ਸਮੱਗਰੀ 'ਤੇ ਜਾਓ

ਸਾਮਬਾਸਾ-ਮੁਨਦੀਆਲੈਕਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਮਬਾਸਾ-ਮੁਨਦੀਆਲੈਕਤ ਜਾਂ ਸਾਮਬਾਸਾ ਇੱਕ ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾ ਹੈ ਜਿਸ ਨੂੰ ਫਰਾਂਸ ਦੇ ਰਹਿਣ ਵਾਲੇ ਡਾ੦ ਅੋਲੀਵਰ ਸੀਮੋਨ ਨੇ ਬਣਾਇਆ ਹੈ। ਇਸ ਭਾਸ਼ਾ ਦੀ ਵਿਆਕਰਨ ਅਵਲੀ ਹਿੰਦ-ਯੂਰਪੀ ਭਾਸ਼ਾ ਦੀ ਗਰਾਮਰ ਦਾ ਸਾਦਾ ਰੂਪ ਹੈ। ਇਹ ਭਾਸ਼ਾ ਜੁਲਾਈ 2007 ਵਿੱਚ ਇਨਟਰਨੈੱਟ ਤੇ ਪਬਲਿਸ਼ ਹੋਈ ਸੀ।

ਭਾਸ਼ਾ ਦਾ ਪਹਿਲਾ ਨਾਮ ਮਲਏ ਭਾਸ਼ਾ ਦੇ ਦੋ ਸ਼ਬਦ sama ਅਤੇ bahsa ਤੋਂ ਬਣਿਆ ਹੈ। Sama ਦਾ ਮਤਲਬ ਹੁੰਦਾ ਹੈ 'ਸਮਾਨ' ਅਤੇ bahsa ਦਾ ਮਤਲਬ 'ਭਾਸ਼ਾ' ਹੁੰਦਾ ਹੈ। ਮੁਨਦੀਆਲੈਕਤ ਫਰਾਂਸੀਸੀ ਭਾਸ਼ਾ ਦੇ ਦੋ ਸ਼ਬਦ mondial ਅਤੇ dialect ਤੋਂ ਬਣਿਆ ਹੈ। Mondial ਦਾ ਮਤਲਬ ਹੁੰਦਾ ਹੈ 'ਆਲਮੀ' ਅਤੇ dialect ਦਾ ਮਤਲਬ 'ਦੀਆਲੈਕਤ' ਹੁੰਦਾ ਹੈ।

ਆਮ ਬੋਲਚਾਲ ਦੇ ਵਾਕ[ਸੋਧੋ]

Sambahsa ਪੰਜਾਬੀ
Sellamat! ਸਤਿ ਸ਼੍ਰੀ ਅਕਾਲ
Kam leitte yu? ਤੁਹਾਡਾ ਕੀ ਹਾਲ ਚਾਲ ਹੈ?
Leito. ਮੈਂ ਠੀਕ ਹਾਂ।
Bahte yu Sambahsa? ਕੀ ਤੁਸੀ ਸਾਮਬਾਸਾ ਬੋਲਦੇ ਹੋ?
No, ne bahm Sambahsa. ਨਹੀਂ, ਮੈਂ ਸਾਮਬਾਸਾ ਨਹੀਂ ਬੋਲਦਾ।
Marba! ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ।