਖ਼ਾੱਲੀ, ਕੂਚਾ ਖ਼ਾੱਲੀ, ਖ਼ਾੱਨਾ ਖ਼ਾੱਲੀ
ਜਾਮ ਖ਼ਾੱਲੀ, ਸੁਫ਼ਰਾ ਖ਼ਾੱਲੀ, ਸਾਗ਼ਰ ਓ ਪੈਮਾਨਾ ਖ਼ਾੱਲੀ
ਕੂਚ ਕਰਦੇ, ਦਸਤਾ ਦਸਤਾ, ਆਸ਼ਨਾਯਾਨ, ਅੰਦਲੀਬਾਨ
ਬਾਗ਼ ਖ਼ਾੱਲੀ, ਬਾਗੀਚਾ ਖ਼ਾੱਲੀ, ਸ਼ਾਖ਼ਾ ਖ਼ਾੱਲੀ, ਲਾਨੇ ਖ਼ਾੱਲੀ
................
ਸ਼ਹਿਰ ਖ਼ਾਲੀ, ਸੜਕ ਖ਼ਾਲੀ, ਮੁਹੱਲਾ ਖ਼ਾਲੀ, ਘਰ ਖ਼ਾਲੀ
ਪਿਆਲਾ ਖਾਲੀ, ਮੇਜ਼ ਖਾਲੀ , ਸਾਗ਼ਰ ਓ ਪੈਮਾਨਾ ਖ਼ਾਲੀ
ਸਾਡੇ ਦੋਸਤ ਅਤੇ ਬੁਲਬੁਲਾਂ ਪੂਰਾਂ ਦੇ ਪੂਰ ਕੂਚ ਕਰ ਗਏ
ਬਾਗ ਖ਼ਾਲੀ, ਬਾਗੀਚਾ ਖ਼ਾਲੀ, ਟਾਹਣੀਆਂ ਖ਼ਾਲੀ , ਆਲ੍ਹਣੇ ਖ਼ਾਲੀ
...................
ਵਾਐ ਅਜ਼ ਦੁਨੀਆ ਕਹ ਯਾਰ ਅਜ਼ ਯਾਰ ਮੀਤਰਸਦ
ਗ਼ੁੰਚਾਹਾਏ ਤਿਸ਼ਨਾ ਅਜ਼ ਗੁਲਜ਼ਾਰ ਮੀਤਰਸਦ
ਆਸ਼ਿਕ ਅਜ਼ ਆਵਾਜ਼ਾ-ਏ-ਦਿਲਦਾਰ ਮੀਤਰਸਦ
ਪੰਜਾ-ਏ-ਖ਼ਨਿਆਗਰਾਨ ਅਜ਼ ਤਾਰ ਮੀਤੁਰਸਦ
ਸ਼ਹਸਵਾਰ ਅਜ਼ ਜਾਦਾ-ਏ-ਹਮਵਾਰ ਮੀਤੁਰਸਦ
ਐਨ ਤਬੀਬ ਅਜ਼ ਦੀਦਨ ਬਿਮਾਰ ਮੀਤੁਰਸਦ
...................
ਲਾਹਨਤ ਹੈ ਇਸ ਦੁਨੀਆਂ ਤੇ ਜਿੱਥੇ ਮਿੱਤਰ ਮਿੱਤਰ ਤੋਂ ਡਰਦਾ ਹੈ
ਜਿੱਥੇ ਪਿਆਸੇ ਫੁੱਲ ਬਾਗ ਤੋਂ ਹੀ ਡਰਦੇ ਹਨ
ਜਿੱਥੇ ਪ੍ਰੇਮੀ ਆਪਣੇ ਪ੍ਰੇਮੀ ਦੀ ਆਵਾਜ਼ ਤੋਂ ਡਰਦਾ ਹੈ
ਜਿੱਥੇ ਸੰਗੀਤਕਾਰਾਂ ਦੇ ਹੱਥ ਤਾਰਾਂ ਦੇ ਸਾਜ਼ ਤੋਂ ਡਰਦੇ ਹਨ
ਨਾਈਟ ਆਸਾਨ ਅਤੇ ਸੁਚਾਰੂ ਮਾਰਗ ਤੋਂ ਡਰਦਾ ਹੈ
ਇਹ ਡਾਕਟਰ ਮਰੀਜ਼ ਨੂੰ ਦੇਖਣ ਤੋਂ ਝਿਜਕਦਾ ਹੈ
...................
ਸਾਜ਼ਹਾ ਬਸ਼ਕਸਤ ਵ ਦਰਦ-ਏ-ਸ਼ਾਇਰਾਨ ਅਜ਼ ਹੱਦ ਗੁਜ਼ਸ਼ਤ
ਸਾਲਹਾਏ ਇੰਤਜ਼ਾਰੀ ਬਰਮਨ ਵ ਤੋ ਬਰਗਜ਼ਸ਼ਤ
ਆਸ਼ਨਾ ਨਾਆਸ਼ਨਾ ਸ਼ੁਦ
ਤਾ ਬਲ਼ਾ ਗੁਫ਼ਤਮ ਬਲ਼ਾ ਸ਼ੁੱਦ
...................
ਸਿਰ ਖਿੰਡਾਉਣ ਵਾਲੇ ਸਾਜ਼ ਟੁੱਟ ਗਏ ਹਨ ਅਤੇ ਸਾਇਰਾਂ ਦਾ ਦਰਦ ਹੱਦ ਤੋਂ ਬਾਹਰ ਚਲਾ ਗਿਆ ਹੈ
ਤੇਰੇ ਮੇਰੇ ਇੰਤਜ਼ਾਰ ਦੇ ਕਈ ਦੁਖਦਾਈ ਸਾਲ ਬੀਤ ਗਏ
ਜਾਣੂ ਅਣਜਾਣ ਵਿੱਚ ਬਦਲ ਗਿਆ ਹੈ
ਜਿਸ ਨੂੰ ਅਜ਼ਾਬ ਕਿਹਾ ਜਾਂਦਾ ਸੀ, ਉਹ ਆ ਚੁੱਕਾ
................
ਗਿਰਿਆ ਕਰਦਮ, ਨਾਲਾ ਕਰਦਮ, ਹਲਕਾ ਬਰ ਹਰ ਦਰ ਜ਼ਦਮ
ਸੰਗ ਸੰਗ-ਏ-ਕਲਬਾ-ਏ-ਵੀਰਾਨਾ ਰਾ ਬਰ ਸਰ ਜ਼ਦਮ
ਆਬ ਅਜ਼ ਆਬੀ ਨਜਨਬੀਦ
ਖ਼ਫ਼ਤਹ ਦਰ ਖ਼ਵਾਬੀ ਨਜਨਬੀਦ
................
ਮੈਂ ਬਹੁਤ ਰੋਇਆ, ਹਰ ਦਰਵਾਜ਼ਾ ਖੜਕਾਇਆ ਅਤੇ ਇਸ ਵੀਰਾਨੇ ਦੇ ਪੱਥਰਾਂ ਨਾਲ ਆਪਣਾ ਸਿਰ ਪਟਕਿਆ
ਜਿਵੇਂ ਪਾਣੀ ਨੂੰ ਪਤਾ ਨਹੀਂ ਹੁੰਦਾ ਉਹ ਕਿੰਨਾ ਡੂੰਘਾ ਹੈ
ਇਵੇਂ ਹੀ ਸੁੱਤੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕਿੰਨੀ ਗੂੜ੍ਹੀ ਨੀਂਦ ਸੁੱਤਾ ਪਿਆ ਹੈ।
...................
ਚਸ਼ਮਾਹਾ ਖ਼ੁਸ਼ਕੀਦ ਵ ਦਰਿਆ ਖ਼ਸਤਗੀ ਰਾ ਦਮ ਗਿਰਫ਼ਤ
ਆਸਮਾਨ ਅਫ਼ਸਾਨਾ-ਏ-ਮਾਰਾ ਬਾ ਦਸਤ-ਏ-ਕਮ ਗਿਰਫ਼ਤ
ਜਾਮਹਾ ਜੋਸ਼ੀ ਨਦਾਰਦ, ਇਸ਼ਕ ਆਗ਼ੋਸ਼ੀ ਨਦਾਰਦ
ਬਰਮਨ ਵ ਬਰ ਨਾਲਾਹਾਈਮ, ਹੇਚਕਸ ਗੋਸ਼ੀ ਨਦਾਰਦ
...................
ਝਰਨੇ ਸੁੱਕ ਗਏ, ਦਰਿਆ ਥੱਕ ਕੇ ਚੂਰ ਹੋ ਗਏ
ਅਸਮਾਨ ਨੇ ਵੀ ਮੇਰੀ ਕਥਾ ਨੂੰ ਬੇਕਾਰ ਸਮਝਿਆ
ਜਾਮ ਬੇਅਸਰ ਹੋ ਗਏ, ਇਸ਼ਕ ਦੀ ਜੱਫੀ ਦਾ ਨਿੱਘ ਨਾ ਰਿਹਾ
ਕਿਸੇ ਨੇ ਵੀ ਮੇਰੇ ਵੱਲ ਅਤੇ ਮੇਰੇ ਰੋਣਿਆਂ ਵੱਲ ਜ਼ਰਾ ਵੀ ਕੰਨ ਨਾ ਧਰਿਆ
...................
ਬਾਜ਼ਾਤਾ ਕਾਰਵਾਨ-ਏ-ਰਫ਼ਤਾ ਬਾਜ਼ ਆਇਦ
ਬਾਜ਼ਾਤਾ ਦਿਲਬਰਾਨ ਨਾਜ਼ ਨਾਜ਼ ਆਇਦ
ਬਾਜ਼ਾਤਾ ਮਤਰਬ ਵ ਆਹੰਗ ਵ ਸਾਜ਼ ਆਇਦ
ਕਾਕਲ ਅਫਸ਼ਾਨਮ ਨਗਾਰ-ਇ ਦਿਲ ਨਵਾਜ਼ ਆਇਦ
ਬਜ਼ਾਤਾ ਬਾਰ ਦਰੀ ਹਾਫਿਜ਼ ਅੰਦਾਜ਼ੀਮ
ਗੁਲ ਬਿਫਸ਼ਾਨੀਮ ਓ ਮੀ ਦਰ ਸਾਗਰ ਅੰਦਾਜ਼ੀਮ
........................
ਵਾਪਸ ਆ ਕਿ ਰਵਾਨਾ ਹੋਇਆ ਕਾਫ਼ਲਾ ਵੀ ਪਰਤ ਆਏ
ਵਾਪਿਸ ਆ ਕਿ ਦਿਲਬਰਾਂ ਨਾਜ਼ ਕੇ ਨਾਜ਼ ਮੁੜ ਆਉਣ
ਵਾਪਸ ਆ ਕਿ ਦੂਰ ਦੇ ਗਾਇਕ, ਸੰਗੀਤਕਾਰ ਅਤੇ ਸਾਜ਼ ਮੁੜ ਆਉਣ
ਮਿਹਰਜਾਨਾਂ ਦਾ ਸੁਆਗਤ ਕਰਨ ਲਈ ਆਪਣੀਆਂ ਜੁਲਫਾਂ ਫੈਲਾ ਦੋ
ਵਾਪਸ ਆਓ ਤਾਂ ਕਿ ਹਾਫ਼ਿਜ਼ ਦੇ ਦਰ 'ਤੇ ਸਿਰ ਝੁਕਾ ਸਕੀਏ
ਫੁੱਲ ਬਰਸਾਉਂਦੇ ਹੋਏ ਅਤੇ ਪਿਆਲੇ ਭਰਦੇ ਹੋਏ।