ਸਾਬਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੈਮਿਸਟਰੀ ਵਿੱਚ ਸਾਬਣ ਚਰਬੀ ਦੇ ਤੇਜ਼ਾਬ ਦਾ ਲੂਣ ਹੁੰਦਾ ਹੈ। ਇਹ ਨਹਾਉਣ, ਧੋਣ ਅਤੇ ਸਫਾਈ ਦੇ ਹੋਰ ਕੰਮਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸਦੇ ਇਲਾਵਾ ਕੱਪੜਾ ਸਾਜ਼ੀ ਦੀ ਸਨਅਤ ਵਿੱਚ ਚਿਕਨਾਹਟ (lubricants) ਦੇ ਤੌਰ ਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ।

ਇਤਿਹਾਸ[ਸੋਧੋ]

ਮਿਲੀ ਜਾਣਕਾਰੀ ਅਨੁਸਾਰ, ਸੁਮੇਰ ਅਤੇ ਬਾਬਲ ਵਿੱਚ ਸਾਬਣ ਬਹੁਤ ਪੁਰਾਣੇ ਜ਼ਮਾਨੇ (ਲਗਪਗ 2800 ਈਪੂ) ਵਿੱਚ ਹੁੰਦਾ ਸੀ। ਸਾਬਣ ਦੇ ਨਿਰਮਾਣ ਦੀ ਤਕਨਾਲੋਜੀ ਦਾ ਵੇਰਵਾ ਲਗਭਗ 2200 ਈਪੂ ਵਿੱਚ ਮਿੱਟੀ ਦੀਆਂ ਠੀਕਰੀਆਂ ਤੇ ਲਿਖਿਆ ਮੈਸੋਪੋਟਾਮੀਆ ਵਿੱਚੋਂ ਮਿਲਿਆ ਹੈ।