ਸ਼ਿਰਕ (ਇਸਲਾਮ)
Jump to navigation
Jump to search
ਸ਼ਿਰਕ (ਅਰਬੀ: شرك širk) ਇਸਲਾਮ ਵਿੱਚ ਮੂਰਤੀ-ਪੂਜਾ ਜਾਂ ਬਹੁਦੇਵਵਾਦ ਨੂੰ ਕਹਿੰਦੇ ਹਨ। ਸ਼ਿਰਕ, ਯਾਨੀ ਅੱਲ੍ਹਾ ਦੇ ਇਲਾਵਾ ਕਿਸੇ ਹੋਰ ਨੂੰ ਪੂਜਣਾ ਇਸਲਾਮ ਵਿੱਚ ਸਭ ਤੋਂ ਵੱਡਾ ਅਤੇ ਨਾਖਿਮਾਯੋਗ ਪਾਪ ਸਮਝਿਆ ਜਾਂਦਾ ਹੈ।[1] ਇਹ ਤੌਹੀਦ (ਇੱਕ ਰੱਬ ਦਾ ਸਿਧਾਂਤ) ਦਾ ਵਿਰੋਧੀ ਸ਼ਬਦ ਹੈ। ਸ਼ਿਰਕ, ਅਰਬੀ ਲਫ਼ਜ਼ "ਸ਼ਿਰਾਕਤ" ਤੋਂ ਨਿਕਲਿਆ ਹੈ ਜਿਸ ਦਾ ਮਤਲਬ ਹੈ ਭਿਆਲੀ ਜਾਂ ਸਾਂਝੀਦਾਰੀ। ਕੁਰਾਨ ਦੀ ਪਰਿਭਾਸ਼ਾ ਅਨੁਸਾਰ ਰੱਬ ਦੇ ਵਜੂਦ ਜਾਂ ਉਸਦੇ ਗੁਣਾਂ ਅਤੇ ਅਧਿਕਾਰਾਂ ਵਿੱਚ ਕਿਸੇ ਨੂੰ ਸ਼ਰੀਕ ਜਾਂ ਸਾਂਝੀਦਾਰ ਸਮਝਣਾ ‘ਸ਼ਿਰਕ ਹੈ।
ਹਵਾਲੇ[ਸੋਧੋ]
- ↑ ਕੁਰਾਨ: ਇਸਲਾਮ ਵਿੱਚ ਇਸਦਾ ਸਥਾਨ - ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ 62