ਸਾਇਟੋਪਲਾਜ਼ਮ
ਦਿੱਖ
ਕੋਸ਼ਾਣੂ ਦੀ ਕੋਸ਼ਾਣੂ ਝਿੱਲੀ ਦੇ ਅੰਦਰ ਕੇਂਦਰਕ ਨੂੰ ਛੱਡਕੇ ਸੰਪੂਰਣ ਪਦਾਰਥਾਂ ਨੂੰ ਸਾਇਟੋਪਲਾਜ਼ਮ (Cytoplasm) ਕਹਿੰਦੇ ਹਨ। ਇਹ ਸਾਰੇ ਕੋਸ਼ਾਣੂਆਂ ਵਿੱਚ ਮਿਲਦਾ ਹੈ ਅਤੇ ਕੋਸ਼ਾਣੂ ਝਿੱਲੀ ਦੇ ਅੰਦਰ ਅਤੇ ਕੇਂਦਰਕ ਝਿੱਲੀ ਦੇ ਬਾਹਰ ਰਹਿੰਦਾ ਹੈ। ਇਹ ਰਵੇਦਾਰ, ਜੈਲੀਨੁਮਾ, ਅਰਧਤਰਲ ਪਦਾਰਥ ਹੈ। ਇਹ ਪਾਰਦਰਸ਼ੀ ਅਤੇ ਚਿਪਚਿਪਾ ਹੁੰਦਾ ਹੈ। ਇਹ ਕੋਸ਼ਾਣੂ ਦੇ 70% ਭਾਗ ਦੀ ਰਚਨਾ ਕਰਦਾ ਹੈ। ਇਸਦੀ ਰਚਨਾ ਪਾਣੀ ਅਤੇ ਕਾਰਬਨਿਕ ਅਤੇ ਅਕਾਰਬਨਿਕ ਠੋਸ ਪਦਾਰਥਾਂ ਤੋਂ ਹੋਈ ਹੈ। ਇਸ ਵਿੱਚ ਅਨੇਕ ਰਚਨਾਵਾਂ ਹੁੰਦੀਆਂ ਹਨ। ਪ੍ਰਕਾਸ਼ ਖੁਰਦਬੀਨ ਵਿੱਚ ਸਾਰੇ ਕੋਸ਼ਾਣੂ-ਅੰਗਾਂ ਨੂੰ ਸਪਸ਼ਟ ਨਹੀਂ ਵੇਖਿਆ ਜਾ ਸਕਦਾ ਹੈ। ਇਨ੍ਹਾਂ ਰਚਨਾਵਾਂ ਨੂੰ ਸਪਸ਼ਟ ਦੇਖਣ ਲਈ ਇਲੈਕਟਰਾਨ ਖੁਰਦਬੀਨ ਜਾਂ ਕਿਸੇ ਹੋਰ ਜਿਆਦਾ ਸਮਰੱਥਾ ਵਾਲੀ ਖੁਰਦਬੀਨ ਦੀ ਲੋੜ ਪੈਂਦੀ ਹੈ।