ਸ਼ੈਲੀ ਦਾ ਗੁਣ ਪ੍ਰਸਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਸਾਦ[ਸੋਧੋ]

ਇਹ ਸ਼ੈਲੀ ਦੀ ਸਪੱਸ਼ਟਤਾ, ਸਰਲਤਾ ਤੇ ਸੁਭਾਵਿਕਤਾ ਦਾ ਗੁਣ ਹੈ। ਇਹ ਗਿਆਨਮੲੀ ਲਿਖਤਾਂ ਵਿੱਚ ਜ਼ਿਆਦਾ ਵਰਤਿਆ ਮਿਲਦਾ ਹੈ ਤਾਂ ਜੋ ਅਰਥਾਂ ਦਾ ਸਹੀ ਸੰਚਾਰ ਸੰਭਵ ਹੋ ਸਕੇ। ਇਸਦੇ ਵਾਕ ਸਪੱਸ਼ਟ ਤੇ ਭਾਵਪੂਰਨ ਹੁੰਦੇ ਹਨ। ਸ਼ਾਂਤਮੲੀ ਗੰਭੀਰ ਭਾਵ ਤੇ ਤੱਥਾਂ ਦੀ ਵਿਅੰਜਨਾਂ,ਇਸਦੀ ਵਿਸ਼ੇਸ਼ਤਾ ਹੈ। ਇਹਨਾਂ ਤੋਂ ਇਲਾਵਾ ਲਕਸ਼ਣਾਂ ਅਤੇ ਮੁਹਾਵਰੇ/ਅਖਾਣਾਂ ਦੀ ਵਰਤੋਂ ਨੂੰ ਵੀ ਸ਼ੈਲੀ ਦੇ ਗੁਣਾਂ ਵਜੋਂ ਪ੍ਰਵਾਨ ਕੀਤਾ ਗਿਆ ਹੈ। ਲਕਸ਼ਣਾਂ ਇਸ ਵਿੱਚ ਨਵੇਂ ਤੱਤਾਂ ਦਾ ਸੰਚਾਰ ਕਰਦੀ ਹੈ ਅਤੇ ਆਕਰਸ਼ਣ ਵਧਾਉਂਦੀ ਹੈ ਜਦ ਕਿ ਮੁਹਾਵਰੇ/ਅਖਾਣ ਇਸਦੇ ਪ੍ਰਭਾਵ ਤੇ ਅਰਥ ਪੱਖ ਵਿੱਚ ਵਾਧਾ ਕਰਦੇ ਹਨ। ਰਚਨਾ ਵਿੱਚ ਇਹਨਾਂ ਦੀ ਢੁਕਵੀਂ ਵਰਤੋਂ ਬੜਾ ਅਨੁਕੂਲ ਪ੍ਰਭਾਵ ਪਾਉਂਦੀ ਹੈ ਅਤੇ ਇਕ ਦਮ ਲੋਕ ਨੇੜਤਾ ਪੈਦਾ ਕਰ ਦਿੰਦੀ ਹੈ।

ਇਸ ਤਰ੍ਹਾਂ ਭਾਰਤੀ ਵਿਦਵਾਨਾਂ ਨੇ ਸੁੰਦਰ ਰਚਨਾ, ਸ਼ਬਦਾਂ ਦੀ ਵਿਸ਼ੇ ਅਨੁਸਾਰ ਚੋਣ, ਸ਼ਬਦ ਅਤੇ ਅਰਥ ਦੀ ਮੈਤ੍ਰੀ-ਅਨੁਕੂਲ ਅਤੇ ਉਚਿਤ ਪ੍ਰਗਟਾਉ, ਗੋਰਵਮੲੀ ਭਾਸ਼ਾਂ ਆਦਿ ਪੱਖਾਂ ਉਪਰ ਬਲ ਦਿੰਦਾ ਹੈ।

ਲੇਖਕ ਦੀ ਮਾਨਸਿਕ ਸਥਿਤੀ ਦੇ ਆਧਾਰ ਤੇ ਵੀ ਸ਼ੈਲੀ ਵਿੱਚ ਕੁਝ ਗੁਣ ਮੰਨੇ ਗੲੇ ਹਨ। ਜੋ ਕਿ ਹੇਠ ਲਿਖੇ ਅਨੁਸਾਰ ਹਨ।

ਗੰਭੀਰਤਾ[ਸੋਧੋ]

ਵਿਸ਼ੇ ਦੇ ਅਨੁਕੂਲ ਲੇਖਕ ਬਹੁਤ ਗਹਿਰਾੲੀ ਵਿੱਚ ਉਤਰ ਜਾਂਦਾ ਹੈ। ਸ਼ੈਲੀ ਵਿੱਚ ਦਾਰਸ਼ਨਿਕ ਅੰਸ਼ ਭਰ ਜਾਂਦਾ ਹੈ। ਗੰਭੀਰ ਭਾਵਾਂ ਦਾ ਵਿਵੇਚਨ, ਸੰਗਠਿਤ ਸ਼ਬਦਾਂ ਰਾਂਹੀ ਸੂਤਰਾਤਮਕ ਢੰਗ ਨਾਲ ਕੀਤਾ ਜਾਂਦਾ ਹੈ। ਧਾਰਮਿਕ, ਸਮਾਜਕ, ਦਾਰਸ਼ਨਿਕ ਵਿਸ਼ਿਆਂ ਦਾ ਵਿਸ਼ਲੇਸ਼ਣ ਬੜੀ ਗਹਿਰਾੲੀ ਨਾਲ ਕੀਤਾ ਜਾਂਦਾ ਹੈ। ਏਥੇ ਸ਼ੇਖੀ ਤੇ ਹਾਸੇ ਦਾ ਕੋਈ ਸਥਾਨ ਨਹੀਂ ਹੁੰਦਾ।

ਵਿਸ਼ਾਦ[ਸੋਧੋ]

ਲੇਖਕ ਆਪਣੀ ਵਿਸ਼ਾਦ ਅਵਸਥਾ ਦਾ ਹੂ-ਬ-ਹੂ ਮਾਨਸਿਕ ਚਿਤਰਣ ਕਰ ਦਿੰਦਾ ਹੈ।

ਵਿਰੱਕਤੀ[ਸੋਧੋ]

ਦੁਖੀ ਹਿਰਦੇ ਨਾਲ ਜਾਂ ਦੁਖਿਤ ਘਟਨਾ ਹੋ ਜਾਣ ਨਾਲ ਸੰਸਾਰ ਅਤੇ ਜੀਵਨ ਨੂੰ ਨਿਰਾਰਥਕ ਦੱਸ ਕੇ ਵਿਅਕਤੀ ਦੀ ਭਾਵਨਾ ਪੇਸ਼ ਕਰਦਾ ਹੈ।

ਹਾਸ-ਵਿਅੰਗ[ਸੋਧੋ]

ਕਿਸੇ ਦੀ ਨਿੰਦਾ, ਚਟਕੀਲਾ/ਭੜਕੀਲਾ ਢੰਗ, ਹਾਸਾ- ਠੱਠਾ ਪੈਦਾ ਕਰਦਾ ਹੈ, ਆਦਿ।

ਸੰਜੀਵਤਾ[ਸੋਧੋ]

ਕਿਸੇ ਵਸਤੂ ਜਾਂ ਭਾਵ ਦਾ ਮੂਰਤ ਰੂਪ ਵਿੱਚ ਵਾਸਤਵਿਕ ਚਿਤਰਣ ਅੱਖਾਂ ਸਾਹਮਣੇ ਦ੍ਰਿਸ਼ ਲੈ ਆਉੰਦਾ ਹੈ, ਜੋ ਬੜਾ ਸੰਜੀਵ ਬਣਦਾ ਹੈ।

ਪ੍ਰਭਾਵ ਉਤਪਾਦਕਤਾ[ਸੋਧੋ]

ਭਾਵਾਂ ਦੀ ਵਿਅੰਜਨਾਂ ਤੇ ਭਾਵਾਂ ਦੇ ਸਜੀਵ ਵਰਣਨ ਤੋਂ ਪਾਠਕ ਖਾਸ ਤੌਰ ਤੇ ਪ੍ਰਭਾਵਿਤ ਤੇ ਮੁਗਧ ਹੁੰਦਾ ਹੈ। ਇਸ ਵਿੱਚ ਤਰਕ/ਦਲੀਲ ਵੀ ਪ੍ਰਭਾਵਸ਼ਾਲੀ ਹੁੰਦੀ ਹੈ।

ਇਸ ਤੋੋਂ ਇਲਾਵਾ ਸਰਲਤਾ,ਸੁਭਾਵਕਤਾ, ਉਲਾਸ, ਲਲਿਤ, ਉਤਾਰ-ਚੜ੍ਹਾ, ਚੁਸਤ ਵਾਕ-ਬਣਤਰ, ਗੋਰਵਤਾ,ਵਿਆਕਰਣਕ ਸ਼ੁਧਤਾ, ਵਾਕ ਤਰਤੀਬ ਆਦਿ ਕੁਝ ਹੋਰ ਪ੍ਰਮੁੱਖ ਗੁਣ ਹਨ।

ਇਸ ਤੋਂ ਇਲਾਵਾ ਸਰਲਤਾ, ਸੁਭਾਵਕਤਾ, ਉੱਲਾਸ, ਲਲਿਤ, ਉਯਤਾਰ-ਚੜ੍ਹਾ, ਚੁਸਤ ਵਾਕ-ਬਣਤਰ, ਗੋਰਵਤਾ, ਵਿਆਕਰਣਕ ਸ਼ੁੱਧਤਾ, ਵਾਕ ਤਰਤੀਬ ਆਦਿ ਕੁਝ ਹੋਰ ਪ੍ਰਮੁੱਖ ਗੁਣ ਹ ਸ਼ੈਲੀ ਵਿੱਚ ਕੁਝ ਦੋਸ਼ਾਂ ਤੋਂ ਬਚਾਉ ਕਰਨ ਦੀ ਜ਼ਰੂਰਤ ਵੀ ਹੁੰਦੀ ਹੈ।

ਬਚਾਉ ਦੇ ਅਜਿਹੇ ਕੁਝ ਪੱਖ

• ਲਿਖਤ ਵਿੱਚ ਸਮਾਸਾਂ ਦੀ ਬਹੁਤੀ ਵਰਤੋਂ ਨਾ ਕੀਤੀ ਜਾਏ ਅਤੇ ਨਾ ਹੀ ਬੇਲੋੜੇ ਸਮਾਸ ਬਣਾਏ ਜਾਣ।

• ਰਚਨਾ ਵਿੱਚ ਪ੍ਰਚਲਿਤ ਸ਼ਬਦਾਂ ਦੀ ਵਰਤੋਂ ਕੀਤੀ ਜਾਏ ਅਤੇ ਅਪ੍ਰਚਲਿਤ‌ ਸ਼ਬਦਾਂ ਦੀ ਵਰਤੋਂ ਦਾ ਤਿਆਗ ਕੀਤਾ ਜਾੲੇ।

• ਵਾਰਤਕ ਵਿੱਚ ਲੰਬੇ, ਅਪ੍ਰਚਲਿਤ ਅਤੇ ਬਹੁਤ ਵਿਸ਼ੇਸ਼ਣਾਂ ਦੀ ਵਰਤੋਂ ਵੀ ਦੋਸ਼ਪੂਰਣ ਹੈ।

• ਵਾਰਤਕ ਵਿੱਚ ਅਜਨਬੀ ਤੇ ਅਪ੍ਰਚਲਿਤ ਰੂਪਕਾਂ ਦੀ ਵਰਤੋਂ ਨਾ ਕੀਤੀ ਜਾਏ।

• ਇਸ ਤੋਂ ਇਲਾਵਾ ਵਾਰਤਕ ਵਿੱਚ ਵਿਆਕਰਣਕ ਅਸ਼ੁਧੀਆਂ, ਕ੍ਰਮਦੋਸ਼, ਅਸਪੱਸ਼ਟਤਾ, ਧੁੰਧਲਾਪਨ, ਰੁੱਖਾਪਨ, ਅਵੈਧ ਵਰਤੋਂ, ਸਥਾਨਕ ਉਪਭਾਸ਼ਾ ਆਦਿ ਦੀ ਜ਼ਿਆਦਾ ਵਰਤੋਂ ਦੋਸ਼ਪੂਰਣ ਪੱਖ ਹੈ।

    1. ਡਾ. ਗੁਰਨਾਇਬ ਸਿੰਘ, ਡਾ. ਚਰਨਜੀਤ ਕੌਰ. ਵਾਰਤਕ ਸਿਧਾਂਤ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 43. ISBN 978-81-302-0460-4.
  1. ਡਾ. ਗੁਰਨਾਇਬ ਸਿੰਘ, ਡਾ. ਚਰਨਜੀਤ ਕੌਰ. ਵਾਰਤਕ ਸਿਧਾਂਤ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 43. ISBN 978-81-302-0460-4.