ਸ਼ਹਿਦ
ਸ਼ਹਿਦ ਜਾਂ ਮਖਿਆਲ਼ (ਅੰਗਰੇਜ਼ੀ: Honey ਹਨੀ) ਇੱਕ ਮਿੱਠਾ, ਚਿਪਚਿਪਾਹਟ ਵਾਲਾ ਅਰਧ-ਤਰਲ ਪਦਾਰਥ ਹੁੰਦਾ ਹੈ ਜੋ ਸ਼ਹਿਦ ਦੀਆਂ ਮੱਖੀਆਂ ਦੁਆਰਾ ਪੌਦਿਆਂ ਦੇ ਫੁੱਲਾਂ ਵਿੱਚ ਸਥਿਤ ਮਕਰੰਦਕੋਸ਼ਾਂ ਤੋਂ ਸਰਾਵਿਤ ਮਧੂਰਸ ਤੋਂ ਤਿਆਰ ਕੀਤਾ ਜਾਂਦਾ ਹੈ ਅਤੇ ਖਾਣੇ ਦੇ ਰੂਪ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ।
ਸ਼ਹਿਦ ਵਿੱਚ ਜੋ ਮਿਠਾਸ ਹੁੰਦੀ ਹੈ ਉਹ ਖੰਡ ਜਾਂ ਸੱਕਰ ਦੇ ਸਮਾਨ ਹੁੰਦੀ ਹੈ ਅਤੇ ਮੁੱਖ ਤੌਰ ਤੇ ਗਲੂਕੋਜ਼ ਅਤੇ ਏਕਲਸ਼ਰਕਰਾ ਫਰਕਟੋਜ ਦੇ ਕਾਰਨ ਹੁੰਦੀ ਹੈ।[1][2] ਸ਼ਹਿਦ ਦੀ ਵਰਤੋਂ ਦਵਾਈ ਵਜੋਂ ਵੀ ਹੁੰਦੀ ਹੈ। ਸ਼ਹਿਦ ਵਿੱਚ ਗੁਲੂਕੋਜ਼ ਅਤੇ ਹੋਰ ਸ਼ਰਕਰਾਵਾਂ ਅਤੇ ਵਿਟਾਮਿਨ, ਖਣਿਜ ਅਤੇ ਅਮੀਨੋ ਅਮਲ ਵੀ ਹੁੰਦੇ ਹਨ ਜਿਸਦੇ ਨਾਲ ਕਈ ਪੌਸ਼ਟਿਕ ਤੱਤ ਮਿਲਦੇ ਹਨ ਜੋ ਜ਼ਖ਼ਮ ਨੂੰ ਠੀਕ ਕਰਨ ਅਤੇ ਟਿਸ਼ੂਆਂ ਦੇ ਵਧਣ ਦੇ ਉਪਚਾਰ ਵਿੱਚ ਮਦਦ ਕਰਦੇ ਹਨ। ਪ੍ਰਾਚੀਨ ਕਾਲ ਤੋਂ ਹੀ ਸ਼ਹਿਦ ਨੂੰ ਇੱਕ ਜੀਵਾਣੁ-ਰੋਧਕ ਵਜੋਂ ਜਾਣਿਆ ਜਾਂਦਾ ਰਿਹਾ ਹੈ। ਸ਼ਹਿਦ ਇੱਕ ਹਾਇਪਰਸਮਾਟਿਕ ਏਜੰਟ ਹੁੰਦਾ ਹੈ ਜੋ ਜ਼ਖ਼ਮ ਵਿੱਚੋਂ ਤਰਲ ਪਦਾਰਥ ਕੱਢ ਦਿੰਦਾ ਹੈ ਅਤੇ ਜਲਦੀ ਉਸਨੂੰ ਰਾਜ਼ੀ ਵੀ ਕਰ ਦਿੰਦਾ ਹੈ ਅਤੇ ਉਸ ਜਗ੍ਹਾ ਨੁਕਸਾਨਦਾਇਕ ਜੀਵਾਣੂ ਵੀ ਮਰ ਜਾਂਦੇ ਹਨ। ਜਦੋਂ ਇਸਨੂੰ ਸਿੱਧੇ ਜ਼ਖ਼ਮ ਤੇ ਲਗਾਇਆ ਜਾਂਦਾ ਹੈ ਤਾਂ ਇਹ ਸੀਲੈਂਟ ਦੀ ਤਰ੍ਹਾਂ ਕਾਰਜ ਕਰਦਾ ਹੈ ਅਤੇ ਅਜਿਹੇ ਵਿੱਚ ਜ਼ਖ਼ਮ ਸੰਕਰਮਣ ਤੋਂ ਬਚਿਆ ਰਹਿੰਦਾ ਹੈ।
ਸ਼ਹਿਦ ਉਤਪਾਦਕ ਦੇਸ਼[ਸੋਧੋ]
2012 ਦੇ ਸਰਵੇ ਅਨੁਸਾਰ, ਚੀਨ, ਤੁਰਕੀ, ਅਤੇ ਅਰਜਨਟਾਈਨਾ ਸ਼ਹਿਦ ਦੇ ਮੁੱਖ ਉਤਪਾਦਕ ਹਨ।
Rank | Country | 2010 | 2011 | 2012 |
---|---|---|---|---|
1 | ![]() |
401,000 | 431,000 | 436,000 |
2 | ![]() |
81,115 | 94,245 | 88,162 |
3 | ![]() |
59,000 | 74,000 | 75,500 |
4 | ![]() |
70,873 | 40,311 | 70,134 |
5 | ![]() |
80,042 | 67,294 | 66,720 |
— | World | 1,222,601 | 1,169,441 | 1,260,229 |
ਹਵਾਲੇ[ਸੋਧੋ]
- ↑ National Honey Board. "Carbohydrates and the Sweetness of Honey".
- ↑ Oregon State University. "What is the relative sweetness of different sugars and sugar substitutes?".
- ↑ FAOstat Browse data. FAOSTAT Domains >>Production>>Livestock Primary; Item: Honey, natural; Area: World; Year: as needed
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |