ਸਾਹਿਤ ਅਤੇ ਇਤਿਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਤਿਹਾਸ ਕਦੇ ਵੀ ਸਾਹਿਤ ਤੋਂ ਨਿਰਲੇਪ ਨਹੀਂ ਹੋ ਸਕਦਾ ਅਤੇ ਨਾ ਹੀ ਸਾਹਿਤ ਇਤਿਹਾਸ ਤੋਂ ਬਿਨਾਂ ਰਚਿਆ ਜਾ ਸਕਦਾ ਹੈ। ਜਦੋਂ ਅਸੀਂ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਦਾ ਸਾਹਿਤ ਪੜ੍ਹਦੇ ਹਾਂ ਤਾਂ ਸਾਨੂੰ ਇਤਿਹਾਸ ਤੋਂ ਬਿਨਾਂ ਸਾਹਿਤ ਨੂੰ ਸਮਝਣਾ ਅਸੰਭਵ ਹੈ ਇਤਿਹਾਸ ਜੋ ਕਿ ਸਾਨੂੰ ਨਿਸ਼ਚਿਤ, ਸੀਮਾਵਾਂ, ਘਟਨਾਵਾਂ, ਥਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਜਿਸ ਦੇ ਆਧਾਰ ਉੱਤੇ ਅਸੀਂ ਸਾਹਿਤ ਦੇ ਇਤਿਹਾਸ ਦੀ ਕਾਲਵੰਡ/ਨਾਮਕਰਣ ਕਰਦੇ ਹਾਂ ਤਾਂ ਅਸੀਂ ਸਾਹਿਤ ਦੇ ਨਿਯਮਾਂ ਦੀ ਸਹੀ ਵਿਆਖਿਆ ਕਰਦੇ ਹਾਂ। ਜਦੋਂ ਕੋਈ ਵੀ ਸਾਹਿਤਕਾਰ ਰਚਨਾ ਕਰਦਾ ਹੈ ਤਾਂ ਉਸਦੇ ਸਾਹਮਣੇ ਇਤਿਹਾਸ ਦੀ ਪੂਰਨ ਰੂਪ ਵਿਚ ਜਾਣਕਾਰੀ ਹੋਣੀ ਵਧੇਰੇ ਜਰੂਰੀ ਹੈ। ਇਤਿਹਾਸ ਸਮੇਂ ਦੀ ਨਿਸ਼ਚਿਤ ਸਥਿਤੀ, ਉਸ ਸਮੇਂ ਦਾ ਪੂਰਨ ਵੇਰਵਾ, ਪ੍ਰਬੰਧ, ਭੂਗੋਲਿਕ ਸਥਿਤੀ, ਕੁਦਰਤੀ ਵਾਰਤਾਵਰਣ ਦਾ ਚਿੱਤਰ ਸਾਨੂੰ ਇਤਿਹਾਸ ਵਿਚੋਂ ਮਿਲਦਾ ਹੈ। ਸਾਹਿਤ ਵੀ ਵਿਅਕਤੀਗਤ ਸਖ਼ਸੀਅਤ ਕੁਦਰਤੀ ਵਾਤਾਵਰਣ, ਭੂਗੋਲਿਕ ਸਥਿਤੀ, ਸ਼ਾਸਨ ਪ੍ਰਬੰਧ ਆਦਿ ਨਾਲ ਸੰਬੰਧਿਤ ਹੁੰਦਾ ਹੈ। “ਇਤਿਹਾਸ ਵਿਚ ਸ਼ਾਸਨ ਪ੍ਰਬੰਧ, ਕਾਨੂੰਨ, ਮਹਾਰਾਜੇ ਅਤੇ ਸਾਮਰਾਜ ਦੇ ਵਿਸਤਾਰ ਦਾ ਵੇਰਵਾ ਹੁੰਦਾ ਹੈ, ਜਿੱਥੇ ਕਿ ਸਾਹਿਤ ਆਮ ਲੋਕਾਂ ਦੇ ਸਮੂਹ ਅਤੇ ਰਹਿਣ-ਸਹਿਣ ਦੀਆਂ ਭਾਵਨਾਵਾਂ ਅਤੇ ਭਾਵੁਕਤਾ ਨੂੰ ਪ੍ਰਸਤੁਤ ਕਰਦਾ ਹੈ।”[1] ਸਾਹਿਤ ਅਤੇ ਇਤਿਹਾਸ ਵਿਚ ਅਸੀਂ ਦੇਖਦੇ ਹਾਂ ਕਿ ਇਤਿਹਾਸਿਕ, ਸਾਹਿਤਕ, ਸਮਾਜਿਕ, ਸੱਭਿਆਚਾਰਕ, ਭਾਸ਼ਾਈ ਸਮਰੱਥਾਵਾਂ ਇੱਕੋਂ ਸਮੇਂ ਸੰਗਠਿਤ ਹੁੰਦੀਆਂ ਹਨ, ਇਹ ਸੰਗਠਿਤ ਰੂਪ ਵਿਚ ਹੀ ਪੇਸ਼ ਕੀਤੀਆਂ ਜਾਂਦੀਆ ਹਨ। “ਇਤਿਹਾਸ ਸਾਨੂੰ ਪ੍ਰਬੰਧ ਅਤੇ ਤੱਥਾਂ ਦੇ ਸੰਗਠਨ ਪ੍ਰਦਾਨ ਕਰਦਾ ਹੈ ਜਿੱਥੇ ਸਾਹਿਤ ਮਨੁੱਖੀ ਦਿਮਾਗ ਦਾ ਮਨੋਵਿਸ਼ਲੇਸ਼ਣ ਪੀੜ੍ਹੀ ਦਰ ਪੀੜ੍ਹੀ ਜਿਹੜਾ ਵਿਅਕਤੀਆ ਦੇ ਹੱਥਾਂ ਵਿਚ ਸਮਰਪਿਤ ਕਰਦਾ ਹੈ।”[2]

ਸਾਹਿਤ[ਸੋਧੋ]

ਸਾਹਿਤ ਇਕਨਲਾਬੀ ਹੁੰਦਾ ਹੈ। ਇਹ ਧਾਰਮਿਕ, ਸਮਾਜਿਕ, ਰਾਜਨੀਤੀ ਉੱਪਰ ਵਿਅੰਗ ਕੱਸਦਾ ਹੈ। ਸਾਹਿਤ ਕਿਸੇ ਨਿਸ਼ਚਿਤ ਸੀਮਾ ਅੰਦਰ ਸੀਮਿਤ ਨਹੀਂ ਹੁੰਦਾ, ਸਗੋਂ ਇਹ ਆਪਣੇ-ਆਪ ਵਿਚ ਅੰਤਰ-ਅਨੁਸ਼ਾਸਨੀ ਕਿਰਿਆ ਹੈ। ਪ੍ਰੋ. ਪੂਰਨ ਸਿੰਘ ਅਨੁਸਾਰ “ਸਾਹਿਤ ਦਾ ਕਦੇ ਵੀ ਨਿਰਮਾਣ ਨਹੀਂ ਹੁੰਦਾ, ਇਹ ਲੋਕਾਂ ਦੇ ਦਿਲਾਂ ਵਿਚ ਸੁਭਾਵਕ ਰੂਪ ਵਿਚ ਪੈਦਾ ਹੰੁਦਾ ਹੈ ਜਿਵੇਂ ਕਿ ਆਸਮਾਨ ਵਿਚ ਵਰਖਾ ਹੁੰਦੀ ਹੈ।”[2] ਪੋ੍ਰ. ਪੂਰਨ ਸਿੰਘ ਦੇ ਵਿਚਾਰ ਕੁੱਝ ਹੱਦ ਤੱਕ ਸੰਭਵ ਹੋ ਸਕਦਾ ਹੈ, ਪਰੰਤੂ ਅਸੀਂ ਸਾਹਿਤ ਨੂੰ ਨਿਰਾ-ਪੁਰਾ ਇਹਨਾਂ ਅਨੁਸਾਰ ਨਹੀਂ ਮੰਨ ਸਕਦੇ ਸਾਹਿਤ ਦੀ ਰਚਨਾ ਕਰਨ ਲਈ ਸਾਨੂੰ ਜਿਸ ਨਾਲ ਸੰਬੰਧਿਤ ਰਚਨਾ ਕਰਦੇ ਹਾਂ ਉਸ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਹੋਣੀ ਚਾਹੀਦੀ ਹੈ। ਸਾਹਿਤ ਦੀ ਧਾਰਨਾ ਵਿਚ ਇਹ ਫੈਸਲਾ ਕਰਨਾ ਪੈਂਦਾ ਹੈ ਕਿ ਕਿਹੜੇ ਤੱਥ ਸਾਹਿਤਕ ਹਨ ਅਤੇ ਕਿਹੜੇ ਅਣਸਾਹਿਤਕ ਹਨ। ਸਾਹਿਤ ਵਧੇਰੇ ਭਾਵੁਕ ਹੁੰਦਾ ਹੈ, ਸਾਹਿਤ ਭਾਵੁਕ ਲੋਕਾਂ ਦੇ ਮਨਾ ਵਿੱਚੋਂ ਉਪਜਦਾ ਹੈ। ਸਾਹਿਤਕਾਰ ਆਪਣੀ ਰਚਨਾ ਕਰਨ ਤੋਂ ਪਹਿਲਾਂ ਕੁੱਝ ਵਿਚਾਰ ਆਪਣੇ ਸਾਹਮਣੇੇ ਰੱਖਦਾ ਹੈ, ਰਚਨਾ ਕਰਦੇ ਸਮੇਂ ਕਫੀ ਸਮਾਂ ਲਗਾ ਜਾਂਦਾ ਹੈ ਉਹ ਰਚਨਾ ਇਕ ਖਰੜੇ ਦੇ ਰੂਪ ਵਿਚ ਤਿਆਰ ਕਰਦਾ ਹੈ, ਫਿਰ ਰਚਨਾ ਹੋਂਦ ਵਿਚ ਸਾਡੇ ਸਾਹਮਣੇ ਪੇਸ਼ ਹੁੰਦੀ ਹੈ। “ਦੁਨੀਆਂ ਵਿੱਚ ਮਨੁੱਖ ਦਾ ਰੋਲ ਇਕ ਦਰਸ਼ਕ ਦਾ ਨਹੀਂ, ਸਗੋਂ ਇਕ ਕਰਤੇ, ਸਿਰਜਣ ਵਾਲੇ ਦਾ ਹੈ।”[3] ਸਾਹਿਤ ਆਮ ਲੋਕਾਂ ਨੂੰ ਸਮਰਪਿਤ ਹੁੰਦਾ ਹੈ, ਸਾਹਿਤ ਵਿਚ ਜਿੰਨੇ ਵੀ ਨਾਇਕ ਪੇਸ਼ ਕੀਤੇ ਜਾਂਦੇ ਹਨ। ਸਾਰਿਆਂ ਦਾ ਸੰਬੰਧ ਆਮ ਲੋਕਾਂ ਨਾਲ ਹੁੰਦਾ ਹੈ। ਉਹ ਬੁਰਜੂਆਂ ਸ਼ੇ੍ਰਣੀ ਦੇ ਵਿਰੋਧ ਵਿਚ ਖੜ੍ਹ ਕੇ ਆਮ ਲੋਕਾਂ ਦੇ ਹਿੱਤਾਂ ਦੀ ਗੱਲ ਕਰਦਾ ਹੈ। ਨਾਇਕ ਬੁਰਜੂਆਂ ਸ਼੍ਰੇਣੀ ਪ੍ਰਤੀ ਪ੍ਰਤੀਰੋਧ ਪ੍ਰਗਟ ਕਰਦਾ ਹੈ, ਉਸ ਵਿਚ ਕ੍ਰਾਂਤੀ ਦੇ ਅੰਸ਼ ਵੀ ਸਾਨੂੰ ਦੇਖਣ ਨੂੰ ਮਿਲਦੇ ਹਨ। ਸਾਹਿਤ ਵਿਚ ਸਮਾਜਵਾਦ ਦਾ ਵੇਰਵਾ ਹੁੰਦਾ ਹੈ, ਸਾਹਿਤ ਸਾਰਿਆਂ ਦੇ ਹਿੱਤਾਂ ਦੀ ਗੱਲ ਕਰਦਾ ਹੈ। ਸਾਹਿਤ ਦੀ ਵਧੇਰੇ ਕੋਸ਼ਿਸ ਆਮ ਸਾਧਾਰਣ ਲੋਕਾਂ ਨੂੰ ਕੇਂਦਰ ਵਿਚ ਰੱਖਣਾ ਹੀ ਹੈ, ਭਾਵੇਂ ਕਿ ਬਹੁਤ ਕੁੱਝ ਸਾਹਿਤ ਤੋਂ ਬਾਹਰ ਹੈ, ਪਰੰਤੂ ਫਿਰ ਵੀ ਕੋਸ਼ਿਸ ਜਾਰੀ ਹੈ। ‘ਪ੍ਰੋਲੇਤਾਰੀ ਦਾ ਮਹਾਨ ਇਤਿਹਾਸਕ ਮਿਸ਼ਨ ਸੰਸਾਰ ਦੀ ਕਮਿਊਨਿਸਟ ਪੁਨਰ-ਉਸਾਰੀ ਹੈ। ਮਾਰਕਸ ਅਤੇ ਏਂਗਲਜ ਨੇ ਕੇਵਲ ਪ੍ਰੋਲੇਤਾਰੀ ਵਿਚ ਹੀ ਉਹ ਸਮਾਜ ਸ਼ਕਤੀ ਵੇਖੀ। ਜਿਹੜੀ ਸੰਸਾਰ ਨੂੰ ਬਦਲ ਸਕਦੀ ਅਤੇ ਨਾ ਕੇਵਲ ਆਰਥਿਕਤਾ ਤੇ ਰਾਜਨੀਤੀ ਦੇ ਖੇਤਰ ਵਿਚ, ਸਗੋਂ ਸੱਭਿਆਚਾਰ ਦੇ ਖੇਤਰ ਵਿਚ ਹੋਰ ਅੱਗੇ ਪ੍ਰਗਤੀ ਲਈ ਵਿਵਸਥਾ ਪੈਦਾ ਕਰੇਗੀ, ਜਿਹੜੀਆਂ ਮਨੁੱਖਤਾ ਦੀਆਂ ਉਚੇਰੀਆ ਸਦਾਚਾਰਕ ਅਤੇ ਸੁਹਜਾਤਮਕ ਕਦਰਾਂ ਦਾ ਪੂਰਨ ਸਕਾਰਤਾ ਲਈ ਲੋੜੀਂਦੀਆ ਹਨ।`[4] ਸਹਿਤਕਾਰ ਜਦੋਂ ਰਚਨਾ ਕਰਦਾ ਹੈ ਤਾਂ ਰਚਨਾ ਵਿਚ ਉਸਦੇ ਕੁੱਝ ਜੀਵਨ ਅਨੁਭਵ ਵੀ ਮੌਜੂਦ ਹੁੰਦਾ ਹੈ। ਜਿਸ ਉੱਤੇ ਆਧਾਰਿਤ ਉਹ ਆਪਣੀ ਰਚਨਾ ਵਿਚ ਵੀ ਪੇਸ਼ ਕਰਦਾ ਹੈ। ਸਾਹਿਤ ਵਿਚ ਸਾਹਿਤਕਾਰ ਦੇ ਇਲਾਕੇ ਨਾਲ ਸੰਬੰਧਿਤ ਵੇਰਵੇ, ਭਾਸ਼ਾ, ਸੱਭਿਆਚਾਰ ਆਦਿ ਪੇਸ਼ਕਾਰੀ ਵੀ ਮਿਲਦੀ ਹੈ। ਸਾਹਿਤਕਾਰ ਜੋ ਕਿ ਵਿਅਕਤੀਆਂ ਦੀਆਂ ਧੁਰ ਅੰਦਰਲੀਆਂ ਭਾਵਨਾਵਾਂ ਨੂੰ ਸ਼ਾਬਦਿਕ ਰੂਪ ਵਿਚ ਪੇਸ਼ ਕਰਦਾ ਹੈ। ਸਾਹਿਤ ਵਿਚ ਕਲਪਨਾ ਨੂੰ ਯਥਾਰਥੀ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ‘ਸਾਹਿਤ ਸਾਹਿਤਕਾਰ ਦੇ ਜੀਵਨ ਅਨੁਭਵ ਦਾ ਨਕਸ਼ਾ ਨਹੀਂ, ਸਗੋਂ ਸਮਝ, ਨਿਰੀਖਣ ਦਾ ਸਿੱਟਾ ਹੈ।`[5] ਸਾਹਿਤ ਕਾਵਿ-ਰੂਪਾਂ ਵਿਚ ਪੇਸ਼ ਕੀਤਾ ਜਾਂਦਾ ਹੈ। ਸਾਹਿਤ ਦੇ ਕਾਵਿ-ਰੂਪ ਵੱਖ-ਵੱਖ ਹਨ। ਇਹ ਕਾਵਿ-ਰੂਪ ਵੱਖਰੇ-ਵੱਖਰੇ ਅਤੇ ਹੋਣ ਤੱਤਾਂ ਵਿਚ ਸਮੋਏ ਹੋਏ ਹਨ। ਸਾਰੇ ਕਾਵਿ-ਰੂਪਾਂ ਵਿਚ ਵੱਖ-2 ਤੱਤ ਹਨ, ਇਹਨਾਂ ਤੱਤਾਂ ਦੇ ਕੁੱਝ ਸਾਂਝੇ ਲੱਛਣ ਹੁੰਦੇ ਹਨ ਜੋ ਕਿ ਸਾਹਿਤ ਦੇ ਤੱਤ ਹਨ। “ਸਾਹਿਤ ਸੱਭਿਅਤਾ ਅਤੇ ਸੱਭਿਆਚਾਰ ਨੂੰ ਸੱਚੇ ਰੂਪ ਵਿਚ ਪ੍ਰਸਤੁਤ ਕਰਦਾ ਹੈ।”[6] ਸਾਹਿਤ ਸੱਭਿਅਤਾ ਅਤੇ ਸੱਭਿਆਚਾਰ ਨੂੰ ਆਜ਼ਾਦੀ ਦੇ ਬੰਧਨ ਮੰਨਦਾ ਹੈ। ਜਿਹੜਾ ਸਾਹਿਤ ਵਿਚ ਆਪਣੇ ਮਨੋਭਾਵ ਸੰੁਤਤਰ ਰੂਪ ਵਿਚ ਪ੍ਰਗਟ ਨਹੀਂ ਕਰ ਸਕਦਾ। ਸੱਭਿਆਚਾਰ ਸਾਹਿਤ ਉੱਪਰ ਬੰਧਨਾਂ ਦੀ ਪੰਡ ਹੈ ਜੋ ਸਾਹਿਤ ਨੂੰ ਸਮਾਜਿਕ ਬੰਧਨਾਂ ਤੋ਼ ਪਾਰ ਜਾਣ ਤੇ ਰੋਕ ਲਾਉਂਦੀ ਹੈ।

ਇਤਿਹਾਸ[ਸੋਧੋ]

ਇਤਿਹਾਸ ਦਾ ਸੰਬੰਧ ਵਰਤਮਾਨ ਅਤੇ ਭੂਤਕਾਲ ਨੂੰ ਪੇਸ਼ ਕਰਨ ਨਾਲ ਹੈ। ਇਤਿਹਾਸ ਵਿਚ ਤੱਥ ਹੁੰਦੇ ਹਨ, ਇਹੇ ਤੱਥ ਸ਼ੁੱਧ ਰੂਪ ਵਿਚ ਸਾਡੇ ਕੋਲ ਨਹੀਂ ਪਹੁੰਚਦੇ। ਇਤਿਹਾਸ ਸਾਨੂੰ ਸਮੇਂ ਦੀ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤੀ ਹਾਲਤ ਬਾਰੇ ਵੀ ਚਾਨਣਾ ਪਾੳਂਦਾ ਹੈ। ਇਤਿਹਾਸ ਵਿਚ ਅਸੀਂ ਕੇਵਲ ਸ਼ਾਸਨ ਪ੍ਰਬੰਧ, ਹਕੂਮਤ, ਮਹਾਰਾਜੇ ਅਤੇ ਸ਼ਾਮਲ ਹੋਣ ਦੇ ਨਾਲ-ਨਾਲ ਭੂਗੋਲਿਕਤਾ ਬਾਰੇ ਵੀ ਜਾਣਕਾਰੀ ਮਿਲਦੀ ਹੈ। ਇਤਿਹਾਸ ਵਿਚ ਤੱਥ ਪ੍ਰਮਾਣਿਤ ਹੁੰਦੇ ਹਨ, ਤੱਥ ਸਿਰਫ ਸਿਧਾਂਤਕ ਤੌਰ ਤੇ ਹੀ ਮਿਲਦੇ ਹਨ, ਯਥਾਰਥੀ ਤੌਰ ਉੱਤੇ ਨਹੀਂ। ਇਤਿਹਾਸ ਵਿਚ ਕੁੱਝ ਸ਼ਬਦ ਨਿਸ਼ਚਿਤ ਹਨ ਜਿਹਨਾਂ ਨੂੰ ਅਸੀਂ ਬਦਲ ਨਹੀਂ ਸਕਦੇ ਜਿਵੇਂ ਲੋਕਤੰਤਰ, ਸਲਤਨਤ, ਜੰਗ, ਇਨਕਲਾਬ ਆਦਿ। ‘ਇਤਿਹਾਸਕਾਰ ਆਪਣੇ ਤੱਥਾਂ ਦਾ ਨਾ ਤਾਂ ਸਾਊ ਗੁਲਾਮ ਹੈ ਅਤੇ ਨਾ ਹੀ ਜ਼ਾਲਮਾਨਾ ਮਾਲਕਾ। ਇਤਿਹਾਸਕਾਰ ਅਤੇ ਉਸਦੇ ਤੱਥਾਂ ਵਿਚਕਾਰ ਇਕ ਸਮਾਨ ਵਿਚਾਰ ਵਟਾਂਦਰੇ ਦਾ ਸੰਬੰਧ ਸਥਾਪਿਤ ਹੁੰਦਾ ਹੈ। ਇਤਿਹਾਸਕਾਰ ਰੁੱਝਿਆ ਹੋਇਆ ਇਕ ਅਰੁੱਕ ਪ੍ਰਕਿਰਿਆ ਵਿਚ ਆਪਣੇ ਤੱਥਾਂ ਦੀ ਵਿਆਖਿਆ ਕਰਦਾ ਹੈ।[7] ਇਤਿਹਾਸ ਵਿਚ ਦੋ ਹਕੂਮਤਾਂ ਵਿਚਕਾਰ ਟੱਕਰ/ਲੜਾਈ ਦਾ ਵੇਰਵਾ ਹੰੁਦਾ ਹੈ ਜੋ ਕਿ ਧਨ ਦੌਲਤ ਲੁੱਟਣ, ਸਾਮਰਾਜ ਦਾ ਵਿਸਥਾਰ ਕਰਨ, ਆਪਣਾ ਪ੍ਰਭਾਵ ਕਾਇਮ ਕਰਨਾ ਚਾਹੁੰਦੇ ਹਨ। ਇਤਿਹਾਸ ਵਿਚ ਵਧੇਰੇ ਜਾਣਕਾਰੀ ਸਾਨੂੰ ਸ਼ਾਹੀ ਵਰਗ ਦੇ ਰਹਿਣ-ਸਹਿਣ, ਜੀਵਨ ਬਾਰੇ ਮਿਲਦੀ ਹੈ। ਆਮ ਲੋਕਾਂ ਦਾ ਜ਼ਿਕਰ ਬਹੁਤ ਘੱਟ ਮਿਲਦਾ ਹੈ। ਆਮ ਵਰਗ ਦੀ ਭੂਮਿਕਾ ਭਾਵੇਂ ਕਿ ਇਤਿਹਾਸ ਵਿਚ ਪ੍ਰਮੁੱਖ ਹੁੰਦੀ ਹੈ। ਫਿਰ ਵੀ ਸਾਧਾਰਣ ਲੋਕਾਂ ਨੂੰ ਕੋਈ ਪ੍ਰਤੀਨਿਧਤਾ ਨਹੀਂ ਦਿੱਤੀ ਜਾਂਦੀ, ਉੱਚ ਵਰਗ ਦੀ ਸ਼ਾਨ ਨੂੰ ਵਡਿਆਇਆ ਜਾਂਦਾ ਹੈ, ਉਹਨਾਂ ਦਾ ਵੇਰਵਾ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਇਤਿਹਾਸ ਵਿਚ ਜੋ ਵੀ ਤੱਥ ਪੇਸ਼ ਹੁੰਦੇ ਹਨ, ਉਹ ਤੱਥ ਪ੍ਰਕਿਰਿਆ ਦੇ ਰੂਪ ਵਿਚ ਭੂਤਕਾਲ ਤੋਂ ਵਰਤਮਾਨ ਵੱਲ ਪ੍ਰਵੇਸ਼ ਕਰਦੇ ਹਨ ਜਿਹਨਾਂ ਨੂੰ ਅਸੀਂ ਨਿਰੰਤਰ ਪ੍ਰਕਿਰਿਆ ਦਾ ਨਾਂ ਦਿੰਦੇ ਹਾਂ ਇਤਿਹਾਸ ਵਿਚ ਦੋ ਹਕੂਮਤਾ ਦੀ ਆਪਸੀ ਲੜਾਈ ਚਲਦੀ ਰਹਿੰਦੀ ਹੈ ਇਹ ਵੀ ਨਿਰੰਤਰ ਚਲਦੇ ਰਹਿਣ ਦੀ ਪ੍ਰਕਿਰਿਆ ਹੈ। ‘ਇਤਿਹਾਸ ਚਿੰਤਕ ਈ.ਐੱਚ. ਕਾਰ ਅਨੁਸਾਰ, ਇਤਿਹਾਸ ਇਤਿਹਾਸਕਾਰ ਅਤੇ ਤੱਥਾਂ ਦਰਮਿਆਨ ਚੱਲਣ ਵਾਲੀ ਅੰਤਰ-ਕਿਰਿਆ ਦੀ ਨਿਰੰਤਰ ਪ੍ਰਕਿਰਿਆ ਦਾ ਨਾਮ ਹੈ। ਇਹ ਅਤੀਤ ਅਤੇ ਵਰਤਮਾਨ ਵਿਚਕਾਰ ਕਦੇ ਨਾ ਖਤਮ ਹੋਣ ਵਾਲਾ ਸੰਵਾਦ ਹੈ`[8] ਇਤਿਹਾਸ ਵਿਚ ਵਿਚਾਰਧਾਰਾ ਬਾਰੇ ਕੋਈ ਸ਼ਪੱਸਟ ਵੇਰਵਾ ਨਹੀਂ ਮਿਲਦਾ ਕਿ ਕਿਹੜੇ ਸਮੇਂ ਵਿਚ ਕਿਹੜੀ ਵਿਚਾਰਧਾਰਾ ਪ੍ਰਚਲਿਤ ਸੀ? ਇਤਿਹਾਸ ਵਿਚ ਮਿਥਿਹਾਸ ਦਾ ਵਰਣਨ ਵੀ ਕਿਤੇ-ਕਿਤੇ ਵੇਖਣ ਨੂੰ ਮਿਲਦਾ। ਇਤਿਹਾਸ ਵਧੇਰੇ ਮਾਣ ਉੱਚੇ ਵਰਗ ਦੇ ਲੋਕਾਂ ਨੂੰ ਦਿੱਤਾ ਗਿਆ ਹੈ ਨਾ ਕਿ ਆਮ ਜਨ-ਸਾਧਾਰਣ ਲੋਕਾਂ ਨੂੰ। ਜਿਹੜੀ ਹਕੂਮਤ ਦੀ ਸੱਤਾ ਸਥਾਪਿਤ ਹੁੰਦੀ ਸੀ, ਉਸ ਕਾਲ ਵਿਚ ਉਸ ਪ੍ਰਤੀ ਹੀ ਵਧੇਰੇ ਵਧਾ-ਚੜ੍ਹਾ ਕੇ ਵਰਣਨ ਕੀਤਾ ਜਾਂਦਾ ਹੈ।

ਸਾਹਿਤ ਅਤੇ ਇਤਿਹਾਸ ਦਾ ਅੰਤਰ[ਸੋਧੋ]

ਇਤਿਹਾਸ ਵਿਚ ਲਿਖਣ ਸਮੇਂ ਪ੍ਰਤੀਕ, ਰਸ, ਵਕੋ੍ਰਕਤੀ ਆਦਿ ਸੰਪਰਦਾਇ ਦੀ ਵਰਤੋਂ ਨਹੀਂ ਕੀਤੀ ਜਾਂਦੀ, ਜਦ ਕਿ ਸਾਹਿਤ ਇਹਨਾਂ ਤੋਂ ਬਿਨਾਂ ਰਚਿਆ ਨਹੀਂ ਜਾ ਸਕਦਾ ਹੈ। ਸਾਹਿਤ ਵਿਚ ਸ਼ਬਦਾਂ ਦੀ ਕਲਾਤਮਕਤਾ, ਸੁਹਜਤਾ, ਅਨੁਭਵ ਸ਼ਾਮਲ ਹੁੰਦੇ ਹਨ। ਇਤਿਹਾਸ ਵਿਚ ਤੱਥ, ਪ੍ਰਸ਼ਾਸਨ, ਕਾਨੂੰਨ ਆਦਿ ਸ਼ਾਮਲ ਹੁੰਦਾ ਹੈ। ਸਾਹਿਤ ਵਿਚ ਆਮ ਲੋਕਾਂ ਦੀ ਪ੍ਰਤੀਨਿਧਤਾ ਹੁੰਦੀ ਹੈ, ਸਾਹਿਤ ਆਮ ਲੋਕਾਂ ਦਾ ਹੀ ਹੁੰਦਾ ਹੈ। ਇਤਿਹਾਸ ਵਿਚ ਉੱਚ ਵਰਗ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। ਸਾਹਿਤ ਵਿਚ ਸਾਹਿਤਕਾਰ ਆਪਣੀ ਜਿੰਦਗੀ ਦੇ ਅਨੁਭਵ, ਤਜਰਬੇ ਸ਼ਾਮਲ ਹੋ ਸਕਦੇ ਹਨ, ਪਰੰਤੂ ਇਤਿਹਾਸ ਵਿਚ ਇਤਿਹਾਸਕਾਰ ਆਪਣੇ ਵਿਚਾਰ ਪੇਸ਼ ਨਹੀਂ ਕਰ ਸਕਦਾ। ਸਾਹਿਤ ਅਤੇ ਇਤਿਹਾਸ ਵਿਚ ਅੰਤਰ ਸ਼ਪੱਸਟ ਕਰਨ ਨਾਲ ਇਹਨਾਂ ਵਿਚ ਸੰਬੰਧ ਵੀ ਹੈ। ਸਾਹਿਤ ਅਤੇ ਇਤਿਹਾਸ ਦੇ ਸੰਬੰਧਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।ਤ

ਸਾਹਿਤ ਅਤੇ ਇਤਿਹਾਸ ਦਾ ਸੰਬੰਧ[ਸੋਧੋ]

ਸਾਹਿਤ ਵਿਚ ਕਿਸੇ ਵੀ ਸਾਹਿਤਕਾਰ ਜਾਂ ਕਿਸੇ ਧਾਰਾ ਨਾਲ ਸੰਬੰਧਿਤ ਕਵੀ ਦੀ ਜਾਣਕਾਰੀ, ਜੀਵਨ ਬਿਉਰਾ ਸਾਨੂੰ ਇਤਿਹਾਸ ਵਿੱਚੋਂ ਪ੍ਰਾਪਤ ਹੁੰਦਾ ਹੈ। ਸਾਹਿਤ ਦੇ ਵਰਤਮਾਨ ਵਿੱਚੋਂ ਅਸੀਂ ਇਤਿਹਾਸ ਨੂੰ ਵੇਖ ਸਕਦੇ ਹਾਂ। ਦੋ ਧਿਰਾਂ ਦੀ ਟੱਕਰ ਜਿਹੜੀ ਕਿ ਸਾਹਿਤ ਵਿਚ ਪੇਸ਼ ਹੁੰਦੀ ਹੈ, ਇਕ ਬੁਰਜ਼ੂਆ ਅਤੇ ਪ੍ਰੋਲਤਾਰੀ ਦਾ ਸੰਕਲਪ ਦੋ ਹਕੂਮਤਾਂ ਦੀ ਟੱਕਰ/ਲੜਾਈ ਜੋ ਇਤਿਹਾਸ ਵਿਚ ਪੇਸ਼ ਹੁੰਦੀ ਸੀ, ਉਸਦਾ ਹੀ ਸਿੱਟਾ ਹੈ।

ਸਾਰੰਸ਼[ਸੋਧੋ]

ਸਾਹਿਤ ਅਤੇ ਇਤਿਹਾਸ ਦੀ ਵਿਖਾਇਆ, ਸੰਬੰਧ ਅਤੇ ਅੰਤਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਾਹਿਤ ਅਤੇ ਇਤਿਹਾਸ ਭਾਵੇਂ ਕਿ ਦੋ ਅਲੱਗ-ਅਲੱਗ ਸੰਕਲਪ ਹਨ, ਫਿਰ ਵੀ ਅਸੀਂ ਇਹਨਾਂ ਨੂੰ ਟੁਕੜਿਆਂ ਦੇ ਰੂਪ ਵਿਚ ਨਹੀਂ ਦੇਖ ਸਕਦੇ, ਇਹਨਾਂ ਦੋਵਾਂ ਨੂੰ ਜੋੜ ਕੇ ਵੇਖਣ ਨਾਲ ਹੀ ਕੋਈ ਸ਼ਪੱਸਟ ਰੂਪ ਸਾਡੇ ਸਾਹਮਣੇ ਆਉਂਦਾ ਹੈ।

ਅਧਿਐਨ ਸਰੋਤ[ਸੋਧੋ]

1) Dr. C.L Narag, History of Punjabi Literature, National book shop, Delhi, 4) ਓ ਯਾਕੂਤ, ਅਫ਼ਲਾਤੂਨ ਤੋਂ ਲੈਨਿਕ ਤੱਕ, ਫਲਸਫੇ ਦਾ ਇਤਿਹਾਸ, ਪੰਜਾਬ ਬੁੱਕ ਸੈਂਟਰ, ਚੰਡੀਗੜ੍ਹ 5) ਕਾ. ਮਾਰਕਸ/ਫੈ. ਏਂਗਲਜ਼, ਸਾਹਿਤ ਅਤੇ ਕਲਾ, ਪ੍ਰਗਤੀ ਪ੍ਰਕਾਸ਼ਨ, ਮਾਸਕੋ 6) ਟੀ.ਆਰ. ਵਿਨੋਦ, ਸਾਹਿਤ-ਆਲੋਚਨਾ ਸਿਧਾਂਤ ਤੇ ਸਿਧਾਂਤਕਾਰ, ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ. 7) ਈ.ਐੱਚ. ਕਾਰ, ਇਤਿਹਾਸ ਕੀ ਹੈ? ਅਨੁਵਾਦਕ ਡਾ. ਨਵਤੇਜ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ.

ਹਵਾਲੇ[ਸੋਧੋ]

  1. Dr. C.L Narag, History of Punjabi Literature, National book shop, Delhi, page-iii
  2. 2.0 2.1 Same, Page-IV
  3. ਅਫ਼ਲਾਤੂਨ ਤੋਂ ਲੈਨਿਕ ਤੱਕ, ਫਲਸਫੇ ਦਾ ਇਤਿਹਾਸ, ਪੰਜਾਬ ਬੁੱਕ ਸੈਂਟਰ, ਚੰਡੀਗੜ੍ਹ, ਪੰਨਾ-287
  4. ਕਾ. ਮਾਰਕਸ/ਫੈ. ਏਂਗਲਜ਼, ਸਾਹਿਤ ਅਤੇ ਕਲਾ, ਪ੍ਰਗਤੀ ਪ੍ਰਕਾਸ਼ਨ, ਮਾਸਕੋ, ਪੰਨਾ 43
  5. ਟੀ.ਆਰ. ਵਿਨੋਦ, ਸਾਹਿਤ-ਆਲੋਚਨਾ ਸਿਧਾਂਤ ਤੇ ਸਿਧਾਂਤਕਾਰ, ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ-15
  6. Dr. C.L Narag, History of Punjabi Literature, National book shop, Delhi, page- iv
  7. ਈ.ਐੱਚ. ਕਾਰ, ਇਤਿਹਾਸ ਕੀ ਹੈ? ਅਨੁਵਾਦਕ ਡਾ. ਨਵਤੇਜ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰ. 23
  8. ਉਹੀ, ਪੰ. 30