ਸਮੱਗਰੀ 'ਤੇ ਜਾਓ

ਸ਼ਾਕੇਬ ਜਲਾਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਾਕੇਬ ਜਲਾਲੀ ਜਾਂ ਸ਼ਕੀਬ ਜਲਾਲੀ (ਉਰਦੂ: شکیب جلالی), ਜਨਮ ਸਈਅਦ ਹਸਨ ਰਿਜ਼ਵੀ (1 ਅਕਤੂਬਰ 1934 – 12 ਨਵੰਬਰ 1966), ਇੱਕ ਪਾਕਿਸਤਾਨੀ ਉਰਦੂ ਕਵੀ ਸੀ, ਜਿਸਨੂੰ ਆਜ਼ਾਦੀ ਤੋਂ ਬਾਅਦ ਦੇ ਯੁੱਗ ਦੇ ਪ੍ਰਸਿੱਧ ਉਰਦੂ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1]


ਸ਼ਾਕੇਬ ਦਾ ਜਨਮ 1 ਅਕਤੂਬਰ 1934 ਨੂੰ ਅਲੀਗੜ੍ਹ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਜਲਾਲ ਵਿੱਚ ਹੋਇਆ ਸੀ। ਉਸ ਦੇ ਪੁਰਖੇ ਅਲੀਗੜ੍ਹ ਦੇ ਨੇੜੇ ਇਕ ਛੋਟੇ ਜਿਹੇ ਕਸਬੇ ਸਾਦਤ ਤੋਂ ਸਨ। ਉਸਨੇ 12 ਨਵੰਬਰ 1966 ਨੂੰ ਪਾਕਿਸਤਾਨ ਦੇ ਸਰਗੋਧਾ ਨੇੜੇ ਇੱਕ ਲੰਘਦੀ ਰੇਲਗੱਡੀ ਅੱਗੇ ਕੁੱਦ ਕੇ ਖੁਦਕੁਸ਼ੀ ਕਰ ਲਈ। ਰੌਸ਼ਨੀ ਆਏ ਰੌਸ਼ਨੀ, ਉਸਦਾ ਪਹਿਲਾ ਕਾਵਿ ਸੰਗ੍ਰਹਿ, 1972 ਵਿੱਚ ਮਰਨ ਉਪਰੰਤ ਪ੍ਰਕਾਸ਼ਿਤ ਹੋਇਆ ਸੀ। ਸੰਗ-ਏ-ਮੀਲ ਨੇ 2004 ਵਿੱਚ ਕੁਲੀਅਤ-ਏ-ਸ਼ਕੇਬ ਜਲਾਲੀ ਦੇ ਰੂਪ ਵਿੱਚ ਆਪਣੀਆਂ ਪੂਰੀਆਂ ਕਾਵਿ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ।[1]


ਨਿੱਜੀ ਜਿੰਦਗੀ ਹਾਦਸਿਆਂ ਨਾਲ ਲਬਰੇਜ

[ਸੋਧੋ]

ਬਾਪ ਪੁਲਸ ਇੰਸਪੈਕਟਰ ਸੀ ਤੇ ਨੌਂ ਸਾਲ ਦਾ ਸ਼ਾਕੇਬ ਜਲਾਲੀ ਦੇ ਸਾਹਮਣੇ ਜਦੋਂ ਬਰੇਲੀ ਰੇਲਵੇ ਟੇਸ਼ਨ ਤੇ ਬਾਪ ਨੇ ਮਾਂ ਨੂੰ ਆਉਂਦੀ ਗੱਡੀ ਅੱਗੇ ਧੱਕਾ ਦੇ ਦਿੱਤ ਤਾਂ ਉਹ ਮਾਸੂਮ ਦੀਆਂ ਅੱਖਾਂ ਸਾਮਣੇ ਕੱਟੀ ਵੱਡੀ ਗਈ ਪਰ ਸ਼ਾਕੇਬ ਜਲਾਲੀ ਬੇਬਸ ਕੁਝ ਨਾ ਕਰ ਸਕਿਆ ਨਾ ਏਨੀ ਸਮਝ ਹੀ ਕੇ ਹੋਇਆ ਕੀ ਏ ਬੱਸ ਹੰਝੂ ਵਗਦੇ ਰਹੇ। ਉਸ ਦੀ ਮਾਂ ਸ਼ਾਇਦ ਬੱਚਿਆਂ ਖਾਤਿਰ ਮਰਦੀ ਮਰਦੀ ਬਿਆਨ ਦੇ ਗਈ ਕੇ ਮੇਰਾ ਪਤੀ ਜੇਹਨੀ ਮਰੀਜ ਏ, ਇਸਨੂੰ ਦੌਰੇ ਪੈਂਦੇ ਨੇ, ਇਸਨੂੰ ਕੁਝ ਨਾ ਆਖਿਆ ਜਾਵੇ ਫੇਰ ਮਾਂ ਮੁੱਕ ਗਈ ਤੇ ਬਾਪ ਨੂੰ ਪਾਗਲਾਂ ਦੇ ਹਸਪਤਾਲ ਭਰਤੀ ਕਰਵਾ ਦਿੱਤਾ! ਏਧਰ ਸੰਤਾਲੀ ਦੀ ਵੰਡ ਹੋ ਗਈ ਜਿਸ ਕਾਰਨ ਜਲਾਲੀ ਅਤੇ ਚਾਰ ਨਿੱਕੀਆਂ ਭੈਣਾਂ ਪਾਕਿਸਤਾਨ ਆ ਗਈਆਂ ਪਰ ਉਸਦੇ ਜ਼ਿਹਨ ਵਿਚੋਂ ਮਾਂ ਦੇ ਯਾਦ ਮਨਫ਼ੀ ਨਾ ਹੋਈ ਤੇ ਸ਼ਾਇਰ ਬਣ ਗਿਆ ਬਹਾਨੇ ਬਹਾਨੇ ਨਾਲ ਉਸਨੂੰ ਯਾਦ ਕਰਦਾ ਰਹਿੰਦਾ। ਜਵਾਨ ਹੋਇਆ ਪਰ ਦਿਲ ਵਿਚੋਂ ਚੀਸ ਨਾ ਮਿੱਟ ਸਕੀ 11 ਨਵੰਬਰ 1966 ਨੂੰ ਸਰਗੋਧੇ ਟੇਸ਼ਨ ਤੇ ਖਲੋਤੇ ਨੇ ਆਉਂਦੀ ਗੱਡੀ ਅੱਗੇ ਛਾਲ ਮਾਰ ਦਿੱਤੀ ਤੇ ਮਾਂ ਕੋਲ ਅੱਪੜ ਗਿਆ ਤੇ ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ ਹੋ ਗਿਆ! ਬੋਝੇ ਵਿਚੋਂ ਇੱਕ ਪਰਚੀ ਨਿਕੱਲੀ ਜਿਸ ਉੱਤੇ ਸ਼ੇਅਰ ਲਿਖਿਆ ਸੀ ਤੂਨੇ ਕਹਾ ਨਾ ਥਾ ਮੈਂ ਬੋਝ ਹੂੰ ਕਸ਼ਤੀ ਪੇ..ਅਬ ਆਖੇਂ ਨਾ ਢਾਕ ਮੁਝੇ ਡੂਬਤਾ ਹੂਆ ਭੀ ਦੇਖ[2]

ਹਵਾਲੇ

[ਸੋਧੋ]
  1. 1.0 1.1 Parekh, Rauf (2015-04-27). "Creativity and mental disorder: Urdu poets and writers who committed suicide". dawn.com. Retrieved 2018-02-13.
  2. ਹਰਪ੍ਰੀਤ ਸਿੰਘ ਜਵੰਦਾ