ਸਾਨ ਹੋਸੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਨ ਹੋਸੇ
ਸਮਾਂ ਖੇਤਰਯੂਟੀਸੀ-੬
ਕੋਸਤਾ ਰੀਕਾ ਦੇ ਰਾਸ਼ਟਰੀ ਅਜਾਇਬਘਰ ਵਿੱਚ ਦੀਕੀਸ ਸੱਭਿਆਚਾਰ ਵੱਲੋਂ ਖੜ੍ਹਾ ਕੀਤਾ ਗਿਆ ਚੱਟਾਨੀ ਗੋਲ਼ਾ। ਇਹ ਗੋਲ਼ਾ ਦੇਸ਼ ਦਾ ਸੱਭਿਆਚਾਰਕ ਪਛਾਣ-ਚਿੰਨ੍ਹ ਹੈ।
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਸਾਨ ਹੋਸੇ

ਸਾਨ ਹੋਸੇ ("ਸੰਤ ਜੋਸਫ਼", Spanish: San José, ਉਚਾਰਨ: [saŋ xoˈse]) ਕੋਸਤਾ ਰੀਕਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਸਾਨ ਹੋਸੇ ਸੂਬੇ ਦਾ ਸਦਰ ਮੁਕਾਮ ਹੈ। ਕੇਂਦਰੀ ਘਾਟੀ ਵਿੱਚ ਸਥਿਤ ਇਹ ਸ਼ਹਿਰ ਰਾਸ਼ਟਰੀ ਸਰਕਾਰ ਦਾ ਟਿਕਾਣਾ ਅਤੇ ਦੇਸ਼ ਦਾ ਪ੍ਰਮੁੱਖ ਰਾਜਨੀਤਕ, ਆਰਥਕ ਅਤੇ ਢੋਆ-ਢੁਆਈ ਕੇਂਦਰ ਹੈ। ਸਾਨ ਹੋਸੇ ਪਰਗਣੇ ਦੀ ਅਬਾਦੀ ੨੮੮,੦੫੪ ਹੈ ਪਰ ਇਸਦਾ ਮਹਾਂਨਗਰੀ ਇਲਾਕਾ ਪਰਗਣੇ ਦੀ ਹੱਦ ਤੋਂ ਪਰ੍ਹਾਂ ਤੱਕ ਫੈਲਿਆ ਹੋਇਆ ਹੈ ਅਤੇ ਇੱਥੇ ਦੇਸ਼ ਦੇ ਤੀਜੇ ਹਿੱਸੇ ਤੋਂ ਵੱਧ ਅਬਾਦੀ ਰਹਿੰਦੀ ਹੈ।[2]

ਹਵਾਲੇ[ਸੋਧੋ]