ਸ਼ਾਲਭੰਜਿਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਾਲਭੰਜਿਕਾ (ਜਾਂ ਮਦਨਿਕਾ) ਦਰਪਣ ਸਹਿਤ ਚੇਨਾਕੇਸ਼ਵ ਮੰਦਿਰ, ਬੇਲੂਰ
ਸ਼ਾਲਭੰਜਿਕਾ, ਹੋਇਸਾਲ ਯੁੱਗ ਮੂਰਤੀ, ਬੇਲੂਰ, ਕਰਨਾਟਕ, ਭਾਰਤ
ਸ਼ਾਲਭੰਜਿਕਾ, ਹੋਇਸਾਲ ਯੁੱਗ ਮੂਰਤੀ, ਬੇਲੂਰ, ਕਰਨਾਟਕ, ਭਾਰਤ
ਸ਼ਾਲਭੰਜਿਕਾ, ਹੋਇਸਾਲ ਯੁੱਗ ਮੂਰਤੀ, ਬੇਲੂਰ, ਕਰਨਾਟਕ, ਭਾਰਤ
ਸ਼ਾਲਭੰਜਿਕਾ, ਹੋਇਸਾਲ ਯੁੱਗ ਮੂਰਤੀ, ਬੇਲੂਰ, ਕਰਨਾਟਕ, ਭਾਰਤ
ਸ਼ਾਲਭੰਜਿਕਾ, ਹੋਇਸਾਲ ਯੁੱਗ ਮੂਰਤੀ, ਬੇਲੂਰ, ਕਰਨਾਟਕ, ਭਾਰਤ

ਸ਼ਾਲਭੰਜਿਕਾ ਜਾਂ ਸਾਲਭੰਜਿਕਾ[1][2] ਤੋਂ ਭਾਵ ਪ੍ਰਾਚੀਨ ਭਾਰਤੀ ਮੂਰਤੀ ਕਲਾ ਵਿੱਚ ਦਰਸਾਈ ਜਾਂਦੀ ਔਰਤ ਦੀ ਪੱਥਰ ਮੂਰਤੀ ਤੋਂ ਹੈ ਜੋ ਇੱਕ ਦਰਖ਼ਤ ਦੇ ਹੇਠ ਖੜੀ ਹੁੰਦੀ ਹੈ ਅਤੇ ਉਸਦੇ ਇੱਕ ਹੱਥ ਵਿੱਚ ਉਸਦੀ ਇੱਕ ਟਾਹਣੀ ਫ਼ੜੀ ਹੁੰਦੀ ਹੈ। ਅਜਿਹੀ ਮੂਰਤੀ ਵਿੱਚ ਨਾਰੀਤਵ ਦੇ ਪੱਖਾਂ ਨੂੰ ਉਭਾਰ ਕੇ ਦਰਸਾਇਆ ਗਿਆ ਹੁੰਦਾ ਹੈ।

ਵਿਉਤਪਤੀ[ਸੋਧੋ]

ਸ਼ਾਲਭੰਜਿਕਾ, ਹੋਇਸਾਲ ਯੁੱਗ ਮੂਰਤੀ, 12ਵੀਂ ਸਦੀ ਈਸਵੀ ਬੇਲੂਰ, ਕਰਨਾਟਕ, ਭਾਰਤ

ਸੰਸਕ੍ਰਿਤ ਵਿੱਚ ਸ਼ਾਲਭੰਜਿਕਾ ਤੋਂ ਭਾਵ ਹੈ - 'ਸਾਲ ਦੇ ਰੁੱਖ ਤੋਂ ਟਾਹਣੀ ਤੋੜਨ ਵਾਲ਼ੀ' ਇਸ ਨਾਲ਼ ਇੱਕ ਦੰਦ ਕਥਾ ਵੀ ਇਉਂ ਜੁੜੀ ਹੋਈ ਹੈ- ਕਿਹਾ ਜਾਂਦਾ ਹੈ ਕਿ ਜਦੋਂ ਸ਼ਾਕਿਆ ਵੰਸ਼ ਦੀ ਮਹਾਰਾਣੀ ਮਾਯਾ ਗਰਭਵਤੀ ਹੋਣ ਕਰਕੇ ਆਪਣੇ ਪੇਕੇ ਜਾ ਰਹੀ ਸੀ, ਜਿਹਾ ਕਿ ਉਸ ਸਮੇਂ ਰਿਵਾਜ਼ ਸੀ, ਰਸਤੇ ਵਿੱਚ ਜੰਗਲ਼ ਵਿੱਚ ਹੀ ਉਸਨੂੰ ਪ੍ਰਸੂਤੀ ਪੀੜਾਂ ਸ਼ੁਰੂ ਹੋ ਗਈਆਂ ਅਤੇ ਉਸਨੇ ਅਸ਼ੋਕ ਦੇ ਦਰਖ਼ਤ ਦੀ ਟਾਹਣੀ ਫ਼ੜ ਕੇ ਇੱਕ ਬਾਗ਼ ਵਿੱਚ ਲੁੰਬਿਨੀ ਦੇ ਸਥਾਨ ਤੇ ਗੌਤਮ ਬੁੱਧ ਨੂੰ ਜਨਮ ਦਿੱਤਾ।

ਅਜਿਹੀਆਂ ਮੂਰਤੀਆਂ ਨੂੰ ਮਦਨਕਈ, ਮਦਨਿਕਾ ਜਾਂ ਸ਼ਿਲਾ-ਬਾਲਿਕਾ ਵੀ ਕਿਹਾ ਜਾਂਦਾ ਹੈ। ਇਹਨਾਂ ਮੂਰਤੀਆਂ ਨੂੰ ਦੱਖਣ ਦੇ ਹੋਇਸਾਲਾ ਵੰਸ਼ੀ ਰਾਜਿਆਂ ਦੇ ਕਾਲ਼ ਵਿੱਚ (ਭਾਵ 12 ਸਦੀ ਈਸਵੀ) ਕਾਫ਼ੀ ਪ੍ਰਸਿੱਧੀ ਮਿਲ਼ੀ। ਹੁਣ ਵੀ ਦੱਖਣੀ ਭਾਰਤ ਵਿੱਚ, ਵਿਸ਼ੇਸ਼ ਕਰ ਕੇਰਲਾ ਵਿੱਚ ਸ਼ਾਲਭੰਜਿਕਾ ਦੀਆਂ ਬਹੁਤ ਹੀ ਸੁੰਦਰ ਪ੍ਰਾਚੀਨ ਮੂਰਤੀਆਂ ਪ੍ਰਾਪਤ ਹਨ।

ਹਵਾਲੇ[ਸੋਧੋ]

  1. "Sandstone figure of Shalabhanjika Yakshi, stupa 1 at Sanchi, Central India, 1st century AD". British Museum. Retrieved May 11, 2013.
  2. "Temple Strut with a Tree Goddess (Shalabhanjika)". The Metropolitan Museum of Art. Retrieved May 11, 2013.