ਸਿੰਧੀ ਲੋਕ
ਦਿੱਖ
ਸਿੰਧੀ ਲੋਕ ਦੱਖਣੀ ਏਸ਼ੀਆ ਵਿੱਚ ਆਬਾਦ ਭਾਰਤ-ਆਰੀਆ ਪਰਿਵਾਰ ਨਾਲ ਸਬੰਧਤ ਇੱਕ ਨਸਲੀ ਗਰੁੱਪ ਹੈ। ਜ਼ਿਆਦਾਤਰ ਸਿੰਧੀ ਲੋਕ ਭਾਰਤ ਅਤੇ ਪਾਕਿਸਤਾਨ ਵਿੱਚ ਮਿਲਦੇ ਹਨ। ਪਾਕਿਸਤਾਨ ਦੇ ਸਿੰਧ ਸੂਬੇ ਦਾ ਨਾਮ ਉਨ੍ਹਾਂ ਦੇ ਨਾਮ ਤੋਂ ਹੀ ਪਿਆ ਹੈ। ਇਨ੍ਹਾਂ ਦੀ ਮਾਤਭਾਸ਼ਾ ਸਿੰਧੀ ਹੈ ਅਤੇ ਦੂਜੀ ਭਾਸ਼ਾ ਵਜੋਂ ਉਹ ਹਿੰਦੁਸਤਾਨੀ (ਉਰਦੂ-ਹਿੰਦੀ) ਅਤੇ ਅੰਗਰੇਜ਼ੀ ਬੋਲਦੇ ਹਨ।
1947 ਵਿੱਚ ਪਾਕਿਸਤਾਨ ਅਤੇ ਭਾਰਤ ਦੀ ਤਕਸੀਮ ਦੌਰਾਨ ਸਿੰਧੀ ਮੁਸਲਮਾਨ ਪਾਕਿਸਤਾਨ ਅਤੇ ਹਿੰਦੂ, ਸਿੱਖ ਭਾਰਤ ਨਾਲ ਮਿਲ ਗਏ ਸਨ। ਬਹੁਤੇ ਸਿੰਧੀ ਲੋਕ, ਆਬਾਦੀ ਦਾ 94 ਫੀਸਦੀ ਮੁਸਲਿਮ ਹਨ ਜਦਕਿ 6% ਹੋਰ ਧਰਮਾਂ ਨਾਲ ਜੁੜੇ ਹਨ।
ਵਰਤਮਾਨ ਸਮੇਂ 35 ਕਰੋੜ ਸਿੰਧੀ, ਪਾਕਿਸਤਾਨ ਵਿੱਚ ਰਹਿ ਰਹੇ ਹਨ, ਜਿਸ ਵਿੱਚੋਂ ਸਾਢੇ ਤੇਤੀ (33.5) ਲੱਖ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਅਤੇ ਡੇਢ-ਦੋ ਲੱਖ ਹੋਰ ਖੇਤਰਾਂ ਵਿੱਚ ਰਹਿੰਦੇ ਹਨ।