ਸਮੱਗਰੀ 'ਤੇ ਜਾਓ

ਸਾਹਿਤ ਦਾ ਇਤਿਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਹਿਤ ਦਾ ਇਤਿਹਾਸ ਗੱਦ ਜਾਂ ਕਵਿਤਾ ਵਿੱਚ ਲਿਖਤਾਂ ਦੇ ਇਤਿਹਾਸਕ ਵਿਕਾਸ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਪਾਠਕ/ਸਰੋਤੇ/ਦਰਸ਼ਕ ਨੂੰ ਮਨੋਰੰਜਨ, ਗਿਆਨ ਜਾਂ ਸਿੱਖਿਆ ਦੇਣ ਦੇ ਨਾਲ ਨਾਲ ਇਹਨਾਂ ਲਿਖਤਾਂ ਵਿੱਚ ਸੰਚਾਰ ਲਈ ਵਰਤੀਆਂ ਗਈਆਂ ਸਾਹਿਤਕ ਤਕਨੀਕਾਂ ਦੇ ਵਿਕਾਸ ਨੂੰ ਵੀ ਉਲੀਕਦਾ ਹੈ। ਸਾਰੀਆਂ ਲਿਖਤਾਂ ਸਾਹਿਤ ਦਾ ਅੰਗ ਨਹੀਂ ਹੁੰਦੀਆਂ। ਕੁਝ ਰਿਕਾਰਡ ਕੀਤੀਆਂ ਸਮੱਗਰੀਆਂ, ਜਿਵੇਂ ਕਿ ਡੈਟਾ ਸੰਗ੍ਰਹਿ (ਉਦਾਹਰਣ ਲਈ, ਇੱਕ ਚੈੱਕ ਰਜਿਸਟਰ) ਨੂੰ ਸਾਹਿਤ ਨਹੀਂ ਮੰਨਿਆ ਜਾਂਦਾ, ਅਤੇ ਇਹ ਲੇਖ ਸਿਰਫ ਉੱਪਰ ਦੱਸੀਆਂ ਲਿਖਤਾਂ ਦੇ ਵਿਕਾਸ ਨਾਲ ਸਬੰਧਤ ਹੈ। 

ਸਾਹਿਤ ਦੀ ਸ਼ੁਰੂਆਤ 

[ਸੋਧੋ]

ਸਾਹਿਤ ਅਤੇ ਲਿਖਤ, ਭਾਵੇਂ ਜੁੜੇ ਹੋਏ ਤਾਂ ਹਨ, ਪਰ ਸਮਾਰਥੀ ਨਹੀਂ ਹਨ। ਕਿਸੇ ਵੀ ਵਾਜਬ ਪਰਿਭਾਸ਼ਾ ਦੁਆਰਾ ਪ੍ਰਾਚੀਨ ਸੁਮੇਰ ਦੀਆਂ ਪਹਿਲੀਆਂ ਲਿਖਤਾਂ ਸਾਹਿਤ ਨਹੀਂ ਬਣਦੀਆਂ - ਇਹ ਹੀ ਗੱਲ ਕੁਝ ਸ਼ੁਰੂਆਤੀ ਮਿਸਰੀ ਹਾਇਓਰੋਗਲਾਫਿਕਸ ਜਾਂ ਪ੍ਰਾਚੀਨ ਚੀਨੀ ਸ਼ਾਸਨ ਦੇ ਹਜ਼ਾਰਾਂ ਲੌਗਜ਼ਿਆਂ ਬਾਰੇ ਸੱਚ ਹੈ। ਵਿਦਵਾਨ ਅਕਸਰ ਇਸ ਗੱਲ ਤੇ ਅੱਡ ਅੱਡ ਰਾਵਾਂ ਦੇ ਧਾਰਨੀ ਹੁੰਦੇ ਹਨ ਕਿ ਕਦੋਂ ਲਿਖਤੀ ਰਿਕਾਰਡ ਲਿਖਣਾ ਹੋਰ ਕਿਸੇ ਚੀਜ਼ ਨਾਲੋਂ ਵਧੇਰੇ "ਸਾਹਿਤ" ਦੇ ਨੇੜੇ ਹੁੰਦਾ ਹੈ; ਪਰਿਭਾਸ਼ਾ ਮੁੱਖ ਤੌਰ ਤੇ ਅੰਤਰਮੁਖੀ ਹੁੰਦੀ ਹੈ। 

ਇਸ ਤੋਂ ਇਲਾਵਾ, ਮੁਢਲੀਆਂ ਸਦੀਆਂ ਵਿੱਚ ਸਭਿਆਚਾਰਕ ਅਲੱਗ-ਥਲੱਗਤਾ ਦੇ ਤੌਰ ਤੇ ਦੂਰੀ ਦਾ ਮਹੱਤਵ ਹੋਣ ਕਰਕੇ, ਸਾਹਿਤ ਦਾ ਇਤਿਹਾਸਕ ਵਿਕਾਸ ਦੁਨੀਆ ਭਰ ਵਿੱਚ ਕਿਸੇ ਵੀ ਸਾਵੀਂ ਪਧਰੀ ਚਾਲ ਨਾਲ ਨਹੀਂ ਹੋਇਆ। ਸਾਹਿਤ ਦਾ ਕੋਈ ਇੱਕਰੂਪ ਗਲੋਬਲ ਇਤਿਹਾਸ ਬਣਾਉਣ ਦੀਆਂ ਸਮੱਸਿਆਵਾਂ ਇਸ ਤੱਥ ਨਾਲ ਜੁੜੀਆਂ ਹੋਈਆਂ ਹਨ ਕਿ ਹਜ਼ਾਰ-ਹਾ ਸਾਲਾਂ ਤੋਂ ਬਹੁਤ ਸਾਰੇ ਪਾਠ ਖਤਮ ਹੋ ਗਏ ਹਨ, ਜਾਂ ਤਾਂ ਜਾਣ ਬੁੱਝ ਕੇ, ਹਾਦਸੇ ਨਾਲ ਜਾਂ ਪੁਰਾਣੇ ਮੂਲ ਸਭਿਆਚਾਰ ਦੇ ਹੀ ਲਾਪਤਾ ਹੋ ਜਾਣ ਨਾਲ। ਉਦਾਹਰਨ ਲਈ, ਪਹਿਲੀ ਸਦੀ ਈਪੂ ਵਿੱਚ ਅਲੈਗਜ਼ੈਂਡਰੀਆ ਦੀ ਲਾਇਬਰੇਰੀ ਦੀ ਤਬਾਹੀ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ, ਅਤੇ ਇਹ ਮੰਨਿਆ ਜਾਂਦਾ ਹੈ ਅਣਗਿਣਤ ਮੁੱਖ ਗ੍ਰੰਥ ਅੱਗ ਦੇ ਹਵਾਲੇ ਹੋਕੇ ਸਦਾ ਲਈ ਖਤਮ ਹੋ ਗਏ ਹਨ। ਗ੍ਰੰਥਾਂ (ਅਤੇ ਅਕਸਰ ਉਹਨਾਂ ਦੇ ਲੇਖਕਾਂ) ਦੀ ਜਾਣ-ਬੁੱਝ ਕੇ ਰੂਹਾਨੀ ਜਾਂ ਦੁਨਿਆਵੀ ਪ੍ਰਕਿਰਤੀ ਦੇ ਸੰਗਠਨਾਂ ਦੁਆਰਾ ਦਬਾ ਦੇਣਾ ਵਿਸ਼ੇ ਨੂੰ ਹੋਰ ਵੀ ਰਹੱਸਮਈ ਬਣਾ ਦਿੰਦਾ ਹੈ। 

ਇਕ ਪੱਥਰ ਦੀ ਪੱਟੀ ਜਿਸ ਤੇ ਗਿਲਗਾਮੇਜ਼ ਦੇ ਐਪਿਕ ਦਾ ਹਿੱਸਾ ਉਕਰਿਆ ਹੈ। 

ਪ੍ਰਾਚੀਨ ਕਾਲ 

[ਸੋਧੋ]

ਚੀਨ 

[ਸੋਧੋ]

ਕਲਾਸੀਕਲ ਕਵਿਤਾ (ਜਾਂ ਸ਼ਿਜਿੰਗ) ਚੀਨੀ ਕਵਿਤਾ ਦਾ ਸਭ ਤੋਂ ਪੁਰਾਣਾ ਸੰਗ੍ਰਹਿ ਹੈ, ਜਿਸ ਵਿੱਚ 11ਵੀਂ ਤੋਂ 7ਵੀਂ ਸਦੀ ਈਪੂ ਤੱਕ ਹੋਏ ਅਗਿਆਤ ਲੇਖਕਾਂ ਦੀਆਂ 305 ਰਚਨਾਵਾਂ ਸ਼ਾਮਲ ਹ। ਚੂ ਸੀ ਸੰਗ੍ਰਹਿ (ਜਾਂ ਚੂ ਦੇ ਗੀਤ) ਕੂ ਯੂਆਨ ਦੀ ਕਾਵਿ ਲੇਖਣੀ ਤੋਂ ਪ੍ਰੇਰਿਤ ਹੋ ਕੇ ਲਿਖੀਆਂ ਜਾਂ ਉਸ ਦੀਆਂ ਖ਼ੁਦ ਆਪ ਲਿਖੀਆਂ ਕਵਿਤਾਵਾਂ ਦੀ ਇੱਕ ਕਿਤਾਬ ਹੈ। ਕੂ ਯੁਆਨ ਚੀਨ ਵਿੱਚ ਕਵਿਤਾ ਦਾ ਪਹਿਲਾ ਲੇਖਕ ਹੈ ਜਿਸ ਦਾ ਆਪਣਾ ਨਾਂ ਉਸਦੇ ਕੰਮ ਨਾਲ ਜੁੜਿਆ ਹੋਇਆ ਹੈ ਅਤੇ ਚੀਨੀ ਕਲਾਸੀਕਲ ਸਾਹਿਤ ਵਿੱਚ ਰੋਮਾਂਸਵਾਦ ਦੇ ਸਭ ਤੋਂ ਪ੍ਰਮੁੱਖ ਹਸਤਾਖਰਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। 

ਇਬਰਾਨੀ ਸਾਹਿਤ

[ਸੋਧੋ]

ਇਬਰਾਨੀ ਬਾਈਬਲ ਦਾ ਹਿੱਸਾ ਬਣੀਆਂ ਕਿਤਾਬਾਂ ਲਗਭਗ ਇੱਕ ਹਜ਼ਾਰ ਸਾਲ ਵਿੱਚ ਵਿਕਸਤ ਹੋਈਆਂ। ਸਭ ਤੋਂ ਪੁਰਾਣੀਆਂ ਲਿਖਤਾਂ ਲਗਪਗ 11ਵੀਂ ਜਾਂ ਦਸਵੀਂ ਸਦੀ ਈਸਵੀ ਪੂਰਵ ਦੀਆਂ ਰਚਨਾਵਾਂ ਜਾਪਦੀਆਂ ਹਨ, ਜਦੋਂ ਕਿ ਜ਼ਿਆਦਾਤਰ ਹੋਰ ਲਿਖਤਾਂ ਥੋੜ੍ਹੇ ਸਮੇਂ ਬਾਅਦ ਦੀਆਂ ਹਨ। ਉਹ ਸੰਪਾਦਿਤ ਕੰਮ ਹਨ ਜਿਨ੍ਹਾਂ ਨੂੰ ਵੱਖ-ਵੱਖ ਸਰੋਤਾਂ ਨੂੰ ਗੁੰਝਲਦਾਰ ਅਤੇ ਧਿਆਨ ਨਾਲ ਚੁਣਿਆ ਤੇ ਬੁਣਿਆ ਗਿਆ ਹੈ। 

ਕਲਾਸੀਕਲ ਪ੍ਰਾਚੀਨ ਕਾਲ 

[ਸੋਧੋ]

ਯੂਨਾਨੀ ਸਾਹਿਤ

[ਸੋਧੋ]

ਪੁਰਾਤਨ ਯੂਨਾਨੀ ਸਮਾਜ ਨੇ ਸਾਹਿਤ ਤੇ ਕਾਫੀ ਜ਼ੋਰ ਦਿੱਤਾ। ਬਹੁਤ ਸਾਰੇ ਲੇਖਕ ਸੋਚਦੇ ਹਨ ਕਿ ਪੱਛਮੀ ਸਾਹਿਤਕ ਪਰੰਪਰਾ ਨੂੰ ਮਹਾਂਕਾਵਿਕ ਰਚਨਾਵਾਂ, ਇਲੀਅਡ ਅਤੇ ਓਡੀਸੀ ਦੇ ਨਾਲ ਸ਼ੁਰੂ ਹੋਈ ਹੈ, ਜੋ ਕਿ ਯੁੱਧ ਅਤੇ ਸ਼ਾਂਤੀ, ਸਨਮਾਨ ਅਤੇ ਬੇਇੱਜ਼ਤੀ, ਪਿਆਰ ਅਤੇ ਨਫ਼ਰਤ ਦੇ ਉਨ੍ਹਾਂ ਦੇ ਮਾਹਰ ਅਤੇ ਜ਼ਬਰਦਸਤ ਨਿਭਾਅ ਲਈ ਉਚ ਪਾਏ ਦੀਆਂ ਸਾਹਿਤਕ ਰਚਨਾਵਾਂ ਵਿੱਚ ਸਿਰਕੱਢ ਹਨ। ਬਾਅਦ ਵਾਲੇ ਯੂਨਾਨੀ ਕਵੀਆਂ ਵਿੱਚ ਸਿਰਕੱਢ ਸੀ ਸਾਫ਼ੋ, ਜਿਸ ਨੇ ਕਈ ਤਰੀਕਿਆਂ ਨਾਲ ਇੱਕ ਵਿਧਾ ਵਜੋਂ ਪ੍ਰ੍ਗੀਤਿਕ ਕਵਿਤਾ ਨੂੰ ਪਰਿਭਾਸ਼ਤ ਕੀਤਾ। 

ਲਾਤੀਨੀ ਸਾਹਿਤ

[ਸੋਧੋ]

ਬਹੁਤ ਸਾਰੇ ਮਾਮਲਿਆਂ ਵਿੱਚ, ਰੋਮਨ ਰਿਪਬਲਿਕ ਅਤੇ ਰੋਮਨ ਸਾਮਰਾਜ ਦੇ ਲੇਖਕਾਂ ਨੇ ਮਹਾਨ ਯੂਨਾਨੀ ਲੇਖਕਾਂ ਦੀ ਨਕਲ ਕਰਨ ਦੇ ਪੱਖ ਵਿੱਚ ਨਵੀਨਤਾ ਤੋਂ ਬਚਣ ਦਾ ਫੈਸਲਾ ਕੀਤਾ। ਵਰਜਿਲ ਦਾ ਐਨੀਡ, ਕਈ ਤਰੀਕਿਆਂ ਨਾਲ, ਹੋਮਰ ਦੇ ਇਲਿਆਡ ਦੀ ਰੀਸ ਕਰਦਾ ਹੈ; ਪਲਾਟੁਸ, ਇੱਕ ਕਾਮਿਕ ਨਾਟਕਕਾਰ, ਅਰਿਸਟੋਫੇਨ ਦੇ ਕਦਮਾਂ ਵਿੱਚ ਚਲਿਆ; ਟੈਸੀਟਸ ਦੇ ਐਨਲਸ ਅਤੇ ਜਰਮੇਨੀਆ ਲਾਜ਼ਮੀ ਤੌਰ ਤੇ ਉਹੋ ਹੀ ਇਤਿਹਾਸਕ ਪਹਿਲੂਆਂ ਦੀ ਪਾਲਣਾ ਕਰਦੇ ਹਨ ਜੋ ਥਊਸੀਡਾਈਜ਼ ਨੇ ਤਿਆਰ ਕੀਤੇ ਸੀ (ਕ੍ਰਿਸ਼ਚੀਅਨ ਇਤਿਹਾਸਕਾਰ ਯੂਸੀਬੀਅਸ ਵੀ ਕਰਦਾ ਹੈ, ਭਾਵੇਂ ਉਹ ਜਿੰਨਾ ਟੈਸੀਟਸ ਜਾਂ ਥਿਊਸੀਡੀਡੇਸ ਯੂਨਾਨੀ ਅਤੇ ਰੋਮਨ ਬਹੁ-ਦੇਵਵਾਦ ਤੋਂ ਪ੍ਰਭਾਵਿਤ ਸਨ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਆਪਣੇ ਧਰਮ ਤੋਂ ਪ੍ਰਭਾਵਿਤ ਸੀ); ਓਵਿਡ ਅਤੇ ਉਸਦੇ ਮੈਟਾਮੌਰਫੌਸਸ ਨੇ ਉਸੇ ਯੂਨਾਨੀ ਮਿਥਿਹਾਸ ਨੂੰ ਨਵੇਂ ਤਰੀਕੇ ਨਾਲ ਖੋਜਿਆ। ਇਹ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਇਹ ਵੀ ਹੋ ਸਕਦਾ ਹੈ ਕਿ ਰੋਮਨ ਲੇਖਕ ਬੇਤੁਕੇ ਕਾਪੀਕੈਟ ਨਹੀਂ ਸੀ ਸਗੋਂ ਕਿਤੇ ਵਧੇਰੇ ਪ੍ਰਤਿਭਾ ਦੇ ਮਾਲਕ ਸਨ, ਉਨ੍ਹਾਂ ਨੇ ਪਹਿਲਾਂ ਹੀ ਉਨ੍ਹਾਂ ਦੇ ਯੂਨਾਨੀ ਪੂਰਬਲੇ ਗੁਰੂਆਂ ਦੁਆਰਾ ਸਥਾਪਿਤ ਕੀਤੀਆਂ ਗਈਆਂ ਵਿਧਾਵਾਂ ਨੂੰ ਹੋਰ ਸੁਧਾਰਿਆ। ਉਦਾਹਰਨ ਲਈ, ਓਵਿਡ ਦਾ ਮੈਟਾਮੌਰਫੌਸਸ ਇੱਕ ਅਜਿਹਾ ਰੂਪ ਘੜਦਾ ਹੈ ਜੋ ਚੇਤਨਾ ਦੀ ਧਾਰਾ ਦਾ ਅਗਵਾਨੂੰ ਹੈ। ਜਿਸ ਗੱਲ ਤੋਂ ਮੁਕਰਿਆ ਨਹੀਂ ਜਾ ਸਕਦਾ ਉਹ ਇਹ ਹੈ ਕਿ ਰੋਮਨਾਂ ਨੇ ਯੂਨਾਨੀਆਂ ਦੀ ਤੁਲਨਾ ਵਿੱਚ ਆਪਣੀਆਂ ਖੁਦ ਦੀਆਂ ਮੁਕਾਬਲਤਨ ਬਹੁਤ ਘੱਟ ਸਾਹਿਤਕ ਸ਼ੈਲੀਆਂ ਪੈਦਾ ਕੀਤੀਆਂ ਹਨ। 

ਹਵਾਲੇ

[ਸੋਧੋ]