ਸਾਂਵਲ ਧਾਮੀ
ਦਿੱਖ
ਸਾਂਵਲ ਧਾਮੀ (ਪਹਿਲਾ ਨਾਮ ਚਰਨ ਪੁਸ਼ਪਿੰਦਰ ਸਿੰਘ) | |
---|---|
ਜਨਮ | 19 ਜੂਨ ਪਿੰਡ ਸਿੰਗੜੀਵਾਲਾ, ਹੁਸ਼ਿਆਰਪੁਰ, ਪੰਜਾਬ |
ਕਿੱਤਾ | ਅਧਿਆਪਕ, ਯੂ-ਟਿਊਬਰ,ਕਵੀ, ਕਹਾਣੀਕਾਰ |
ਭਾਸ਼ਾ | ਪੰਜਾਬੀ |
ਅਲਮਾ ਮਾਤਰ | ਹੁਸ਼ਿਆਰਪੁਰ ਸਰਕਾਰੀ ਕਾਲਜ, ਹੁਸ਼ਿਆਰਪੁਰ, ਪੰਜਾਬ ; |
ਸ਼ੈਲੀ | ਕਹਾਣੀ |
ਪ੍ਰਮੁੱਖ ਕੰਮ | ਤੂੰ ਨਿਹਾਲਾ ਨਾ ਬਣੀਂ
ਦੁੱਖੜੇ ਸੰਨ ਸੰਤਾਲ਼ੀ ਦੇ (ਵੰਡ ਦੀਆਂ ਕਹਾਣੀਆਂ) ਯਾਦਾਂ:ਮਨੋਹਰ ਸਿੰਘ ਗਿੱਲ (ਸੰਪਾਦਕ) ਖੋਪੜੀ ਦਾ ਤਮਗ਼ਾ (ਕਹਾਣੀ-ਸੰਗ੍ਰਹਿ) |
ਪ੍ਰਮੁੱਖ ਅਵਾਰਡ | ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਵੱਲੋਂ ਅੰਮ੍ਰਿਤਾ ਪ੍ਰੀਤਮ ਸ਼ਤਾਬਦੀ ਐਵਾਰਡ |
ਜੀਵਨ ਸਾਥੀ | 2001-ਰਜਵੰਤ ਕੌਰ |
ਸਾਂਵਲ ਧਾਮੀ ਪੰਜਾਬੀ ਕਹਾਣੀਕਾਰ ਹੈ। ਉਸ ਦਾ ਇੱਕ ਕਾਵਿ-ਸੰਗ੍ਰਹਿ ਵੀ ਛਪ ਚੁੱਕਾ ਹੈ। ਮੱਲ੍ਹਮ, ਸੁਖਮਣੀ, ਪੁਲ ਅਤੇ ਗਾਈਡ ਉਸਦੀਆਂ ਚਰਚਿਤ ਕਹਾਣੀਆਂ ਵਿਚੋਂ ਮੁੱਖ ਹਨ। 2019 ਵਿੱਚ ਉਸਨੂੰ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਡੇਸ਼ਨ ਵੱਲੋਂ ਵੀਡੀਓ ਇੰਟਰਵਿਊਆਂ ਰਾਹੀਂ ਪੰਜਾਬ ਦੀ ਵੰਡ ਦੀਆਂ ਅਣਕਹੀਆਂ ਕਹਾਣੀਆਂ ਨੂੰ ਇਕੱਠੀਆਂ ਕਰਨ ਲਈ “ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਪੁਰਸਕਾਰ” ਨਾਲ ਸਨਮਾਨਤ ਕੀਤਾ ਗਿਆ।
ਜ਼ਿੰਦਗੀ
[ਸੋਧੋ]ਸਾਂਵਲ ਧਾਮੀ ਦਾ ਪਿੰਡ ਸਿੰਗੜੀਵਾਲਾ, ਜ਼ਿਲ੍ਹਾ ਹੁਸ਼ਿਆਰਪੁਰ ਹੈ।ਇਹ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਪੰਜਾਬੀ ਦੇ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹਾਂ ਦੇ ਪਿਤਾ ਦਾ ਨਾਮ ਕੇਵਲ ਸਿੰਘ ਤੇ ਮਾਤਾ ਦਾ ਨਾਮ ਸੇਵਾ ਕੌਰ ਹੈ।ਇਨ੍ਹਾਂ ਦੀ ਪਤਨੀ ਦਾ ਨਾਂ ਰਜਵੰਤ ਕੌਰ ਹੈ।
ਰਚਨਾਵਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਕੈਨਵਸ ਲਈ ਭਟਕਦੇ ਰੰਗ[1]
- ਤੂੰ ਨਿਹਾਲਾ ਨਾ ਬਣੀਂ[2]
- ਖੋਪੜੀ ਦਾ ਤਮਗ਼ਾ(2023)
ਗ਼ਜ਼ਲ-ਸੰਗ੍ਰਹਿ
[ਸੋਧੋ]ਹੋਰ
[ਸੋਧੋ]- ਰਘੁਬੀਰ ਢੰਡ ਦਾ ਗਲਪ ਸੰਸਾਰ
- ਵੰਡ ਦੇ ਦੁੱਖੜੇ[3]