ਸਮੱਗਰੀ 'ਤੇ ਜਾਓ

ਸਿੰਡਰੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿੰਡਰੇਲਾ
ਸੇਨਡਰੀਲਾਨ ਲਈ ਗੁਸਤਾਵ ਡੋਰ ਦਾ ਚਿੱਤਰ
ਲੋਕ ਕਹਾਣੀ
ਨਾਮ: ਸਿੰਡਰੇਲਾ
ਹੋਰ ਨਾਂ: ਸੇਨਡਰੀਲਾਨ, ਸੇਨੀਸੇਨਤਾ,
Aschenputtel, Cenerentola
ਆਰਨ-ਥਾਮਪਸਨ ਵਰਗ-ਵੰਡ:510a
ਦੇਸ਼: ਸਾਰਾ ਸੰਸਾਰ
ਪ੍ਰਕਾਸ਼ਨ ਸਮਾਂ:

ਸਿੰਡਰੇਲਾ ਜਾਂ, ਦ ਲਿਟਿਲ ਗਲਾਸ ਸਲਿਪਰ (ਫ਼ਰਾਂਸੀਸੀ: ਸੇਨਡਰੀਲਾਨ, ਓਊ ਲਿਆ ਪੇਟਾਈਟ ਪੈਨਟੋਫਲ ਡੀ ਵੇਰੇ) ਇੱਕ ਪ੍ਰਸਿੱਧ ਪਾਰੰਪਰਕ ਲੋਕ ਕਥਾ ਹੈ, ਜਿਸ ਵਿੱਚ ਬੇਇਨਸਾਫ਼ੀ ਦਾ ਦਮਨ, ਫਤਹਿ ਰੁਪੀ ਇੱਕ ਮਿਥਕ ਤੱਤ ਦਾ ਵਰਣਨ ਹੈ। ਦੁਨੀਆ ਭਰ ਵਿੱਚ ਇਸਦੇ ਹਜ਼ਾਰਾਂ ਮਿਤ ਪ੍ਰਚੱਲਤ ਹਨ। ਇਸਦੀ ਮੁੱਖ ਪਾਤਰ ਬਦਕਿਸਮਤ ਪਰਿਸਥਿਤੀਆਂ ਵਿੱਚ ਰਹਿੰਦੀ ਇੱਕ ਜਵਾਨ ਕੁੜੀ ਹੈ, ਜਿਸਦੀ ਕਿਸਮਤ ਦਾ ਸਿਤਾਰਾ ਅਚਾਨਕ ਚਮਕ ਜਾਂਦਾ ਹੈ। ਸਿੰਡਰੇਲਾ ਸ਼ਬਦ ਦਾ ਮੰਤਵ ਐਨਾਲੋਗੀ ਦੇ ਆਧਾਰ ਉੱਤੇ ਉਸ ਵਿਅਕਤੀ ਤੋਂ ਹੈ ਜਿਸਦੇ ਗੁਣਾਂ ਦਾ ਕੋਈ ਮੁੱਲ ਨਹੀਂ ਪਾਉਂਦਾ ਜਾਂ ਉਹ ਜੋ ਇੱਕ ਮਿਆਦ ਤੱਕ ਦੁੱਖ ਅਤੇ ਅਣਗੌਲਿਆ ਜੀਵਨ ਗੁਜ਼ਾਰਨ ਦੇ ਬਾਅਦ ਅਚਨਚੇਤ ਪਛਾਣ ਲਿਆ ਜਾਂਦਾ ਹੈ ਜਾਂ ਸਫਲਤਾ ਹਾਸਲ ਕਰ ਲੈਂਦਾ ਹੈ। ਸਿੰਡਰੇਲਾ ਦੀ ਇਹ ਲੋਕਪ੍ਰਿਯ ਕਹਾਣੀ ਅੱਜ ਵੀ ਅੰਤਰਰਾਸ਼ਟਰੀ ਪੱਧਰ ਤੇ ਲੋਕ ਸੰਸਕ੍ਰਿਤੀਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਵੱਖ ਵੱਖ ਪ੍ਰਕਾਰ ਦੇ ਮੀਡਿਆ ਨੂੰ ਕਥਾਨਕ ਦੇ ਤੱਤ, ਪ੍ਰਸੰਗ, ਸੰਕੇਤ ਆਦਿ ਮਹਈਆ ਕਰਦੀ ਹੈ।