ਸ਼ਾਹ ਮਰਾਕਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਾਹ ਮਰਾਕਸ਼ ਜਿਨ੍ਹਾਂ ਦੇ 888 ਬੱਚੇ ਸਨ । ਮਰਾਕਸ਼ ਦੇ ਸ਼ਾਹ ਮੌਲਾਈ ਇਸਮਾਈਲ (1674-1727) ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਇਨ੍ਹਾਂ ਦੇ ਅੱਠ ਸੌ ਅਠਾਸੀ (888) ਬੱਚੇ ਸਨ | ਇਨ੍ਹਾਂ ਦੀ ਫ਼ੌਜ 'ਚ ਇਕ ਅਜਿਹੀ ਰੈਜਮੈਂਟ ਸੀ, ਜਿਸ 'ਚ ਪੰਜ ਸੌ ਚਾਲੀ ਸਿਪਾਹੀ ਸਨ ਤੇ ਇਹ ਸਾਰੇ ਇਨ੍ਹਾਂ ਦੇ ਬੇਟੇ ਸਨ | ਸ਼ਾਹ ਦੇ ਬੱਚਿਆਂ ਬਾਰੇ ਪੂਰਨ ਵਿਸਥਾਰ ਦਾ ਰਿਕਾਰਡ ਰਾਜਧਾਨੀ ਦੇ ਦਾਰੁਲਫੈਜ਼ ਕੋਲ ਰਹਿੰਦਾ ਸੀ | ਜਦੋਂ ਸ਼ਾਹ ਦੀ ਕਿਸੇ ਬੀਵੀ ਦੇ ਲੜਕਾ ਪੈਦਾ ਹੁੰਦਾ ਤਾਂ ਦਰੁਲਫੈਜ਼ ਵੱਲੋਂ ਉਹਨੂੰ ਸੋਨੇ ਦਾ ਉਸਤਰਾ ਦਿੱਤਾ ਜਾਂਦਾ ਸੀ ਅਤੇ ਜੇਕਰ ਲੜਕੀ ਪੈਦਾ ਹੁੰਦੀ ਤਾਂ ਚਾਂਦੀ ਦਾ ਆਈਨਾ ਦਿੱਤਾ ਜਾਂਦਾ ਸੀ | ਮੌਲਾਈ ਇਸਮਾਈਲ ਦਾ ਰਾਜਕਾਲ ਖਤਮ ਹੋਣ ਤੋਂ ਬਾਅਦ ਦਰੁਲਫੈਜ਼ ਨੇ ਅੰਦਾਜ਼ਾ ਲਾਇਆ ਕਿ ਪੰਜ ਸੌ ਅਫਤਾਲੀਸ ਉਸਤਰੇ ਤੇ ਤਿੰਨ ਸੌ ਚਾਲੀ ਆਈਨੇ (ਸ਼ੀਸ਼ੇ) ਵੰਡੇ ਗਏ ਸਨ | ਦਰੱਖਤ ਜਿਹਦੇ ਹੇਠਾਂ ਸੱਤ ਹਜ਼ਾਰ ਲੋਕਾਂ ਨੇ ਬਸੇਰਾ ਕੀਤਾ ਬੋਹੜ ਦਾ ਦਰੱਖਤ ਦੁਨੀਆ 'ਚ ਸਭ ਤੋਂ ਵੱਧ ਚਾਰੇ ਪਾਸਿਆਂ ਨੂੰ ਫੈਲਦਾ ਹੈ | ਜਦੋਂ ਸਿਕੰਦਰ ਮਹਾਨ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ ਤਾਂ ਉਥੇ ਬੋਹੜ ਦਾ ਇਕ ਦਰੱਖਤ ਏਨਾ ਵਿਸ਼ਾਲ ਤੇ ਚਾਰੇ ਪਾਸੇ ਫੈਲਿਆ ਹੋਇਆ ਸੀ ਕਿ ਸਿਕੰਦਰ ਮਹਾਨ ਦੀ ਫ਼ੌਜ ਦੇ 7 ਹਜ਼ਾਰ ਸਿਪਾਹੀਆਂ ਨੇ ਉਹਦੀ ਛਾਂ ਹੇਠ ਬਸੇਰਾ ਕੀਤਾ ਸੀ। [1]

ਹਵਾਲੇ[ਸੋਧੋ]