ਸਮੱਗਰੀ 'ਤੇ ਜਾਓ

ਸਿਆਪਾ ਕਰਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਦ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਇਸਤਰੀਆਂ ਉਸ ਮਰੇ ਵਿਅਕਤੀ ਤੇ ਜੋ ਰੌਣ ਪਿੱਟਣ ਦੀ ਰੀਤ ਕਰਦੀਆਂ ਹਨ, ਉਸ ਨੂੰ ਸਿਆਪਾ ਕਰਨਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਸਿਆਪੇ ਦੀ ਅਗਵਾਈ ਮਿਰਾਸਣਾਂ ਕਰਦੀਆਂ ਸਨ। ਮਕਾਣ ਆਈਆਂ ਜਨਾਨੀਆਂ ਗੋਲ ਘੇਰੇ ਵਿਚ ਖੜ੍ਹ ਜਾਂਦੀਆਂ ਸਨ। ਮਿਰਾਸਣ ਆਪਣੀਆਂ ਬਾਹਾਂ ਫੈਲਾ ਕੇ ਹਾਇਆ-ਹਾਏ-ਹਾਏ ਦੀ ਅਲਾਹੁਣੀ ਅਲਾਪਦੀ ਸੀ। ਫੇਰ ਘਰ ਵਿਚ ਖੜੀਆਂ ਸਿਆਪਾਕਾਰ ਆਪ ਹਾਇਆ-ਹਾਏ-ਹਾਏ ਕਹਿੰਦੀਆਂ ਸਨ। ਬਾਹਾਂ ਨਾਲ ਆਪਣੀਆਂ ਛਾਤੀਆਂ ਪਿੱਟਦੀਆਂ ਸਨ। ਪੱਟਾਂ ਤੇ ਹੱਥ ਮਾਰਦੀਆਂ ਸਨ। ਏਸੇ ਵਿਧੀ ਅਨੁਸਾਰ ਮਿਰਾਸਣ ਅਲਾਹੁਣੀਆਂ ਅਲਾਪੀ ਜਾਂਦੀ ਸੀ ਤੇ ਸਿਆਪਾਕਾਰ ਸਿਆਪਾ ਕਰੀ ਜਾਂਦੀਆਂ ਸਨ।

ਹੁਣ ਮੌਤ ਸਮੇਂ ਮਕਾਣ ਵਿਚ ਆਈਆਂ ਇਸਤਰੀਆਂ ਗੋਲ ਘੇਰੇ ਵਿਚ ਖੜ੍ਹ ਕੇ ਸਿਆਪਾ ਕਰਨ ਦੀ ਕੋਈ ਰਸਮ ਨਹੀਂ ਕਰਦੀਆਂ। ਹੁਣ ਮਕਾਣ ਵਾਲੀਆਂ ਰਿਸ਼ਤੇਦਾਰ ਜਨਾਨੀਆਂ ਬੈਠ ਕੇ ਮਾਤਮ ਪੁਰਸੀ ਕਰਦੀਆਂ ਹਨ।[1][2]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. "ਕਾਰਜ ਸਾਧਕ ਅਫ਼ਸਰ ਤੇ ਪੰਜਾਬ ਸਰਕਾਰ ਦਾ ਕੀਤਾ ਪਿ¾ਟ ਸਿਆਪਾ". www.24punjabinewsworld.com. Retrieved 2024-03-31.

ਬਾਹਰੀ ਲਿੰਕ

[ਸੋਧੋ]