ਸਮੱਗਰੀ 'ਤੇ ਜਾਓ

ਸਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਗੀਤ ਸਾਜ਼ ਇੱਕ ਸੰਦ ਹੈ ਜਿਸਨੂੰ ਸੰਗੀਤ ਪੈਦਾ ਕਰਨ ਲਈ ਬਣਾਇਆ ਜਾਂ ਢਾਲਿਆ ਜਾਂਦਾ ਹੈ। ਦਰਅਸਲ, ਕੋਈ ਵੀ ਵਸਤੂ ਜੋ ਆਵਾਜ਼ ਪੈਦਾ ਕਰੇ ਉਹ ਸੰਗੀਤ ਸਾਜ਼ ਹੋ ਸਕਦੀ ਹੈ — ਵਰਤਣ ਵਾਲੇ ਦੇ ਮਕਸਦ ਰਾਹੀਂ ਕੋਈ ਵਸਤ ਸੰਗੀਤ ਸਾਜ਼ ਬਣਦੀ ਹੈ। ਸਾਜ਼ ਦਾ ਇਤਹਾਸ, ਮਨੁੱਖ ਸੰਸਕ੍ਰਿਤੀ ਦੀ ਸ਼ੁਰੂਆਤ ਤੋਂ ਅਰੰਭ ਹੁੰਦਾ ਹੈ। ਇਸ ਦੇ ਅਧਿਐਨ ਨੂੰ, ਅੰਗਰੇਜ਼ੀ ਵਿੱਚ ਆਰਗਨਾਲੋਜੀ (organology) ਕਹਿੰਦੇ ਹਨ।

ਸੰਗੀਤਕ ਸਾਜ਼ ਦਾ ਇਤਿਹਾਸ ਮਨੁੱਖੀ ਸਭਿਆਚਾਰ ਦੀ ਸ਼ੁਰੂਆਤ ਨਾਲ ਜੁੜਿਆ ਹੈ। ਸ਼ੁਰੂਆਤੀ ਸੰਗੀਤਕ ਸਾਜ਼ ਕਿਸੇ ਧਾਰਮਿਕ ਰਸਮ ਵਿੱਚ ਜਾਂਦੇ ਰਹੇ ਹੋਣਗੇ।