ਸ਼ੋਮਾ ਆਨੰਦ
ਸ਼ੋਮਾ ਆਨੰਦ | |
---|---|
ਜਨਮ | |
ਸਰਗਰਮੀ ਦੇ ਸਾਲ | 1976−ਹੁਣ ਤੱਕ |
ਜੀਵਨ ਸਾਥੀ |
ਤਾਰਿਕ ਸ਼ਾਹ
(ਵਿ. 1987; ਮੌਤ 2021) |
ਬੱਚੇ | ਸਾਰਾਹ |
ਸ਼ੋਮਾ ਆਨੰਦ (ਜਨਮ 16 ਫਰਵਰੀ 1958) ਇੱਕ ਭਾਰਤੀ ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਹੈ। ਉਸਨੇ 1980 ਤੋਂ 1990 ਤੱਕ ਕਈ ਮੁੱਖ ਅਤੇ ਸਹਾਇਕ ਭੂਮਿਕਾਵਾਂ ਅਦਾ ਕੀਤੀਆਂ ਹਨ। ਉਸਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਰਿਸ਼ੀ ਕਪੂਰ ਦੇ ਨਾਲ ਫਿਲਮ ਬਾਰੂਦ ਤੋਂ ਕੀਤੀ ਸੀ। ਇਸ ਮਗਰੋਂ ਉਸਨੇ ਫਿਲਮ ਪਤਿਤਾ ਵਿੱਚ ਵੀ ਚੰਗਾ ਕੰਮ ਕੀਤਾ। ਦੋਵੇਂ ਫਿਲਮਾਂ ਪ੍ਰਮੋਦ ਚੱਕਰਬਰਤੀ ਦੀਆਂ ਲਿਖੀਆਂ ਅਤੇ ਨਿਰਦੇਸ਼ਿਤ ਸਨ। 1980 ਵਿੱਚ ਆਈਆਂ ਚਰਚਿਤ ਫਿਲਮਾਂ ਜਗੀਰ ਅਤੇ ਕੁਲੀ ਵਿੱਚ ਵੀ ਉਸਨੇ ਮੁੱਖ ਅਦਾਕਾਰਾ ਦਾ ਰੋਲ ਨਿਭਾਇਆ ਸੀ। 1990 ਤੋਂ ਬਾਅਦ ਹੁਣ ਫਿਲਮਾਂ ਜਿਵੇਂ ਜੈਸੀ ਕਰਨੀ ਵੈਸੀ ਭਰਨੀ, ਕੁਲੀ, ਹੰਗਾਮਾ, ਕਿਆ ਕੂਲ ਹੈਂ ਹਮ ਅਤੇ ਕਲ ਹੋ ਨਾ ਹੋ ਵਿੱਚ ਸਹਾਇਕ ਭੂਮਿਕਾਵਾਂ ਕਰ ਚੁੱਕੀ ਹੈ।
ਉਹ ਭਾਰਤੀ ਟੀਵੀ ਸੋਪ ਭਾਬੀ ਅਤੇ ਕਾਈ ਜਿਆਦਾ ਚਰਚਿਤ ਸਿਟਕਾਮ ਹਮ ਪਾਂਚ ਦਾ ਹਿੱਸਾ ਸੀ। ਉਸਨੇ ਸ਼ਰਾਰਤ ਨਾਂ ਦੇ ਕਾਮੇਡੀ ਸ਼ੋਅ ਵਿੱਚ ਵੀ ਸ਼ਾਂਤੀ ਸੱਭਰਵਾਲ ਦਾ ਰੋਲ ਨਿਭਾਇਆ ਸੀ। ਉਸਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਉਹ ਅਦਾਕਾਰ ਤਾਰਿਕ ਸ਼ਾਹ ਨਾਲ ਵਿਆਹੀ ਹੋਈ ਸੀ ਅਤੇ ਉਹਨਾਂ ਦੀ ਇੱਕ ਬੇਟੀ ਸਾਰਾਹ ਹੈ।[1]
ਟੈਲੀਵਿਜ਼ਨ
[ਸੋਧੋ]- ਮਾਇਕਾ... (ਦੁਰਗਾ ਖੁਰਾਨਾ)
- ਹਮ ਪਾਂਚ ... (ਬੀਨਾ ਮਾਥੁਰ)
- ਭਾਬੀ... (ਰੇਸ਼ਮਾ)
- ਸ਼ਰਾਰਤ... (ਸ਼ਾਂਤੀ ਸੱਭਰਵਾਲ)
- ਗਿਲੀ ਗਿਲੀ ਗੱਪਾ... (ਨਾਨੀ)
- ਜੈਨੀ ਔਰ ਜੁਜੁ... (ਵਿੱਕੀ ਦੀ ਮਾਂ)
- ਖੇਲਤੀ ਹੈ ਜ਼ਿੰਦਗੀ ਆਂਖ ਮਿਚੋਲੀ ... (ਪ੍ਰਭਾ)
ਫਿਲਮੋਗ੍ਰਾਫੀ
[ਸੋਧੋ]- ਫੈਮਿਲੀਵਾਲਾ (2011)
- ਲੜ ਗਿਆ ਪੇਚਾ (2010) ...... ਤੀਜ ਕੌਰ (ਬਲਜੀਤ ਦੀ ਮਾਤਾ)
- ਲਾਈਫ ਪਾਰਟਨਰ (2009) ...... ਸ੍ਰੀਮਤੀ ਦਰਸ਼ਨ ਮਨੀਭਾਈ ਪਟੇਲ
- ਸ਼ਾਦੀ ਕਰਕੇ ਫਸ ਗਯਾ ਯਾਰ (2006)
- ਲਵ ਕੇ ਚੱਕਰ ਮੇਂ (2006) ...... ਕਾਜਲ
- ਭਾਗਮਤੀ (2005)
- ਕਿਆ ਕੂਲ ਹੈਂ ਹਮ (2005) ...... ਡਾ ਸਕ੍ਰਿਉਵਾਲਾ ਦੀ ਪਤਨੀ
- ਥੋੜਾ ਤੁਮ ਬਦਲੋ ਥੋੜਾ ਹਮ (2004)
- ਕਲ ਹੋ ਨਾ ਹੋ (2003) ...... ਲੱਜੋ ਕਪੂਰ ਦੀ ਭੈਣ
- ਹੰਗਾਮਾ (2003) ...... ਸ੍ਰੀਮਤੀ ਤਿਵਾੜੀ
- ਪਿਆਰ ਕੋਈ ਖੇਲ ਨਹੀਂ (1999)
- ਹਿੰਮਤਵਾਲਾ (1998) ...... ਚੰਪਾ
- ਪ੍ਰੋਫ਼ੇੱਸਰ ਕੀ ਪੜੋਸਨ (1994) ...... ਪ੍ਰੋਫੈਸਰ ਮੇਨਕਾ
- ਨਸੀਬ ਵਾਲਾ (1992) ...... ਅਸ਼ੋਕ ਦੀ ਪਤਨੀ
- ਕਰਜ਼ ਚੁਕਾਨਾ ਹੈ (1991) ...... ਸਪਨਾ
- ਇਨਸਾਫ ਕਾ ਖੂਨ (1991)
- ਦਾਤਾ (1989) ...... ਅਲਕਾ
- ਜੈਸੀ ਕਰਨੀ ਵੈਸੀ ਭਰਨੀ (1989) ...... ਸਪਨਾ ਕੁਮਾਰ
- ਬੜੇ ਘਰ ਕੀ ਬੇਟੀ (1989) ...... ਮਨੋਹਰ ਦੀ ਪਤਨੀ
- ਪਿਆਰ ਕਾ ਮੰਦਿਰ (1988) ...... ਸਪਨਾ
- ਦਰਿਆ ਦਿਲ (1988) ...... ਸਪਨਾ
- ਔਰਤ ਤੇਰੀ ਯਹੀ ਕਹਾਨੀ (1988)
- ਸਾਤ ਬਿਜਲੀਆਂ (1988)
- ਖੂਨੀ ਮਹਲ (1987) ...... ਰੀਨਾ
- ਸੀਤਾਪੁਰ ਕੀ ਗੀਤਾ (1987) ...... ਪਿੰਕੀ ਸ੍ਰੀਵਾਸਤਵ
- ਘਰ ਕਾ ਸੁਖ (1987)
- ਜਾਗੋ ਹੁਆ ਸਵੇਰਾ (1987)
- ਨਫਰਤ (1987)
- ਸਵਰਗ ਸੇ ਸੁੰਦਰ (1986)
- ਆਗ ਔਰ ਸ਼ੋਲਾ (1986) ...... ਊਸ਼ਾ ਦੀ ਵੱਡੀ ਭੈਣ
- ਕਾਤਿਲ ਔਰ ਆਸ਼ਿਕ (1986)
- ਆਜ ਕਾ ਦੌਰ (1985) ...... ਸ਼ਾਰਦਾ ਕਪੂਰ ਮਹਿਕ (1985)
- ਪਾਤਾਲ ਭੈਰਵੀ (1985)
- ਘਰ ਦਵਾਰ (1985) ...... ਚੰਦਾ
- ਹਮ ਕਿਆ ਹਮਾਰੇ ਕਿਆ (1985)
- ਸਲਮਾ (1985) ...... ਮੁਮਤਾਜ਼
- ਸ਼ਾਨ (1985)
- ਜਗੀਰ (1984) ...... ਆਸ਼ਾ
- ਘਰ ਏਕ ਮੰਦਰ (1984)
- ਬਿੰਦੀਆ ਚਮਕੇਗੀ (1984)
- ਕੁਲੀ (1983) ...... ਦੀਪਾ ਅਇੰਗਰ
- ਪਾਂਚਵੀਂ ਮੰਜ਼ਿਲ (1983)
- ਹਮ ਸੇ ਨਾ ਜੀਤਾ ਕੋਈ (1983) ...... ਸੁਧਾ
- ਹਿੰਮਤਵਾਲਾ (1983) ...... ਚੰਪਾ
- ਅਫ਼ਸਾਨਾ ਕੀ ਦਿਲ ਕਾ (1983)
- ਜੀਨਾ ਹੈ ਪਿਆਰ ਮੇਂ (1983)
- ਜਵਾਲਾ ਦਹੇਜ ਕੀ (1983)
- ਖਰਾ ਖੋਟਾ (1981)
- ਕਾਰਨ (1981)
- ਜੁਦਾਈ (1980) ...... ਮਨੀਸ਼ਾ ਆਰ ਨਾਰਾਇਣ
- ਆਪ ਕੇ ਦੀਵਾਨੇ (1980) ...... ਮੀਨਾ
- ਪਤਿਤਾ (1980) ...... ਰਜਨੀ
- ਪ੍ਰੇਮ ਜਾਲ (1979)
- ਆਜ਼ਾਦ (1978) ...... ਰੇਖਾ ਸ਼ਰਮਾ
- ਬਾਰੂਦ (1976) ...... ਹੈਰੋਇਨ