ਸ਼ੇਖ ਇਬਰਾਹੀਮ ਫ਼ਰੀਦ ਸਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ੇਖ ਇਬਰਾਹੀਮ ਫਰੀਦ ਸਾਨੀ (1450 ਈ. ਤੋ 1575 ਈ.)[ਸੋਧੋ]

ਜਾਣ-ਪਛਾਣ[ਸੋਧੋ]

ਸ਼ੇਖ ਇਬਰਾਹੀਮ ਫਰੀਦ ਸਾਨੀ ਪੰਜਾਬੀ ਦਾ ਪਹਿਲਾ ਸੂਫੀ ਕਵੀ ਸੀ। ਸ਼ੇਖ ਇਬਰਾਹੀਮ ਸਾਨੀ ਪਾਕਪਟਨ ਵਿਖੇ ਫਰੀਦ-ਉਦ-ਦੀਨ ਦੀ ਗੱਦੀ ਤੇ ਬਿਰਾਜਮਾਨ ਹੋਇਆ।

ਜਨਮ[ਸੋਧੋ]

ਸੇਖ ਇਬਰਾਹੀ ਮਫਰੀਦ ਸਾਨੀ ਦੇ ਜਨਮ ਬਾਰੇ ਕੋਈ ਜਿਆਦਾ ਜਾਣਕਾਰੀ ਨਹੀਂ ਮਿਲਦੀ। ਪਰਜਵਾਹਰ-ਇ-ਫਰੀਦੀ ਅਤੇ ਗੁਲਜ਼ਾਰ-ਇ-ਫਰੀਦੀ ਦੋਹਾਂ ਗ੍ਰੰਥਾਂ ਵਿੱਚ ਉਸਦੀ ਮੌਤ 959 ਹਿਜ਼ਰੀਵਿੱਚ (1553-54) ਈ. ‘ਚ’ ਪਾਕਪਟਨ ਵਿਖੇ ਹੋਣ ਦਾ ਦਾਹਵਾ ਕੀਤਾ ਗਿਆ ਹੈ।

ਵਿਦਿਆ[ਸੋਧੋ]

ਦੁਨਿਆਵੀ ਵਿਦਿਆ ਦੀ ਪ੍ਰਾਪਤੀ ਤੋਂ ਬਾਦ ਉਹ ਆਪਣੇ ਪਿਤਾ ਖਵਾਜਾ ਸ਼ੇਖ ਮਹੁੰਮਦਤਾ ਉੱਤਰ ਅਧਿਕਾਰੀ ਬਣਿਆ ਤੇ 916-17 ਹਿਜ਼ਰੀ ਵਿੱਚ ਚਿਸ਼ਤੀ ਸਿਲਸਿਲੇ ਦਾ ਗੱਦੀ ਨਸੀਨ ਬਣ ਗਿਆ।3

ਸਾਹਿਤਿਕ ਰਚਨਾਵਾਂ[ਸੋਧੋ]

ਸ਼ੇਖ ਇਬਰਾਹੀਮ ਦੇ ਪੰਜਾਬੀ ਵਿੱਚ ਕੁਝ ਕਾਫੀਆ ਤੇ ਇੱਕ ਸੋ ਤੀਹ ਸ਼ਲੋਕ ਮਿਲਦੇ ਹਨ। ਬਾਵਾ ਬੁੱਧ ਸਿੰਘ ਦੀ ਇਹਰਾਇ ਹੈ ਫਰੀਦ (ਪਹਿਲਾ) ਅਤੇ ਫਰੀਦ ਸਾਨੀ ਦੀ ਰਚਨਾ ਰਲੀ ਮਿਲੀ ਹੈ। ਮੈਕਾਲਿਫ ਦੀ ਦਲੀਲ ਅਨੁਸਾਰ ਗੁਰੂ ਨਾਨਕ ਦੇਵ ਜੀ ਦੀਆ ਮੁਲਾਕਾਤਾਂ ਫਰੀਦ ਸਾਨੀ ਨਾਲ ਹੋਈਆ, ਇਹ ਸਲੋਕ ਉਸਦੇ ਹਨ। ਬਾਵਾ ਬੁੱਧ ਸਿੰਘ ਦੀ ਦਲੀਲ ਦੋ ਤੱਥਾ ਉਪਰ ਅਧਾਰਿਤ ਹੈ ਕਿ ਜੇਕਰਅ ਮੀਰ ਖੁਸਰੋ ਬਾਹਰੋਂ ਭਾਰਤ ‘ਚ’ ਆ ਕੇ ਹਿੰਦੀ ਵਿੱਚ ਲਿਖ ਸਕਦਾ ਹੈ ਤਾਂਫਰੀਦ-ਉਦ-ਦੀਨਪੰਜਾਬਦਾ ਹੋ ਕੇ ਪੰਜਾਬੀ ਵਿੱਚ ਕਿਉ ਨਹੀਂ। ਭਾਵੇਂ ਮਕੈਾਲਿਫ ਦੀ ਦਲੀਲਕਮਜ਼ੋਰ ਹੈ ਪਰੰਤੂ ਨਿਰਣੇੈ ਦੀ ਪੁਸਟੀ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਫਰੀਦ ਦੇ ਸਲ਼ੋਕਾ ਵਿੱਚ ਫਰੀਦ ਦੇ ਸ਼ਲੋਕਾ ਵਿੱਚ ਇੱਕ ਸਲੋਕ ਇਹ ਵੀ ਸਾਮਿਲ ਹੈ।

ਸ਼ੇਖ ਹੈਯਾਤੀ ਜਗਿ ਨਾ ਕੋਈ ਥਿਰੁ ਰਹਿਆ।
ਜਿਸ ਆਸਣਿਹਮ ਬੇਠੈ ਕੇਤੇ ਬੈਸਿ ਗਿਆ

ਇਸ ਤੋ ਪਤਾ ਲੱਗਦਾ ਹੈ ਇਹ ਸਲੋਕ ਫਰੀਦ ਸਾਨੀ ਦਾ ਹੈ।

ਹਵਾਲੇ[ਸੋਧੋ]

ਡਾ.ਲਾਜਵੰਤੀ ਰਾਮਕ੍ਰਿਸਨ, ਪੰਜਾਬੀ ਸੂਫੀ ਕਵੀ, ਪੰਨਾ 51 ਜਵਾਹਰ-ਇ-ਫਰੀਦੀ, ਪੰਨਾ 294 ਅਤੇ ਗੁਲਜ਼ਾਰ-ਇ-ਫਰੀਦੀ, ਪੰਨਾ-81 ਆਦਿ ਗ੍ਰੰਥ ਸਾਹਿਬ, ਆਸਾ ਸੇਖ ਫਰੀਦ ਸ਼ਲੋਕ