ਸ਼ੰਗਰੀਲਾ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Shangrila Resorts
ਸ਼ੰਗਰੀਲਾ ਝੀਲ
ਸਥਿਤੀ ਸ਼ੰਗਰੀਲਾ ਰਿਜੋਰਟ, ਸਕਰਡੂ
ਗੁਣਕ 35°25′36″N 75°27′18″E / 35.4266666667°N 75.455°E / 35.4266666667; 75.455Coordinates: 35°25′36″N 75°27′18″E / 35.4266666667°N 75.455°E / 35.4266666667; 75.455
ਪਾਣੀ ਦਾ ਨਿਕਾਸ ਦਾ ਦੇਸ਼ Pakistan

ਸ਼ੰਗਰੀਲਾ ਝੀਲ ਪਾਕਿਸਤਾਨ ਦੀ ਇੱਕ ਝੀਲ ਹੈ ਜੋ ਸਕਾਰਡੂ , ਬਾਲਟੀਸਤਾਨ ਕਸਬੇ ਦੇ ਲਾਗੇ ਪੈਂਦੀ ਹੈ ਜੋ 8200 ਫੁੱਟ ਦੀ ਉਚਾਈ ਤੇ ਹੈ । ਇਹ ਇੱਕ ਵਿਲੱਖਣ ਸੈਲਾਨੀ ਥਾਂ ਹੈ ਜੋ ਇੱਕ ਹਵਾਈ ਜਹਾਜ ਦੇ ਢਾਂਚੇ ਵਿੱਚ ਬਣਿਆ ਹੋਇਆ ਹੈ ਜੋ ਕਿ 1920 ਵਿੱਚ ਇਥੇ ਡਿੱਘ ਗਿਆ ਸੀ ।

ਸ਼ੰਗਰੀਲਾ 1983 ਵਿੱਚ ਸਥਾਪਤ ਕੀਤਾ ਗਿਆ ਸੀ ਜਦ ਇਥੇ ਰਿਜੋਰਟ ਹੋਟਲ ਸਕਾਰਡੂ, ਬਾਲਟੀਸਤਾਨ ਖੋਲਿਆ ਗਿਆ ਸੀ । ਸ਼ੰਗਰੀਲਾ ਰਿਜੋਰਟ ਹੋਟਲ ਪਾਕਿਸਤਾਨ ਫੌਜ ਦੇ ਕਮਾਂਡਰ ਬ੍ਰਿਗੇਡੀਅਰ (ਰਿਟਾ.) ਮੁਹਮੰਦ ਅਸਲਮ ਖਾਨ ਨੇ ਬਣਾਇਆ ਸੀ । ਇਸ ਥਾਂ ਦਾ ਨਾਮ ਜੇਮਸ ਹਿਲਟਨ (James Hilton) ਦੇ ਨਾਵਲ ਲੋਸਟ ਹੋਰੀਜ਼ਨ (Lost Horizon) ਤੇ ਰੱਖਿਆ ਗਿਆ ਹੈ। ਇਸ ਨਾਵਲ ਵਿੱਚ ਲੇਖਕ ਇਸ ਜਗਾ ਤੇ ਇੱਕ ਜਹਾਜ ਡਿਗਣ ਦੀ ਇੱਕ ਸੱਚੀ ਕਥਾ ਬਿਆਨ ਕਰਦਾ ਹੈ । ਜਹਾਜ ਵਿਚੋਂ ਜੋ ਕੁਝ ਯਾਤਰੀ ਬਚ ਜਾਂਦੇ ਹਨ ਉਹ ਇਸ ਥਾਂ ਦੇ ਬੁੱਧ ਮੰਦਰ ਦੇ ਬੋਧੀ ਲਾਮਿਆਂ ਦੇ ਸੰਪਰਕ ਵਿੱਚ ਆਓਂਦੇ ਹਨ ਜਿਹਨਾਂ ਤੋਂ ਉਹ ਮਦਦ ਮੰਗਦੇ ਹਨ । ਲਾਮੇ ਉਹਨਾਂ ਨੂੰ ਇੱਕ ਬੋਧ ਮੱਠ ਵਿੱਚ ਲੈ ਕੇ ਜਾਂਦੇ ਹਨ ਜੋ ਬੇਹੱਦ ਰਮਣੀਕ ਥਾਂ ਤੇ ਬਣਿਆ ਹੋਇਆ ਹੁੰਦਾ ਹੈ ਅਤੇ ਫੁੱਲਾਂ ਅਤੇ ਫਲਾਂ ਨਾਲ ਭਰੇ ਰੁਖਾਂ ਨਾਲ ਘਿਰਿਆ ਹੁੰਦਾ ਹੈ । ਇਹ ਲਾਮੇ ਕਾਫੀ ਜਵਾਨ ਲਗਦੇ ਹਨ ਭਾਂਵੇਂ ਕਿ ਉਹ ਆਪਣੇ ਆਪ ਨੂੰ 100 ਸਾਲਾਂ ਤੋਂ ਵੀ ਵੱਧ ਦਸਦੇ ਹਨ । ਇਸ ਥਾਂ ਦਾ ਨਾਮ ਸ਼ੰਗਰੀਲਾ ਰੱਖ ਦਿੱਤਾ ਗਿਆ ਜਿਸਦਾ ਤਿੱਬਤ ਭਾਸ਼ਾ ਵਿੱਚ ਅਰਥ ਹੈ "ਧਰਤੀ ਤੇ ਸਵਰਗ" ।


ਬਾਹਰੀ ਲਿੰਕ[ਸੋਧੋ]