ਸ਼ੀਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੀਲਡ
ਤਸਵੀਰ:MarvelShield.jpg
ਸੀਕ੍ਰਿਟ ਵਾਰ: ਫ਼੍ਰਾਮ ਦ ਫ਼ਾਈਲਸ ਆਫ਼ ਨਿੱਕ ਫ਼ਿਊਰੀ #1 ਦਾ ਕਵਰ
ਪ੍ਰਕਾਸ਼ਨ ਜਾਣਕਾਰੀ
ਪ੍ਰਕਾਸ਼ਕਮਾਰਵਲ ਕਾਮਿਕਸ
ਪਹਿਲਾ ਵਿਖਾਵਾਸਟ੍ਰੇਂਜ ਟੇਲਸ #135 (ਅਗਸਤ 1965)
ਰਚਨਾਕਾਰਸਟੈਨ ਲੀ ਅਤੇ ਜੈਕ ਕਰਬੀ
ਕਹਾਣੀ-ਅੰਦਰਲੀ ਜਾਣਕਾਰੀ
ਜਥੇਬੰਦੀ ਕਿਸਮਸੂਹ ਏਜੰਸੀ
ਟਿਕਾਣਾਹੈਲੀਕੈਰੀਅਰ, ਟ੍ਰਿਸਕੇਲੀਅਨ
ਰੋਸਟਰ
ਵੇਖੋ: ਸ਼ੀਲਡ ਦੇ ਮੈਂਬਰਾਂ ਦੀ ਲਿਸਟ

ਸ਼ੀਲਡ (English: S.H.I.E.L.D.) ਮਾਰਵਲ ਕਾਮਿਕਸ ਦੇ ਬ੍ਰਹਿਮੰਡ ਵਿਚਲੀ ਇੱਕ ਜਾਸੂਸ, ਕਨੂੰਨ-ਤਾਮੀਲ ਅਤੇ ਅੱਤਵਾਦ-ਵਿਰੋਧੀ ਏਜੰਸੀ ਹੈ। ਸਟੈਨ ਲੀ ਅਤੇ ਜੈਕ ਕਰਬੀ ਦੀ ਸਟ੍ਰੇਂਜ ਟੇਲਸ #135 (ਅਗਸਤ 1965) ਵਿੱਚ ਬਣਾਈ ਇਹ ਏਜੰਸੀ ਅਕਸਰ ਸੁਪਰਮਨੁੱਖੀ ਅਤੇ ਗ਼ੈਰ-ਕੁਦਰਤੀ ਮੁਸੀਬਤਾਂ ਨਾਲ਼ ਨਿਬੜਦੀ ਹੈ।

ਅੰਗਰੇਜ਼ੀ ਵਿੱਚ ਇਸਦਾ ਪੂਰਾ ਨਾਂ ਅਸਲ ਵਿੱਚ ਸੁਪਰੀਮ ਹੈੱਡਕੁਆਰਟਰਜ਼, ਇੰਟਰਨੈਸ਼ਨਲ ਐਸਪੀਅਨਾਜ, ਲਾਅ-ਇਨਫ਼ੋਰਸਮੰਟ ਡਿਵਿਜਨ (Supreme Headquarters, International Espionage, Law-Enforcement Division) ਹੈ ਜੋ ਕਿ 1991 ਵਿੱਚ ਬਦਲ ਕੇ ਸਟਰੈਟਿਜਿਕ ਹਜ਼ਾਰਡ ਇੰਟਰਵੈਨਸ਼ਨ ਐਸਪੀਅਨਾਜ ਲੌਜਿਸਟਿਕਸ ਡਾਇਰੈਕਟੋਰੇਟ (Strategic Hazard Intervention Espionage Logistics Directorate) ਕਰ ਦਿੱਤਾ ਗਿਆ। ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ ਟਿਕੀਆਂ ਵੱਖ-ਫ਼ਿਲਮਾਂ ਅਤੇ ਨਾਲ਼ ਹੀ ਕਾਫ਼ੀ ਐਨੀਮੇਟਿਡ ਅਤੇ ਲਾਈਵ-ਐਕਸ਼ਨ ਟੈਲੀਵਿਜ਼ਨ ਲੜੀਵਾਰਾਂ ਵਿੱਚ ਇਸਦਾ ਪੂਰਾ ਨਾਂ ਸਟਰੇਟਿਜਿਕ ਹੋਮਲੈਂਡ ਇੰਟਰਵੈਨਸ਼ਨ, ਇਨਫ਼ੋਰਸਮੰਟ ਐਂਡ ਲੌਜਿਸਟਿਕਸ ਡਿਵਿਜ਼ਨ (Strategic Homeland Intervention, Enforcement and Logistics Division) ਹੈ।[1]

ਹਵਾਲੇ[ਸੋਧੋ]

  1. Franich, Darren (24 ਸਿਤੰਬਰ 2013). "SHIELD: 10 Important Facts about Marvel's superspy organization". ਇੰਟਰਟੇਨਮੰਟ ਵੀਕਲੀ. Archived from the original on 2014-01-03. Retrieved 25 ਸਿਤੰਬਰ 2013. {{cite news}}: Check date values in: |accessdate= and |date= (help)