ਸਮੱਗਰੀ 'ਤੇ ਜਾਓ

ਸਾਊਂਡ ਕਾਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਊਂਡ ਕਾਰਡ ਦੀ ਤਸਵੀਰ

ਸਾਊਂਡ ਕਾਰਡ (ਅੰਗਰੇਜ਼ੀ:Sound card) ਕੰਪਿਊਟਰ ਵਿੱਚ ਲੱਗਣ ਵਾਲਾ ਇੱਕ ਤਰਾਂ ਦਾ ਪੀ.ਸੀ.ਬੀ ਬੋਰਡ ਹੁੰਦਾ ਹੈ। ਸਾਊਂਡ ਕਾਰਡ ਇੱਕ ਵਿਸਥਾਰ ਕਾਰਡ ਜਾ ਆਈਸੀ ਹੁੰਦਾ ਹੈ ਜੋ ਕੰਪਿਊਟਰ ਵਿੱਚ ਆਵਾਜ਼ ਪੈਦਾ ਕਰਨ ਲਈ ਵਰਤਿਆ ਜਾਂਦਾ ਜਿਸਨੂੰ ਸਪੀਕਰ ਜਾ ਹੈੱਡਫੋਨ ਦੁਆਰਾ ਸੁਣਿਆ ਜਾ ਸਕਦਾ ਹੈ। ਪਰ ਇੱਕ ਕੰਪਿਊਟਰ ਸਾਊਂਡ ਕਾਰਡ ਦੇ ਬਾਵਜੂਦ ਵੀ ਆਵਾਜ਼ ਪੈਦਾ ਕਰ ਸਦਾ ਹੈ। ਇਸਨੂੰ ਮਦਰਬੋਰਡ ਪੀਸੀਆਈ ਸਲਾਟ ਵਿੱਚ ਲਗਾਇਆ ਜਾਂਦਾ ਹੈ। ਇਸਨੂੰ ਜਿਆਦਾਤਰ ਸੰਗੀਤ ਉਦਯੋਗ ਕੰਪਨੀਆਂ ਹੀ ਵਰਤਦੀਆਂ ਹਨ।

ਰੰਗ ਕੋਡ[ਸੋਧੋ]

ਸਾਊਂਡ ਕਾਰਡ 'ਤੇ ਕੁਨੈਕਟਰ ਪੀਸੀ ਸਿਸਟਮ ਡਿਜ਼ਾਇਨ ਗਾਈਡ ਅਨੁਸਾਰ ਰੰਗ-ਕੋਡਿਡ ਹਨ।[1] ਇਹਨਾਂ ਸਾਰੀਆਂ ਉੱਤੇ ਤੀਰ, ਘੁਰਨੇ ਅਤੇ ਆਵਾਜਤਿਰੰਗਾਂ ਨਾਲ ਚਿੰਨ੍ਹ ਬਣੇ ਹੁੰਦੇ ਜੋ ਕੀ ਜੈਕ ਦੀ ਸਥਿਤੀ ਦਸਦੇ ਹਨ, ਸਾਰਿਆਂ ਦਾ ਮਤਲਬ ਥੱਲੇ ਦਿੱਤਾ ਹੋਇਆ ਹੈ:

ਰੰਗ ਫੰਕਸ਼ਨ ਕੁਨੈਕਟਰ ਚਿੰਨ੍ਹ
  ਗੁਲਾਬੀ ਐਨਾਲਾਗ ਮਾਈਕਰੋਫੋਨ ਆਡੀਓ ਇੰਪੁੱਟ. 3.5 mm ਮਿਨੀਜੈਕ ਮਾਈਕਰੋਫੋਨ
  ਹਲਕਾ ਨੀਲਾ ਐਨਾਲਾਗ ਲਾਈਨ ਪੱਧਰ ਆਡੀਓ ਇੰਪੁੱਟ. 3.5 mm ਮਿਨੀਜੈਕ ਇੱਕ ਤੀਰ ਇੱਕ ਚੱਕਰ ਵਿੱਚ ਜਾ ਰਿਹਾ ਹੈ
  ਨਿਬੂੰ ਰੰਗਾ ਮੁੱਖ ਸਟੀਰੀਓ ਸਿਗਨਲ (ਸਪੀਕਰ ਜਾ ਹੈੱਡਫੋਨ) ਲਈ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ। 3.5 mm ਮਿਨੀਜੈਕ ਕਿਸੇ ਚੱਕਰ ਦੇ ਇੱਕ ਪਾਸੇ ਤੋਂ ਤੀਰ ਇੱਕ ਤਿਰੰਗ ਵਿੱਚ ਜਾ ਰਿਹਾ ਹੈ
  ਸੰਤਰੀ ਸੈਂਟਰ ਚੈਨਲ ਸਪੀਕਰ ਜਾ ਸਬਵੂਫਰ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ. 3.5 mm ਮਿਨੀਜੈਕ
  ਕਾਲਾ ਸੁਰਾਉਂਡ ਸਪੀਕਰਾਂ ਲਈ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ. 3.5 mm ਮਿਨੀਜੈਕ
  ਚਾਂਦੀ/ਗਰੇ ਸੁਰਾਉਂਡ ਆਪਸ਼ਨਲ ਸਾਇਡ ਚੈਨਲਾਂ ਲਈ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ. 3.5 mm ਮਿਨੀਜੈਕ
  ਭੂਰਾ Analog line level audio output for a ਖਾਸ ਪੈਨਿੰਗ ਲਈ ਐਨਾਲਾਗ ਲਾਈਨ ਪੱਧਰ ਆਡੀਓ ਆਉਟਪੁੱਟ. 3.5 mm ਮਿਨੀਜੈਕ
  ਸੁਨਿਹਰੀ/ਗਰੇ ਗੇਮ ਪੋਰਟ / ਸੰਗੀਤ ਯੰਤਰ ਡਿਜਿਟਲ ਇੰਟਰਫੇਸ ਯੰਤਰ 15 ਪਿੰਨ ਡੀ ਦੋਨੋਂ ਪਾਸਿਆਂ ਤੋਂ ਇੱਕ ਤੀਰ ਤਿਰੰਗ ਵਿੱਚ ਜਾ ਰਿਹਾ ਹੈ

ਹਵਾਲੇ[ਸੋਧੋ]

  1. PC 99 System Design Guide, Intel Corporation and Microsoft Corporation, 14 July 1999. Chapter 3: PC 99 basic requirements (PC 99 System Design Guide (Self-extracting .exe archive) Archived 2007-02-16 at the Wayback Machine.. Requirement 3.18.3: Systems use a color-coding scheme for connectors and ports. Accessed 2012-11-26