ਸਮੱਗਰੀ 'ਤੇ ਜਾਓ

ਸਾਕਾਦਾਰੀ ਤੇ ਸ਼ਰੀਕਾਦਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਾਕਾਦਾਰੀ ਤੇ ਸ਼ਰੀਕੇਦਾਰੀ ਪੰਜਾਬੀ ਸਭਿਆਚਾਰ ਦੀ ਰਿਸ਼ਤਾ-ਨਾਤਾ ਪ੍ਰਣਾਲੀ ਦੇ ਦੋ ਪ੍ਰਮੁੱਖ ਪਸਾਰ ਹਨ। ਸਾਕਾਦਾਰੀ ਤੇ ਸ਼ਰੀਕਾਦਾਰੀ ਦਾ ਪ੍ਰਮੁੱਖ ਆਧਾਰ ਵਿਆਹ ਪ੍ਰਬੰਧ ਤੇ ਪਰਿਵਾਰ-ਪ੍ਰਬੰਧ ਹੈ। ਪੰਜਾਬੀ ਸਭਿਆਚਾਰ ਦੀ ਰਿਸ਼ਤਾ-ਨਾਤਾ ਪ੍ਰਣਾਲੀ ਦਾ ਆਧਾਰ ਇਹ ਦੋ ਪ੍ਰਬੰਧ ਹੀ ਹਨ। ਇਹ ਦੋ ਆਧਾਰ ਹੀ ਅੱਗੋਂ ਹੋਰ ਵਿਸਤ੍ਰਿਤ ਰੂਪ ਗ੍ਰਹਿਣ ਕਰਦੇ ਹਨ ਜਿਵੇਂ ਪਰਿਵਾਰ-ਪ੍ਰਬੰਧ ਵਿਚ ਲਹੂ ਦੀ ਸਾਂਝ ਦੇ ਆਧਾਰ ਤੇ ਜੋ ਰਿਸ਼ਤੇ ਹੋਂਦ ਵਿਚ ਆਉਂਦੇ ਹਨ ਉਨ੍ਹਾਂ ਨੂੰ ਅੱਗੋਂ ਉਮਰ ਤੇ ਲਿੰਗ ਦੀ ਵੱਖਰਤਾ ਕਰਕੇ ਵੱਖਰੇ-ਵੱਖਰੇ ਨਾਮ ਦਿੱਤੇ ਜਾਂਦੇ ਹਨ। ਸ਼ਰੀਕੇਦਾਰੀ ਦੋ ਭਾਰਾਵਾਂ ਵਿਚ ਜਾਇਦਾਦ ਦੀ ਵੰਡ ਰਾਂਹੀ ਹੋਂਦ ਵਿਚ ਆਉਂਦੀ ਹੈ ਤੇ ਸਾਕਾਦਾਰੀ ਵਿਆਹ ਸਬੰਧਾ ਦੇ ਆਧਾਰ ਤੇ ਬਣਦੀ ਹੈ ਜਿਸ ਵਿਚ ਕੁੜੀ ਜਾਂ ਮੁੰਡੇ ਦਾ ਸਾਕ ਕਿਸੇ ਪਰਿਵਾਰ ਵਿਚ ਕਰਕੇ ਉਨ੍ਹਾਂ ਨਾਲ ਸਬੰਧ ਸਥਾਪਿਤ ਕੀਤੇ ਜਾਂਦੇ ਹਨ। ਪਰ ਸ਼ਰੀਕੇਦਾਰੀ ਦਾ ਸਬੰਧ ਇਕੋ ਖੂਨ ਜਾਂ ਵੰਸ਼ ਨਾਲ ਹੁੰਦਾ ਹੈ ਜੋ ਅੱਗੋਂ ਵੰਡ ਹੋ ਕੇ ਸ਼ਰੀਕੇਦਾਰੀ ਦਾ ਰੂਪ ਗ੍ਰਹਿਣ ਕਰਦੀ ਹੈ। ਸਾਕਾਦਾਰੀ ਸਾਂਝੇ ਪਰਿਵਾਰਕ ਕੰਮ ਵਿਚ ਇਕ ਦੂਜੇ ਦੀ ਧਿਰ ਬਣਦੀ ਹੈ ਜਦੋਂ ਕਿ ਸ਼ਰੀਕੇਦਾਰੀ ਦਾ ਸਬੰਧ ਪਰਸਪਰ ਈਰਖਾ ਤੇ ਵੈਰ ਵਾਲਾ ਹੁੰਦਾ ਹੈ, ਪਰ ਖੁਸ਼ੀ ਜਾਂ ਗਮੀ ਦਿਆਂ ਮੌਕਿਆਂ ਤੇ ਸ਼ਰੀਕੇ ਵਾਲਿਆਂ ਨੂੰ ਨਜ਼ਰ ਅੰਦਾਜ਼ ਵੀ ਨਹੀਂ ਕੀਤਾ ਜਾਂਦਾ ਸਗੋਂ ਇਹ ਖਸ਼ੀ ਜਾਂ ਗਮੀ ਦਿਆਂ ਮੌਕਿਆਂ ਸਮੇਂ ਮਦਦਗਾਰ ਸਾਬਤ ਹੁੰਦੇ ਹਨ। ਇਸ ਤਰ੍ਰਾਂ ਸ਼ਰੀਕੇ ਵਾਲਿਆਂ ਦਾ ਵਿਵਹਾਰ ਦਵੱਲਾ ਹੁੰਦਾ ਹੈ। ਭਾਨੀਮਾਰ ਵੀ ਸ਼ਰੀਕੇ ਵਾਲੇ ਹੁੰਦੇ ਹਨ ਤੇ ਵਿਆਹ ਉੱਤੇ ਨਿਉਂਦਾ ਵੀ ਸ਼ਰੀਕੇ ਵਾਲੇ ਹੀ ਪਾਉਂਦੇ ਹਨ। ਸ਼ਰੀਕੇ ਵਿਚੋਂ ਜਿਵੇਂ ਜਿਵੇਂ ਪੀੜੀਆਂ ਜਾਂ ਵਸੇਬੇ ਦੀ ਦੂਰੀ ਦਾ ਫਰਕ ਪੈਂਦਾ ਜਾਂਦਾ ਹੈ ਅਪਣੱਤ ਘਟਦੀ ਜਾਂਦੀ ਹੈ। ਇਸੇ ਤਰ੍ਹਾਂ ਜਿਵੇਂ ਸਾਕ ਦੂਜ ਦੇ ਹੁੰਦੇ ਜਾਂਦੇ ਹਨ, ਉਨ੍ਹਾਂ ਵਿਚਕਾਰ ਸਾਂਝ ਕਮਜੋਰ ਹੁੰਦੀ ਜਾਂਦੀ ਹੈ। ਮਿਸਾਲ ਵਜੋਂ ਸ਼ਰੀਕੇ ਦੀ ਸੂਰਤ ਵਿਚ ਭਰਾਵਾਂ ਵਿਚਕਾਰ ਅੱਡ ਹੋ ਜਾਣ ਦੇ ਬਾਵਜੂਦ ਵਧੇਰੇ ਨੇੜਤਾ ਹੋਵੇਗੀ । ਇਸ ਤਰ੍ਹਾਂ ਸਾਕਾਦਾਰੀ ਤੇ ਸ਼ਰੀਕਾਦਾਰੀ ਹੋਵੇਂ ਹੀ ਪੰਜਾਬੀ ਸਭਿਆਚਾਰ ਦੀ ਰਿਸ਼ਤਾ-ਨਾਤਾ ਪ੍ਰਣਾਲੀ ਦੇ ਦੋ ਪ੍ਰਮੁੱਖ ਆਧਾਰ ਹੋ ਨਿਬੜਦੇ ਹਨ, ਇਸ ਤਰ੍ਹਾਂ ਸਾਕਾਦਾਰੀ ਤੇ ਸ਼ਰੀਕਾਦਾਰੀ ਦੋਵੇਂ ਆਪਣੇ-ਆਪਣੇ ਤਰੀਕਿਆਂ ਨਾਲ ਪੰਜਾਬੀ ਜਨ ਸਮੂਹ ਵਿਚ ਸਾਂਝ ਸਥਾਪਿਤ ਕਰਨ ਦਾ ਕੰਮ ਕਰਦੇ ਹਨ। ਪੰਜਾਬੀ ਲੋਕਾਂ ਦੀਆਂ ਜ਼ਿਆਦਾਤਰ ਸਾਂਝਾਂ ਇਨ੍ਹਾਂ ਦੋਵਾਂ ਰਿਸ਼ਤਿਆਂ ਤੋਂ ਬਾਹਰ ਨਹੀਂ ਹੁੰਦੀਆਂ । ਸਹਾਇਕ ਪੁਸਤਕਾਂ:- 1. ਸਭਿਆਚਾਰ ਤੇ ਪੰਜਾਬੀ ਸਭਿਆਚਾਰ- ਡਾ. ਗੁਰਬਖ਼ਸ਼ ਸਿੰਘ ਫਰੈਂਕ 2. ਸਭਿਆਚਾਰ :ਪਛਾਣ ਚਿਨ੍ਹ -ਡਾ. ਜਸਵਿੰਦਰ ਸਿੰਘ 3.ਸਭਿਆਚਾਰ ਤੇ ਲੋਕਧਾਰਾ -(ਸਰੋਤ ਤੇ ਸਰੂਪ) ਡਾ. ਜੀਤ ਸਿੰਘ ਜੋਸ਼ੀ ਸ਼ੈਸ਼ਨ:-2013-14 ਰੋਲ ਨੰ:-120162226 ਕਲਾਸ:-ਐਮ.ਏ (ਪੰਜਾਬੀ) ਭਾਗ ਦੂਜਾ ਸਮੈਸਟਰ ਤੀਜਾ