ਸ਼ੋਗੁਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ੋਗੁਨ ਸਰਵ-ਜੇਤੂ-ਸੈਨਾਪਤੀ ਹੀ ਸ਼ੋਗੁਨ ਦਾ ਮਤਲਵ ਹੈ ਇਹ ਇੱਕ ਖਤਾਬ ਹੈ ਜੋ ਉਸ ਵੀਰ ਸੈਨਿਕ ਨੂੰ ਦਿਤਾ ਜਾਂਦਾ ਹੈ ਜੋ ਰਣ-ਭੂਮੀ ਵਿੱਚ ਸੈਨਾ ਦੀ ਅਗਵਾਈ ਕਰੇ। ਸ਼ੋਗੁਨ ਸੰਨ 1185 ਤੋਂ 1868 ਤੱਕ ਸ਼ਕਤੀ ਵਿੱਚ ਰਹੇ।

ਜਾਪਾਨ ਵਿੱਚ ਸ਼ੋਗੁਨਾਂ ਦਾ ਆਰੰਭ[ਸੋਧੋ]

ਪ੍ਰਾਚੀਨ ਜਾਪਾਨ ਵਿੱਚ ਸਮਰਾਟ ਦੀ ਅਧੀਨਤਾ ਸਵੀਕਾਰ ਕਰਨ ਵਾਲੇ ਸਾਮੰਤ ਰਾਜੇ ਨੂੰ ਦੈਮਯੋ ਕਿਹਾ ਜਾਂਦਾ ਸੀ। ਉਹ ਇੱਕ ਪਾਸੇ ਤਾਂ ਆਪਣੀਆਂ ਜਾਗੀਰਾਂ ਦਾ ਵਿਸਤਾਰ ਕਰਨ ਲੱਗੇ ਅਤੇ ਦੁਸਰੇ ਪਾਸੇ ਹੋਰ ਸਾਮੰਤਾਂ 'ਤੇ ਆਪਣਾ ਨਿਯੰਤਰਣ ਰੱਖਣ ਲਈ ਕੇਂਦਰੀ ਸਰਕਾਰ 'ਤੇ ਪ੍ਰਭਾਵ ਦਾ ਯਤਨ ਕਰਦੇ ਸਨ। ਉਹ ਸਮਰਾਟ ਦ ਪ੍ਰਤੀ ਭਗਤੀ ਰੱਖਦੇ ਸਨ ਹੋਏ ਸਾਰੇ ਸ਼ਾਸਨ ਦਾ ਸੰਚਾਲਨ ਕਰਦੇ ਸਨ। ਸੰਨ 1185 ਵਿੱਚ ਮਿਨਾਮੋਤਾ ਦੀ ਸ਼ਕਤੀ ਬਹੁਤ ਜ਼ਿਆਦਾ ਵਧ ਗਈ ਸੀ ਅਤੇ ਉਸ ਨੇ ਜਾਪਾਨ ਦੇ ਸ਼ਾਸਨ 'ਤੇ ਅਧਿਕਾਰ ਕਰ ਲਿਆ। ਇਸ ਵੰਸ ਦਾ ਮੋਢੀ ਯੋਰੀਤੋਮੋ ਸੀ ਜਿਸ ਨੇ ਅਤੇ ਉਸ ਦੇ ਉੱਤਰਾਧਿਕਾਰੀਆ ਨਾ ਕਾਫ਼ੀ ਸਮੇਂ ਤੱਕ ਰਾਜ ਕੀਤਾਂ। ਇਸ ਦੇ ਹੋਜੋ ਪਰਿਵਾਰ ਨੂੰ ਸ਼ੋਗੁਨ ਦੀ ਪਦਵੀ ਪ੍ਰਾਪਤ ਹੋਈ। ਸੰਨ 1336 ਵਿੱਚ ਅਸ਼ੀਕਾਗਾ ਸ਼ੋਗੁਨ ਰਾਜ ਦੀ ਸਥਾਪਨਾ ਹੋਈ ਜਿਸ ਨੇ 1537 ਤੱਕ ਰਾਜ ਕੀਤਾ। ਜਾਪਾਨ ਦੇ ਏਕੀਕਰਣ ਹੋਣ ਤੋਂ ਬਾਅਦ ਤੋਕੂਗਾਵਾ ਨੇ ਸੰਨ 1868 ਸ਼ਾਸਤ ਕੀਤਾ ਅਤੇ ਜਾਪਾਨ ਪੱਛਮ ਦੇ ਸੰਪਰਕ ਵਿੱਚ ਆ ਗਿਆ।

ਕਾਰਨ[ਸੋਧੋ]

ਸੱਤਵੀਂ ਸਦੀ ਤੋਂ ਲੈ ਕੇ ਬਾਰਵੀਂ ਸਦੀ ਤੱਕ ਜਾਪਾਨ ਦਾ ਸਮਰਾਟ ਫੁਜੀਵਾਰਾ ਪਰਿਵਾਰ ਦੇ ਕੰਟਰੋਲ 'ਚ ਰਿਹਾ। ਇਸੇ ਕਾਰਨ ਲਾਲਚੀ ਅਤੇ ਵੀਰ ਸਾਮੰਤ ਦਰਬਾਰ ਛੱਡ ਕੇ ਹੋਰ ਪ੍ਰਾਂਤਾਂ ਵਿੱਚ ਜਾ ਕੇ ਵਸ ਗਏ ਜਿਥੇ ਉਹਨਾਂ ਨੇ ਵੱਖ-ਵੱਖ ਸਾਧਨਾਂ ਦੁਆਰਾ ਆਪਣੀ ਸ਼ਕਤੀ ਦਾ ਵਿਸਥਾਰ ਕੀਤਾ। ਉਹਨਾਂ ਨੇ ਕਿਲ੍ਹਿਆ ਦਾ ਨਿਰਮਾਣ ਅਤੇ ਸ਼ਕਤੀਸ਼ਾਲੀ ਸੈਨਾ ਦਾ ਸੰਗਠਨ ਕਰ ਲਿਆ। 12ਵੀਂ ਸਦੀ ਦੇ ਬਾਅਦ ਉਹਨਾਂ ਆਪਣੀ ਸੱਤਾ ਸਥਾਪਿਤ ਕਰਨੀ ਸ਼ੁਰੂ ਕਰ ਦਿਤੀ। ਇਹਨਾਂ ਵਿੱਚ ਹਾਉਰਾ, ਮਿਨਾਮੋਤੋ ਬਹੁਤ ਸ਼ਕਤੀਸ਼ਾਲੀ ਹੋ ਚੁੱਕੇ ਸਨ। ਫੁਜੀਵਾਰਾ ਪਰਿਵਾਰ ਦੀ ਸ਼ਕਤੀ ਘੱਟ ਹੋਣ ਕਰਕੇ ਉਹਨਾਂ ਨੇ ਸਾਮੰਤਾ ਦੀ ਸਹਾਇਤਾ ਲੈਣੀ ਪਈ ਸੀ। ਅੰਤ 1185 ਵਿੱਚ ਦਾਨ-ਨੋ-ਉਰਾ ਦਾ ਨੌ-ਸੈਨਿਕ ਯੁੱਧ ਸ਼ੁਰੂ ਹੋਇਆ ਜਿਸ ਵਿੱਚ ਮਿਨਾਮੋਤੋ ਨੇ ਹਾਇਰਾ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੱਤਾ।

ਸ਼ੋਗੁਨਾਂ ਦਾ ਉਭਾਰ[ਸੋਧੋ]

ਦਾਨ-ਨੋ-ਉਰਾ 1185 ਦੇ ਯੁੱਧ ਦੇ ਜੇਤੂ ਯੋਰੀ-ਤੋਮੋ ਇਹ ਬਹੁਤ ਹੀ ਮਹਾਨ ਸਾਮੰਤ ਸੀ। 12ਵੀਂ ਸਦੀ ਦੇ ਅੰਤ ਵਿੱਚ ਉਸ ਨੇ ਦੂਜੇ ਸਾਮੰਤਾਂ ਨੂੰ ਹਰਾ ਦਿਤਾ ਅਤੇ ਜਾਪਾਨੀ ਸਮਰਾਟ ਨੂੰ ਆਪਣੇ ਹੱਥ ਦੀ ਕਠਪੁਤਲੀ ਬਣਾ ਲਿਆ। ਇਸ ਤਰ੍ਹਾਂ ਯੋਰੀਤੋਮੋ ਜਾਪਾਨ ਦਾ ਪਹਿਲਾ ਸ਼ੋਗੁਨ ਸੀ। ਉਸ ਨੇ ਨਾ ਤਾਂ ਸਮਰਾਟ ਦੀ ਪਦਵੀ ਨੂੰ ਨੁਕਸ਼ਾਨ ਪਹੁੰਚਾਇਆ ਤੇ ਲੋਕ ਸਮਝਦੇ ਸਨ ਕਿ ਸ਼ਾਸਨ ਸਮਰਾਟ ਹੀ ਚਲਾ ਰਿਹਾ ਹੈ ਅਤੇ ਨਾ ਹੀ ਸਾਮੰਤਾਂ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕੀਤ ਅਤੇ ਸਾਮੰਤ ਪ੍ਰਥਾ ਨੂੰ ਬਣਾਈ ਰੱਖਿਆ। ਉਸ ਨੇ ਆਪਣੀ ਰਾਜਧਾਨੀ ਕਿਓਤੋ ਤੋਂ ਹਟਾ ਕਿ ਕਾਮਾ-ਕੁਰਾ ਬਣਾਈ। ਉਸ ਨੇ ਸਮਰਾਟ ਫੁਜੀਵਾਰਾ ਨੂੰ ਰਹਿਣ ਦਿੱਤਾ।

ਯੋਰੀਤੋਮੋ ਦੇ ਉਤਰਾਧਿਕਾਰੀ[ਸੋਧੋ]

ਯੋਰੀਤੋਮੋ ਦੀ ਮੌਤ ਮਗਰੋਂ ਹੋਜੋ ਨੇ ਰੀਜੈਂਟ ਦੀ ਪਦਵੀ ਧਾਰਨ ਕਰਕੇ ਸ਼ੋਗੁਨ ਵਲੋਂ ਸ਼ਾਸਨ ਕਰਨ ਲੱਗਾ। ਇਸ ਸਮੇਂ ਕੁਬਲਾਈ ਖਾਂ ਦੀ ਅਗਵਾਈ ਵਿੱਚ ਮੰਗੋਲਾਂ ਦੋ ਵਾਰੀ ਜਾਪਾਨ ਤੇ ਹਮਲਾ ਕੀਤਾ ਪਰ ਅਸਫ਼ਲ ਰਿਹਾ। ਇਸ ਲੜਾਈ ਕਰਨ ਨਾਲ ਉਹ ਜਾਪਾਨ ਦੇ ਅੰਦਰੂਨੀ ਸੰਗਠਨ ਦੇ ਕੰਮ ਵਿੱਚ ਅਸਫ਼ਲ ਰਿਹਾ ਜਿਸ ਕਰਕੇ ਸ਼ੋਗੁਨ ਦੀਵਾਲੀਆ ਹੋ ਗਿਆ। ਇਸ ਸਮੇਂ ਦਾ ਲਾਭ ਉਠਾਕੇ ਸੈਨਾਪਤੀ ਅਸ਼ੀਕਾਗਾ ਹਾਕਾਊਜੀ ਨੇ ਹੋਜੋ ਪਰਿਵਾਰ ਤੋਂ ਸੱਤਾ ਖੋਹ ਕੇ ਨਵੀਂ ਸ਼ੋਗੁਨ ਵਿਵਸਥਾ ਕੀਤੀ। ਇਸ ਦੇ ਕਾਲ ਵਿੱਚ ਕੇਂਦਰੀ ਸੱਤਾ ਬਹੁਤ ਕਮਜ਼ੋਰ ਹੋ ਗਈ। ਅੰਤ ਵਿੱਚ ਦੇਸ਼ ਦੇ ਏਕੀਕਰਨ ਦੀ ਦਿਸ਼ਾ ਵਿੱਚ ਇਹਨਾਂ ਸਾਮੰਤਾਂ ਦੇ ਸ਼ਕਤੀਸ਼ਾਲੀ ਨੇਤਾ ਔਦਾ-ਨੋਬੂ-ਨਾਗਾ ਨੂੰ ਸਫ਼ਲਤਾ ਮਿਲੀ। ਉਸ ਨੇ 1568 ਵਿੱਚ ਜਾਪਾਨ 'ਤੇ ਆਪਣਾ ਅਧਿਕਾਰ ਕਰ ਲਿਆ। 1852 ਵਿੱਚ ਹਿਦੇ ਯੋਸ਼ੀ ਤਾਯੋ ਤੋਮੀ ਜਿਸ ਨੂੰ ਜਾਪਾਨ ਦਾ ਨਿਪੋਲੀਅਨ ਕਿਹਾ ਜਾਂਦਾ ਸੀ, ਨੇ ਮੁੱਖੀ ਨੂੰ ਕਤਲ ਕਰਕੇ ਕਿਉਤੋ 'ਤੇ ਅਧਿਕਾਰ ਕਰ ਲਿਆ। ਉਸ ਨੇ ਸ਼ਕਤੀਸ਼ਾਲੀ ਦਾਈਮਈਆ ਸਸਤਸੂਮਾ ਅਤੇ ਕਿਊਸ਼ੂ ਨੂੰ ਹਰਾਇਆ। ਸੰਨ 1592 ਵਿੱਚ ਉਸ ਨੇ ਕੋਰੀਆ ਦੇ ਰਸਤੇ ਚੀਨ 'ਤੇ ਜਿੱਤ ਪ੍ਰਾਪਤ ਕਰਨ ਲਈ 2 ਲੱਖ ਸੈਨਿਕਾਂ ਨਾ ਅੱਗੇ ਵਧਿਆ। ਇਸ ਲੜਾਈ ਵਿੱਚ ਚੀਨੀ ਸੈਨਿਕਾਂ ਦਾ ਡੱਟ ਕੇ ਮੁਕਾਬਲਾ ਕੀਤਾ। ਸੰਨ 1549 ਵਿੱਚ ਤਾਯੋ ਤੋਮੀ ਦੀ ਮੌਤ ਹੋ ਗਈ ਤੇ ਜਾਪਾਨੀ ਸੈਨਾਵਾਂ ਨੂੰ ਕੋਰੀਆ ਤੋਂ ਬਾਪਸ ਬੁਲਾ ਲਿਆ ਗਿਆ। ਤਾਯੋ ਤੋਮੀ ਦੀ ਮੌਤ ਤੋਂ ਬਾਅਦ ਤੋਕੂਗਾਵਾਂ ਇਵੇ ਯਾਸੂ ਨੇ ਸ਼ਾਸਨ ਸੰਭਾਲਿਆ। ਇਸ ਨੇ ਤਾਇਓ ਤੋਮੀ ਦੇ ਵਿਰੋਧੀਆ ਨੂੰ ਹਰਾਇਆ। ਇਹ ਸਾਮਰਾਜ 1603 ਤੋਂ 1868 ਤੱਕ ਜਾਪਾਨ ਤੇ ਸਫ਼ਲਤਾ ਪੂਰਵਕ ਰਾਜ ਕਰਦਾ ਰਿਹਾ ਤੇ ਇਸ ਦਾ ਪਤਨ ਹੋ ਗਿਆ।

ਹਵਾਲੇ[ਸੋਧੋ]