ਸ਼ੀਸ਼ ਮਹਿਲ, ਪਟਿਆਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ੀਸ਼ ਮਹਿਲ (ਸ਼ੀਸਿਆਂ ਦਾ ਮਹਿਲ) ਪੰਜਾਬ ਦੇ ਪਟਿਆਲੇ ਸ਼ਹਿਰ ਵਿੱਚ ਸਥਿਤ ਹੈ। ਇਹ ਮੋਤੀ ਬਾਗ ਪੈਲਸ ਦਾ ਹਿੱਸਾ ਸੀ। ਇਸ ਪੈਲਸ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ 1847 ਈ. ਵਿੱਚ ਬਣਵਾਇਆ ਸੀ। ਪੈਲਸ ਦੇ ਸਾਹਮਣੇ ਇੱਕ ਸੁੰਦਰ ਝੀਲ ਹੈ ਜਿਸ ਉਪਰ ਇੱਕ ਝੂਲਾ ਬਣਿਆ ਹੋਇਆ ਹੈ ਜਿਸਨੂੰ ਕਿ ਲਛਮਣ ਝੂਲਾ ਕਿਹਾ ਜਾਂਦਾ ਹੈ।ਭਾਰਤ ਦੀਆਂ ਰਿਆਸਤਾਂ ਦੇ ਮਹਾਰਾਜਿਆਂ ਵਲੋਂ ਚਲਾਏ ਆਪੋ ਆਪਣੇ ਸਿਕੇ ਇਥੇ ਪਟਿਆਲਾ ਦੇ ਸ਼ੀਸ਼ ਮਹਿਲ ਵਿੱਚ ਬੰਦ ਪਏ ਹਨ। ਐਥੋ ਤੱਕ ਕਿ ਇਥੇ ਨਾਨਕਸ਼ਾਹੀ ਸਿੱਕੇ ਵੀ ਪਏ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਐਥੋਂ ਪਟਿਆਲਾ ਰਿਆਸਤ ਦੇ ਸਿੱਕੇ ਗਾਇਬ ਹਨ। ਪਟਿਆਲਾ ਦੇ ਸ਼ੀਸ਼ ਮਹਿਲ ਵਿੱਚ ਪੇਟੀਆਂ ਵਿੱਚ ਅਤੇ ਸ਼ੀਸ਼ੇ ਦੇ ਬਕਸਿਆਂ ਵਿੱਚ ਬੰਦ ਕਰੀਬ 29,700 ਸਿੱਕੇ ਪਏ ਹਨ। ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚ 867 ਰਿਆਸਤਾਂ ਹਨ ਜਿਨਾਂ ਦੇ ਆਪੋਂ ਆਪਣੇ ਸਿੱਕੇ ਹਨ।