ਸਾਫ਼ਟਵੇਅਰ ਲਸੰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਕ ਸਾਫ਼ਟਵੇਅਰ ਲਸੰਸ (ਜਾਂ ਲਸੰਸ) ਇੱਕ ਕਿਸਮ ਦਾ ਲਸੰਸ ਹੁੰਦਾ ਹੈ ਜੋ ਤੈਅ ਕਰਦਾ ਹੈ ਕਿ ਕਿਸੇ ਸਾਫ਼ਟਵੇਅਰ ਨੂੰ ਬਣਾਉਣ ਵਾਲ਼ਾ ਇਸਦੇ ਖ਼ਰੀਦਦਾਰ ਜਾਂ ਵਰਤੋਂਕਾਰ ਨੂੰ ਇਸ ਸਾਫ਼ਟਵੇਅਰ ਨਾਲ਼ ਕੀ ਕੁਝ ਕਰਨ ਦੀ ਇਜਾਜ਼ਤ ਦਿੰਦਾ ਹੈ, ਜਾਂ ਦੂਜੇ ਸ਼ਬਦਾਂ ਵਿੱਚ, ਇਸਦਾ ਬਣਾਉਣ ਵਾਲ਼ਾ ਇਸਦੇ ਵਰਤੋਂਕਾਰ ਨੂੰ ਇਸਦੀ ਕਿਸ ਤਰ੍ਹਾਂ ਦੀ ਵਰਤੋਂ ਦੀ ਇਜਾਜ਼ਤ ਦਿੰਦਾ ਹੈ। ਇਸ ਵਿੱਚ ਮੁੱਖ ਤੌਰ ’ਤੇ ਉਸ ਸਾਫ਼ਟਵੇਅਰ ਨੂੰ ਨਕਲ ਕਰਨ, ਅੱਗੇ ਹੋਰ ਲੋਕਾਂ ਨੂੰ ਵੇਚਣ, ਤਬਦੀਲੀਆਂ ਕਰਨ, ਇਸਨੂੰ ਵਪਾਰਕ ਕੰਮਾਂ ਲਈ ਵਰਤਣ, ਅਤੇ ਇਸਨੂੰ ਵਰਤਣ ਦੀ ਸਮਾਂ-ਹੱਦ (ਜੇ ਕੋਈ ਹੋਵੇ) ਆਦਿ ਹਦਾਇਤਾਂ/ਇਜਾਜ਼ਤਾਂ ਸ਼ਾਮਲ ਹੁੰਦੀਆਂ ਹਨ।