ਸ਼ਿਲਪਾ ਆਨੰਦ
ਓਹਨਾ ਸ਼ਿਵਾਨੰਦ | |
---|---|
![]() ਫਿਲਮ 'ਯੇ ਹੈ ਲਾਲੀਪੌਪ' ਦੇ ਲੋਕੇਸ਼ਨ ਸ਼ੂਟ 'ਤੇ ਆਨੰਦ | |
ਜਨਮ | ਸ਼ਿਲਪਾ ਆਨੰਦ 10 ਦਸੰਬਰ 1982[1] |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਸ਼ੋਨਾ, ਸ਼ਿਲਪੂ |
ਸਿੱਖਿਆ | ਕੰਪਿਊਟਰ ਐਪਲੀਕੇਸ਼ਨਜ਼ (ਐਮਸੀਏ) ਵਿੱਚ ਮਾਸਟਰ ਡਿਗਰੀ |
ਪੇਸ਼ਾ | ਮਾਡਲ, ਅਦਾਕਾਰਾ |
ਸਰਗਰਮੀ ਦੇ ਸਾਲ | 2002 – ਹੁਣ ਤੱਕ |
ਪਰਿਵਾਰ | ਸਾਕਸ਼ੀ ਸ਼ਿਵਾਨੰਦ |
ਸ਼ਿਲਪਾ ਆਨੰਦ (ਜਨਮ ਹੋਇਆ ਸ਼ਿਲਪਾ ਸ਼ਿਵਾਨੰਦ) ਇੱਕ ਭਾਰਤੀ ਮਾਡਲ, ਟੈਲੀਵਿਜ਼ਨ ਅਤੇ ਫਿਲਮ ਅਭਿਨੇਤਰੀ ਹੈ।
ਮੁੱਢਲਾ ਜੀਵਨ
[ਸੋਧੋ]ਸ਼ਿਲਪਾ ਦਾ ਜਨਮ ਦੱਖਣੀ ਅਫ਼ਰੀਕਾ ਵਿੱਚ ਹੋਇਆ ਅਤੇ ਉਸ ਨੇ ਉੱਥੇ ਪੜ੍ਹਾਈ ਕੀਤੀ। ਬਾਅਦ ਵਿੱਚ ਉਹ ਭਾਰਤ ਚਲੀ ਆਈ ਅਤੇ 2000 ਤੋਂ 2003 ਤਕ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਕੰਪਿਊਟਰ ਐਪਲੀਕੇਸ਼ਨ (ਐਮ.ਸੀ.ਏ) ਵਿੱਚ ਮਾਸਟਰਜ਼ ਪ੍ਰਾਪਤ ਕੀਤੀ। ਉਸ ਦੀ ਵੱਡੀ ਭੈਣ ਸੰਧਵੀ ਸ਼ਿਵਾਨੰਦ ਹੈ ਅਤੇ ਦੱਖਣ ਭਾਰਤੀ ਉਦਯੋਗ ਦੀ ਇੱਕ ਫਿਲਮ ਅਭਿਨੇਤਰੀ ਵੀ ਹੈ।
ਕਰੀਅਰ
[ਸੋਧੋ]ਆਨੰਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ। ਉਸ ਨੇ 40 ਤੋਂ ਵੱਧ ਵਿਗਿਆਪਨ ਕੀਤੇ ਹਨ, ਜਿਸ ਵਿੱਚ ਆਮਿਰ ਖਾਨ ਦੇ ਨਾਲ ਕੋਕਾ-ਕੋਲਾ, ਐਸ਼ਵਰਿਆ ਰਾਏ ਬੱਚਨ ਨਾਲ ਲਕਸ ਸਾਬਣ, ਅਮਿਤਾਭ ਬੱਚਨ ਦੇ ਨਾਲ ਡਾਬਰ ਪੁਦੀਨ ਹਰਾ ਅਤੇ ਨੇਰੋਲੈਕ ਪੇਂਟ ਸ਼ਾਮਲ ਹਨ। ਉਸ ਨੇ ਕਈ ਤਰ੍ਹਾਂ ਦੇ ਬ੍ਰਾਂਡਾਂ ਦੀ ਮਸ਼ਹੂਰੀ ਕਰਨ ਲਈ ਇੱਕ ਮਾਡਲ ਵਜੋਂ ਵੀ ਕੰਮ ਕੀਤਾ ਹੈ।
ਆਨੰਦ ਦੀ ਅਦਾਕਾਰੀ ਦੀ ਸ਼ੁਰੂਆਤ ਦੱਖਣ ਭਾਰਤੀ ਫ਼ਿਲਮ ਬੇਜਵਾੜਾ ਪੁਲਿਸ ਸਟੇਸ਼ਨ (2002) ਵਿੱਚ ਹੋਈ ਸੀ। ਉਸ ਨੇ ਰਵੀ ਸ਼ੰਕਰ ਦੀ ਫ਼ਿਲਮ ਇਕਰਾਰ ਬਾਏ ਚਾਂਸ (2006) ਨਾਲ ਰਸ਼ਮੀ ਮਹਿਰਾ ਦੇ ਰੂਪ ਵਿੱਚ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ।[2]
ਆਨੰਦ ਇੱਕ ਟੈਲੀਵਿਜ਼ਨ ਅਦਾਕਾਰਾ ਵੀ ਹੈ। ਉਸਨੇ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ ਸਟਾਰ ਵਨ 'ਤੇ 2007 ਦੇ ਮੈਡੀਕਲ ਯੂਥ ਸ਼ੋਅ 'ਦਿਲ ਮਿਲ ਗਏ' ਨਾਲ ਕੀਤੀ[3], ਜਿੱਥੇ ਉਸ ਨੇ ਸ਼ੋਅ ਦੇ ਸੀਜ਼ਨ 1 ਵਿੱਚ ਡਾ. ਰਿਧੀਮਾ ਗੁਪਤਾ ਦੀ ਭੂਮਿਕਾ ਨਿਭਾਈ। ਮਈ 2008 ਵਿੱਚ, ਉਸ ਨੇ ਪ੍ਰੋਡਕਸ਼ਨ ਹਾਊਸ ਵਿੱਚ ਮਤਭੇਦਾਂ ਦੇ ਕਾਰਨ ਸ਼ੋਅ ਛੱਡ ਦਿੱਤਾ। ਪਰ ਜੂਨ 2010 ਵਿੱਚ, ਉਹ ਪ੍ਰਸ਼ੰਸਕਾਂ ਦੀ ਮੰਗ ਦੇ ਕਾਰਨ ਵਾਪਸ ਆ ਗਈ ਅਤੇ ਸ਼ੋਅ ਦੇ ਸੀਜ਼ਨ 2 ਵਿੱਚ ਡਾ ਸ਼ਿਲਪਾ ਮਲਹੋਤਰਾ ਦਾ ਵੱਖਰਾ ਕਿਰਦਾਰ ਨਿਭਾਇਆ।[4]
2012 ਵਿੱਚ, ਉਸ ਨੇ ਐਪੀਸੋਡਿਕ ਸੀਰੀਜ਼ 'ਤੇਰੀ ਮੇਰੀ ਲਵ ਸਟੋਰੀਜ਼' ਵਿੱਚ ਮੀਰਾ ਦੀ ਭੂਮਿਕਾ ਨਿਭਾਈ।
2015 ਵਿੱਚ, ਉਸ ਨੇ ਚੈਨਲ ਬਿਗ ਮੈਜਿਕ ਦੇ ਸ਼ੋਅ ਮਹਿਸਾਗਰ ਵਿੱਚ ਇੱਕ ਕੈਮਿਓ ਭੂਮਿਕਾ ਨਿਭਾਈ।[5]
ਉਹ 'ਗੋਲ ਗੋਲ ਅੱਖ' (2002) ਅਤੇ 'ਕੁਝ ਡੇਰ ਤਕ (2007) ਸੰਗੀਤ ਵੀਡੀਓਜ਼ ਵਿੱਚ ਦਿਖਾਈ ਦਿੱਤੀ, ਅਤੇ ਪਾਰਸ ਅਰੋੜਾ ਅਤੇ ਜ਼ੁਬੇਰ ਨਾਲ ਕੱਚੀਆਂ (2014), ਸ਼ੈਲ ਓਸਵਾਲ ਨਾਲ ਖਵਾਈਸ਼ੀਨ (2014) ਅਤੇ ਤਰਸੇਮ ਜੱਸੜ ਨਾਲ ਓਵਰ ਅੰਡਰ (2016) ਵਿੱਚ ਕੰਮ ਕੀਤਾ।
ਫਿਲਮ
[ਸੋਧੋ]- 2000 ਬਿਜੇਵਾੜਾ ਪੁਲਿਸ ਸਟੇਸ਼ਨ (ਤੇਲਗੂ)
- 2003 ਵਿਸ਼ਨੂੰ (ਤੇਲਗੂ) ਵੇਦਿਕਾ ਦੇ ਤੌਰ ਤੇ
- 2004 ਸਰਵਭੂਮਾ ਅੰਜੂ ਦੇ ਤੌਰ ਤੇ
- 2006 ਇਕ਼ਰਾਰ ਬਾਈ ਚਾਂਸ ਰਸ਼ਮੀ ਮਹਿਰਾ
- 2010 ਦੀਵਾਨੇ ਹੋ ਗਏ ਰੂਸੀ ਦੇ ਤੌਰ ਤੇ
- 2013 ਬਲੱਡੀ ਇਸ਼ਕ ਰਾਧਿਕਾ ਦੇ ਤੌਰ ਤੇ
- 2014 ਮਾਲ ਮੇਂ ਮਸਤੀ ਨਮਿਤਾ ਦੇ ਤੌਰ ਤੇ
- 2016 " ਏ ਹੈ ਲਾਲੀਪੋਪ" ਨਮਿਤਾ ਦੇ ਤੌਰ ਤੇ