ਸ਼ੋਰਗਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ੋਰਗਿਰ, ਉੱਤਰੀ ਭਾਰਤ ਵਿੱਚ ਮਿਲਦੀ ਇੱਕ ਹਿੰਦੂ ਜਾਤੀ ਹੈ। ਸ਼ੋਰਗਿਰ ਘੁਮਿਆਰ ਵੰਸ਼ ਦਾ ਇੱਕ ਸਮਾਜ ਹਨ, ਜੋ ਲੂਣ ਬਣਾਉਣ ਦਾ ਕੰਮ ਕਰਨ ਲੱਗੇ। ਉਹ ਹਿੰਦੁਸਤਾਨੀ ਸ਼ਬਦ ਸ਼ੋਰਾ ਤੋਂ ਇਸ ਭਾਈਚਾਰੇ ਦਾ ਨਾਮ ਪਿਆ, ਜਿਸਦਾ ਅਰਥ ਹੈ ਇੱਕ ਕਿਸਮ ਦੇ ਲੂਣ ਤੋਂ ਹੈ। ਕਿਹਾ ਜਾਂਦਾ ਹੈ ਕਿ ਸ਼ੋਰਗਿਰਾਂ ਦਾ ਮੂਲ ਰਾਜਸਥਾਨ ਤੋਂ ਹੈ। ਸਮੇਂ ਦੇ ਨਾਲ ਇਹ ਉਥੋਂ ਪਰਵਾਸ ਕਰਕੇ ਹਰਿਆਣਾ ਅਤੇ ਪੰਜਾਬ ਵਿੱਚ ਫੈਲ ਗਏ।. ਉਹ ਹੁਣ ਹਰਿਆਣਵੀ ਬੋਲਦੇ ਹਨ, ਅਤੇ ਉਹ ਰੋਹਤਕ, ਹਿਸਾਰ, ਕਰਨਾਲ, ਜੀਂਦ ਅਤੇ ਸਿਰਸਾ ਦੇ ਜ਼ਿਲ੍ਹਿਆਂ ਵਿੱਚ ਮਿਲਦੇ ਹਨ।[1] ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਹਰਿਆਣੇ ਨਾਲ ਲੱਗਦੇ ਦੇਵੀਗੜ੍ਹ ਦੇ ਇਲਾਕੇ ਵਿੱਚ ਵੀ ਮਿਲਦੇ ਹਨ।

ਹਵਾਲੇ[ਸੋਧੋ]